ਕੈਟੇਗਰੀ

ਤੁਹਾਡੀ ਰਾਇ



ਕਵਿਤਾਵਾਂ
ਹਾਲੇ ਬਹੁਤ ਹਨ ਜੋ ਕੁੱਤੇ ਦੇ ਹੱਡ ਬੈਠੇ
ਹਾਲੇ ਬਹੁਤ ਹਨ ਜੋ ਕੁੱਤੇ ਦੇ ਹੱਡ ਬੈਠੇ
Page Visitors: 2707

ਹਾਲੇ ਬਹੁਤ ਹਨ ਜੋ ਕੁੱਤੇ ਦੇ ਹੱਡ ਬੈਠੇ
ਮਹਾਨ  ਦੇਸ਼  ਤੇ  ਸਮਾਜ   ਦੇ  ਮਹਾਨ  ਬੰਦੇ   (ਆਗੂ),    ਕੁਕਰਮਾਂ ਦੀ  ਮੁਕਾਈ  ਹੱਦ   ਬੈਠੇ
'ਕਨਿੰਆ ਕੁਮਾਰੀਤੋਂ  ਲੈ  ਕੇ 'ਕਸ਼ਮੀਰਤੀਕਰਹਰ   ਖੂੰਜੇ  ‘’  ਹਲਕੇ ਹੋਏ ਸੱਗ   ਬੈਠੇ


ਮੱਤ  ਦੇ   ਭੈੜੇ   ਤੇ  ਦਿਲਾਂ   ਦੇ    ਕਾਲੇ,      ਸਫੈਦ   ਚਿੱਟੇ   ਬਣ    ਬਗਲੇ   ਬੱਗ   ਬੈਠੇ
ਇਸ ਦੇਸ਼ ਨੂੰ  (ਸਮਾਜ ਨੂੰ)  ਘੁੰਣ ਵਾਂਗ  ਖਾਣ ਵਾਲੇਵੱਖ -ਵੱਖ  ਭੇਖਾਂ ’  ਲੁਟੇਰੇ ਠੱਗ   ਬੈਠੇ

ਕਈ   ਭਗਵੇਂ  ਪਾ  ਕਈ   ਕੱਢਵੇਂ  ਪਾ,  ‘ਚੋਲੇ’    ਰੰਗ  ਬਿਰੰਗੇ  ਪਾ  ਸਾਧਾਂ  ਦੇ  ਵੱਗ   ਬੈਠੇ
ਕਈ   ਆਸ਼ਰਮ  ਬਣਾ  ਕਈ  ਡੇਰੇ    ਬਣਾਂ,    ਧਰਮ  ਦਾ  ਨਕਾਬ  ਪਾ  ਪਾਖੰਡੀ  ਠੱਗ   ਬੈਠੇ

ਲੋਕਾਂ  ਦੀ  ਮਿਹਨਤ  ਤੇ  ਇਹ   ਪਲਣ    ਵਾਲੇ,     ਵਿਹਲੜ   ਮੰਗਤੇ   ਹਰਾਮੀ  ਹੱਡ   ਬੈਠੇ
ਨਾਨਕ ਸਰੀਏ’ ,  ਟਕਸਾਲੀ  ਤੇ  ਸਾਧ  ਲਾਣਾ,   ਸਿੱਖ  ਪੰਥ  ਦੀ  ਨੱਪਕੇ  ਸ਼ਾਹ  ਰਗ   ਬੈਠੇ

ਮਾਨਾ’  ਧਨਵੰਤਾ  ‘ਸ਼ਿਕਾਗੋ  ਤੇ  ਜਗੇੜੇ  ਵਾਲੇ,   ਇਖਲਾਕੋਂ  ਗਿਰੇ  ਬਦੀਆਂ  ਤੋਂ  ਬਦ   ਬੈਠੇ
ਸਿੱਖ  ਕੌਮ  ਦੇ  ਹੱਡੀਂ  ਇਹ  ਇਉਂ   ਬੈਠੇ,    ਜਿਊਂ  ਨਰਮੇ  ਨੂੰ    ਚਿੰਬੜ  ਮਿਲੀਬੱਗ   ਬੈਠੇ

ਸੰਤਾ ਦੇ ਕੌਤਕਕੁੱਝ ਸਭੱਗ ਨੇ ਲਿਖ ਦਿੱਤੇ,   ਹਾਲੇ   ਬਹੁਤ  ਹਨ  ਜੋ  ਕੁੱਤੇ  ਦੇ  ਹੱਡ   ਬੈਠੇ
ਰਾਧਾ ਸੁਆਮੀਨਿਰੰਕਾਰੀ  ਤੇ  ਸਾਧ ਸੌਦਾ,     ਪਲਕੇ   ਸਿੱਖਾਂ  ਚੋਂ  ਅੱਜ  ਹੋਏ  ਅੱਡ   ਬੈਠੇ

ਆਸ਼ੂਤੋਸ਼ਭਨਿਆਰੇ  ਜਿਹੇ  ਕਈ  ਗੁੰਡੇਤਿਆਰ  ਪੰਜਾਬ  ਨੂੰ  ਲਾਉਣ  ਲਈ  ਅੱਗ   ਬੈਠੇ
ਆਸਾ ਰਾਮ  ਤੇ  ਮੁਰਾਰੀ  ਬਾਪੂ  ਜਿਹੇ,      ਸ਼ਰੀਕ  ਰੱਬ  ਦੇ  ਛੱਡ  ਖੁਦ  ਬਣਕੇ  ਰੱਬ   ਬੈਠੇ

ਪ੍ਰਗਿਆ ਤੇ ਮਾਧੁਰੀਵਰਗੀਆਂ ਮੈਡਮਾਂ ਦੇ  ਦੇਖ  ਕਾਰੇ,   ਲੋਕ   ਕਰਦੇ  ਨੇ  ਰੱਬ- ਰੱਬ   ਬੈਠੇ
ਰੰਡੀ- ਬਾਜ਼ਾਰ   ਦੇ   ਬਣ   ਮੋਹਰੀ,       ਇੱਛਾ   ਧਾਰੀ   ਜਿਹੇ   ਦੱਲੇ   ਸਿਰ  ਕੱਢੀ   ਬੈਠੇ

ਤਿਵਾਰੀ ਜਿਹੇ  ਰੰਗੀਨ  ਮਿਜਾਜ  ਲੀਡਰ,    ਗਵਰਨਰੀ  ਕੁਰਸੀਆਂ  ਤੇ  ਹਨ  ਸੱਜ  ਧੱਜ   ਬੈਠੇ
ਲੰਗੋਟੀਏ  ਯਾਰ  ਨੇ  ਬਦਮਾਸ਼  ਤੇ  ਨੇਤਾ,     ਅੰਦਰੋਂ  ਇਕ  ਤੇ   ਬਾਹਰੋਂ  ਅੱਡ  ਅੱਡ   ਬੈਠੇ

ਪਾੜੇ  ਪਾਕੇ    ਜਾਤਾਂ  ਤੇ   ਧਰਮ   ਵਾਲੇ,      ਵੋਟਾਂ  ਛੱਟਣ   ਲਈ  ਲੈਕੇ  ਹਨ   ਛੱਜ   ਬੈਠੇ
ਐਨਕਾਉਂਟਰ ਦੇ ਮਾਹਿਰ ਪੁਲਿਸ ਤੇ ਮਿਲਟਰੀ ’, ਅਫਸਰ  ਚੋਟੀ ਦੇ ਇਕ ਦੂਜੇ ਤੋਂ ਵੱਧ  ਬੈਠੇ

ਇਕ ਮੈਡਲ  ਲਈ  ਬੇਦੋਸ਼ਿਆਂ ਨੂੰ ਮਾਰ  ਦਿੰਦੇ,    ਝੂਠੇ  ਮੁਕਾਬਲੇ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.