ਕਵਿਤਾਵਾਂ
Poem: ਕਰੋਨਾ ਨੇ ਪਾਏ ਪੜਨੇ
Page Visitors: 2435
Poem: ਕਰੋਨਾ ਨੇ ਪਾਏ ਪੜਨੇ
ਡਾ: ਕਮਲ ਸੂਚ
ਕਰੋਨਾ ਦੇ ਉਤੇ ਹੁੰਦੀ ਦੇਖੀ ਰਾਜਨੀਤੀ ,
ਸੁਣਾਵਾਂ ਮੈ ਏਸ ਵੇਲੇ ਦੀ ਅੱਖੀਡਿੱਠੀ,
ਅਜੀਬੋ ਅਜ਼ੀਬ ਰੰਗ ਦਿਖਾਏ ,
ਕੁਝ ਰਿਸ਼ਤੇ ਬੇਰੰਗ ਦਿਖਾਏ।
ਕੁਝ ਮੋਏ ਮੋਢੇ ਤੇ ਢੋਂਦੇ ਨਜ਼ਰ ਆਏ
ਕੁਝ ਜਿਉਂਦੇ ਮੋਏ ' ........
ਕਈ ਸਾਹਾਂ ਲਈ ਮਰਦੇ ਦੇਖੇ ,
ਕਈ ਆਪਣੇ ਹਿੱਤ ਲਈ ਲੜਦੇ ਦੇਖੇ ,
ਕਈ ਵਪਾਰ ਵੀ ਕਰਦੇ ਦੇਖੇ,
ਕਈ ਕੁਰਸੀ ਦੇ ਮੋਹ ਦੇ ਮਾਰੇ,
ਕਈ ਸਾਹਾਂ ਲਈ ਹਾਰੇ,
ਕਰੋਨਾ ਨੇ ਵੱਖ-ਵੱਖ ਰੂਪ ਵਿਖਾਏ ,
ਦੂਜੇ ਸਾਰੇ ਰੋਗ ਭੁਲਾਏ,
ਕੁਝ ਨੇ ਸੇਵਾ ਕਰ ਇਨਸਾਨੀ ਫਰਜ਼ ਨਿਭਾਏ,
ਆਪਣੇ ਪ੍ਰਾਣ ਵੀ ਦਾਅ ਤੇ ਲਾਏ,
ਸਰਕਾਰਾਂ ਦੇ ਅਸਲੀ ਚਿਹਰੇ ਵੀ ਖੂਬ ਦਿਖਾਏ,
ਸਲਾਮ ਹਰ ਉਸ ਦਲੇਰ ਸੋਚ ਨੂੰ,
ਜੋ ਹੌਂਸਲਾ ਦੇ ਦੂਜਿਆਂ ਦੇ ਕੰਮ ਆਏੇ,
ਕੁਝ ਖੁਦ ਆਪਣਾ ਮਜ਼ਾਕ ਉਡਾਉਦੇ ਦੇਖੇ,
ਦੂਜਿਆਂ ਨੂੰ ਕੁਰਾਹੇ ਪਾਉਂਦੇ ਦੇਖੇ,
ਕੁਝ ਸਫਰ ਜ਼ਿੰਦਗੀ ਦਾ ਅੱਧ ਵਿਚਕਾਰ ਛੱਡ ਜਾਂਦੇ ਦੇਖੇ,
ਕਮਲ ਸੂਚ ਮੰਗ 'ਸਰਬੱਤ ਦਾ ਭਲਾ'
ਕਰ ਸਭ ਲਈ 'ਅਰਦਾਸ'
ਕਿਉਂ ਕਿ "ਜ਼ਿੰਦਗੀ ਖੂਬਸੂਰਤ ਹੈ"
"ਹਰ ਇੱਕ ਇਨਸਾਨ" ਹੈ ਖਾਸ ॥