ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਯੂਨੀਅਨ ਗਈ ਨਾ ਘਰ ਸਾਂਝਾ ਰਹਿਣਾ
ਯੂਨੀਅਨ ਗਈ ਨਾ ਘਰ ਸਾਂਝਾ ਰਹਿਣਾ
Page Visitors: 2564

ਯੂਨੀਅਨ ਗਈ ਨਾ ਘਰ ਸਾਂਝਾ ਰਹਿਣਾ

ਯੂਰਪੀਨਾਂ ਕੀਤੇ ਨੇ ਹੱਥ ਜੋ ਕਰਾਰੇ
ਸਾਨੂੰ ਦਿਖਾ ਦਿਤੇ ਦਿਨ ਦੀਵੀ ਤਾਰੇ

ਰੈਫਰੈਂਡਮ ਕਾਹਦਾ ਨਿਰੀ ਮੌਤ ਜਾਪੇ
ਪਤਾ ਨਹੀਂ ਸੀ ਏਨੇ ਪੈ ਜਾਣੇ ਖਿਲਾਰੇ

ਸਵਾਲਾਂ ਦੇ ਹੋ ਗਏ ਜਵਾਬ ਔਖੇ ਦੇਣੇ
ਪੀ ਐਮ ਡੇਵਡ ਮੱਥੇ ਹੱਥ ਮਾਰੇ

ਕਦੀ ਨਹੀਂਓਂ ਗੁੱਡੀ ਸਦਾ ਚੜ੍ਹੀ ਰਹਿੰਦੀ
ਕਲ੍ਹ ਦੇ ਸੀ ਸਾਹਬ ਜੋ ਹੋ ਗਏ ਵਿਚਾਰੇ

ਸੂਰਜ ਫਿਰੰਗੀਆਂ ਜਦੋਂ ਸਿਰ ਚੜ੍ਹਿਆ
ਕਿਹਦੀ ਮਜਾਲ ਸੀ ਜੋ ਉਹਨੂੰ ਉਤਾਰੇ

ਯੂਨੀਅਨ ਗਈ ਨਾ ਘਰ ਸਾਂਝਾ ਰਹਿਣਾ
ਸਕੌਟਿਸ਼ਾਂ ਪਹਿਲਾਂ ਹੀ ਕੀਤੇ ਤਿਆਰੇ

ਯੂ ਕੇ ਦੀ ਬੇੜੀ ਨੂੰ ਖ਼ਤਰੇ ਤੇ ਖ਼ਤਰੇ
ਅੱਤਵਾਦੀ ਪੈ ਰਹੇ ਪੱਥਰ ਜੋ ਭਾਰੇ

ਖਬਰਾਂ ਰੋਜ਼ਾਨਾ ਦੁਹਾਈ ਮਚਾਵਣ
ਜੁੱਲੀ ਚੁੱਕਾਂ ਅੱਜ ਨਹੀਂ ਭਲਕੇ ਹਾਂ ਮਾਰੇ

ਹੁਣ ਨਾ ਡਿਬੇਟਾਂ ਦਾ ਕੋਈ ਮਜ਼ਾ ਆਵੇ
ਲਹਿੰਦੇ ਨਹੀਂਓਂ ਚੜ੍ਹ ਜਾਂਦੇ ਨੇ ਪਾਰੇ

ਵੱਖਵਾਦੀ, ਪੱਖਪਾਤੀ ਲੱਗੇ ਨੇ ਘੂਰਨ
ਥੱਲੇ ਉਤਾਰਾਂਗੇ ਜੋ ਚੜ੍ਹੇ ਨੇ ਚੁਬਾਰੇ

ਹਾੜੇ ਵਪਾਰੀ ਦੇ ਸੁਣਦਾ ਨਾ ਕੋਈ
ਮੰਡੀ ਦੇ ਤੇਵਰ ਵੀ ਹੋਏ ਕਰਾਰੇ

ਜਦੋਂ ਹਿੱਤ ਭਿੜਦੇ ਤਦੋਂ ਜੰਗ ਹੁੰਦੀ
‘ਢੇਸੀ’ ਜੀ ਕਿਹਨੂੰ ਨੇ ਲੱਗਣੇ ਪਿਆਰੇ


Kulwant Singh Dhesi—07854 136 413

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.