ਕਵਿਤਾਵਾਂ
ਇਕ ਸਿੱਖ ਦਾ ਤੋਹਫਾ:ਰਵਿੰਦਰ ਨਾਥ ਟੈਗੋਰ
Page Visitors: 5480
ਮੈਨੂੰ ਤੇਰੀ ਜਵਾਨੀ ਤੇ ਰਹਿਮ ਆਉਂਦਾ ਹੈ ,
ਜਾਹ ਤੈਨੂੰ ਬਖਸ਼ਦਾ ਹਾਂ ਤੇਰੀ ਜਾਨ ।
ਬਸ ਇਸ ਦੇ ਇਵਜ਼ ਵਿਚ ਮੈਨੂੰ ਤੂੰ ਇਕ ਤੋਹਫਾ ਦੇ ਜਾ ,
ਜਾਣ ਲੱਗਿਆਂ ,
ਤੋਹਫਾ ਦੇ ਜਾ ਆਪਣੇ ਖੂਬਸੂਰਤ ਲੰਮੇ ਵਾਲ ।
ਮਨਜ਼ੂਰ ਹੈ ਬਾਦਸ਼ਾਹ,
ਭਾਈ ਤਾਰੂ ਸਿੰਘ ਨੇ ਕਿਹਾ ,
ਤੂੰ ਵੀ ਕੀ ਕਰੇਂਗਾ ਯਾਦ ,
ਕਿਸੇ ਸਿੱਖ ਕੋਲੋਂ ਕੁਝ ਮੰਗਿਆ ਸੀ ।
ਦੇ ਜਾਵਾਂਗਾ ਤੈਨੂੰ ਆਪਣੇ ਸੋਹਣੇ ਲੰਮੇ ਵਾਲ ,
ਪਰ ਇਕੱਲੇ ਵਾਲ ਨਹੀਂ ,
ਆਪਣਾ ਸਿਰ ਵੀ ਦੇ ਕੇ ਜਾਵਾਂਗਾ ਨਾਲ ।
ਸ੍ਰੀ ਰਵਿੰਦਰ ਨਾਥ ਟੈਗੋਰ ਪੰਜਾਬੀ ਅਨੁਵਾਦ : ਜੰਗ ਬਹਾਦਰ ਗੋਇਲ