ਕਵਿਤਾਵਾਂ
Cox Joy (ਕੌਕਸ ਜੋਅ)
Page Visitors: 2610
Cox Joy (ਕੌਕਸ ਜੋਅ)
ਕਾਲਖ ਤੋਂ ਨਾ ਬੁਝਣੀ ਲੋਅ
ਜਿੰਦਾ ਰਹੂਗੀ ਕੌਕਸ ਜੋਅ
ਪਿਆਰੀ ਅਤੇ ਦੁਲਾਰੀ ਜੋ
ਸਾਰੀ ਮਾਨਵਤਾ ਪਈ ਰੋ
ਦੋ ਬਾਲਾਂ ਦੀ ਪਿਆਰੀ ਮਾਂ
ਫਾਸ਼ੀ ਫਿਰਕੂ ਦਿੱਤੀ ਕੋਹ
ਕੱਟੜਪੰਥੀ ਜ਼ਹਿਰੀ ਨਾਲ
ਕਰਨੇ ਪੈਣੇ ਨੇ ਹੱਥ ਦੋ
ਜਾਗੋ ਉੱਠੋ ਸੁੰਘੋ ਰੋਕੋ
ਜਿੱਥੇ ਵੀ ਜਨੂੰਨੀ ਬੋ
ਸੱਚ ਹੱਕ ਤੇ ਮਜ਼ਲੂਮਾਂ ਦੇ
ਦੱਬੇ ਨਹੀਂ ਜਾਣੇ ਵਿਦਰੋਹ
ਯੂਰਪੀਅਨਾਂ ਦੇ ਏਕੇ ਦੀ
ਝੰਡੀ ਵੀ ਉੱਚੀ ਗਈ ਹੋ
ਬੋਲੇ ਬਹਿਰੇ ਅੰਨ੍ਹੇਪਣ ਦੀ
ਸਾਡੇ ਵੀ ਆਉਂਦੀ ਕੰਸੋਅ
‘ਢੇਸੀ’ ਜੇ ਆਜ਼ਾਦੀ ਚਹੁੰਨੈ
ਸੁਰਤੀ ਦੇ ਨਾ ਬੂਹੇ ਢੋ
kulwantsinghdhesi@hotmail.com