ਕੈਟੇਗਰੀ

ਤੁਹਾਡੀ ਰਾਇ



ਚਿੱਠੀਆਂ
ਗੁਰੂ ਸਾਹਿਬਾਂ ਵੱਲੋਂ ਸੋਧਿਆ ਕੈਲੰਡਰ ?
ਗੁਰੂ ਸਾਹਿਬਾਂ ਵੱਲੋਂ ਸੋਧਿਆ ਕੈਲੰਡਰ ?
Page Visitors: 12

 

ਗੁਰੂ ਸਾਹਿਬਾਂ ਵੱਲੋਂ ਸੋਧਿਆ ਕੈਲੰਡਰ ?
ਗੁਰਚਰਨ ਸਿੰਘ ਸੇਖੋਂ ਜੀ

ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ:- ਗੁਰੂ ਸਾਹਿਬਾਂ ਵੱਲੋਂ ਸੋਧਿਆ ਕੈਲੰਡਰ ?
ਗੁਰਚਰਨ ਸਿੰਘ ਜੀ, ਆਪ ਜੀ ਵੱਲੋ ਲਿਖੇ ਨਿਮਰਤਾ ਭਰੇ ਸ਼ਬਦਾਂ, “ਇਨਸਾਨ ਭੁੱਲਣਹਾਰ ਹੈ ਅਤੇ ਭੁੱਲਾਂ ਕਰਦਾ ਹੈ। ਇਸ ਲਈ ਸਾਡੇ ਪਾਸੋਂ ਵੀ ਇਸ ਕਿਤਾਬ ਵਿਚ ਭੁੱਲਾਂ ਹੋਈਆਂ ਹੋਣਗੀਆਂ। ਜਿਹੜਾ ਵੀ ਸੁਹਿਰਦ ਹ੍ਰਿਦੇ ਵਾਲਾ ਸੱਜਣ ਉਨ੍ਹਾਂ ਪ੍ਰਤੀ ਸੁਚੇਤ ਕਰਵਾਵੇਗਾ, ਮੈਂ ਉਸਦਾ ਬੇਹੱਦ ਸ਼ੁਕਰਗੁਜਾਰ ਹੋਵਾਗਾ”, ਤੋਂ ਪ੍ਰਭਾਵਿਤ ਹੋ ਕੇ ਇਸ ਪੱਤਰ ਰਾਹੀ, ਤੁਹਾਡੇ ਧਿਆਨ ਵਿੱਚਚ ਇਕ ਨੁਕਤਾ ਲਿਆਉਣਾ ਚਾਹੁੰਦਾ ਹਾਂ।
ਭਾਵੇਂ ਤਤਕਰਾ ਪੜ੍ਹਦੇ ਸਾਰ ਹੀ ਪਤਾ ਲੱਗ ਗਿਆ ਸੀ ਕਿਇਸ ਕਿਤਾਬ ਵਿੱਚ ਕਿਹੜੇ-ਕਿਹੜੇ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਪਰ ਮੇਰੀ ਦਿਲਚਸਪੀ ਕਿਤਾਬ ਦੇ ਸਿਰਲੇਖ “ਗੁਰੂ ਸਾਹਿਬ ਜੀ ਵੱਲੋਂ ਸਥਾਪਤ ਕੀਤੇ ਮੂਲ ਸਿੱਖ ਕੈਲੰਡਰ” ਮੁਤਾਬਕ ਗੁਰੂ ਸਾਹਿਬ ਜੀ ਵੱਲੋਂ ਸੋਧੇ ਅਤੇ ਪਰਵਾਨੇ ਗਏ ਕੈਲੰਡਰ ਵਿੱਚ ਸੀ। ਜਿਸ ਬਾਰੇ ਮੈਂ ਪਿਛਲੇ ਕਈ ਸਾਲਾਂ ਤੋਂ ਪੜਦਾ/ਸੁਣਦਾ ਆ ਰਿਹਾ ਹਾਂ ਪਰ, ਇਸ ਬਾਰੇ ਕੋਈ ਜਾਕਣਾਰੀ ਨਹੀਂ ਸੀ ਮਿਲੀ। ਤੁਹਾਡੀ ਕਿਤਾਬ ਦੇ ਸੋਧਕ ਅਨੁਰਾਗ ਸਿੰਘ, ਅਕਸਰ ਆਪਣੀਆਂ ਪੋਸਟਾਂ ਵਿੱਚ ਗੁਰੂ ਸਾਹਿਬ ਜੀ ਵੱਲੋਂ ਬਣਾਏ/ਅਪਣਾਏ ਅਤੇ ਸੋਧੇ ਗਏ ਮੂਲ ਸਿੱਖ ਕੈਲੰਡਰ ਦਾ ਜਿਕਰ ਕਰਦੇ ਰਹਿੰਦੇ ਹਨ। ਜੁਲਾਈ 2017 ਤੋਂ ਮੇਰਾ ਵੀ ਉਨ੍ਹਾ ਨਾਲ ਵਾਹ-ਵਾਸਤਾ ਰਿਹਾ ਹੈ। ਮੈਂ ਉਨ੍ਹਾ ਨੂੰ ਵੀ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਵੱਲੋ ਸੋਧੇ ਅਤੇ ਪ੍ਰਵਾਨ ਕੀਤੇ ਗਏ ਕੈਲੰਡਰ ਨੂੰ ਸੰਗਤW
ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ। ਪਰ ਉਸ ਨੇ ਅਜੇਹਾ ਨਹੀਂ ਕੀਤਾ।
ਪਿਛਲੇ ਦੋ-ਢਾਈ ਸਾਲ ਤੋਂ ਕਿਤਾਬ ਲਿਖਣ/ ਛਪਣ ਦਾ ਜਿਕਰ ਚਲਦਾ ਰਿਹਾ, ਤਾਂ ਮੈਂ ਸੋਚਿਆ ਕਿ ਅਨੁਰਾਗ ਸਿੰਘਇਸੇ ਲਈ “ਗੁਰੂ ਸਾਹਿਬ ਜੀ ਵੱਲੋਂ ਪ੍ਰਵਾਨ ਮੂਲ ਸਿੱਖ ਕੈਲੰਡਰ” ਸਾਂਝਾ ਨਹੀਂ ਕਰਦਾ ਕਿ ਕਿਤਾਬ ਵਿੱਚ ਹੀ ਸੰਗਤਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਹੁਣ ਕਿਤਾਬ ਵੀ ਛਪ ਗਈ ਹੈ। ਆਸ ਸੀ ਕਿ ਇਸ ਕਿਤਾਬ `ਚ ਗੁਰੂ ਸਾਹਿਬ ਜੀ ਵੱਲੋਂ ਬਣਾਏ/ਅਪਣਾਏ ਸੋਧੇ ਹੋਏ ਕੈਲੰਡਰ ਬਾਰੇ ਜਾਣਕਾਰੀ ਹਾਸਲ ਹੋਵੇਗੀ। ਤੁਹਾਡੀ ਕਿਤਾਬ ਦਾ ਨਾਮ ਵੀ “ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ” ਹੀ ਹੈ। ਇਸ ਕਿਤਾਬ ਵਿੱਚ ਵੀ “ਮੂਲ ਸਿੱਖ ਕੈਲੰਡਰ” ਦਾ ਜਿਕਰ ਹੈ, “ਗੁਰੂ ਸਾਹਿਬਾਂ ਵੱਲੋਂ ਅਪਣਾਏ, ਸੋਧੇ ਅਤੇ ਵਰਤੇ ਬਿਕ੍ਰਮੀ ਕੈਲੰਡਰ ਦੀਆਂ ਤਿੱਥਾਂ ਸੁਦੀ-ਵਦੀ ਵਿੱਚ ਹਨ” (ਪੰਨਾ 17)
“ਪਾਲ ਸਿੰਘ ਪੁਰੇਵਾਲ ਦੀ ਮਿਸ਼ਰਤ ਜੰਤਰੀ ਤੋਂ ਪਹਿਲਾਂ ਸਿੱਖਾਂ ਦਾ ਮੂਲ ਸਿੱਖ ਕੈਲੰਡਰ ਸੀ ਜਿਸ ਦਾ ਜਿਕਰ John Bowker ਇਸ ਤਰ੍ਹਾਂ ਕਰਦੇ ਹਨ: “The Sikh Religious Calendar is a Modified form of The Bikarami Claendar”. (ਪੰਨਾ 19)
 
ਗੁਰਚਰਨ ਸਿੰਘ ਜੀ, ਹੈਰਾਨੀ ਦੀ ਗੱਲ ਹੈ ਕਿ ਤੁਹਾਡੀ ਕਿਤਾਬ ਪੜ੍ਹ ਕੇ ਵੀ ਨਿਰਾਸ਼ਾ ਹੀ ਪੱਲੇ ਪਈ ਹੈ। ਇਸ ਵਿੱਚੋਂ ਵੀ ਗੁਰੂ ਸਾਹਿਬ ਜੀ ਵੱਲੋਂ ਬਣਾਏ/ਅਪਣਾਏ ਸੋਧੇ ਹੋਏ “ਮੂਲ ਸਿੱਖ ਕੈਲੰਡਰ” ਬਾਰੇ ਜਾਣਕਾਰੀ ਨਹੀ ਮਿਲੀ। ਇਸ ਦਾ ਕੀ ਕਾਰਨ ਹੈ, ਆਪ ਜੀ ਕਿਤਾਬ ਛਾਪਣ ਵੇਲੇ ਇਹ ਅਣਗਹਿਲੀ ਕਿਵੇਂ ਕਰ ਗਏ? ਕੀ ਆਪ ਦੇ ਸਲਾਹਕਾਰਾਂ ਨੇ ਜਾਂ ਜਿਨ੍ਹਾਂ ਨੂੰ ਆਪ ਨੇ ਇਹ ਕਿਤਾਬ ਸਮਰਪਣ ਕੀਤੀ ਹੈ, ਕਿਸੇ ਨੇ ਵੀ ਤੁਹਾਡਾ ਧਿਆਨ ਇਸ ਪਾਸੇ ਨਹੀਂ ਦਿਵਾਇਆ? ਤੁਸੀਂ ਆਪਣੀ ਕਿਤਾਬ ਦਾ ਜੋ ਨਾਮ ਰੱਖਿਆ ਹੈ, “ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ”, ਉਹ ਵਿਸ਼ਾ ਹੀ ਕਿਤਾਬ ਵਿੱਚ ਸ਼ਾਮਿਲ ਨਹੀਂ ਕੀਤਾ। ਇਹ ਆਮ-ਸਧਾਰਨ ਉਕਾਈ ਤਾਂ ਨਹੀਂ ਮੰਨੀ ਜਾ ਸਕਦੀ। ਪਾਠਕ ਨੇ ਤਾਂ ਕਿਤਾਬ ਦਾ ਨਾਮ “ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ”, ਵੇਖ ਕੇ ਹੀ ਕਿਤਾਬ ਖਰੀਦਣੀ ਹੈ (350 ਰ:) । ਪਰ ਕਿਤਾਬ ਉੱਪਰ ਛਪੇ ਕਿਤਾਬ ਦੇ ਨਾਮ ਨਾਲ ਸਬੰਧਿਤ ਵਿਸ਼ਾ ਹੀ ਕਿਤਾਬ ਵਿੱਚ ਨਾ ਹੋਵੇ ਤਾਂ ਪਾਠਕ ਤੁਹਾਡੇ ਬਾਰੇ ਕੀ ਸੋਚੇਗਾ?
ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਹੈ ਕਿ ਸਾਡੇ ਪਾਸ ਗੁਰੂ ਸਾਹਿਬ ਜੀ ਵੱਲੋਂ ਸੋਧਿਆ ਅਤੇ ਪ੍ਰਵਾਣਿਤ ਕੈਲੰਡਰ ਹੋਣ ਦੇ ਬਾਵਜੂਦ ਵੀ ਅਸੀਂ ਭਟਕਦੇ ਫਿਰਦੇ ਹਾਂ। ਤੁਹਾਡੇ ਉਸਤਾਦ (ਅਨੁਰਾਗ ਸਿੰਘ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ), ਜਿਹੜੇ 1999 ਤੋਂ ਕੈਲੰਡਰ ਸਬੰਧੀ ਮੀਟਿੰਗਾਂ ਵਿੱਚ ਸ਼ਾਮਿਲ ਹੁੰਦੇ ਰਹੇ ਹਨ, ਸਭ ਕੁਝ ਜਾਣਦੇ ਹੋਏ ਵੀ “ਗੁਰੂ ਸਾਹਿਬਾਂ ਵੱਲੋਂ ਸਥਾਪਤ ਕੀਤਾ ਮੂਲ ਸਿੱਖ ਕੈਲੰਡਰ” ਨੂੰ ਦੱਬੀ ਕਿਉਂ ਬੈਠੇ ਹਨ? ਇਨ੍ਹਾਂ ਨੇ ਅੱਜ ਤੋਂ ਦੋ ਦਹਾਕੇ ਪਹਿਲਾ, ਗੁਰੂ ਸਾਹਿਬ ਜੀ ਵੱਲੋਂ ਸੋਧਿਆ ਹੋਇਆ ਕੈਲੰਡਰ ਕੈਲੰਡਰ ਪੇਸ਼ ਕਿਉ ਨਹੀਂ ਕੀਤਾ? ਕੀ ਇਹ ਕੈਲੰਡਰ ਉਦੋਂ ਇਨ੍ਹਾਂ ਪਾਸ ਨਹੀ ਸੀ? ਗੁਰੂ ਸਾਹਿਬ ਜੀ ਵੱਲੋਂ ਸੋਧੇ ਹੋਏ ਕੈਲੰਡਰ ਦੀ, ਤੁਹਾਡੇ ਉਸਤਾd ਨੇ ਕਦੋਂ ਖੋਜ ਕੀਤੀ ਹੈ?
ਗੁਰਚਰਨ ਸਿੰਘ ਜੀ, ਕੋਈ ਗੱਲ ਨਹੀਂ, ਅਜੇ ਵੀ ਕੁਝ ਨਹੀਂ ਵਿਗੜਿਆ। ਜੇ ਤੁਹਾਡੇ ਪੱਲੇ ਸੱਚ ਹੈ ਤਾਂ, ਗੁਰੂ ਸਾਹਿਬ ਜੀ ਵੱਲੋਂ ਸੋਧੇ qy ਲਾਗੂ ਕੀਤੇ ਗਏ ‘ਮੂਲ ਸਿੱਖ ਕੈਲੰਡਰ’ ਬਾਰੇ ਜਾਣਕਾਰੀ ਸਾਂਝੀ ਕਰਕੇ, ਹੁਣ ਵੀ ਗਲਤੀ ਸੁਧਾਰੀ ਜਾ ਸਕਦੀ ਹੈ। ਗੁਰੂ ਕਾਲ (1526 ਬਿ:- 1765 ਬਿ:) ਤੋਂ ਪਹਿਲਾ, ਪ੍ਰਚੱਲਤ ਚੰਦਰ-ਸੂਰਜੀ ਬਿਕ੍ਰਮੀ (ਸੂਰਜੀ ਸਿਧਾਂਤ) ਕੈਲੰਡਰ ਵਿੱਚ, ਗੁਰੂ ਸਾਹਿਬ ਜੀ ਵੱਲੋਂ ਕਿਹੜੀਆਂ-ਕਿਹੜੀਆਂ ਸੋਧਾਂ ਕੀਤੀਆਂ ਗਈਆਂ ਸਨ ? ਸੋਧੇ ਹੋਏ ਕੈਲੰਡਰ ਦੇ ਸਾਲ ਦਾ ਆਰੰਭ, ਸਾਲ ਦੀ ਲੰਬਾਈ, ਮਹੀਨਿਆਂ ਦੀ ਤਰਤੀਬ, ਮਹੀਨੇ ਦਾ ਆਰੰਭ, ਦਿਨਾਂ ਦੀ ਗਿਣਤੀ ਆਦਿ, ਇਹ ਕੈਲੰਡਰ ਕਦੋਂ ਤਾਈ ਆਪਣੇ ਲਾਗੂ ਰਿਹਾ, ਸ਼੍ਰੋਮਣੀ ਕਮੇਟੀ ਵੱਲੋਂ ਉਸ ਕੈਲੰਡਰ ਨੂੰ ਕਦੋਂ ਅਤੇ ਕਿਉਂ ਤਿਆਗਿਆ ਗਿਆ?
ਮੈਨੂੰ ਪੂਰੀ ਆਸ ਹੈ ਕਿ ਤੁਹਾਡੇ ਉਸਤਾਦ ਦੀ ਲਾਇਬਰੇਰੀ ਵਿੱਚ ਗੁਰੂ ਸਾਹਿਬਾਂ ਵੱਲੋਂ ਸੋਧ ਕੇ ਲਾਗੂ ਕੀਤੇ ਗਏ ‘ਮੂਲ ਸਿੱਖ ਕੈਲੰਡਰ’
ਦੀ ਪੁਰਾਣੀ ਕਾਪੀ ਜਰੂਰ ਹੋਵੇਗੀ। ਉਸ ਦੀ ਫ਼ੋਟੋ ਕਾਪੀ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਤਾਂ ਜੋ ਉਸ ਉੱਪਰ ਵਿਚਾਰ ਕਰਕੇ ਕਿਸੇ ਸਰਬ ਪ੍ਰਮਾਣਿਤ ਨਤੀਜੇ ਤੇ ਪੁੱਜਿਆ ਜਾ ਸਕੇ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ
4 ਦਸੰਬਰ, 2023

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.