ਕਵਿਤਾਵਾਂ
"ਬਾਬੇ ਨਾਨਕ ਦਾ ਦਰ"
Page Visitors: 2423
"ਬਾਬੇ ਨਾਨਕ ਦਾ ਦਰ"
ਸੁਣੇ ਸੁਣਾਏ ਮੋਖ ਦੂਆਰ ਦਾ ਕੁੰਡਾ ਮੈਂ ਖ਼ੜਕਾਇਆ
ਕੋਈ ਨਾ ਬੋਲੇ ਕੋਈ ਨਾ ਖੋਲੇ ਜੋਰ ਵਧੇਰਾ ਲਾਇਆ
ਜੁਗ ਬਦਲੇ ਤੌਰ ਤਰੀਕੇ ਐਸੀ ਹੈ ਲਾਚਾਰੀ
ਇਕ ਨੂੰ ਦੂਜਾ ਨਿੰਦਦਾ ਭੇਖ ਬਦਲ ਪੁਜਾਰੀ
ਕਹਿੰਦਾ ਬੀਜ ਪੁੰਨ ਦੀਆ ਫ਼ੱਲਿਆਂ ਸੁੱਟ ਮਾਇਆ ਦੇ ਚੁੱਲੇ
ਉੱਚੀ ਕੂਕ ਦਾਨ ਕਰ ਉੱਚਾ ਤਾਂ ਉਹ ਬੁਹਾ ਖੁੱਲੇ
ਜਲ ਥਲ ਮਹਿਅਲ ਰਮਿਆ ਹੈ ਪੇਖਤ ਪੇਖਤ ਜੀਵਾਂ
ਬਾਬੇ ਦਾ ਦਰ ਧਰਮਸਾਲ ਨਾ ਉਚਾ ਨਾ ਨੀਵਾਂ
ਹਰਦੇਵ ਸਿੰਘ, ਜੰਮੂ
Note:- ਮਾਇਆ ਦੇ ਚੁੱਲੇ= Money Donations