ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਖਾਲਿਸਤਾਨ ਪੱਖੀ ਗੋਪਾਲ ਚਾਵਲਾ ਨਾਲ ਸਿਰਸਾ ਦੀ ਤਸਵੀਰ ਦਾ ਕੀ ਹੈ ਰਾਜ਼ ?
ਖਾਲਿਸਤਾਨ ਪੱਖੀ ਗੋਪਾਲ ਚਾਵਲਾ ਨਾਲ ਸਿਰਸਾ ਦੀ ਤਸਵੀਰ ਦਾ ਕੀ ਹੈ ਰਾਜ਼ ?
Page Visitors: 2388

ਖਾਲਿਸਤਾਨ ਪੱਖੀ ਗੋਪਾਲ ਚਾਵਲਾ ਨਾਲ ਸਿਰਸਾ ਦੀ ਤਸਵੀਰ ਦਾ ਕੀ ਹੈ ਰਾਜ਼ ?
ਪੜ੍ਹੋ, ਸਿਰਸਾ ਦੀ ਸਫ਼ਾਈ
By : ਬਾਬੂਸ਼ਾਹੀ ਬਿਊਰੋ
Wednesday, Jul 31, 2019 11:12 AM

ਨਵੀਂ ਦਿੱਲੀ, 31 ਜੁਲਾਈ 2019 -
   ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਪਾਕਿਸਤਾਨ ਦੇ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨਾਲ ਆਪਣੀ ਵਾਇਰਲ ਹੋਈ ਤਸਵੀਰ 'ਤੇ ਸਪਸ਼ਟੀਕਰਨ ਦਿੰਦਿਆਂ ਉਸਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ।
  ਸਿਰਸਾ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਇਕ ਕਮਰੇ ਵਿਚ ਬੈਠ ਕੇ ਚਾਹ ਪੀ ਰਹੇ ਸਨ ਪਰ ਉਥੇ ਅਚਾਨਕ ਚਾਵਲਾ ਪਹੁੰਚ ਗਿਆ ਤੇ ਮੁਲਾਕਾਤ ਕਰਨ ਲਈ ਆਖਣ ਲੱਗਾ। ਜਿਸ ਪਿੱਛੋਂ ਉਹ (ਸਿਰਸਾ) ਉੱਠ ਕੇ ਉੱਥੋਂ ਚਲੇ ਗਏ ਪਰ ਚਾਵਲਾ ਦੇ ਗੰਨਮੈਨ ਨੇ ਸ਼ਰਾਰਤ ਨਾਲ ਉਨ੍ਹਾਂ ਦੀ ਚਾਵਲਾ ਨਾਲ ਫੋਟੋ ਖਿੱਚ ਲਈ। ਉਨ੍ਹਾਂ ਨੇ ਚਾਵਲਾ ਨਾਲ ਕੋਈ ਮੁਲਾਕਾਤ ਨਹੀਂ ਕੀਤੀ।
ਸਿਰਸਾ ਨੇ ਕਿਹਾ ਕਿ ਇਹ ਜਾਣ ਬੁੱਝ ਕੇ ਉਨ੍ਹਾਂ ਦਾ ਅਕਸ ਵਿਗਾੜਨ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਵਜ੍ਹਾ ਨਾਲ ਕੀਤਾ ਜਾ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.