ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਸਿੱਖਾਂ ਦੀ ਹਾਲਤ ?
ਸਿੱਖਾਂ ਦੀ ਹਾਲਤ ?
Page Visitors: 1262

ਸਿੱਖਾਂ ਦੀ ਹਾਲਤ ?
ਮਈ 1746 ਵਿਚ, ਯਾਹੀਆ ਖ਼ਾਨ ਅਤੇ ਲਖਪਤ ਰਾਏ ਦੀ ਨਿੱਜੀ ਕਮਾਂਡ ਹੇਠ ਵਿਸ਼ਾਲ ਫ਼ੌਜ ਨੇ ਖ਼ਾਲਸੇ ਦੇ ਵਿਰੁੱਧ ਹਮਲਾ ਕੀਤਾ। ਸਿੱਖ ਕਾਹਨੂੰਵਾਨ ਦੇ ਦਲਦਲ ਵਿਚ ਘਿਰ ਗਏ, ਲਗਭਗ ਸੱਤ ਹਜ਼ਾਰ ਸਿੱਖ ਮਾਰੇ ਗਏ ਅਤੇ ਤਿੰਨ ਹਜ਼ਾਰ ਕੈਦੀਆਂ ਨੂੰ ਲਾਹੌਰ ਲਿਜਾਇਆ ਗਿਆ ਅਤੇ ਸ਼ਹੀਦ ਗੰਜ ਵਿਖੇ ਫਾਂਸੀ ਦਿੱਤੀ ਗਈ। ਸਿੱਖ ਇਤਿਹਾਸ ਦੇ ਇਸ ਕਿੱਸੇ ਨੂੰ ਛੋਟਾ ਘੱਲੂਘਾਰਾ। ਸ੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਹਰ ਸਾਲ ਬਿਕ੍ਰਮੀ ਕੈਲੰਡਰ ਦੀ ੩ ਜੇਠ ਨੂੰ ਪਹਿਲਾ ਘੱਲੂਘਾਰਾ ਜਾਂ ਛੋਟਾ ਘਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ।
4 ਜੂਨ 1984 ਨੂੰ ਭਾਰਤ ਸਰਕਾਰ ਦੀਆਂ ਫੌਜਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਹਮਲਾ ਕੀਤਾ ਜਿਸ ਦੌਰਾਨ ਹਜਾਰਾਂ ਸਿੱਖ ਸ਼ਹੀਦ ਹੋਏ ਜਿਨ੍ਹਾਂ ਦੇ ਹੁਣ ਤੱਕ ਅਸਲ ਸਰਕਾਰੀ ਅੰਕੜੇ ਸਾਹਮਣੇ ਨਹੀਂ ਆਏ। ਇਸ ਨੂੰ ਸਿੱਖ ਕੌਮ ਹਰ ਸਾਲ ਤੀਜੇ ਘੱਲੂਘਾਰੇ ਵਜੋਂ ਮਨਾਉਂਦੀ ਹੈ। ਇਹ ਦਿਨ ਬਿਕ੍ਰਮੀ ਕੈਲੰਡਰਦੀ ਬਜਾਏ ਸਾਂਝੇ ਕੈਲੰਡਰ (ਗ੍ਰੈਗੋਰੀਅਨ ਕੈਲੰਡਰ) ਅਨੁਸਾਰ ਨਿਸਚਤ ਕੀਤਾ ਜਾਣ ਸਦਕਾ  ਅੱਜ ਕੱਲ੍ਹ ੨੧ ਜਾਂ ੨੨ ਜੇਠ ਨੂੰ ਹੁੰਦਾ ਹੈ ਯਾਨੀ ਪਹਿਲੇ ਘੱਲੂਘਾਰੇ ਤੋਂ 18-19 ਦਿਨਾਂ ਪਿੱਛੋਂ ਅਤੇ ਵੈਸਾਖੀ ਤੋਂ 51-52 ਦਿਨ ਬਾਅਦ, ਪਰ ਸੰਨ 3302 'ਚ ੩ ਜੇਠ 4 ਜੂਨ ਆਉਣ ਸਦਕਾ ਪਹਿਲਾ ਅਤੇ ਤੀਜਾ ਦੋਵੇਂ ਘੱਲੂਘਾਰੇ ਇੱਕ ਹੀ ਦਿਨ ਆਉਣਗੇ। 5702 ’ਚ ਤੀਜਾ ਘਲੂਘਾਰਾ  ਵੈਸਾਖੀ ਵਾਲੇ ਦਿਨ ਆ ਜਾਵੇਗਾ। ਇਹ ਇਸ ਕਾਰਨ ਹੋਵੇਗਾ ਕਿਉਂਕਿ ਬਿਕ੍ਰਮੀ ਕੈਲੰਡਰ (ਸ਼ਦਿੲਰੲੳਲ ੈੲੳਰ) ਅਤੇ ਗ੍ਰੈਗੋਰੀਅਨ ਕੈਲੰਡਰ (ਠਰੋਪਚਿੳਲ ੈੲੳਰ) ਦੇ ਸਾਲਾਂ ਦੀ ਲੰਬਾਈ ’ਚ ਕੁੱਝ ਫ਼ਰਕ ਹੋਣ ਕਰਕੇ 1320 ਸਾਲਾਂ 'ਚ 19-19 ਦਿਨ ਅਤੇ 3680 ਸਾਲਾਂ ’ਚ 51-52 ਦਿਨਾਂ ਦਾ ਫ਼ਰਕ ਪੈ ਜਾਣਾ ਹੈ, ਜਿਸ ਨਾਲ ਇਤਿਹਾਸਕ ਸ਼ੰਕੇ ਹੋਰ ਭੀ ਪੈਦਾ ਹੋਣਗੇ। ਇਤਿਹਾਸ ’ਚ ਲਿਖਿਆ ਹੋਵੇਗਾ ਕਿ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ’ਤੇ ਦਰਬਾਰ ਸਾਹਿਬ ਪਹੁੰਚੀਆਂ ਸੰਗਤਾਂ ’ਤੇ ਭਾਰਤੀ ਫ਼ੌਜਾਂ ਨੇ ਹਮਲਾ ਕਰਕੇ ਸੈਂਕੜੇ ਬੇਕਸੂਰ ਸਿੱਖ ਸ਼ਰਧਾਲੂ ਸ਼ਹੀਦ ਕਰ ਦਿੱਤੇ, ਪਰ ਉਸ ਵੇਲੇ ਲੋਕ ਪੁੱਛਣਗੇ ਕਿ ਇਹ ਘੱਲੂਘਾਰਾ ਫਿਰ ਵੈਸਾਖੀ ਵਾਲੇ ਦਿਨ ਕਿਉਂ ਮਨਾਇਆ ਜਾ ਰਿਹਾ ਹੈ ?
ਇਸ ਤਰ੍ਹਾਂ ਹੋਰ ਭੀ ਕਈ ਦਿਨਾਂ ’ਚ ਅੰਤਰ ਦਿਨੋ ਦਿਨ ਘਟਦਾ ਜਾਂ ਵਧਦਾ ਜਾਵੇਗਾ। ਜ਼ਰਾ ਸੋਚੋ ਕਿ ਜੋ ਵੈਸਾਖੀ; ਸੰਨ 1469 ’ਚ 27 ਮਾਰਚ; ਸੰਨ 1699 ’ਚ 29 ਮਾਰਚ; ਸੰਨ 1752 ’ਚ ਕੀਤੀ 11 ਦਿਨਾਂ ਦੀ ਸੋਧ ਪਿੱਛੋਂ ਸੰਨ 1753 ’ਚ 9 ਅਪ੍ਰੈਲ ਨੂੰ ਆ ਚੁੱਕੀ ਹੈ। ਵੈਸਾਖੀ; ਹੁਣ 13-14 ਅਪ੍ਰੈਲ, ਸੰਨ 2502 ’ਚ 21 ਅਪ੍ਰੈਲ ਨੂੰ ਅਤੇ ਸੰਨ 5702 ’ਚ 4 ਜੂਨ ਨੂੰ ਹੋਵੇਗੀ ਯਾਨੀ ਸੰਨ 1984 ’ਚ ਅਕਾਲ ਤਖ਼ਤ ਸਾਹਿਬ ’ਤੇ ਜੋ ਹਮਲਾ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਾਲ਼ੇ ਦਿਨ (4 ਜੂਨ ਨੂੰ) ਹੋਇਆ ਸੀ, ਉਹੀ 4 ਜੂਨ ਵਾਲ਼ਾ ਦਿਨ; 5702 ਈਸਵੀ ’ਚ ਵੈਸਾਖੀ ਵਾਲੇ ਦਿਨ ਮਨਾਇਆ ਜਾਵੇਗਾ।  ਇਹ ਸਿੱਖਾਂ ਨੇ ਵੇਖਣਾ ਹੈ ਕਿ ਉਹ ਕਿੱਥੋਂ ਤੱਕ ਇਤਿਹਾਸਕ ਦਿਨਾਂ ਨੂੰ ਅਗਾਂਹ ਪਿਛਾਂਹ ਕਰਨ ਨਾਲ਼ ਖੜਨਗੇ ਅਤੇ ਇੱਕੋ ਦਿਨ ਵਾਪਰਨ ਵਾਲੇ ਦਿਹਾੜੇ ਵੱਖ ਵੱਖ ਦਿਨਾਂ ਨੂੰ ਮਨਾਏ ਜਾਣ ਨੂੰ ਸਹੀ ਠਹਿਰਾਉਂਦੇ ਰਹਿਣਗੇ ?
.....................................................
ਟਿੱਪਣੀ:-  ਗੁਰੂ ਸਾਹਿਬ ਤਾਂ ਸਿੱਖਾਂ ਨੂੰ ਅਕਲ ਵਰਤਣ ਦੀ ਤਾਕੀਦ ਕਰਦੇ ਹਨ, ਅਤੇ ਅਕਲ ਵਰਤਣ ਦਾ ਢੰਗ ਵੀ ਦੱਸਦੇ ਹਨ,
  ੴਸਤਿ ਗੁਰ ਪ੍ਰਸਾਦਿ ॥
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥1॥
ਇਨ੍‍ ਬਿਧਿ ਪਾਸਾ ਢਾਲਹੁ ਬੀਰ ॥
ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥1॥ ਰਹਾਉ ॥
ਕਰਮ ਧਰਮ ਤੁਮ੍‍ ਚਉਪੜਿ ਸਾਜਹੁ ਸਤੁ ਕਰਹੁ ਤੁਮ੍‍ ਸਾਰੀ ॥
ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥2॥
ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥
ਬਿਖੜੇ ਦਾਉ ਲμਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥3॥
ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥
ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ
॥4॥1॥19॥     (1185)
ਅਰਥ:-
  ਹੇ ਵੀਰ ਗੁਰੂ ਦੀ ਸਰਨ ਪੈ ਕੇ, ਦਿਨ-ਰਾਤ ਪਰਮਾਤਮਾ ਦਾ ਨਾਮ ਜਪਿਆ ਕਰ, ਇਸ ਤਰ੍ਹਾਂ ਇਸ ਜੀਵਨ ਖੇਡ ਵਿਚ ਦਾਅ ਚਲਾਵੋ, ਪਾਸਾ ਸੁਟੋ। ਜੇ ਇਸ ਤਰ੍ਹਾਂ ਇਹ ਖੇਡ ਖੇਡਦੇ ਰਹੋਗੇ ਤਾਂ ਬਾਜ਼ੀ ਦੇ ਆਖਰੀ ਸਮੇ, ਦੁਖ ਨਹੀਂ ਲੱਗੇਗਾ।1।ਰਹਾਉ।
  ਹੇ ਮੇਰੇ ਵੀਰ ਇਕੱਠੇ ਹੋ ਕੇ ਸਤ-ਸੰਗਤ ਵਿਚ ਬੈਠਿਆ ਕਰੋ। ਓਥੇ ਪ੍ਰਭੂ ਚਰਨਾਂ ਵਿਚ ਸੁਰਤ ਜੋੜਕੇ, ਆਪਣੇ ਮਨ ਵਿਚੋਂ ਮੇਰ-ਤੇਰ ਮਿਟਾਇਆ ਕਰੋ। ਗੁਰੂ ਦੀ ਸਰਨ ਪਏ ਰਹਿਣਾ-ਇਹ ਚੌਪੜ ਦਾ ਕਪੜਾ ਵਿਛਾ ਕੇ, ਮਨ ਨੂੰ ਟਿਕਾਇਆ ਕਰੋ।  ਅਤੇ ਸਤ-ਸੰਗਤ ਵਿਚ, ਹਰਿ-ਨਾਮ ਸਿਮਰਨ ਦਾ ਚੌਪੜ ਖੇਡਣ ਵਾਲੇ ਸਾਥੀ ਬਣਿਆ ਕਰੋ।1।
  ਹੇ ਮੇਰੇ ਵੀਰ, ਨੇਕ ਕੰਮ ਕਰਨ ਨੂੰ ਤੁਸੀਂ ਚੌਪੜ ਦੀ ਖੇਡ ਬਣਾਵੋ, ਉੱਚੇ ਆਚਰਨ ਨੂੰ ਨਰਦ ਬਣਾਵੋ। ਇਸ ਨਰਦ ਦੀ ਬਰਕਤ ਨਾਲ ਤੁਸੀਂ ਆਪਣੇ ਅੰਦਰੋਂ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਅਤੇ ਮੋਹ ਨੂੰ ਵੱਸ ਵਿਚ ਕਰੋ। ਹੇ ਵੀਰ ਇਹੋ ਜਿਹੀ ਖੇਡ, ਪਰਮਾਤਮਾ ਨੂੰ ਪਿਆਰੀ ਲਗਦੀ ਹੈ, ਪਸੰਦ ਆਉਂਦੀ ਹੈ।2।
  ਹੇ ਮੇਰੇ ਵੀਰ, ਪ੍ਰਭਾਤ ਵੇਲੇ, ਤੜਕ-ਸਾਰ ਉੱਠ ਕੇ, ਨਾਮ-ਜਲ ਵਿਚ ਚੁੱਭੀ ਲਾਇਆ ਕਰੋ, ਸੁੱਤੇ ਹੋਏ ਵੀ ਪਰਮਾਤਮਾ ਦੀ ਯਾਦ ਵਿਚ ਜੁੜੇ ਰਹੋ। ਜਿਹੜੇ ਮਨੁੱਖ, ਇਹ ਉੱਦਮ ਕਰਦੇ ਹਨ, ਉਨ੍ਹਾਂ ਨੂੰ ਪਿਆਰਾ ਗੁਰੂ (ਵਿਕਾਰਾਂ ਦੇ ਟਾਕਰੇ ਤੇ) ਔਖੇ ਦਾਅ ਤੋਂ ਕਾਮਯਾਬ ਕਰ ਦੇਂਦਾ ਹੈ, ਉਹ ਮਨੁੱਖ, ਆਤਮਕ ਅਡੋਲਤਾ ਦੇ ਸੁਖ-ਆਨੰਦ ਨਾਲ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ।3।
  ਹੇ ਦਾਸ ਨਾਨਕ ਆਖ, ਹੇ ਵੀਰ, ਪਰਮਾਤਮਾ ਆਪ ਹੀ ਜਗਤ-ਖੇਡ ਖੇਡਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ। ਪ੍ਰਭੂ ਨੇ ਆਪ ਹੀ ਇਹ ਰਚਨਾ, ਰਚੀ ਹੋਈ ਹੈ। ਏਥੇ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ, ਵਿਕਾਰਾਂ ਦੇ ਟਾਕਰੇ ਤੇ ਜੀਵਨ-ਖੇਡ ਖੇਡਦਾ ਹੈ, ਉਹ ਇਹ ਬਾਜੀ ਜਿੱਤ ਕੇ ਪ੍ਰਭੂ ਦਰ ਤੇ ਪਹੁੰਚਦਾ ਹੈ।4।1।19।      (1185)   
(ਕੀ ਸਿੱਖਾਂ ਨੂੰ ਵਿਸ਼ਵਾਸ ਹੈ ਕਿ, ਪਰਮਾਤਮਾ ਆਪ ਹੀ ਜਗਤ-ਖੇਡ ਖੇਡਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ। ਪ੍ਰਭੂ ਨੇ ਆਪ ਹੀ ਇਹ ਰਚਨਾ, ਰਚੀ ਹੋਈ ਹੈ। ਏਥੇ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ, ਵਿਕਾਰਾਂ ਦੇ ਟਾਕਰੇ ਤੇ ਜੀਵਨ-ਖੇਡ ਖੇਡਦਾ ਹੈ ?   ਕੀ ਉਹ ਇਕੱਠੇ ਹੋਣ ਲਈ, ਛੋਟੇ ਤੋਂ ਛੋਟਾ ਤਿਆਗ ਵੀ ਕਰ ਸਕਦੇ ਹਨ ?  ਜਦ ਇਹੀ ਨਹੀਂ ਤਾਂ ਉਹ,
ਬਾਜੀ, ਜਿੱਤ ਕਿਵੇਂ ਸਕਦੇ ਹਨ ?)                            ਅਤੇ,
ਚਿਤਵਉ ਵਾ ਅਉਸਰ ਮਨ ਮਾਹਿ ॥
ਹੋਇ ਇਕਤ੍ਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹਿ ॥1॥ ਰਹਾਉ ॥
ਬਿਨੁ ਹਰਿ ਭਜਨ ਜੇਤੇ ਕਾਮ ਕਰੀਅਹਿ ਤੇਤੇ ਬਿਰਥੇ ਜਾਂਹਿ ॥
ਪੂਰਨ ਪਰਮਾਨμਦ ਮਨਿ ਮੀਠੋ ਤਿਸੁ ਬਿਨੁ ਦੂਸਰ ਨਾਹਿ ॥1॥
ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ ॥
ਚਰਨ ਕਮਲ ਨਾਨਕ ਮਨੁ ਬੇਧਿਓ ਚਰਨਹ ਸੰਗਿ ਸਮਾਹਿ
॥2॥72॥95॥     (1222)
ਅਰਥ:-
  ਹੇ ਭਾਈ, ਮੈਂ ਤਾਂ ਆਪਣੇ ਮਨ ਵਿਚ, ਉਸ ਮੌਕੇ ਨੂੰ ਉਡੀਕਦਾ ਰਹਿੰਦਾ ਹਾਂ, ਜਦੋਂ ਮੈਂ ਸੰਤ-ਜਨਾਂ ਨੂੰ ਮਿਲਾਂ, ਜਿਹੜੇ ਨਿੱਤ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।1।ਰਹਾਉ।
  ਹੇ ਭਾਈ, ਪਰਮਾਤਮਾ ਦੇ ਭਜਨ ਤੋਂ ਬਿਨਾ, ਹੋਰ ਜਿਨੇ ਵੀ ਕੰਮ ਕੀਤੇ ਜਾਂਦੇ ਹਨ, ਉਹ ਸਾਰੇ ਜਿੰਦ ਦੇ ਭਾਣੇ ਵਿਅਰਥ ਚਲੇ ਜਾਂਦੇ ਹਨ। ਸਰਬ-ਵਿਆਪਕ ਅਤੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਦਾ ਨਾਮ ਮਨ ਵਿਚ ਮਿੱਠਾ ਲੱਗਣਾ, ਇਹੀ ਹੈ ਅਸਲ ਲਾਹੇਵੰਦ ਕੰਮ, ਕਿਉਂਕਿ ਉਸ ਰੱਬ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਹੈ।1।
  ਹੇ ਨਾਨਕ ਆਖ, ਜਪ, ਤਪ, ਸੰਜਮ ਆਦਿਕ ਹੱਠ-ਕਰਮ ਅਤੇ ਸੁਖ ਦੀ ਭਾਲ ਦੇ ਹੋਰ ਸਾਧਨ, ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਸੰਤ-ਜਨ, ਇਨ੍ਹਾਂ ਤੁੱਛ ਸਮਝਦੇ ਹਨ। ਸੰਤ-ਜਨਾਂ, ਸਤ-ਸੰਗੀਆਂ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਹੀ ਲੀਨ ਰਹਿੰਦੇ ਹਨ।2।72।95।    (1222)             
ਸਾਨੂੰ ਹਰ ਹਾਲਤ ਵਿਚ, ਗੁਰਬਾਣੀ ਨਾਲ ਜੁੜਨਾ ਹੀ ਪਵੇਗਾ, ਨਹੀਂ ਤਾਂ ਸਾਡੇ ਸਾਮ੍ਹਣੇ, ਖੁਆਰੀ ਤੋਂ ਬਗੈਰ ਹੋਰ ਕੁਝ ਹੈ ਹੀ ਨਹੀਂ।
             ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.