ਕੈਟੇਗਰੀ

ਤੁਹਾਡੀ ਰਾਇ



ਕਿਰਪਾਲ ਸਿੰਘ ਬਠਿੰਡਾ
Re: ਕਰਨਲ ਨਿਸ਼ਾਨ ਜੀ
Re: ਕਰਨਲ ਨਿਸ਼ਾਨ ਜੀ
Page Visitors: 2388

Re: ਕਰਨਲ ਨਿਸ਼ਾਨ ਜੀ


 
 
 
 

Kirpal Singh

Thu, Jun 3, 8:13 PM (11 hours ago)

,
ਸ: ਸੁਰਜੀਤ ਸਿੰਘ ਨਿਸ਼ਾਨ ਜੀ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥

ਕੈਲੰਡਰ ਸਬੰਧੀ ਸ: ਸਰਬਜੀਤ ਸਿੰਘ ਸੈਕਰਾਮੈਂਟੋ ਨਾਲ ਤੁਹਾਡੇ ਚੱਲ ਰਹੇ ਵਿਚਾਰ ਵਟਾਂਦਰੇ ਦੇ ਚਿੱਠੀ ਪੱਤਰਾਂ ਦੀਆਂ ਕਾਪੀਆਂ ਮੈਨੂੰ ਵੀ ਲਗਾਤਾਰ ਪਹੁੰਚ ਰਹੀਆਂ ਹਨ ਕਿਉਂਕਿ ਉਸ ਈ-ਮੇਲ ਗਰੁੱਪ ’ਚ ਮੇਰੀ ਈ-ਮੇਲ ਆਈ.ਡੀ. ਵੀ ਸ਼ਾਮਲ ਹੈ। ਆਪ ਜੀ ਵੱਲੋਂ ਅਪਣਾਏ ਦੂਹਰੇ ਮਾਪਦੰਡ ਜਿੱਥੇ ਅਸਚਰਜਤਾ ਪੈਦਾ ਕਰਦੇ ਹਨ ਉੱਥੇ ਵੀਚਾਰ ਚਰਚਾ ਨੂੰ ਕਿਸੇ ਸਿਰੇ ਲਾਉਣ ਦੇ ਮਕਸਦ ਨਾਲ ਮੈਂ ਤੁਹਾਡੇ ਇਸ ਜਵਾਬ ਨਾਲ ਕਿਸੇ ਹੱਦ ਤੱਕ ਸਹਿਮਤ ਹੋ ਸਕਦਾ ਹਾਂ ਬਸ਼ਰਤੇ ਕਿ ਤੁਸੀਂ ਦੂਹਰੇ ਮਾਪਦੰਡ ਅਪਨਾਉਣ ਦੀ ਬਜਾਏ ਸਭਨਾ ਕੈਲੰਡਰਾਂ ਲਈ ਇੱਕ ਹੀ ਮਾਪਦੰਡ ਅਪਨਾਉਣ ਲਈ ਸਹਿਮਤ ਹੋ ਜਾਵੋ।  ਮੈਂ ਆਪਣੇ ਵੱਲੋਂ ਕੋਈ ਨਵਾਂ ਸਵਾਲ ਪੁੱਛਣ ਦੀ ਬਜਾਏ, ਤੁਹਾਡੇ ਵੱਲੋਂ ਸ: ਸਰਬਜੀਤ ਸਿੰਘ ਨੂੰ ਦਿੱਤੇ ਜਵਾਬ ’ਚੋਂ ਕੁਝ ਅੰਸ਼ ਇੱਥੇ ਕਾਪੀ ਪੇਸਟ ਕਰ ਰਿਹਾ ਹਾਂ ਤਾ ਕਿ ਇਸ ਗਰੁੱਪ ਵਿੱਚ ਸ਼ਾਮਲ ਸਾਰੇ ਸਾਥੀਆਂ ਨੂੰ ਸੌਖਿਆਂ ਸਮਝ ਆ ਜਾਵੇ ਤੇ ਉਨ੍ਹਾਂ ਨੂੰ ਅਗਲੀਆਂ ਪਿਛਲੀਆਂ ਮੇਲ ਨੂੰ ਪੜ੍ਹਨ ਦਾ ਕਸ਼ਟ ਨਾ ਸਹਾਰਨਾ ਪਵੇ। ਆਪ ਜੀ ਨੇ ਲਿਖਿਆ ਹੈ:-
2. ਜੇ ਵੈਸਾਖ ਅੱਜ ਵੀ ਵੈਸਾਖ ਹੈ ਤਾਂ ਉਸੇ ਕੈਲੰਡਰ ਦੀ ਵੈਸਾਖਅੱਜ ਵੈਸਾਖ ਕਿਉਂ ਨਹੀ? ਦੇ ਜਵਾਬ ’ਚ ਤੁਸੀਂ ਲਿਖਿਆ ਹੈ “ਇਹੋ ਜਿਹੇ ਭੰਭਲਭੂਸਿਆਂ ਵਿਚੋਂ ਤੁਹਾਨੂੰ ਨਿਕਲਨਾ ਪਵੇਗਾ। ਇਹ ਸਾਰੇ ਭੰਭਲਭੂਸੇ ਸਿਰਫ ਇਸ ਲਈ ਪੈਦਾ ਹੋ ਰਹੇ ਹਨ ਕਿਉਂਕਿ ਤੁਹਾਨੂੰ ਨਕਲੀ ਨਾਨਕਸ਼ਾਹੀ ਕੈਲੰਡਰ ਦੇ ਆਦਿ ਦਾ ਹੀ ਹਾਲੇ ਤੱਕ ਪਤਾ ਨਹੀਂ। ਜਦੋਂ ਆਦਿ ਤੋਂ ਚੱਲੋਗੇ ਤਾਂ ਆਪੇ ਸਾਰੀਆਂ ਤਾਰੀਖ਼ਾਂ ਦਾ ਸੱਚ ਅਤੇ ਝੂਠ ਸਾਹਮਣੇ ਆ ਜਾਏਗਾ। 

3ਚੰਗਾ ਹੋਵੇ ਤੁਸੀਂ ਨਕਲੀ ਨਾਨਕਸ਼ਾਹੀ ਕੈਲੰਡਰ ਦੇ ਆਦਿ ਬਿੰਦੂ ਤੋਂ ਸ਼ੁਰੂ ਕਰ ਕੇ ਸਾਰੀਆਂ ਤਾਰੀਖਾਂ ਕੱਢ ਲਵੋ ਤਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ।” 

ਮੇਰੇ ਵੱਲੋਂ ਟਿੱਪਣੀ: ਜੇ ਤੁਸੀਂ ਇਹੀ ਮਾਪਦੰਡ ਖ਼ੁਦ ਆਪਣੇ ’ਤੇ ਲਾਗੂ ਕਰ ਲਵੋ ਤਾਂ ਉਮੀਦ ਹੈ ਵੀਚਾਰ ਚਰਚਾ ਦਾ ਕੋਈ ਹੱਲ ਨਿਕਲ ਸਕਦਾ ਹੈ।  ਸਭ ਨੂੰ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਆਦਿ 1469 ਈਸਵੀ, ਬਿਕਰਮੀ ਸੰਮਤ ੧੫੨੬ ਨਾਨਕਸ਼ਾਹੀ ਸੰਮਤ ੧ ਤੋਂ ਅਰੰਭ ਹੁੰਦਾ ਹੈ। ਹੁਣ ਤੱਕ ਇਹ ਵੀ ਸਭ ਨੂੰ ਪਤਾ ਲੱਗ ਚੁੱਕਾ ਹੈ ਕਿ ਬਿਕਰਮੀ ਸੰਮਤ ੧੫੨੬ (1469 ਈ:) ’ਚ ਬਿਕ੍ਰਮੀ ਸੰਮਤ ਦੀ ਗਣਿਤ ਸੂਰਜੀ ਸਿਧਾਂਤ ਨਾਲ ਕੀਤੀ ਜਾਂਦੀ ਸੀ ਜਿਸ ਨੂੰ ਹਿੰਦੂਆਂ ਨੇ ਸੰਮਤ ੨੦੨੧ (1964 ਈ:) ਵਿੱਚ ਸੋਧ ਕੇ ਦ੍ਰਿੱਕ ਗਣਿਤ ਅਪਣਾ ਲਿਆ ਤੇ ਸਾਰੇ ਸਿੱਖਾਂ ਅਤੇ ਸ਼੍ਰੋਮਣੀ ਕਮੇਟੀ ਨੇ ਹੂਬਹੂ ਮੰਨ ਲਿਆ। ਤੁਹਾਡੇ ਸਮੇਤ ਕਿਸੇ ਵੀ ਵਿਦਵਾਨ ਨੇ 1469 ਤੋਂ 1964 ਤੱਕ ਦੇ ਇਤਿਹਾਸ ਦੀਆਂ ਤਾਰੀਖਾਂ ਨੂੰ ਦ੍ਰਿਕ ਗਣਿਤ ਸਿਧਾਂਤ ਵਾਲੇ ਕੈਲੰਡਰ ’ਚ ਨਿਸਚਤ ਕਰਦੇ ਸਮੇਂ ਆਦਿ ਬਿੰਦੂ ਤੱਕ ਪਹੁੰਚਣ ਦੀ ਨਾ ਹੀ ਕੋਸ਼ਿਸ਼ ਕੀਤੀ ਅਤੇ ਨਾ ਹੀ ਤੁਹਾਡੇ ਵਾਙ ਕਿਸੇ ਨੇ ਮੰਗ ਕੀਤੀ ਕਿ ਨਵੇਂ ਕੈਲੰਡਰ ’ਚ ਤਾਰੀਖ਼ਾਂ ਨਿਸਚਤ ਕਰਦੇ ਸਮੇਂ ਆਦਿ ਬਿੰਦੂ ਤੱਕ ਪਹੁੰਚਿਆ ਜਾਵੇ। ਮੈਨੂੰ ਪੱਕਾ ਯਕੀਨ ਹੈ ਕਿ ਜਾਂ ਤਾਂ ਤੁਹਾਨੂੰ ਬਿਕਰਮੀ ਕੈਲੰਡਰ ’ਚ ਹਿੰਦੂਆਂ ਵੱਲੋਂ ਕੀਤੀ ਸੋਧ ਦਾ ਪਤਾ ਹੀ ਨਹੀਂ ਤੇ ਜਾਂ ਫ਼ਿਰ ਤੁਹਾਨੂੰ ਗੁਰੂ ਕਾਲ ਸਮੇਂ ਲਾਗੂ ਸੂਰਜੀ ਸਿਧਾਂਤ ਅਤੇ 1964 ਤੋਂ ਬਾਅਦ ਲਾਗੂ ਹੋਏ ਦ੍ਰਿਕ ਗਣਿਤ ਕੈਲੰਡਰਾਂ ਦੇ ਫ਼ਰਕ ਦਾ ਹੁਣ ਤੱਕ ਵੀ ਕੋਈ ਗਿਆਨ ਨਹੀਂ ਹੈ। ਆਪ ਜੀ ਦੇ ਗਿਆਨ ’ਚ ਵਾਧਾ ਕਰਨ ਲਈ ਦੱਸਣਾ ਚਾਹੁੰਦਾ ਹਾਂ ਕਿ ਸੂਰਜੀ ਸਿਧਾਂਤ ਦੇ ਸਾਲ ਦੀ ਲੰਬਾਈ 365.258756 ਦਿਨ ਅਤੇ ਦ੍ਰਿਕ ਗਣਿਤ ਦੇ ਸਾਲ ਦੀ ਲੰਬਾਈ 365.256363 ਦਿਨ ਹੋਣ ਕਰਕੇ ਦੋਵਾਂ ਦੇ ਸਾਲਾਂ ’ਚ ਅੰਤਰ = 0.002393 ਦਿਨ ਹੈ।  1469 ਈ: ਤੋਂ 1964 ਤੱਕ ਲੱਗਪਗ 500 ਸਾਲ ’ਚ ਇਹ ਅੰਤਰ ਹੋਵੇਗਾ 0.002393 X 500 = 1.1965 ਦਿਨ ਜਿਸ ਨੂੰ ਤੁਸੀਂ ਅਣਦੇਖਿਆ ਕੀਤਾ ਹੋਇਆ ਹੈ ਇਸ ਲਈ ਮੇਰੇ ਵੱਲੋਂ ਆਪ ਜੀ ਨੂੰ ਹੇਠ ਲਿਖੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਬੜੀ ਹੀ ਸੁਹਿਰਦਤਾ ਅਤੇ ਗੰਭੀਰਤਾ ਨਾਲ ਦੇਣ ਦੀ ਲੋੜ ਹੈ: 

ਜਿਸ ਤਰ੍ਹਾਂ ਤੁਸੀਂ 1999 ਈ: ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਨਕਲੀ ਤੇ ਜਾਲ੍ਹੀ ਕਹਿ ਕੇ ਨਕਾਰ ਰਹੇ ਹੋ ਤੇ ਸਾਰੀਆਂ ਤਾਰੀਖ਼ਾਂ ਨੂੰ ਨਿਸਿਚਿਤ ਕਰਨ ਲਈ ਆਦਿ ਤੱਕ ਪਹੁੰਚਣ ਦੀ ਜ਼ਿਦ ਕਰ ਹੋ ਉਸੇ ਤਰ੍ਹਾਂ 1964 ਈ: ’ਚ ਲਾਗੂ ਹੋਏ ਦ੍ਰਿਕ ਗਣਿਤ ਕੈਲੰਡਰ ਦੇ ਆਦਿ ਬਿੰਦੂ ਤੋਂ ਸ਼ੁਰੂ ਕਰ ਕੇ ਸਾਰੀਆਂ ਤਾਰੀਖ਼ਾਂ ਕੱਢਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ ਕਦੇ ਸੋਚਿਆ ਤੱਕ ਵੀ ਕਿਉਂ ਨਹੀਂ? ਕੀ ਇਹ ਤੁਹਾਡਾ ਦੂਹਰਾ ਮਾਪਦੰਡ ਨਹੀਂ? ਮੇਰਾ ਖ਼ਿਆਲ ਹੈ ਕਿ ਜੇ ਤੁਸੀਂ ਆਪਣੇ ਹੀ ਸ਼ਬਦਾਂ ਚੰਗਾ ਹੋਵੇ ਤੁਸੀਂ ਨਕਲੀ ਨਾਨਕਸ਼ਾਹੀ ਕੈਲੰਡਰ ਦੇ ਆਦਿ ਬਿੰਦੂ ਤੋਂ ਸ਼ੁਰੂ ਕਰ ਕੇ ਸਾਰੀਆਂ ਤਾਰੀਖਾਂ ਕੱਢ ਲਵੋ ਤਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ।  ’ਤੇ ਖ਼ੁਦ ਅਮਲ ਕਰ ਲਵੋ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿਉਂਕਿ ਫਿਰ ਤੁਹਾਨੂੰ ਸਮਝ ਲੱਗ ਜਾਵੇਗੀ ਕਿ 1964 ’ਚ ਸੋਧ ਉਪ੍ਰੰਤ ਗੁਰੂ ਕਾਲ ਸਮੇਂ ਦੇ ਸੂਰਜੀ ਸਿਧਾਂਤ ਕੈਲੰਡਰ ਦੀਆਂ ਤਕਰੀਬਨ ਸਾਰੀਆਂ ਸੂਰਜੀ ਤਾਰੀਖ਼ਾਂ ਦ੍ਰਿਕ ਗਣਿਤ ਵਾਲੇ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਨਾਲੋਂ ਇੱਕ ਦਿਨ ਦੇ ਫ਼ਰਕ ਨਾਲ ਹਨ ਅਤੇ ਚੰਦਰ ਕੈਲੰਡਰ ਜਿਸ ਨੂੰ ਤੁਹਾਡੇ ਵਰਗ ਦੇ ਸਾਰੇ ਲੋਕ ਬਹੁਤ ਹੀ ਸ਼ੁੱਧ ਮੰਨਦੇ ਹਨ ਉਸ ’ਚ ਤਾਂ ਕਈ ਕੇਸਾਂ ਵਿੱਚ ਇੱਕ ਮਹੀਨੇ ਦਾ ਫ਼ਰਕ ਪੈ ਜਾਂਦੈ। ਉਦਾਹਰਣ ਦੇ ਤੌਰ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਿਨ ਐਤਵਾਰ, ਅਧਿਕ ਚੇਤ ਸੁਦੀ ੫ ਬਿਕਰਮੀ ਸੰਮਤ ੧੭੦੧, ੬ ਚੇਤ ਬਿਕ੍ਰਮੀ ਸੰਮਤ ੧੭੦੦, 3 ਮਾਰਚ 1644 ਈ: ਨੂੰ ਜੋਤੀ-ਜੋਤ ਸਮਾਏ। 1644 ਈ: ’ਚ ਸੂਰਜੀ ਸਿਧਾਂਤ ਦਾ ਚੇਤ ਮਹੀਨਾ ਅਧਿਕ ਸੀ ਅਤੇ ਦ੍ਰਿਕ ਗਣਿਤ ਦਾ ਫ਼ੱਗਣ  ਮਹੀਨਾ ਅਧਿਕ ਹੋਣ ਕਰਕੇ ਦਿਨ ਐਤਵਾਰ, ਬਿਕਰਮੀ ਸੰਮਤ ੧੭੦੧, ੬ ਚੇਤ, 3 ਮਾਰਚ 1644 ਈ: ਨੂੰ ਅਧਿਕ ਫ਼ੱਗਣ  ਸੁਦੀ ੫ ਬਿਕਰਮੀ ਸੰਮਤ ੧੭੦੦ ਸੀ। ਤੁਹਾਡੇ ਫ਼ਾਰਮੂਲੇ ਅਨੁਸਾਰ ਆਦਿ ਬਿੰਦੂ ’ਤੋਂ ਸ਼ੁਰੂ ਕਰ ਕੇ ਕੱਢੀਆਂ ਤਾਰੀਖ਼ਾਂ ਮੁਤਾਬਕ ਅਧਿਕ ਫ਼ੱਗਣ ਸੁਦੀ ੫ ਨੂੰ ਗੁਰੂ ਸਾਹਿਬ ਜੀ ਦਾ ਜੋਤੀ-ਜੋਤ ਗੁਰਪੁਰਬ ਨਿਸਚਤ ਕੀਤਾ ਜਾਣਾ ਸੀ ਪਰ ਤੁਹਾਡੇ ਸਮੇਂਤ ਸਾਰਿਆਂ ਨੇ ਇੱਕ ਮਹੀਨੇ ਦੇ ਫ਼ਰਕ ਨਾਲ ਚੇਤ ਸੁਦੀ ੫ ਨੂੰ ਹੂਬਹੂ ਕਿਉਂ ਮੰਨ ਲਿਆ? ਤੁਸੀਂ ਆਪਣੀ ਪੁਸਤਕ “ਗੁਰਪੁਰਬ ਦਰਪਣ” ’ਚ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਪੁਰਬ ਦਿਨ ਐਤਵਾਰ ਚੇਤ ਵਦੀ ੧੩ ਬਿਕਰਮੀ ਸੰਮਤ ੧੭੦੦, ੨੯ ਫ਼ੱਗਣ, 25 ਫ਼ਰਵਰੀ 1644 ਈ: ਲਿਖਿਆ ਹੈ। ਭਾਵੇਂ ਕਿ ਚੇਤ ਵਦੀ ੧੩ ਤੁਸੀਂ ਜਿਹੜੇ ਸੋਮਿਆਂ ਤੋਂ ਲਈ ਹੈ ਉਨ੍ਹਾਂ ਦੀ ਤਕਨੀਕੀ ਆਧਾਰ ’ਤੇ ਪੜਤਾਲ ਕੀਤਿਆਂ ਗਲਤ ਸਾਬਤ ਹੁੰਦੀ ਹੈ ਪਰ ਲੰਬੇ ਝੇੜੇ ’ਚ ਪੈਣ ਦੀ ਬਜਾਏ ਹਾਲ ਦੀ ਘੜੀ ਇਸ ਗਲਤੀ ਨੂੰ ਛੱਡ ਕੇ ਤੁਹਾਡੇ ਆਦਿ ਬਿੰਦੂ ’ਤੇ ਪਹੁੰਚਣ ਦੇ ਫ਼ਾਰਮੂਲੇ ਅਨੁਸਾਰ ਦ੍ਰਿਕ ਗਣਿਤ ਦੀ ਤਿੱਥ ਵੇਖੀਏ ਤਾਂ ਉਸ ਦਿਨ ਅਧਿਕ ਫ਼ੱਗਣ ਵਦੀ ੧੨ ਬਣਦੀ ਹੈ; ਫਿਰ ਵੀ ਤੁਸੀਂ ਗੁਰਗੱਦੀ ਪੁਰਬ ਆਦਿ ਬਿੰਦੂ ਵਾਲੀ ਸਹੀ ਤਿੱਥ ਅਧਿਕ ਫ਼ੱਗਣ ਵਦੀ ੧੨ ਦੀ ਬਜਾਏ ਚੇਤ ਵਦੀ ੧੩ ਹੀ ਲਿਖੀ ਹੈ। ਹੁਣ ਤਾਂ ਤੁਹਾਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਆਦਿ ਬਿੰਦੂ ’ਤੇ ਪਹੁੰਚਣ ਤੋਂ ਬਿਨਾਂ ਹੀ ਸੂਰਜੀ ਸਿਧਾਂਤ ਦੀਆਂ ਸਾਰੀਆਂ ਦੀਆਂ ਸਾਰੀਆਂ ਤਾਰੀਖ਼ਾਂ ਦ੍ਰਿਕ ਗਣਿਤ ਵਿੱਚ ਹੂਬਹੂ ਮੰਨ ਲਈਆਂ ਗਈਆਂ ਸਨ ਉਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੀਆਂ ਸਾਰੀਆਂ ਤਾਰੀਖ਼ਾਂ ਵੀ ਬਿਨਾਂ ਆਦਿ ਬਿੰਦੂ ’ਤੇ ਪਹੁੰਚਿਆਂ ਹੀ ਮੰਨਣੀਆਂ ਪੈਣੀਆਂ ਹਨ। ਸੋਧ ਉਪ੍ਰੰਤ ਅੰਤਰਾਸ਼ਟਰੀ ਪੱਧਰ ’ਤੇ ਇਹੋ ਹੀ ਪ੍ਰਵਾਨਤ ਨਿਯਮ ਹਨ ਕਿ ਨਵੇਂ ਸੋਧੇ ਕੈਲੰਡਰ ਦੇ ਨਿਯਮ ਤੇ ਪੈਰਾਮੀਟਰ ਸੋਧ ਲਾਗੂ ਹੋਣ ਦੀ ਮਿਤੀ ਤੋਂ ਪਿੱਛੋਂ ਲਾਗੂ ਹੁੰਦੇ ਹਨ ਨਾ ਕਿ ਸੋਧ ਤੋਂ ਪਹਿਲਾਂ। ਜੇ ਸੋਧ ਲਾਗੂ ਹੋਣ ਦੀ ਮਿਤੀ ਤੋਂ ਪਹਿਲਾਂ ਦੀਆਂ ਤਾਰੀਖ਼ਾਂ ਦੀ ਪੜਤਾਲ ਕਰਨੀ ਪਵੇ ਤਾਂ ਇਹ ਉਸ ਸਮੇਂ ਲਾਗੂ ਕੈਲੰਡਰ ਦੇ ਨਿਯਮਾਂ ਤੇ ਪੈਰਾਮੀਟਰਾਂ ਮੁਤਾਬਕ ਹੀ ਕੀਤੀ ਜਾਂਦੀ ਹੈ।

ਤੁਹਾਡਾ ਜਵਾਬ ਨੰ: 4. ਤਾਂ ਹੋਰ ਵੀ ਅਜ਼ੀਬ ਕਿਸਮ ਦਾ ਹੈ ਜਿਸ ਵਿੱਚ ਤੁਸੀਂ ਦੋਸ਼ ਲਾਇਆ ਹੈ ਕਿ “ਪਾਲ ਸਿੰਘ ਪੁਰੇਵਾਲ ਵੱਲੋਂ ਕੈਲੰਡਰ ਪਾਸ ਕਰਵਾਉਣ ਲਈ ਕਮੇਟੀ ਦੇ ਮੈਂਬਰਾਂ ਅਤੇ ਕੁੱਝ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਕੀ ਕੀ ਭੇਟ ਕੀਤਾ ਇਹ ਉਸ ਦੀ ਜੁਬਾਨੀ ਉਸ ਦੇ ਆਪਣੇ ਭਾਈ ਵੱਲੋਂ ਇੰਟਨੈੱਟ ’ਤੇ 2003 ਦਾ ਹੀ ਪਾ ਦਿੱਤਾ ਸੀ ਜੇ ਹਾਲੇ ਤੱਕ ਨਹੀਂ ਪੜ੍ਹਿਆ ਤਾਂ ਉਹ ਵੀ ਪੜ੍ਹ ਲੈਣਾ। (Please see the attachment).”

ਮੇਰੇ ਵੱਲੋਂ ਟਿੱਪਣੀ:  ਤੁਹਾਡੀ ਅਟੈਚਮੈਂਟ ਤਾਂ ਮਿਲੀ ਨਹੀਂ ਇਸ ਲਈ ਇਸ ਦੇ ਸੱਚੇ ਝੂਠੇ ਹੋਣ ਦੀ ਪੜਤਾਲ ਕਰਨ ਤੋਂ ਪਹਿਲਾਂ ਜੇ ਤੁਹਾਡੇ ਕਥਿਤ ਦੋਸ਼ ਨੂੰ ਸੱਚ ਵੀ ਮੰਨ ਲਿਆ ਜਾਵੇ ਤਾਂ ਇਹ ਮੰਨਣਾ ਪਏਗਾ ਕਿ ਸ: ਪਾਲ ਸਿੰਘ ਪੁਰੇਵਾਲ ਕੋਲ ਕਰੋੜਾਂ ਡਾਲਰਾਂ ਦੇ ਅੰਬਾਰ ਲੱਗੇ ਹੋਣਗੇ (ਕਿਉਂਕਿ 170 ਸ਼੍ਰੋਮਣੀ ਕਮੇਟੀ ਮੈਂਬਰ ਅਤੇ ਕੁਝ ਅਹੁਦੇਦਾਰ ਇੱਕ ਦੋ ਲੱਖ ਰੁਪਏ ’ਚ ਤਾਂ ਖਰੀਦੇ ਨਹੀਂ ਸੀ ਜਾਣੇ। ਪਰ ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧੀ ਤੁਹਾਡੇ ਇੱਕ ਹੋਰ ਸਾਥੀ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ “ਨਾਨਕਸ਼ਾਹੀ ਕੈਲੰਡਰ ਦਾ ਪ੍ਰਚਾਰ ਕਰਨ ਲਈ ਪੁਰੇਵਾਲ ਨੇ ਕਿੰਨੇ ਹੀ ਗੇੜੇ ਕੈਨੇਡਾ ਤੋਂ ਭਾਰਤ ਲਾਏ ਤਾਂ ਇਹ ਸੋਚਣ ਦੀ ਲੋੜ ਹੈ ਕਿ ਉਸ ਦੇ ਆਉਣ ਜਾਣ ਦਾ ਕਿਰਾਇਆ ਕਿਹੜੀ ਏਜੰਸੀ ਦਿੰਦੀ ਹੋਵੇਗੀ?” ਮੈਂ ਦੋਵਾਂ ਮਿੱਤਰਾਂ ਨੂੰ ਸਾਲਾਹ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਤਾਂ ਆਪਣੇ ਦੂਸਰੇ ਮਿੱਤਰ ਦੇ ਸ਼ਿਕਵੇ ਦੂਰ ਕਰ ਦੇਵੋ ਕਿ ਜਿਹੜਾ ਪੁਰੇਵਾਲ 170 ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਕੁਝ ਅਹੁੱਦੇਦਾਰਾਂ ਨੂੰ ਖ਼ਰੀਦ ਸਕਦਾ ਹੈ ਉਹ ਕਿਸੇ ਕੈਨੇਡਾ ਤੋਂ ਆਪਣੇ ਵਤਨ ਭਾਰਤ ਆਉਣ ਜਾਣ ਦਾ ਕਿਰਾਇਆ ਕਿਸੇ ਏਜੰਸੀ ਤੋਂ ਲੈਣ ਦਾ ਮੁਥਾਜ ਨਹੀਂ ਇਸ ਲਈ ਤੁਹਾਡੇ ਸ਼ੰਕੇ ਨਿਰਮੂਲ ਹਨ। ਦੂਸਰੇ ਮਿੱਤਰ ਨੂੰ ਬੇਨਤੀ ਕਰਾਂਗੇ ਉਹ ਤੁਹਾਨੂੰ ਸਮਝਾ ਦੇਵੇਗਾ ਕਿ ਜਿਹੜਾ ਬੰਦਾ ਆਪਣੇ ਵਤਨ ਆਉਣ ਜਾਣ ਦਾ ਕਿਰਾਇਆ ਵੀ ਕਿਸੇ ਏਜੰਸੀ ਤੋਂ ਲੈਂਦਾ ਹੋਵੇ ਉਸ ਪਾਸ ਐਨੇ ਪੈਸੇ ਕਿਥੋਂ ਆ ਗਏ ਕਿ ਉਹ 170 ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਕੁਝ ਅਹੁੱਦੇਦਾਰਾਂ ਨੂੰ ਖ਼ਰੀਦ ਸਕਦਾ ਹੋਵੇ। ਬੱਸ ਜੇ ਤੁਸੀਂ ਦੋਵੇਂ ਇੱਕ ਦੂਜੇ ਮਿੱਤਰ ਨੂੰ ਸਮਝਾਉਣ ਵਿੱਚ ਸਫਲ ਹੋ ਗਏ ਤਾਂ ਮਸਲਾ ਆਪਣੇ ਆਪ ਹੱਲ ਹੋ ਜਾਵੇਗਾ।

ਤੁਹਾਡਾ ਜਵਾਬ ਨੰ: 5. ਲੰਮੀ ਲਕੀਰ ਖਿੱਚਣ ਦਾ ਇਹ ਯੋਗ ਸਮਾਂ ਨਹੀਂ। 

ਮੇਰੇ ਵੱਲੋਂ ਟਿੱਪਣੀ:  ਹੁਣ ਤੱਕ ਤਾਂ ਤੁਸੀਂ ਇਹੀ ਢੰਢੋਰਾ ਪਿੱਟ ਰਹੇ ਸੀ ਕਿ ਕਿਸੇ ਵੱਲੋਂ ਖਿੱਚੀ ਲਕੀਰ ਨੂੰ ਢਾਹ ਕੇ ਛੋਟਾ ਕਰਨ ਦੀ ਬਜਾਏ ਉਸ ਨਾਲੋਂ ਲੰਬੀ ਲਕੀਰ ਖਿੱਚ ਕੇ ਛੋਟਾ ਕਰਨਾ ਚਾਹੀਦਾ ਹੈ ਪਰ ਹੁਣ ਜਦ ਤੁਹਾਨੂੰ ਕੁਝ ਸਮਝ ਆ ਗਈ ਕਿ ਤੁਸੀਂ ਖ਼ੁਦ ਸ: ਪਾਲ ਸਿੰਘ ਪੁਰੇਵਾਲ ਵੱਲੋਂ ਕੈਲੰਡਰ ਵਿਗਿਆਨ ’ਚ ਖਿੱਚੀ ਲੰਬੀ ਲਕੀਰ ਨੂੰ ਢਾਹ ਕੇ ਛੋਟਾ ਕਰਨ ਦੇ ਅਸਮਰਥ ਹੋਣ ਤੋਂ ਇਲਾਵਾ ਉਸ ਤੋਂ ਲੰਬੀ ਲਕੀਰ ਖਿੱਚੇ ਜਾਣ ਤੋਂ ਵੀ ਅਸਮਰਥ ਹੋ ਤਾਂ ਤੁਹਾਨੂੰ ਯੋਗ ਸਮੇਂ ਦਾ ਚੇਤਾ ਆ ਗਿਆ। ਇਹ ਵੀ ਤੁਹਾਡਾ ਦੂਹਰਾ ਮਾਪਦੰਡ ਹੈ ਕਿ ਤੁਹਾਨੂੰ ਕੈਲੰਡਰ ਵਿਗਿਆਨ, ਐਸਟ੍ਰੋਨੋਮੀ ਅਤੇ ਗੁਰਬਾਣੀ ਦੀ ਕਸਵੱਟੀ ’ਤੇ ਪੂਰਾ ਉੱਤਰਨ ਵਾਲਾ ਨਾਨਕਸ਼ਾਹੀ ਕੈਲੰਡਰ ਰੱਦ ਕਰਵਾਉਣ ਲਈ ਤਾਂ ਬਹੁਤ ਹੀ ਯੋਗ ਅਤੇ ਢੁਕਵਾਂ ਸਮਾਂ ਲੱਗਿਆ ਪਰ ਇਸ ਦਾ ਹੱਲ ਲੱਭਣ ਲਈ ਤੁਹਾਨੂੰ ਕੋਈ ਯੋਗ ਸਮਾਂ ਨਹੀਂ ਦਿੱਸ ਰਿਹਾ।

ਤੁਹਾਡਾ ਜਵਾਬ ਨੰ: 6. ਅਗਲੀ ਵਿਚਾਰ ਆਦਿ ਬਿੰਦੂ ਤੋਂ ਤਾਰੀਖ਼ਾਂ ਕੱਢਣ ਤੋਂ ਬਾਅਦ।

ਮੇਰੇ ਵੱਲੋਂ ਟਿੱਪਣੀ:  ਨਿਸ਼ਾਨ ਜੀ ਆਪ ਜੀ ਨੂੰ 28 ਮਈ ਨੂੰ ਈ-ਮੇਲ ਰਾਹੀਂ ਭੇਜੇ ਇੱਕ ਪੱਤਰ ਵਿੱਚ ਬੇਨਤੀ ਕੀਤੀ ਗਈ ਸੀ ਕਿ ਸਾਰੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਆਦਿ ਬਿੰਦੂ ਤੋਂ ਸ਼ੁਰੂ ਕਰ ਕੇ ਕੱਢੀਆਂ ਜਾਣ ਅਤੇ ਤੁਹਾਡੇ ਵੱਲੋਂ ਲਿਖੀ ਪੁਸਤਕ “ਗੁਰਪੁਰਬ ਦਰਪਣ” ’ਚ ਛਪੇ ਗੁਰਬੰਸਾਵਲੀ ਬਿਊਰੇ ’ਚ ਸੂਰਜੀ ਸਿਧਾਂਤ ਤੇ  ਦ੍ਰਿਕ ਗਣਿਤ ਦੋਵਾਂ ਕੈਲੰਡਰਾਂ ਦੀਆਂ ਤਾਰੀਖ਼ਾਂ ਉਸੇ ਤਰ੍ਹਾਂ ਦਰਜ ਕੀਤੀਆਂ ਜਾਣ ਜਿਵੇਂ ਤੁਸੀਂ ਜੂਲੀਅਨ ਕੈਲੰਡਰ ਅਤੇ ਗ੍ਰੈਗੋਰੀਅਨ ਕੈਲੰਡਰ ਦੋਵਾਂ ਦੀਆਂ ਤਾਰੀਖ਼ਾਂ ਨਾਲੋ ਨਾਲ ਦਰਜ ਕੀਤੀਆਂ ਹਨ। ਮੈਂ ਆਪਣੇ 28 ਮਈ ਵਾਲੇ ਪੱਤਰ ਦੇ ਜਵਾਬ ਦੀ ਉਡੀਕ ’ਚ ਹਾਂ। ਉਮੀਦ ਹੈ ਕਿ ਮੈਨੂੰ ਤੁਹਾਡਾ ਇਹ ਜਵਾਬ ਪੜ੍ਹਨਾ ਜਾਂ ਸੁਣਨਾ ਨਹੀਂ ਪਏਗਾ ਕਿ ਆਦਿ ਬਿੰਦੂ ਤੋਂ ਸ਼ੁਰੂ ਕਰਕੇ ਤਾਰੀਖ਼ਾਂ ਕੱਢਣ ਦਾ ਇਹ ਯੋਗ ਸਮਾਂ ਨਹੀਂ ਹੈ।

ਕਿਰਪਾਲ ਸਿੰਘ ਬਠਿੰਡਾ

ਮਿਤੀ: 3 ਜੂਨ 2021


On Wed, Jun 2, 2021 at 4:59 AM Surjit Nishan <surjitnishan296@yahoo.com> wrote:
ਸ. ਸਰਬਜੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ॥
1. ਕੈਲੰਡਰ ਇੱਕ ਤਕਨੀਕੀ ਮਸਲਾ ਹੈ ਜਿਸ ਵਿਚ ਵ‌ਿਚਾਰਾਂ ਦਾ ਵਿੱਖ ਵੱਖ ਹੋਣਾ ਸੁਭਾਵਕ ਹੈ ਅਤੇ ਇਹ ਕਿਸੇ ਦਾ ਨਿੱਜੀ ਮਾਮਲਾ ਨਹੀਂ ਸੋ ਐਸੇ  ਵਿਚਾਰ ਵਟਾਂਦਰੇ ਵਿਚ ਜ਼ਾਤੀ ਹਮਲੇ ਅਤੇ ਨੀਵੀਂ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ।  ਮੇਰਾ ਜਵਾਬ ਸ.ਅਜੀਤ ਸਿੰਘ ਦੇ ਪੱਤਰ ਸਬੰਧੀ ਸੀ ਜਿਸ ਵਿਚ ਉਨ੍ਹਾਂ ਨੇ ਤੁਹਾਡਾ ਪੱਤਰ ਵੀ ਨੱਥੀ ਕੀਤਾ ਹੋਇਆ ਸੀ।  ਉਨ੍ਹਾ ਦੇ ਪੱਤਰ ਦਾ ਜਵਾਬ ਉਨ੍ਹਾਂ ਨੂੰ ਦੇ ਕੇ ਮੈਂ ਕੁੱਝ ਗਲਤ ਨਹੀਂ ਕੀਤਾ।
2.  ਮੈਂ 5k broadcasting ਤੇ ਇਹ ਜ਼ਰੂਰ ਕਿਹਾ ਸੀ ਕਿ 1 ਪਹਿਲੀ ਵਿਸਾਖ ਨੂੰ 14 ਅਪ੍ਰੈਲ ਹੈ ਅਤੇ 23 ਪੋਹ ਨੂੰ 5 ਜਨਵਰੀ ਹੋ ਸਕਦੀ ਹੈ ਅਤੇ ਇਹ ਇਸ ਸਾਲ ਦੀ ਹਕੀਕਤ ਹੈ ਇਸ ਵਿਚ ਮੇਰੇ ਵੱਲੋਂ ਨਕਲੀ ਨਾਨਕਸ਼ਾਹੀ ਕੈਲੰਡਰ ਦੇ ਮੰਨ ਲੈਣਾ ਕਿਵੇਂ ਸਿੱਧ ਹੋ ਗਿਆ। ਇਸੇ ਤਰ੍ਹਾਂ ਅੱਜ ਵੀ 1 ਵੈਸਾਖ 1 ਵੈਸਾਖ ਹੀ ਹੈ ਅਤੇ 5 ਵੈਸਾਖ 5 ਵੈਸਾਖ ਹੀ ਹੈ ਪਰ ਇਹ ਕਿਸੇ ਅੰਗਰੇਜ਼ੀ ਤਾਰੀਖ ਨਾਲ ਨੱਥੀ ਨਹੀਂ ਕੀਤੇ ਹੋਏ ਜਿਵੇਂ ਨਕਲੀ ਨਾਨਕਸ਼ਾਹੀ ਕੈਲੰਡਰ ਵਿਚ ਨੱਥੀ ਕੀਤੇ ਹੋਏ ਹਨ। ਜੇ 1 ਵੈਸਾਖ ਅੱਜ ਵੀ 1 ਵੈਸਾਖ ਹੈ ਤਾਂ ਉਸੇ ਕੈਲੰਡਰ ਦੀ 5 ਵੈਸਾਖ, ਅੱਜ 5 ਵੈਸਾਖ ਕਿਉਂ ਨਹੀ? ਇਹੋ ਜਿਹੇ ਭੰਭਲਭੂਦਿਆਂ ਵਿਚੋਂ ਤੁਹਾਨੂੰ ਨਿਕਲਨਾ ਪਵੇਗਾ।  ਇਹ ਸਾਰੇ ਭੰਭਲਭੂਸੇ ਸਿਰਫ ਇਸ ਲਈ ਪੈਦਾ ਹੋ ਰਹੇ ਹਨ ਕਿਉਂਕਿ ਤੁਹਾਨੂੰ ਨਕਲੀ ਨਾਨਕਸ਼ਾਹੀ ਕੈਲੰਡਰ ਦੇ ਆਦਿ ਦਾ ਹੀ ਹਾਲੇ ਤੱਕ ਪਤਾ ਨਹੀਂ। ਜਦੋਂ ਆਦਿ ਤੋਂ ਚੱਲੋਗੇ ਤਾਂ ਆਪੇ ਸਾਰੀਆਂ ਤਾਰੀਖ਼ਾਂ ਦਾ ਸੱਚ  ਅਤੇ ਝੂਠ ਸਾਹਮਣੇ ਆ ਜਾਏਗਾ। 
3. ਚੰਗਾ ਹੋਵੇ ਤੁਸੀਂ ਨਕਲੀ ਨਾਨਕਸ਼ਾਹੀ ਕੈਲੰਡਰ ਦੇ ਆਦਿ ਬਿੰਦੂ ਤੋਂ ਸ਼ੁਰੂ ਕਰ ਕੇ ਸਾਰੀਆਂ ਤਾਰੀਖਾਂ ਕੱਢ ਲਵੋ ਤਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ। 
4. ਪਾਲ ਸਿੰਘ ਪੁਰੇਵਾਲ ਵੱਲੋਂ ਕੈਲੰਡਰ ਪਾਸ ਕਰਵਾਉਣ ਲਈ ਕਮੇਟੀ ਦੇ ਮੈਂਬਰਾਂ ਅਤੇ ਕੁੱਝ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਕੀ ਕੀ ਭੇਟ ਕੀਤਾ ਇਹ ਉਸ ਦੀ ਜਬਾਣੀ ਉਸ ਦੇ ਆਪਣੇ ਭਾਈ ਵੱਲੋੰ ਇੰਟਨੈੱਟ ਤੇ 2003 ਦਾ ਹੀ ਪਾ ਦਿੱਤਾ ਸੀ ਜੇ ਹਾਲੇ ਤੱਕ ਨਹੀਂ ਪੜਿਆ ਤਾਂ ਉਹ ਵੀ ਪੜ੍ਹ ਲੈਣਾ। (Please see the attachment)
5. ਲੰਮੀ ਲਕੀਰ ਖਿੱਚਣ ਦਾ ਇਹ ਯੋਗ ਸਮਾਂ ਨਹੀਂ ਪੰਥ ਵਿਰੋਧੀ ਤਾਕਤਾਂ ਨੇ ਹੋਰ ਬੜੇ ਭੰਭਲਭੂਸੈ ਪੈਦਾ ਕੀਤੇ ਹੋਏ ਹਨ।
 6. ਅਗਲੀ ਵਿਚਾਰ ਆਦਿ ਬਿੰਦੂ ਤੋਂ ਤਾਰੀਖ਼ਾਂ ਕੱਢਣ ਤੋਂ ਬਾਅਦ।
 
SURJIT SINGH NISHAN M.sc., MIS, MCA.
 
 
On Monday, May 24, 2021, 03:52:42 PM PDT, Sarbjit Singh <sarbjits@gmail.com> wrote:
 
 

ਸ. ਸੁਰਜੀਤ ਸਿੰਘ ਨਿਸ਼ਾਨ ਜੀ,

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫ਼ਤਿਹ

ਆਪ ਜੀ ਦੇ ਪੱਤਰ ਸਬੰਧੀ ਇਹ ਹੈ ਕਿ;

(1) ਮੈਂ ਆਪਣਾ ਲੇਖ, “5 ਵੈਸਾਖ ਬਨਾਮ ਵੈਸਾਖ ਵਦੀ 5”,  29 ਮਈ ਨੂੰ ਆਪ ਜੀ ਨੂੰ ਭੇਜਿਆ ਸੀ। ਮੇਰੇ ਲੇਖ ਬਾਰੇ ਜਿਹੜੀਆਂ ਟਿੱਪਣੀਆਂ ਤੁਸੀਂ 2 ਮਈ ਨੂੰ ਕੀਤੀਆਂ ਸਨ, ਉਹ ਤੁਸੀਂ ਮੈਨੂੰ ਨਹੀਂ ਭੇਜੀਆਂ । ਜਦੋਂ ਕਿ ਤੁਹਾਡਾ ਇਖ਼ਲਾਕੀ ਫਰਜ਼ ਬਣਦਾ ਸੀ ਕਿ ਆਪਣੀਆਂ ਟਿੱਪਣੀਆਂ ਸਿੱਧੀਆਂ ਮੈਨੂੰ ਭੇਜਦੇ। ਜੋ ਤੁਸੀਂ ਨਹੀਂ ਭੇਜੀਆਂ। ਸਬੂਤ ਵਜੋ, ਤੁਹਾਡੇ ਵੱਲੋਂ ਭੇਜੀ ਗਈ 2 ਮਈ ਦੀ ਈ ਮੇਲ ਦੀ ਫ਼ੋਟੋ ਨੱਥੀ ਕੀਤੀ ਗਈ ਹੈ। ਦੱਸੋ ਉਸ ਵਿੱਚ ਮੇਰੀ ਈ ਮੇਲ ਦਾ ਪਤਾ ਕਿੱਥੇ ਹੈ? ਕੀ ਫਾਇਦਾ ਹੋਇਆ ਤੂਹਾਨੂੰ ਝੂਠ ਲਿਖਣ ਦਾ?     

(2) ਸਿੱਖ ਇਤਿਹਾਸ ਦੇ ਮੁਤਾਬਕ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਵੈਸਾਖ ਵਦੀ 5 ਜਾਂ 5 ਵੈਸਾਖ ਹੈ। ਜਿਸ ਤੋਂ ਆਪ ਜੀ ਮੁਨਕਰ ਨਹੀਂ ਹੋ ਸਕਦੇ। ਕੈਲੰਡਰ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ, “ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਬਦਲਣ ਲਈ ਅੰਗਰੇਜੀ ਤਾਰੀਖਾਂ ਨੂੰ ਨਹੀਂ ਬਲਕਿ ਪ੍ਰਵਿਸ਼ਟਿਆਂ ਨੂੰ ਮੁੱਖ ਰੱਖਿਆ ਜਾਵੇਗਾ”, ਮੁਤਾਬਕ 5 ਵੈਸਾਖ ਨੂੰ ਮੁੱਖ ਰੱਖਿਆ ਗਿਆ ਹੈ। ਅੱਜ ਵੀ ਨਾਨਕਸ਼ਾਹੀ ਕੈਲੰਡਰ ਵਿੱਚ 5 ਵੈਸਾਖ ਦਰਜ ਹੈ। ਕਾਸ਼! ਤੁਸੀਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਨੂੰ ਧਿਆਨ ਨਾਲ ਪੜ੍ਹ ਕੇ ਸਮਝਿਆ ਹੁੰਦਾ। ਜੇ ਤੂਹਾਨੂੰ ਯਾਦ ਹੋਵੇ ਤਾਂ ਪਿਛਲੇ ਸਾਲ ਤੁਸੀਂ 5k broadcasting ਉੱਪਰ ਹੋਈ ਗੱਲਬਾਤ ਵਿੱਚ ਮੰਨ ਗਏ ਸੀ ਕਿ ਨਾਨਕਸ਼ਾਹੀ ਦੀਆਂ ਤਾਰੀਖਾਂ ਸਹੀ ਹਨ। ਵੀ ਡੀ ਓ ਦਾ ਲਿੰਕ ਮੇਰੇ ਪਿਛਲੇ ਪੱਤਰ ਵਿੱਚ ਦਿੱਤਾ ਹੋਇਆ ਹੈ।  ਹੁਣ ਤੁਸੀਂ ਫੇਰ “ਜੈਸੈ ਥੇ”  ਕਰ ਲਿਆ ਹੈ। ਚਲੋ ਤੁਹਾਡੀ ਮਰਜ਼ੀ! ਮੈਂ ਵੀ ਆਪਣਾ ਸਵਾਲ ਦੁਹਰਾ ਦਿੰਦਾ ਹਾਂ।

ਕਰਨਲ ਨਿਸ਼ਾਨ ਜੀ, ਜੇ 1 ਵੈਸਾਖ ਅੱਜ ਵੀ 1 ਵੈਸਾਖ ਹੈ ਤਾਂ ਉਸੇ ਕੈਲੰਡਰ ਦੀ 5 ਵੈਸਾਖ, ਅੱਜ 5 ਵੈਸਾਖ ਕਿਉਂ ਨਹੀ?

 

(3) ਤੁਹਾਡੇ ਬਚਨ, “ਮੈਂ ਇਹ ਕਿਤੇ ਨਹੀਂ ਲਿਖਿਆ ਕਿ ਗੁਰੂ ਸਾਹਿਬ ਦਾ ਜਨਮ 29 ਚੇਤ 1678 ਬਿਕਰਮੀ ਹੈ”। ਨਿਸ਼ਾਨ ਜੀ, ਫੇਰ ਇਹ ਤਾਰੀਖ (29 ਚੇਤ) ਕਿਥੋਂ ਆਈ ਹੈ? ਮੈਂ ਤਾਂ 5 ਵੈਸਾਖ ਲਿਖਿਆ ਸੀ? ਨਿਸ਼ਾਨ ਜੀ ਜੇ ਤੁਹਾਡਾ ਹਿਸਾਬ ਠੀਕ ਹੈ, (“ਇਹ ਹਿਸਾਬ ਹੈ”),  ਤਾਂ, ਤੁਹਾਡੇ ਇਸੇ ਹਿਸਾਬ ਨਾਲ 1 ਵੈਸਾਖ ਦੀ ਕਿੰਨੀ ਤਾਰੀਖ ਬਣਦੀ ਹੈ?

(4) ਆਪ ਜੀ ਲਿਖਦੇ ਹੋ, “ਇੱਕ ਗਲਤ ਲਕੀਰ ਨੂੰ ਮਿਟਾਉਣਾ ਪਹਿਲਾ ਫਰਜ਼ ਸੀ ਹੋਰ ਲਕੀਰਾਂ ਵਾਹ ਕੇ ਭੰਭਲਭੂਸੇ ਪੈਦਾ ਕਰਨਾ ਸਮੇਂ ਦੀ ਲੋੜ ਨਹੀਂ ਸੀ”

ਨਿਸ਼ਾਨ ਜੀ,  ਤੁਸੀਂ ਲਿਖਤੀ ਤੌਰ ਤੇ ਮੰਨ ਲਿਆ ਹੈ ਕਿ ਤੁਸੀਂ ਪਿਛਲੇ 20 ਸਾਲ ਤੋਂ ਸ. ਪਾਲ ਸਿੰਘ ਜੀ ਵੱਲੋਂ ਖਿਚੀ ਗਈ ਲਕੀਰ ਨੂੰ ਮਿਟਾਉਣ ਦਾ ਅਸਫਲ ਯਤਨ ਕਰ ਰਹੇ ਹੋ। ਧੰਨਵਾਦ।

 

ਨਿਸ਼ਾਨ ਜੀ , ਜਿਨ੍ਹਾਂ `ਚ ਸਮਰੱਥਾ ਹੁੰਦੀ ਹੈ ਉਹ ਦੂਜਿਆਂ ਦੀਆਂ ਲਕੀਰਾਂ ਮਿਟਾਉਂਦੇ ਨਹੀਂ ਹੁੰਦੇ, ਸਗੋਂ ਉਸ ਤੋਂ ਲੰਮੀ ਲੀਕ ਖਿੱਚਦੇ ਹੁੰਦੇ ਹਨ। ਜਦੋਂ ਕੋਈ ਸਮਰੱਥਾ ਵਾਨ ਵਿਦਵਾਨ ਲੰਮੀ ਲਕੀਰ ਖਿੱਚ ਦੇਵੇ ਤਾਂ ਪਹਿਲੀ ਆਪਣੇ ਆਪ ਹੀ ਛੋਟੀ ਰਹਿ ਜਾਂਦੀ ਹੈ। ਤੁਹਾਡੇ ਵਿੱਚ ਅਜੇਹੀ ਸਮਰੱਥਾ ਨਹੀ ਹੈ। ਤੁਹਾਡਾ ਤਾਂ ਉਹ ਹਾਲ ਹੈ , ਨਾ ਖੇਲਣਾ ਨਾ ਖੇਲਣ ਦੇਣਾ...!

 

ਇਸ ਗਰੁਪ `ਚ ਸ਼ਾਮਿਲ ਸੱਜਣਾ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ, ਕੈਲੰਡਰ ਬਾਰੇ ਇਹ ਮੁੱਢਲੀ ਜਾਣਕਾਰੀ ਵੀ ਨਹੀਂ ਹੈ ਕਿ ਸੂਰਜੀ ਬਿਕ੍ਰਮੀ ਕੈਲੰਡਰ ਦਾ ਆਰੰਭ 1 ਚੇਤ ਤੋਂ ਹੁੰਦਾ ਹੈ। ਹਰ ਉਹ ਵਿਅਕਤੀ ਜੋ ਕੰਧ ਤੇ ਟੰਗਿਆ ਕੈਲੰਡਰ ਪੜ੍ਹਨਾ ਜਾਣਦਾ ਹੈ, ਉਸ ਨੂੰ ਵੀ ਇਹ ਪਤਾ ਹੁੰਦਾ ਹੈ ਕਿ ਸੰਗਰਾਂਦੀ ਸਾਲ ਦਾ ਆਰੰਭ 1 ਚੇਤ ਤੋਂ ਹੁੰਦਾ ਹੈ। ਇਸ ਕੈਲੰਡਰ ਵਿਗਿਆਨੀ ਨੇ ਸੂਰਜੀ ਸਾਲ ਦਾ ਆਰੰਭ ਚੇਤ ਸੁਦੀ 1 ਤੋਂ ਕੀਤਾ ਹੈ। (ਪੰਨਾ 84-86) ਸੜਕ ਕੰਢੇ ਬੈਠੇ ਹੱਥ ਵੇਖਣ ਵਾਲਿਆਂ ਨੂੰ ਵੀ ਏਨੀ ਕੁ ਸਮਝ ਤਾਂ ਹੁੰਦੀ ਹੈ ਕਿ ਚੇਤ ਸੁਦੀ ਏਕਮ ਨੂੰ ਚੰਦ ਦੇ ਸਾਲ ਦਾ ਆਰੰਭ ਹੁੰਦਾ ਹੈ ਸੂਰਜੀ ਬਿਕ੍ਰਮੀ ਦਾ ਨਹੀਂ।

ਕਰਨਲ ਨਿਸ਼ਾਨ ਜੀ ਮੇਰੇ ਪੱਤਰ “ਇਕ ਚੇਤ ਬਨਾਮ ਚੇਤ ਸੁਦੀ ਏਕਮ” (19 ਦਸੰਬਰ 2018 ਈ:) ਦਾ ਜਵਾਬ ਤਿਆਰ ਹੋ ਗਿਆ ਹੋਵੇ ਤਾਂ ਭੇਜਣ ਦੀ ਖੇਚਲ ਕਰਨੀ ਜੀ। (ਪੱਤਰ ਦੁਬਾਰਾ ਨੱਥੀ ਕਰ ਰਿਹਾ ਹਾਂ)

 

ਧੰਨਵਾਦ

ਸਰਵਜੀਤ ਸਿੰਘ ਸੈਕਰਾਮੈਂਟੋ

 

  

Sarbjit Singh
sarbjits@gmail.com

On Mon, May 24, 2021 at 2:09 PM Ajit Singh <ajit@ajitsingh.ca> wrote:
Sardar Surjit Singh Nishan Ji, your response to Sardar Sarbjit Singh was received as copied to others and all your 4-points listed are WRONG. You may be reluctant to get into further discussion on the matter under consideration because you do not know or have any appropriate response on the Calendar issue because you have NO knowledge of any Calendars including "Mool Nanakshahi Calendar 1998-1999,
If you read my two letters of 2015 to the SGPC president and their Jathedars, you would have known the urgent need for cleaning the mess of Gurpurab dates created by Ignorant people including scholars like yourself to know why Sikhs needed our own Calendar to get rid of all the BHAMBA-BHOOSAI created by people like yourself.
First, you must understand that work on having Nanakshahi Calendar was started right after the 1984 attack on Darbar Sahib killing thousands of innocent Sikhs that were continued for more than a decade resulting in "SIKH GENOCIDE" in Punjab, and India's EVIL rulers. The SGPC constituted an Expert Committee of Scholars of Calendar Science, Gurbani, and Factual Sikh History. SGPC did not invite you to be a member of that committee based on your knowledge of Calendar Science and deeper knowledge of Gurbani and Factual Sikh History. Maybe you did not like this act of excluding you from any committee although you and hundreds of other Gursikh were free to send their suggestions on the Calendar to be considered in the final decision making by the Khalsa Panth.
After the final report submitted by the Committee in 1998, The Mool Nanakshahi Calendar was approved by the properly Constituted SGPC Committee by the then President Sardar Gurcharan Singh Tohra Ji, Singh Sahib Jathedar Giani Joginder Singh Vaidanti, Dr. Balwant Singh Dhillon of Guru Nanadev University, Amritsar, and all the members of the Committee (the other names can be made available upon request. We have all the proceedings and photographs of the process. The Mool Nanakshahi Calendar fulfilled several necessary Criteria such as:
---- This was based on Gurbani Teachings and there were no "MAL MAAS" Ashubh Months as Gurbani do not believe any Ashubh months and the number of month in the year is consistently 12 month as opposed to 12,13,14 o4 15 months etc in certain years.
---- The important Gurpurab and Sikh History dates were thoroughly researched and based on Factual and Aunthetic documentations
---- The dates were permanently fixed not shifting back and forth like monkies jumping on tree branches.
----- The Mool Nanakshahi Calendar is compatible with COMMON ERA  CALENDAR followed universally all over the world. Therefore, it served the urgent need of the Diaspora Sikhs throughout the World.
---- When The School Boards all over Canada implemented the Multicultural Policies of the Government of Canada and wanted to publish the important Sikh History dates in their annual School Calendars to educate and familiarize the students with various Cultures and Religions, they contacted dozen of Gurdwaras all over Canada for information and none of the Gurdwaras were able to provide them with the required information. Finally, they contacted The World Sikh Organization office in Canada, who were able to provide the proper information requested by them. This became an annual demand each year asking us for the information with the help from the Calendar Science Expert known internationally. To confirm the accuracy of the information about Sikh  Gurpurab dates I phoned SGPC and Jathedar at Darbar Sahib Amritsar in 1989, 1990, and 1991. The Leaders there FAILED TO PROVIDE THE NEEED information due to their lack of knowledge on this matter. One year I was surprised to hear that an assistant of the Jathedar told me that "I should call Sardar Gursagar Singh Of Singh Brothers who may be able to give us the required information on Gurpurab dates. I have explained the response from Sardar Gursagar Singh in my two letters written to SGPC and its Jathedar, This showed the incompetence of the Sikh leader at Amritsar and their dereliction of Duty. That is what started the process of searching the accurate information on Sikh History that resulted in finalizing the Mool Nanakshahi Calendar of the Sikhs. The problem with Gurpurab dates is very old. Even in 1935, the Khalsa Diwan Society sent a telegram to SGPC inquiring the Parkash date of Guru Gobind Singh Sahib Ji, without receiving any response.  We have thousands of Documents at the Sikh National Archives of Canada that have been sharted with thousands of Gursikhs all over the world, that showed the Incompetency of Sikh Leaders who are Slaves of Hindutva and Ignorant about Factual Sikh Historical dates.
 
In addition, we have Gaddars (Traitors) in key positions at Darbar Sahib Amritsar and Delhi Gurdwara Management Committee who had been resisting the Implementation of Nanakshahi Calander and playing fraud with the Sikh Nation for the past almost three decades. Now Sikhs have the Mool Nanakshahi Calendar that will be the only Calendar of Sikh History for our Sikh generations for the future. The Traitors will eventually perish and this SHAMEFUL SAGA will end.
 
Sardar Surjit Singh Ji You are drawing tens of wrong Lines that need to be corrected, but you do not have any knowledge to draw the accurate lines on Mool Nanashahi Calendar. Therefore there is no use trying to correct you because a Dod's tail will come out twisted even after years of placing in a straight pipe. No one has any benefit correcting you or your twisted mind on Calendar matters. If a person becomes SLAVE to the Biparbadee way of thinking, that person's attitude can never be changed. Your misleading and fallacious propaganda will never have any effect on knowledgeable Gursikhs.
I am sorry that I have to express my thoughts so bluntly, but that is the only way to deal with people who are acting against Panthic Unity. Khalsa Panth has withstood hundreds of thousands of assaults over the centuries, especially by the self-declared "priestly classes", and they were always defeated eventually.
 
Ajit Singh.
 
 
 
 
 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.