ਕਵਿਤਾਵਾਂ
“ਉਸ” ਦਾ ਘਰ ਸੱਚ ਹੈ ਇਹ ਹੀ ਹੁਣ ਸੱਚ ਹੈ।
Page Visitors: 2578
* ਕੀ ਇਹ ਸੱਚ ਹੈ ? *
ਸਭ ਨੂੰ ਸੱਚ ਕਹਿਣ ਦਾ ਹੱਕ ਹੈ, ਕੀ ਇਹ ਸੱਚ ਹੈ?
ਨਿਆਂ ਸਭ ਨੂੰ ਮਿਲਦਾ ਹੈ, ਕੀ ਇਹ ਸੱਚ ਹੈ?
ਜਿੰਦਗੀ ਲਈ ਕੋਈ ਮਰਦਾ ਹੈ, ਕੀ ਇਹ ਸੱਚ ਹੈ?
ਆਪਣੇ ਫਰਜ਼ਾ ਤੋਂ ਕੋਈ ਡਰਦਾ ਹੈ, ਕੀ ਇਹ ਸੱਚ ਹੈ?
ਸਮਾਂ ਸਭ ਕੁੱਝ ਕਰਦਾ ਹੈ, ਕੀ ਇਹ ਸੱਚ ਹੈ?
ਹੁਣ ਚਿੱਟੇ ਨਾਲ ਨਾ ਕੋਈ ਨੌਜਵਾਨ ਮਰਦਾ ਹੈ, ਕੀ ਇਹ ਸੱਚ ਹੈ?
ਜ਼ੁਲਮ ਕਰਨ ਵਾਲਾ ਅੱਜ ਭੱਜਦਾ ਹੈ, ਕੀ ਇਹ ਸੱਚ ਹੈ?
ਆਮ ਬੰਦਾ ਹੀ ਮਰਦਾ ਹੈ, ਕੀ ਇਹ ਸੱਚ ਹੈ?
ਹਰ ਬੇਰੋਜ਼ਗਾਰ ਨੂੰ ਮਿਲਿਆ ਹੁਣ ਰੁਜ਼ਗਾਰ, ਕੀ ਇਹ ਸੱਚ ਹੈ?
ਇਨਸਾਫ਼ ਮਿਲਦਾ ਮਰਨ ਤੋ ਬਾਅਦ, ਕੀ ਇਹ ਸੱਚ ਹੈ?
ਗੁਲਾਮ ਅਜ਼ਾਦੀ ਦੀ ਗੱਲ ਕਰਦਾ ਹੈ, ਕੀ ਇਹ ਸੱਚ ਹੈ?
ਸਭਦਾ ਢਿੱਡ ਭਰਦਾ ਹੈ
ਫਿਰ ਵੀ ਅੰਨਦਾਤਾ ਖੁਦਖੁਸ਼ੀ ਕਰਦਾ ਹੈ ,ਕੀ ਇਹ ਸੱਚ ਹੈ?
ਕਮਲ ਸੂਚ, ਕੁਦਰਤ ਦੇ ਇਨਸਾਫ਼ ਤੇ ਇਤਬਾਰ ਰੱਖ,
“ਉਸ” ਦਾ ਘਰ ਸੱਚ ਹੈ ਇਹ ਹੀ ਹੁਣ ਸੱਚ ਹੈ।
· Dr. Kamal Sooch