ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਜੇ ਹਰਿਆਣਾਂ ਕਮੇਟੀ ਵਿੱਚ ਚੁਣੇ ਜਾਂਣ ਵਾਲੇ ਮੇੰਬਰ ਗੁਰਮਤਿ ਦੇ ਧਾਰਣੀ ਅਤੇ ਵਿਦਵਾਨ ਹੋਣ !
ਜੇ ਹਰਿਆਣਾਂ ਕਮੇਟੀ ਵਿੱਚ ਚੁਣੇ ਜਾਂਣ ਵਾਲੇ ਮੇੰਬਰ ਗੁਰਮਤਿ ਦੇ ਧਾਰਣੀ ਅਤੇ ਵਿਦਵਾਨ ਹੋਣ !
Page Visitors: 2511

ਜੇ ਹਰਿਆਣਾਂ ਕਮੇਟੀ ਵਿੱਚ ਚੁਣੇ ਜਾਂਣ ਵਾਲੇ ਮੇੰਬਰ ਗੁਰਮਤਿ ਦੇ ਧਾਰਣੀ ਅਤੇ ਵਿਦਵਾਨ ਹੋਣ ! 
ਕੌਮ ਦੀਆਂ ਕਾਲੀਆ ਹਨੇਰੀਆਂ ਰਾਤਾਂ ਵਿੱਚ ਹਰਿਆਣਾਂ ਕਮੇਟੀ ਬਣਨ ਦੀ ਖਬਰ, ਇਕ ਪ੍ਰਕਾਸ਼ ਅਤੇ ਆਸ ਦੀ ਕਿਰਣ ਵਾਂਗ ਸਾਬਿਤ ਹੋ ਸਕਦੀ ਹੈ । ਬਸ਼ਰਤੇ ਕਿ ਹਰਿਆਣਾਂ ਕਮੇਟੀ ਵਿੱਚ ਚੁਣੇ ਜਾਂਣ ਵਾਲੇ ਮੇੰਬਰ ਗੁਰਮਤਿ ਦੇ ਧਾਰਣੀ ਅਤੇ ਵਿਦਵਾਨ ਹੋਣ। ਇਸ ਲਈ ਹਰਿਆਣੇ ਦੇ ਸਿੱਖਾਂ ਨੂੰ ਬਾਦਲਕਿਆਂ ਦੀਆਂ ਘਿਨੌਨੀਆਂ ਪੰਥ ਵਿਰੋਧੀ ਸਾਜਿਸ਼ਾਂ ਤੋਂ ਸੁਚੇਤ ਕਰਨਾਂ ਬਹੁਤ ਜਰੂਰੀ ਹੈ । ਚੋਣਾਂ ਤੋਂ ਪਹਿਲਾਂ ਬਾਦਲਕਿਆਂ ਨੇ ਅਪਣਾਂ ਪੂਰਾ ਜੋਰ , ਦਿੱਲੀ ਵਾਂਗ , ਹਰਿਆਣੇ ਵਿੱਚ ਵੀ ਲਾ ਦੇਣਾਂ ਹੈ । ਅਕਾਲ ਤਖਤ ਦੀ ਦੁਹਾਈ ਪਾਂਉਣੀ ਹੈ ਅਤੇ ਨਲਵੀ ਅਤੇ ਝੀੰਡਾ ਸਾਹਿਬ ਨੂੰ ਛੇਕਣ ਦੀ ਪੂਰੀ ਤਿਆਰੀ ਕਰਨੀ ਹੈ , ਤਾਂ ਕਿ ਹਰਿਆਣੇ ਦੇ ਸਿੱਖ ਵੀ ਦਿੱਲੀ ਦੇ ਸਿੱਖਾਂ ਵਾਂਗ ਅਕਾਲ ਤਖਤ ਦੇ ਨਾਮ ਤੇ ਬਲੇਕ ਮੇਲ ਕੀਤੇ ਜਾ ਸਕਨ । ਲੜਾਈ ਬਹੁਤ ਆਸਾਨ ਨਹੀ ਲੇਕਿਨ ਨਾਮੁਮਕਿਨ ਵੀ ਨਹੀ ਹੈ।
ਬਹੁਤੀਆ ਆਂਸਾਂ ਕਰਨ ਨਾਲੋਂ ਤਾਂ ਇਕੋ ਆਸ ਹਰਿਆਣੇ ਦੀ ਬਨਣ ਵਾਲੀ ਕਮੇਟੀ ਤੋਂ ਕਰਨੀ ਬਣਦੀ ਹੈ ਕਿ ਉਹ ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਲਾਗੁ ਕਰੇ , ਅਤੇ ਉਸ ਦਾ ਵੱਡੇ ਪੱਧਰ ਤੇ ਪ੍ਰਚਾਰ ਕਰੇ, ਤਾਂ ਜੋ ਸਿਖ ਇਤਹਾਸਕ ਦਿਨਾਂ ਦੀਆਂ ਤਰੀਕਾਂ ਇਕਸਾਰ ਹੋ ਸਕਣ !
ਸਰਨਿਆਂ ਨੂੰ ਜਿਨ੍ਹਾਂ ਕਾਰਣਾਂ ਤੋਂ ਹਾਰ ਦਾ ਮੂਹ ਵੇਖਣਾਂ ਪਇਆ ਉਸ ਤੋਂ ਸਬਕ ਲੈ ਕੇ ਹਰਿਆਣਾਂ ਦੇ ਸਿੱਖਾਂ ਨੂੰ ਅਪਣੇ ਰਾਜਨੀਤਿਕ ਤਜੁਰਬੇ ਦਾ ਲਾਹਾ ਲੈਣਾਂ ਚਾਹੀਦਾ ਹੈ । ਜੇ ਸਰਨਿਆਂ ਨੇ ਉਹੀ ਭੁੱਲਾਂ ਫਿਰ ਕੀਤੀਆਂ ਜੋ ੳਨਹਾਂ ਨੇ ਪਹਿਲਾਂ ਕੀਤੀਆਂ ਸੀ ਤਾਂ ਸ਼ਾਇਦ ਇਸ ਕਮੇਟੀ ਦਾ ਹਸ਼ਰ ਵੀ ਦਿੱਲੀ ਵਾਲਾ ਹੀ ਹੋਵੇ । ਸਰਨਾਂ ਭਰਾਵਾਂ ਕੋਲ ਰਾਜਨੀਤਿਕ ਤਜੁਰਬਾ ਕਾਫੀ ਹੈ, ਜਿਸਦਾ ਲਾਭ ਉਹ ਹਰਿਆਣੇ ਦੀ ਕਮੇਟੀ ਨੂੰ ਦੇ ਸਕਦੇ ਹਨ।
ਸਰਨਿਆਂ ਦੇ ਹਾਰਨ ਨਾਲ ਕੌਮ ਦਾ ਜੋ ਸਭ ਤੋਂ ਵੱਡਾ ਨੁਕਸਾਨ ਹੋਇਆ ਸੀ ਉਹ ਹੈ ਨਾਨਕ ਫਲਸਫੇ ਦੇ ਪ੍ਰਚਾਰ ਤੇ ਰੋਕ  , ਹਰਿਆਣਾਂ ਕਮੇਟੀ ਦੀ ਸ਼ੁਰੂਆਂਤ ਇਸ ਮੁੱਦੇ ਤੋਂ ਹੀ ਹੋਣੀ ਚਾਹੀਦੀ ਹੈ ।
                                                 ਇੰਦਰ ਜੀਤ ਸਿੰਘ ਕਾਨਪੁਰ  

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.