ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ! (7th Reminder)
ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ! (7th Reminder)
Page Visitors: 2391

ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ  ! (7th Reminder)
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੀਉ
ਆਪ ਜੀ ਵੱਲ , ਆਪ ਜੀ ਦੇ ਰੱਬ (ਕੁਦਰਤ ਦੇ ਨਿਯਮਾਂ) ਬਾਰੇ ਵਿਚਾਰ ਲਈ, ਮੇਰਾ ਇਹ ਲੱਗਭਗ ਸੱਤਵਾਂ ਬੇਨਤੀ ਰੂਪ ਪੱਤਰ ਹੈ।  ਇਸ ਬਾਰੇ ਆਪ ਜੀ ਦੇ ਕੁੱਝ ਸਮਰਥਕ/ਨਿਕਟਵਰਤੀ ਸਾਥੀ ਮੈਂਨੂੰ ਗਾਲ੍ਹਾਂ ਕੱਡਦੇ, ਧਮਕਾਉਂਦੇ ਹੋਏ ਗੁੰਡਾਗਰਦੀ ਕਰਦੇ ਰਹੇ ਹਨ ਤਾਂ ਕਿ ਵਿਸ਼ੇ ਵਿਚਾਰ ਦੀ  ਦਿਸ਼ਾ ਬਦਲੀ ਜਾ ਸਕੇ। ਇਸ ਬਾਬਤ ਵੀ ਮੈਂ ਆਪ ਜੀ ਨੂੰ ਸੂਚਿਤ ਕਰ ਚੁੱਕਾ ਹਾਂ।
ਖ਼ੈਰਇਕ ਵਾਰ ਫਿਰ ਆਪ ਜੀ ਨੂੰ, ਬੇਨਤੀ ਹੈ ਕਿ ਆਉ ਇਕ ਵਾਰ ਸੰਜੀਦਾ ਹੋ ਕੇ, ਇਸ  ਵਿਸ਼ੇ ਬਾਬਤ , ਖੁੱਲੀ ਅਤੇ ਸਾਰਥਕ ਵਿਚਾਰ ਕਰੀਏ। ਜਾਂ ਤਾਂ ਮੈਨੂੰ ਆਪਣੇ ਰੂਬਾਰੂ ਬਿਠਾ ਲੋ, ਜਾਂ ਫਿਰ ਮੈਂ ਆਪ ਜੀ ਨਾਲ ਇਸ ਵਿਸ਼ੇ ਬਾਰੇ ਫੋਨ ਰਾਹੀਂ ਵੀ ਵਿਚਾਰ ਵਟਾਂਦਰਾ ਕਰਨ ਨੂੰ ਤਿਆਰ ਹਾਂ। ਆਪ ਜੀ ਆਮ ਬੰਦੇਆਂ ਨੂੰ ਆਪਣੇ ਵਿਚਾਰ ਸੁਣਾ ਰਹੇ ਹੋ ਤਾਂ ਆਮ ਬੱਦੇਆਂ ਪ੍ਰਤੀਆਪ ਜੀ ਦੀ ਜਵਾਬਦੇਹੀ ਵੀ ਬਣਦੀ ਹੈ।
ਆਪ ਜੀ ਨੇ ਵਿਸ਼ਾ ਚੁੱਕਿਆ ਹੈ ਤਾਂ, ਆਸ ਹੈ ਕਿ ਆਪ ਜੀ ਇਸ ਵਿਸ਼ੇ ਬਾਰੇ ਵਿਚਾਰ ਅਤੇ ਜਵਾਬਦੇਹੀ ਲਈ ਆਪਣੀ ਜਿੰਮੇਵਾਰੀ ਵੀ ਚੁੱਕੋਗੇ।
ਇਸ ਬਾਬਤ ਅਗਰ ਆਪ ਜੀ ਦੇ ਵਿਚਾਰ ਸਹੀ ਸਿੱਧ ਹੋਏ ਤਾਂ ਮੈਂਨੂੰ ਸਵੀਕਾਰ ਕਰਨ ਵਿਚ ਕੋਈ ਸੰਕੋਚ ਨਹੀਂ ਹੋਵੇਗਾ ਕਿਉਂਕਿ ਮੇਰੇ ਲਈ ਇਹ ਵਿਸ਼ਾ ਕਿਸੇ ਪ੍ਰਕਾਰ ਦੀ ਨਿਜੀ ਹਉਮੇ ਜਾਂ ਕੰਮਪੀਟੀਸ਼ਨ ਦਾ ਵਿਸ਼ਾ ਨਹੀਂ।
ਧਨਵਾਦ !
ਹਰਦੇਵ ਸਿੰਘ-22.09.2019 (ਜੰਮੂ)
ਨੋਟ:- ਟ੍ਰਾਲਰ ਗੇਂਗਸ, ਗੁੰਡਾ ਬਿਰਤੀ ਸੱਜਣਾਂ ਅਤੇ ਬੁਰਛਾਗਰਦਾਂ ਨੂੰ ਬੇਨਤੀ ਹੈ ਕਿ ਉਲ-ਜਲੂਲ ਹਰਕਤਾਂ/Comments ਕਰਕੇ ਇਸ ਸੰਵਾਦ ਦੀ ਦਿਸ਼ਾ ਬਦਲਣ ਦਾ ਜਤਨ ਨਾ ਕਰਨ !

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.