ਕਵਿਤਾਵਾਂ
ਮਾਏਂ ਨੀ ਮਾਏਂ : ਸਿਮਰਨ ਜੀਤ ਕੌਰ ਸਿੱਧੂ
Page Visitors: 2712
ਛੱਡ ਨੀ ਮਾਏਂ ਬੰਦ ਕਰ ਹੁਣ ਤੇ ਨੰਨੀਆਂ ਛਾਵਾਂ ਨੂੰ ।
ਕੁਖ ਦੇ ਵਿਚ ਹੀ ਰੋਕ ਹੁਣ ਮੇਰੇ ਚਲਦੇ ਸਾਹਾਂ ਨੂੰ ।
ਕਿੱਥੇ ਕਿੱਥੇ ਕਰੇਂਗੀ ਦੱਸ ਤੂੰ ਰਾਖੀ ਮੇਰੀ ਨੀ ।
ਮੇਰੀ ਖਾਤਿਰ ਹੋ ਗਿਆ ਮੇਰਾ ਬਾਬਲ ਢੇਰੀ ਨੀ ।
ਘਰ ਵੀ ਤੇਰਾ ਹੁਣ ਮਾਏਂ ਨਾ ਕਰੇ ਰਖਵਾਲੀ ਨੀ ।
ਦਿਨ ਦਿਹਾੜੇ ਘਰ ਤੇਰੇ ‘ਚੋਂ ਜਾਵਾਂ ਉਧਾਲੀ ਨੀ ।
ਗਾਹ ਲਈ ਮਾਏਂ ਦੁਨੀਆ ਕਿਤੇ ਨਾ ਢੋਈ ਮਿਲਣੀ ਨੀ ।
ਮੈਨੂੰ ਜਣ ਕੇ ਨਿੱਤ ਨਵੀਂ ਇਕ ਮੌਤ ਹੀ ਮਿਲਣੀ ਨੀ ।