ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਪ੍ਰਧਾਨਾਂ/ਮੈਂਬਰਾਂ ਸਮੇਤ ਸਮੁੱਚੀ ਸਿੱਖ ਸੰਗਤ ਨੂੰ ਸਤਿਕਾਰ ਸਹਿਤ ਦੋ ਸਵਾਲ
ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਪ੍ਰਧਾਨਾਂ/ਮੈਂਬਰਾਂ ਸਮੇਤ ਸਮੁੱਚੀ ਸਿੱਖ ਸੰਗਤ ਨੂੰ ਸਤਿਕਾਰ ਸਹਿਤ ਦੋ ਸਵਾਲ
Page Visitors: 2433

ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੇ ਪ੍ਰਧਾਨਾਂ/ਮੈਂਬਰਾਂ ਸਮੇਤ ਸਮੁੱਚੀ ਸਿੱਖ ਸੰਗਤ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
 ਆਪ ਗੁਰਮਤਿ ਅਤੇ ਇਤਿਹਾਸ ਦੇ ਚੰਗੇ ਵਿਦਵਾਨ ਹੋ ਇਸ ਲਈ ਆਪ ਜੀ ਤੋਂ ਹੇਠ ਲਿਖੀ ਥੋੜ੍ਹੀ ਜਾਣਕਾਰੀ ਚਾਹੁੰਦਾ ਹਾਂ ਜੀ:

ਕੀ ਕਾਰਨ ਹੈ ਕਿ ਚਲਦੀ ਰਵਾਇਤ ਮੁਤਾਬਕ

(1)
ਗੁਰੂ ਸਾਹਿਬਾਨਾਂ ਨਾਲ ਸਬੰਧਿਤ ਦਿਨ ਚੰਦਰ ਮਹੀਨੇ ਦੀਆਂ ਤਿਥਾਂ ਮੁਤਾਬਿਕ ਅਤੇ ਬਾਕੀ ਦੇ ਸਿੱਖ ਇਤਿਹਾਸਕ ਦਿਹਾੜੇ ਸੂਰਜੀ ਮਹੀਨਿਆਂ ਦੀਆਂ ਸੰਗਰਾਂਦਾਂ ਮੁਤਾਬਿਕ?
(2)
ਕਈ ਵਾਰ ਇੱਕੋ ਗੁਰੂ ਅਤੇ ਇਕ ਹੀ ਸਥਾਨ ਨਾਲ ਸਬੰਧਿਤ ਦੋ ਦਿਨਾਂ 'ਚੋਂ ਇਕ ਦਿਹਾੜਾ ਚੰਦਰਮਾ ਦੀਆਂ ਤਿਥਾਂ ਮੁਤਾਬਿਕ ਅਤੇ ਦੂਜਾ ਸੰਗਰਾਂਦਾਂ ਦੇ ਹਿਸਾਬ ਜਿਵੇਂ ਕਿ
(ੳ) ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਸੂਰਜੀ ਤਾਰੀਖ ਅਤੇ ਮੀਰੀ-ਪੀਰੀ ਦਿਵਸ ਚੰਦਰਮਾ ਦੀਆਂ ਤਿਥਾਂ ਮੁਤਾਬਿਕ
?
(ਅ) ਵੈਸਾਖੀ ਸੂਰਜੀ ਮਹੀਨੇ ਦੀ ਸੰਗਰਾਂਦ ਅਨੁਸਾਰ ਅਤੇ ਹੋਲਾ ਮਹੱਲਾ ਚੰਦਰਮਾ ਦੀਆਂ ਤਿਥਾਂ ਮੁਤਾਬਿਕ
?
(ੲ) ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸੂਰਜੀ ਤਰੀਖ ਅਨੁਸਾਰ ਅਤੇ ਪਹਿਲਾ ਪ੍ਰਕਾਸ਼ ਤੇ ਗੁਰਗੱਦੀ ਗੁਰਪੁਰਬ ਚੰਦਰ ਮਹੀਨੇ ਦੀਆਂ ਤਿਥਾਂ ਮੁਤਾਬਿਕ
?
(ਸ)
ਰਮਦਾਸ ਵਿਖੇ ਦੋ ਜੋੜ-ਮੇਲੇ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਮਨਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਇਕ ਸੂਰਜੀ ਮਹੀਨੇ ਦੀ ਸੰਗਰਾਂਦ ਅਨੁਸਾਰ ਅਤੇ ਦੂਸਰਾ ਚੰਦਰ ਮਹੀਨੇ ਦੀਆਂ ਤਿਥਾਂ ਮੁਤਾਬਿਕ ?
(ੲ) ਇਸ ਤੋਂ ਵੀ ਅੱਗੇ ਸੰਨ
1858 ਤੋਂ ਬਾਅਦ ਦੇ ਸਾਰੇ ਇਤਿਹਾਸਕ ਦਿਹਾੜੇ ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਸਾਕਾ ਪੰਜਾ ਸਾਹਿਬ, ਤੀਜਾ ਘਲੂਘਾਰਾ (1984) ਆਦਿਕ ਅੰਗਰੇਜ਼ੀ ਕੈਲੰਡਰ ਮੁਤਾਬਿਕ?
ਮੇਰੇ ਦੋ ਸਵਾਲ ਹਨ :

(।)
ਅਸੀਂ ਕੋਈ ਇਕ ਕੈਲੰਡਰ ਅਪਣਾਉਣ ਦੀ ਬਜਾਏ ਤਿੰਨ ਕੈਲੰਡਰਾਂ ਦੀ ਘੁੰਮਣ ਘੇਰੀ ਵਿੱਚ ਕਿਉਂ ਫਸੇ ਬੈਠੇ ਹਾਂ? ਕਿਉਂ ਨਹੀਂ ਮਨਪਸੰਦ ਕਿਸੇ ਇਕ ਕੈਲੰਡਰ ਨੂੰ ਅਪਣਾ ਸਕਦੇ?
(।।)
ਕੀ ਗੁਰਬਾਣੀ ਜਾਂ ਇਤਿਹਾਸ ਵਿੱਚ ਸਿੱਖਾਂ ਨੂੰ ਕੋਈ ਐਸੀ ਹਦਾਇਤ ਕੀਤੀ ਗਈ ਹੈ ਕਿ ਇਕ ਦੀ ਬਜਾਏ ਤਿੰਨ ਤਿੰਨ ਕੈਲੰਡਰਾਂ ਨੂੰ ਅਪਣਾਉਣਾ ਚਾਹੀਦਾ ਹੈ?
ਕਿਰਪਾਲ ਸਿੰਘ ਬਠਿੰਡਾ
........................................                      

Sardar Kirpal Singh Ji, 
  The Sikh leaders at SGPC Amritsar and their Jathedars including Delhi Sikh Gurdwara Management Committee and all the ANDH VISVASEE DEAIRA WALAS do not Understand GURBANI and Factual Sikh History In addition they have no knowledge of Calendar Science. Above all THEY DO NOT EVEN KNOW THE REAL MEANING OF CELEBRATIONS OF GURPURABS AND OBSERVING MARTYRDOM DAYS.
  Blind persons are installed at the Holy Places established by Guru Sahibs. They are Selfish for hiring their own Kith & Kin to swallow GOLAK FUNDS.  All they know is How to keep Sikhs in BHAMBAL-BHUSSAI and Carry on eating Golak Funds. They are Worst than the Mahants during British rule and MASANDS (MASNADS) during Guru Sahib's time.

  They are completely incapable of answering any question let alone your TWO QUESTIONS. All they know is just announce Committees to discuss Panthic Issues and then forget about the Committees and their KAAR-GUZAREE. Sikhs worldwide have lost Trust in these pests of Golak Fund, and do not expect anything from these people. The Gurdwara Committee in countries outside Punjab and India carry on Observing other days two-three or four times because that way Sangat keeps on visiting, again and again, to pour money in the Gurdwara Golaks to enrich the management of gurdwaras.
  I know several Gursikhs who believe that they celebrate Gurpurabs each and every day when they recite "Dally NITNAME" I have been MAATHA-MAAR with these SGPC people for the past 30 years, and these people could never provide any accurate information on Sikh Historical Days.

  It is better to abandon such leaders and let them go to hell if there is one? Because as per Gurbani there is no such thing as hell or Heaven.

Ajit Singh.

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.