ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
"ਪੁੱਤ ਸਰਦਾਰਾ ਦੇ ਸ਼ੋਕੀ ਹਥਿਆਰਾ ਦੇ ਯਾਰ ਆਂ ਯਾਰਾਂ ਦੇ ਪੱਟਤੇ ਮੁਟਿਆਰਾਂ ਨੇ"
"ਪੁੱਤ ਸਰਦਾਰਾ ਦੇ ਸ਼ੋਕੀ ਹਥਿਆਰਾ ਦੇ ਯਾਰ ਆਂ ਯਾਰਾਂ ਦੇ ਪੱਟਤੇ ਮੁਟਿਆਰਾਂ ਨੇ"
Page Visitors: 2783

"ਪੁੱਤ ਸਰਦਾਰਾ ਦੇ ਸ਼ੋਕੀ ਹਥਿਆਰਾ ਦੇ ਯਾਰ ਆਂ ਯਾਰਾਂ ਦੇ ਪੱਟਤੇ ਮੁਟਿਆਰਾਂ ਨੇ" 
ਅੱਜ ਫੇਸਬੁਕ ਤੇ ਮੇਰੀ ਪੋਸਟ ਦੇ ਥੱਲੇ  ਇਕ ਬੰਦੇ ਨੇ ਕੁਮੇੰਟ ਪਾਇਆਂ। ਉਸ ਦੀ ਪ੍ਰੋਫਾਈਲ ਖੋਲੀ । "ਟਾਈਮ ਲਾਈਨ" ਦੀ ਤਸਵੀਰ ਵੇਖੀ ਤਾਂ ਬਹੁਤ ਦੁਖ ਹੋਇਆ ।ਪੰਜਾਬ ਦਾ 85 ਫੀ ਸਦੀ ਨੌਜੂਆਂਨ ਇਹੋ ਜਹੀ ਝੂਠੀ ਮਾਨਸਿਕਤਾ ਦਾ ਸ਼ਿਕਾਰ ਹੋ ਚੁਕਾ ਹੈ, ਜੋ ਸ਼ਰਾਬ , ਨਸ਼ੇ ਅਤੇ ਹਥਿਆਰਾਂ , ਜੀਪਾਂ , ਮੁਟਿਆਰਾਂ ਅਤੇ ਬੁਲੱਟ ਨੂੰ ਹੀ ਅਪਣੀ ਸ਼ਾਨ ਅਤੇ ਸ਼ੌਕ ਸਮਝਦਾ ਹੈ। ਸਿੱਖੀ  ਦੇ ਤਾਂ ਉਹ ਆਲੇ ਦੁਆਲੇ ਵੀ ਖੜਾ ਨਹੀ ਦਿਸਦਾ। ਕੀ  ਇਹ ਸਭ ਇਕ ਸਾਜਿਸ਼ ਦੇ ਤਹਿਤ ਨਹੀ ਹੋਇਆ ? ਸਿੱਖੀ  ਦੀਆਂ ਜੱੜਾ ਤੇ ਇਹ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ , ਕੀ  ਸਿੱਖੀ  ਨੂੰ  ਮਾਰ ਮੁਕਾਨ ਲਈ ਇਸ "ਮਾਨਸਿਕਤਾ" ਦਾ ਪ੍ਰਚਾਰ ਸਾਡੇ ਬੱਚਿਆ ਵਿੱਚ ਨਹੀ ਕੀਤਾ ਗਇਆ ? ਕੀ ਪੰਥ ਦੋਖੀਆਂ ਨੇ ਸਾਡੀ ਨਵੀਂ ਪਨੀਰੀ ਨੂੰ "ਬ੍ਰੇਨ ਵਾਸ਼" ਕਰਕੇ , ਸਿੱਖੀ ਦੇ ਅਮੀਰ  ਵਿਰਸੇ ਤੋਂ ਵਾਂਝਾ ਨਹੀ ਕੀਤਾ ?  ਜਿਸ ਵਿੱਚ ਸਾਡੇ ਆਗੂ , ਸਾਹਿਤਕਾਰ ਅਤੇ ਲਚਰ ਗਾਇਕ ਸਭਤੋਂ ਵੱਡੇ ਦੋਸ਼ੀ ਹਨ, ਜਿਨਾਂ ਨੂੰ ਇਹ ਅਪਣਾਂ ਰੋਲ ਮਾਡਲ ਸਮਝਦੇ ਹਨ ?  
ਇਹ ਕਹਿੰਦੇ ਹਨ  "ਪੁਤ ਸਰਦਾਰਾਂ ਦੇ " ਲੇਕਿਨ ਸਰਦਾਰੀ ਤਾਂ ਕਿਤੇ ਦਿਸੀ ਨਹੀ। ਬੰਦੂਕਾਂ ਫੱੜ ਲੈਣ ਨਾਲ  ਸਰਦਾਰ ਨਹੀ ਬਣ ਜਾਂਦਾ ਕੋਈ । ਸਰਦਾਰੀਆਂ ਤਾਂ ਸਾਨੂੰ ਸਾਡੇ ਸ਼ਹੀਦਾਂ ਨੇ ਅਪਣੇ ਸਿਰ ਦੇ ਕੇ ਬਖਸ਼ੀਆਂ ਨੇ । ਸਾਡੇ ਸ਼ਹੀਦ,  ਇਨਾਂ  ਵਰਗੇ ਚੇਹਰੇ ਮੁਹਰੇ ਵਾਲੇ ਨਹੀ ਸਨ , ਜੋ ਇਨਾਂ ਨੇ  ਬਣਾਂ ਲਿਆ ਹੈ। ਭਾਈ ਤਾਰੂ ਸਿੰਘ ਸ਼ਹੀਦ ਨੇ ਅਪਣੀ ਖੋਪੜੀ ਉਤਵਾ ਕੇ ਸ਼ਹੀਦ ਹੋਣਾਂ ਪਸੰਦ ਕੀਤਾ ਸੀ , ਲੇਕਿਨ "ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਸੀ" 
ਉਏ ਭਟਕੇ ਹੋਏ ਵੀਰੋ  ! ਤੁਸੀ ਸਰਦਾਰ ਤਾਂ ਦੂਰ,  ਪੰਜਾਬ ਵਿੱਚ ਵੱਸੇ ਬਿਹਾਰੀਆਂ ਨਾਲੋਂ ਵੀ ਕਰੂਪ ਅਤੇ ਮਾੜੇ ਇਸ ਤਸਵੀਰ ਵਿੱਚ ਲੱਗ ਰਹੇ ਹੋ। ਸਰਦਾਰ ਅਖਵਾਉਣ ਦਾ ਸ਼ੌਂਕ ਹੈ , ਤਾਂ ਗੁਰੂ ਦੇ ਬਖਸ਼ੇ ਕੇਸ਼ ਅਤੇ ਦਸਤਾਰ ਨੂੰ ਅੰਗੀਕਾਰ ਕਰੋ ! ਵਰਨਾਂ ਤੁਹਾਨੂੰ ਕੋਈ ਪੂਰਵੀ ਭਈਆਂ ਵੀ ਨਹੀ ਕਹੇਗਾ। ਅਪਣੇ ਗੱਲੇ ਵਿੱਚ ਤਖਤੀ ਤੇ ਲਿੱਖ ਕੇ ਪਾਉਗੇ ਕਿ "ਮੈਂ ਸਰਦਾਰ ਹਾਂ",  ਤਾਂ ਵੀ ਕੋਈ ਨਹੀ ਮੱਨੇਗਾ ਕਿ ਤੁਸੀ ਸਰਦਾਰ ਹੋ। ਸਰਦਾਰੀ ਦੀ ਨਿਸ਼ਾਨੀ, ਸਰਦਾਰੀ ਦੀ ਪਹਿਚਾਨ ਤਾਂ ਗੁਰੂ ਦੀ ਬਖਸ਼ੀ ਦਸਤਾਰ ਅਤੇ ਕੇਸ਼ ਹੀ ਹਨ, ਇਹ ਹਥਿਆਰ ਅਤੇ ਜੀਪਾਂ ਨਹੀ ।ਹਾਂ ਅਖੀਰ ਵਿੱਚ ਤੁਹਾਡਾ ਟਾਈਟਲ ਹੈ "ਯਾਰਾ ਦੇ ਪਟਤੇ ਮੁਟਿਯਾਰਾਂ ਨੇ" । ਉਏ ਨਸ਼ੇ ਅਤੇ ਸ਼ਰਾਬਾਂ ਵਿੱਚ ਡੁੱਬੇ ਲਾਨ੍ਹਤੀਉ ! ਮੁਟਿਯਾਰਾਂ ਵੀ ਕਿਸੇ ਸਰਦਾਰ ਦੀ ਸਰਦਾਰੀ ਦਾ ਹੀ ਮੁੱਲ ਪਾਉਦੀਆਂ ਨੇ।ਤੁਹਾਡੇ ਵਰਗੇ ਪਤਿਤਾਂ ਅਤੇ ਨਸ਼ੇ ਵਿੱਚ ਰੁਲਣ ਵਾਲਿਆਂ ਨੂੰ ਮੁਟਿਯਾਰਾਂ ਨੇ ਥੁਕਣਾਂ ਵੀ ਨਹੀ। ਤੁਹਾਡੀਆਂ ਆਪਣੀਆਂ  ਮੁਟਿਯਾਰਾਂ ਉੱਤੇ ਤਾਂ ਪੰਜਾਬ ਵਿੱਚ ਵੱਸ ਰਹੇ ਪ੍ਰਵਾਸੀ ਮਜੂਰਾਂ ਅਤੇ ਭਈਆਂ ਦੀ ਨਜਰ ਹੈ। ਕਿਉ ਕਿ ਤੁਹਾਨੂੰ ਤਾਂ ਨਸ਼ਿਆਂ ਅਤੇ ਵਿਦੇਸ਼ੀ ਅੰਬੇਸੀਆਂ ਵਿੱਚ ਵੀਜੇ ਲੁਆਉਣ ਲਈ ਧੱਕੇ ਖਾਂਣ ਤੋਂ ਹੀ ਫੁਰਸਤ ਨਹੀ।
ਉਏ ਗੁਰੂ ਦੇ ਵਿਗੜੇ ਸਪੂਤੋ ! ਹੋਸ਼ ਵਿੱਚ ਆਉ ! ਅਪਣਾਂ ਵਿਰਸਾ ਸੰਭਾਲੋ ! ਅਪਣੀਆਂ ਜਮੀਨਾਂ ਵਿੱਚ ਘੁੱਲ ਚੁਕੇ ਕੀਟ ਨਾਸ਼ਕਾਂ ਦੇ ਜਹਿਰ ਅਤੇ ਅਪਣੀਆ ਰਗਾਂ ਵਿੱਚ ਘੁਲ ਚੁਕੇ ਸਮੇਕ ਅਤੇ ਕੋਕੀਨ ਦੇ ਜਹਿਰ ਨੂੰ ਪਛਾਣੋ !! ਇਹ ਜਹਿਰ , ਇਕ ਸਾਜਿਸ਼ ਦੇ ਤਹਿਤ,  ਕੌਮ ਦੇ ਦੁਸ਼ਮਨਾਂ ਨੇ ਤੁਹਾਡੇ ਪੰਜਾਬ ਵਿੱਚ ਘੋਲ ਦਿੱਤਾ ਹੈ। ਤੁਹਾਡੀ ਧਰਤੀ ਕੇੰਸਰ ਜਹੀ ਨਾਮੁਰਾਦ ਬੀਮਾਰੀ ਦੀ ਮਰੀਜ ਬਣ ਚੁਕੀ ਹੈ ਅਤੇ ਤੁਸੀ ਬੰਦੂਕਾਂ ਲੈ ਕੇ ਕਿਸ ਨੂੰ ਮਾਰਨ ਤੁਰੇ ਹੋ ? ਜੇ ਮਾਰਨਾਂ ਹੀ ਹੈ, ਤਾਂ ਇਨਾਂ ਨੱਸ਼ਿਆਂ ਨੂੰ ਮਾਰੋ ! ਜੇ ਦੁਸ਼ਮਨੀ  ਲੈਣੀ ਹੀ ਹੈ, ਤਾਂ ਪਤਿਤ ਪੁਣੇ ਨਾਲ ਲਵੋ ! ਜੇ ਸ਼ੌਕ ਹੀ ਪਾਲਣਾਂ  ਹੈ ਤਾਂ ਅਪਣੇ ਵਿਰਸੇ ਅਤੇ ਇਤਿਹਾਸ ਨੂੰ ਪੜ੍ਹਨ ਦਾ ਸ਼ੌਂਕ ਪਾਲੋ !
ਜਾਉ ! ਜਾ ਕੇ ਅਪਣੇ ਖਰਾਬ ਪਏ, ਜੰਗ ਲੱਗੇ "ਟ੍ਰੇਕਟਰ" ਦੀ ਸਾਰ ਲਵੋ। ਅਪਣੀ ਪੈਲੀਆਂ ਦੀ ਸਾਰ ਲਵੋ । ਅਪਣੀਆਂ  ਬੱਚੀਆਂ ਖੁੱਚੀਆਂ ਜਮੀਨਾਂ ਦੀ ਸਾਰ ਲਵੋ ! ਅਪਣੀ ਸ਼ਕਲ ਕੰਧ ਤੇ ਲੱਗੇ ਸ਼ੀਸ਼ੇ ਵਿੱਚ ਜਾ ਕੇ  ਵੇਖੋ ! ਕੀ ਤੁਸੀ ਉਸ ਸਰਬੰਸ ਦਾਨੀ ਗੁਰੂ ਦੇ ਸਿੱਖ ਲਗਦੇ ਹੋ ? ,  ਜਿਸ ਨੇ ਅਪਣਾਂ ਸਾਰਾ ਜੀਵਨ ਅਤੇ ਅਪਣਾਂ ਸਾਰਾ ਪਰਿਵਾਰ ਤੁਹਾਡੀ ਚੜ੍ਹਦੀਕਲਾ ਲਈ ਵਾਰ ਦਿਤਾ ਸੀ। ਦੁਨੀਆ ਵਿੱਚ ਵਖਰੇ ਅਤੇ ਨਿਯਾਰੇ ਸਿੱਖੀ ਸਰੂਪ ਨੂੰ ਬਰਕਰਾਰ ਰੱਖਣ ਲਈ ਅਪਣਾਂ ਸਭ ਕੁਝ ਤਿਆਗ  ਦਿਤਾ ਸੀ । ਤੁਸੀ ਤਾਂ ਆਪ ਉਸ ਸਰੂਪ ਨੂੰ ਨਾਈ ਦੀ ਦੁਕਾਨ ਤੇ ਬੈਠ ਕੇ ਰੋਲਦੇ ਫਿਰਦੇ ਹੋ। 
ਸ਼ਾਇਦ ਨਸ਼ਿਆਂ ਨਾਲ ਸੁੱਨ ਹੋ ਚੁਕੇ ਤੁਹਾਡੇ ਦਿਮਾਗ ਵਿੱਚ ਮੇਰੀਆਂ ਇਹ ਗੱਲਾਂ, ਸਮਾਅ ਨਾਂ ਸਕਣ। ਪਰ ਵਡੇਰਿਆਂ ਦਾ ਕੰਮ ਹੈ ਕਹਿਨਾਂ, ਸੋ ਕਹਿ ਰਿਹਾ ਹਾਂ। ਕੌਮ ਡੁਬ ਰਹੀ ਹੈ, ਅਤੇ ਅਸੀ ਤੁਹਾਡੇ ਇਸ ਸਰੂਪ ਨੂੰ  ਹੌਲੀ ਹੌਲੀ ਸਵੀਕਾਰ ਕਰਦੇ ਜਾਂ ਰਹੇ ਹਾਂ , ਇਹ ਸਾਡੇ ਅੰਤ ਦੀ ਨਿਸ਼ਾਨੀ ਹੈ।
ਇੰਦਰਜੀਤ ਸਿੰਘ, ਕਾਨਪੁਰ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.