ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਆਉ ਫੈਸਲਾ ਕਰੀਏ !
ਆਉ ਫੈਸਲਾ ਕਰੀਏ !
Page Visitors: 2460

ਆਉ ਫੈਸਲਾ ਕਰੀਏ !
ਕਿਸੇ ਦੇ ਕਹਿਣ ਤੇ ਨਹੀ । ਗੁਰਬਾਣੀ ਨੂੰ ਸੁਣ ਕੇ ! ਕੀ ਕੌਮ ਦੀ ਇਸ ਮਹਾਨ ਸ਼ਖਸ਼ੀਅਤ ਜਿਸਦੀ ਜੁਬਾਨ ਤੋਂ ਨਿਕਲਿਆ ਇਕ ਇਕ ਅੱਖਰ ਗੁਰਬਾਣੀ ਦੇ ਅਧਾਰ ਤੇ ਮੂਹੋਂ ਬਾਹਰ ਨਿਕਦਾ ਹੈ । ਕੀ ਇਸ ਨਿਡਰ ਗੁਰੂ ਦੇ ਸਿੱਖ ਨੂੰ ,ਧਰਮ ਮਾਫੀਏ ਨੇ ਸਿਰਫ ਇਸ ਕਰਕੇ ਤਾਂ ਅਪਣੇ ਕਾਲਕਾ ਪੰਥ ਤੋਂ ਤਾਂ ਨਹੀ ਛੇਕ ਦਿਤਾ , ਕਿ ਸੱਚ ਦੀ ਗੱਲ ਕਹਿਣ ਵਾਲੇ ਪ੍ਰਚਾਰਕਾਂ ਦੀ ਜੁਬਾਨ ਬੰਦ ਹੋ ਜਾਵੇ ,ਅਤੇ "ਕੂੜ ਫਿਰੇ ਪ੍ਰਧਾਨ ਵੇ ਲਾਲੋ" ?
ਫੈਸਲਾ ਤੁਸੀ ਆਂਪ ਕਰਣਾਂ ਹੈ ਕਿ ਬਿਪਰਵਾਦੀਆਂ ਦੇ ਜੁੱਤੀ ਚੱਟ ਜਥੇਦਾਰਾਂ ਵਲੋਂ ਕਾਲਕਾ ਪੰਥ ਤੋਂ ਛੇਕਿਆ ਇਹ ਮਹਾਨ ਸਿੱਖ ਪ੍ਰਚਾਰਕ ਜੋ ਅੱਜ ਵੀ ਇਸ ਬਿਰਧ ਅਵਸਥਾ ਵਿੱਚ ਵੀ ਕੌਮ ਨੂੰ ਵਾਜਾਂ ਮਾਰ ਮਾਰ ਕੇ ਜਗਾ ਰਿਹਾ ਹੈ । ਇਹ ਗੁਰੂ ਪੰਥ ਦਾ ਪਾਂਧੀ ਕੌਮ ਨੂੰ ਕੁਰਾਹੇ ਪਾ ਰਿਹਾ ਹੈ ਕਿ ਬੰਤਾ ਸਿੰਧ ਅਤੇ ਕੱਲੂ ਫੁਕਰੇਨੀਆਂ ਵਰਗੇ ਮਹਿਖਾਸੁਰ ਅਤੇ ਦੁਰਗਾ ਦੀਆਂ ਮਿਥਿਹਾਸਕ ਕਹਾਨੀਆਂ ਸੁਨਾਉਣ ਵਾਲੇ ਬਿਪਰਵਾਦੀ ਦੱਲੇ ,ਕੌਮ ਨੂੰ ਕੁਰਾਹੇ ਪਾ ਰਹੇ ਹਨ ! ਤੁਹਾਨੂੰ ਜੀਵਨ ਜਾਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਮਿਲਣੀ ਹੈ ਕਿ ਉਸ ਅਸ਼ਲੀਲ ਗੰਦੀ ਅਤੇ ਮਿਥਿਹਾਸਕ ਕਹਾਨੀਆਂ ਨਾਲ ਭਰੀ ਕਿਤਾਬ ਵਿੱਚੋਂ ।
ਭਾਵੇ ਤੁਸੀ ਦਸਮ ਗ੍ਰੰਥ ਦੇ ਹਿਮਾਇਤੀ ਹੋ ! ਭਾਵੇ ਤੁਸੀ ਪ੍ਦੋਂਰੋਫੇਸਰ ਦਰਸ਼ਨ ਸਿੰਘ ਨੂੰ ਪਸੰਦ ਨਹੀ ਕਰਦੇ ! ਲੇਕਿਨ ਮੈਨੂੰ ਯਕੀਨ ਹੈ ਤੁਸੀ ਇਹ ਨਹੀ ਕਹਿ ਸਕਦੇ ਕਿ ਅਸੀ ਗੁਰਬਾਣੀ ਦੇ ਵੀ ਵਿਰੋਧੀ ਹਾਂ । ਇਸ ਲਈ ਬੇਨਤੀ ਹੈ ਕਿ ਜਦੋਂ ਵੀ ਟਾਈਮ ਮਿਲੇ ਇਹ ਪੂਰੀ ਆਡੀਉ ਸੁਣ ਕੇ ਇਹ ਫੈਸਲਾ ਆਪ ਕਰ ਲੈਣਾਂ ਕਿ ਜੇ ਇਹੋ ਜਹੇ ਪ੍ਰਚਾਰਕਾਂ ਦੀ ਜੁਬਾਨ ਨੂੰ ਤਾਲੇ ਲਾਅ ਦਿੱਤੇ ਗਏ ਤਾਂ ਕੌਮ ਨੂੰ ਕੀ ਬੰਤੇ ਅੱਤੇ ਕੱਲੂ ਫੁਕਰੇ ਵਰਗੇ ਕੇਸਾਧਾਰੀ ਬਿਪਰ ਰਾਹ ਵਖਾਉਣਗੇ , ਜਿਨ੍ਹਾਂ ਨੂੰ ਕਿਸੇ ਨਾਲ ਬੋਲਨ ਦੀ ਵੀ ਤਮੀਜ ਨਹੀ ?
ਇੰਦਰਜੀਤ ਸਿੰਘ ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.