ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਸਤਿਕਾਰ ਯੋਗ ਜਸਬੀਰ ਸਿੰਘ ਵਿਰਦੀ ਜੀਉ ਮੈਂ ਕੇਵਲ ਦੋ ਨੁੱਕਤੇ ਲਿਖਣਾ ਚਾਹੁੰਦਾ ਹਾਂ।
ਸਤਿਕਾਰ ਯੋਗ ਜਸਬੀਰ ਸਿੰਘ ਵਿਰਦੀ ਜੀਉ ਮੈਂ ਕੇਵਲ ਦੋ ਨੁੱਕਤੇ ਲਿਖਣਾ ਚਾਹੁੰਦਾ ਹਾਂ।
Page Visitors: 2398
ਸਤਿਕਾਰ ਯੋਗ ਜਸਬੀਰ ਸਿੰਘ ਵਿਰਦੀ ਜੀਉ
ਮੈਂ ਕੇਵਲ ਦੋ ਨੁੱਕਤੇ ਲਿਖਣਾ ਚਾਹੁੰਦਾ ਹਾਂ।

(੧) ਸਾਰੇ ਮੁਲਕਾਂ ਦੀਆਂ ਅਦਾਲਤਾਂ ਵਿਚ ਲਿਖਤੀ ਦਾਵੇ ਪੇਸ਼ ਹੁੰਦੇ ਹਨ ਅਤੇ ਫਿਰ ਲਿਖਤੀ ਜਵਾਬ ਦਾਵੇ ਪੇਸ਼ ਹੁੰਦੇ ਹਨ। ਲਿਖਤੀ ਦਾਵੇ ਅਤੇ ਲਿਖਤੀ ਜਵਾਬੀ ਦਾਵੇਆਂ ਬਾਦ ਮਸਲੇ ਨੂੰ ਸੁਣਵਾਈ ਤੇ ਪਾਈਆ ਜਾਂਦਾ ਹੈ ਜਿੱਥੇ ਆ੍ਹਮਣੇ-ਸਾ੍ਹਮਣੇ ਸਵਾਲ ਦਰ ਸਵਾਲ ਅਤੇ ਜਵਾਬ ਦਰ ਜਵਾਬ ਹੁੰਦੇ ਹਨ ਤਾਰੀਖ਼ਾਂ ਪੈਦੀਆਂ ਹਨ ਅਤੇ ਫਿਰ ਮਸਲੇ ਦੀ ਸਹੀ ਪੋਲ ਖੁੱਲਦੀ ਹੈ ਅਤੇ ਜੱਜ ਨਤੀਜਾ ਕੱਡਦਾ ਹੈ।ਕੇਵਲ ਲਿਖਤੀ ਦਾਵੇਆਂ ਤੇ ਅਦਾਲਤਾਂ ਫ਼ੈਸਲਾ ਨਹੀਂ ਕਰ ਸਕਦੀਆਂ ਜਦ ਤਕ ਕਿ ਚੰਗੀ ਤਰ੍ਹਾਂ ਮੋਖਿਕ ਸੁਣਵਾਈ ਨਾ ਹੋਵੇ।ਕਿਉਂਕਿ ਸਿੱਧੀ ਗਲਬਾਤ ਤੋਂ ਬੰਦਾ ਬਹਾਨੇ ਮਾਰ ਕੇ ਭੱਜ ਨਹੀਂ ਸਕਦਾ। ਸਰਵਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਇਸੇ ਸੁਚਾਰੂ ਸੁਣਵਾਈ ਤੋਂ ਇੱਧਰ-ਉੱਧਰ ਭੱਜਦੇ ਹਨ ਅਤੇ ਇਲਜ਼ਾਮ ਤਰਾਸ਼ੀ ਕਰਦੇ ਹਨ ਅਤੇ ਮੇਲਾਂ ਰਾਹੀਂ ਲੱਸੀ ਘੋਲਦੇ ਰਹਿਣਾ ਚਾਹੁੰਦੇ ਹਨ।
(੨) ਡਾ. ਹਰਜਿੰਦਰ ਸਿੰਘ ਵੀ ਇਸ ਪ੍ਰਕ੍ਰਿਆ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਇਸ ਲਈ ਇਹ ਉਨ੍ਹਾਂ ਨਾਲ ਵੀ ਸਿੱਧੀ ਗਲਬਾਤ ਕਰਕੇ ਰਾਜ਼ੀ ਨਹੀਂ। ਜੇ ਕਰ ਇਸ ਮਸਲੇ ਨੂੰ ਵਿਚਾਰਨਾ ਹੈ ਤਾਂ ਇਨ੍ਹਾਂ ਨੂੰ ਸਿੱਧੀ ਗਲਬਾਤ ਵਿਚ ਲਿਆਉ ਕਿਉਂਕਿ ਸਿੱਧੀ ਗਲਬਾਤ ਵਿਚ ਸਵਾਲਾਂ ਤੋਂ ਭੱਜਣਾ ਜਾਂ ਗੁਮਰਾਹ ਕਰਨਾ ਅੋਖਾ ਹੁੰਦਾ ਹੈ।ਹਾਂ ਉੱਥੇ ਇਕ ਪਾਸੜ ਚਾਪਲੂਸਾਂ ਦਾ ਜਮਾਵੜਾ ਵੀ ਨਹੀਂ ਹੋਣਾ ਚਾਹੀਦਾ।
ਹਰਦੇਵ ਸਿੰਘ-੦੪.੦੮.੨੦੧੯ (ਜੰਮੂ)
   

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.