ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਭਾਜਪਾਈਆਂ ਨੂੰ ਮਸ਼ਵਰਾ !
ਭਾਜਪਾਈਆਂ ਨੂੰ ਮਸ਼ਵਰਾ !
Page Visitors: 2559

ਭਾਜਪਾਈਆਂ ਨੂੰ ਮਸ਼ਵਰਾ !
 (ਤਰਲੋਚਨ ਸਿੰਘ ਦੁਪਾਲਪੁਰ)

                                       ਕਰਦਾ 'ਆਦਮ-ਬੋ, ਆਦਮ-ਬੋ' ਫਿਰੇ ਮੋਦੀ
                                         
ਖੂੰਜੇ ਧੱਕ'ਤਾ ਉਹਨੇ ਅਡਵਾਣੀਆਂ ਨੂੰ

ਉਹ ਤਾਂ ਟੱਕਰੂ ਜ਼ਾਲਮ ਬੇਕਿਰਕ ਹੋ ਕੇ
ਸਿੱਖ,ਮੁਸਲਿਮਾਂ ਕੌਮਾਂ ਨਿਮਾਣੀਆਂ ਨੂੰ

ਸਾਰੇ ਵਰਗਾਂ ਦੇ ਚਿਹਰੇ ਭੈ-ਭੀਤ ਹੋ ਗਏ
ਚਾਅ ਹੋਣਾ ਐਂ ਸਿਰਫ਼ ਹਟਵਾਣੀਆਂ ਨੂੰ

ਹੇ ਰੱਬ ਜੀ ! ਮਿਲ਼ੇ ਨਾ ਰਾਜ ਗੱਦੀ
ਪਾ ਦੇਈਂ ਖ਼ੈਰ ਬੇ-ਆਸ ਪ੍ਰਾਣੀਆਂ ਨੂੰ

ਸਮਝਣ ਦੈਂਤ ਘੱਟ-ਗਿਣਤੀਆਂ ਤੁਸਾਂ ਤਾਈਂ
ਕਰਨਾ ਚਾਹੀਦਾ ਹੋਰ ਐਲਾਨ ਤੁਹਾਨੂੰ

ਨਾਜ਼ਕ ਜਿਹਾ ਇਹ ਕਮਲ ਦਾ ਫ਼ੁਲ ਬਦਲੋ
'
ਛੁਰਾ' ਜਚੇ ਗਾ ਚੋਣ-ਨਿਸ਼ਾਨ ਤੁਹਾਨੂੰ!!

                      -ਤਰਲੋਚਨ ਸਿੰਘ 'ਦੁਪਾਲ ਪੁਰ'

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.