ਕੈਟੇਗਰੀ

ਤੁਹਾਡੀ ਰਾਇ



Voice of People
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਅਹਿਮ ਦਸਤਾਵੇਜ਼ਾਂ ਦਾ ਮਾਮਲਾ: ਫ਼ੌਜ ਵੱਲੋਂ ਦਸਤਾਵੇਜ਼ ਵਾਪਸ ਕਰਨ ਦੇ ਮਾਮਲੇ ਦੀ ਜਾਂਚ ਹੋਵੇ
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਅਹਿਮ ਦਸਤਾਵੇਜ਼ਾਂ ਦਾ ਮਾਮਲਾ: ਫ਼ੌਜ ਵੱਲੋਂ ਦਸਤਾਵੇਜ਼ ਵਾਪਸ ਕਰਨ ਦੇ ਮਾਮਲੇ ਦੀ ਜਾਂਚ ਹੋਵੇ
Page Visitors: 2564

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਅਹਿਮ ਦਸਤਾਵੇਜ਼ਾਂ ਦਾ ਮਾਮਲਾ: ਫ਼ੌਜ ਵੱਲੋਂ ਦਸਤਾਵੇਜ਼ ਵਾਪਸ ਕਰਨ ਦੇ ਮਾਮਲੇ ਦੀ ਜਾਂਚ ਹੋਵੇ
https://www.facebook.com/balbir.singh.355/posts/2241269122574845?__tn__=K-R
Highlights by: Balbir Singh Sooch-Sikh Vichar Manch
https://www.facebook.com/Punjabdefans/videos/2255492571381124/
1.    ਫ਼ੌਜ ਵੱਲੋਂ ਦਸਤਾਵੇਜ਼ ਵਾਪਸ ਕਰਨ ਦੇ ਮਾਮਲੇ ਦੀ ਜਾਂਚ ਹੋਵੇ: ਗਿਆਨੀ ਰਘਬੀਰ ਸਿੰਘ Posted On June - 12 – 2019: BY: ਬੀ.ਐਸ.ਚਾਨਾ: ਸ੍ਰੀ ਆਨੰਦਪੁਰ ਸਾਹਿਬ, ਟ੍ਰਿਬਿਊਨ ਨਿਊਜ਼ ਸਰਵਿਸ
2.    ਦਿਨੋਂ ਦਿਨੋਂ ਪੇਚੀਦਾ ਹੁੰਦਾ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ:  June 10, 2019: ਸਪੋਕਸਮੈਨ
https://www.facebook.com/Punjabdefans/videos/2255492571381124/
3.    ‘ਜੂਨ 1984 ਮੌਕੇ ਦਰਬਾਰ ਸਾਹਿਬ ’ਤੇ ਹੋਏ ਹਮਲੇ ਦੌਰਾਨ ਭਾਰਤੀ ਫ਼ੌਜ ਵੱਲੋਂ ਸਿੱਖ ਧਰਮ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਲਿਜਾਏ ਗਏ ਅਹਿਮ ਦਸਤਾਵੇਜ਼ਾਂ ਸਣੇ ਗੁਰੂ ਸਾਹਿਬ ਦੇ ਹੱਥ ਲਿਖਤ ਪਾਵਨ ਗ੍ਰੰਥਾਂ ਨੂੰ ਵਾਪਸ ਕਰਨ ਬਾਰੇ ਹੋਏ ਖ਼ੁਲਾਸੇ ਦੀ ਗੰਭੀਰਤਾ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਤੁਰੰਤ ਜਾਂਚ ਕਰ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰੇ।’
4.    ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਕੀਦ ਕੀਤੀ ਕਿ ਉਹ ਗੰਭੀਰਤਾ ਨਾਲ ਜਾਂਚ ਕਰੇ ਕਿ ਜੇ ਫ਼ੌਜ ਨੇ ਦਸਤਾਵੇਜ਼ ਜਾਂ ਗੁਰੂ ਗੋਬਿੰਦ ਸਿੰਘ ਦੇ ਹੱਥ ਲਿਖਤ ਗ੍ਰੰਥ ਸਾਹਿਬ ਵਾਪਸ ਕੀਤੇ ਹਨ ਤਾਂ ਉਹ ਕਿੱਥੇ ਹਨ ਤੇ ਜੇ ਕਿਸੇ ਵਿਅਕਤੀ ਵਿਸ਼ੇਸ਼ ਨੇ ਕੌਮ ਦੀ ਇਸ ਮਹਾਨ ਧਰੋਹਰ ਨੂੰ ਵੇਚਿਆ ਹੈ ਜਾਂ ਖੁਰਦ-ਬੁਰਦ ਕੀਤਾ ਹੈ ਤਾਂ ਉਸ ਵਾਸਤੇ ਕੌਣ ਜ਼ਿੰਮੇਵਾਰ ਹੈ। Posted On June - 12 – 2019: BY: ਬੀ.ਐਸ.ਚਾਨਾ: ਸ੍ਰੀ ਆਨੰਦਪੁਰ ਸਾਹਿਬ, ਟ੍ਰਿਬਿਊਨ ਨਿਊਜ਼ ਸਰਵਿਸ
5.    ਦਿਨੋਂ ਦਿਨੋਂ ਪੇਚੀਦਾ ਹੁੰਦਾ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ : June 10, 2019: ਸਪੋਕਸਮੈਨ:ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਮਾਮਲਾ ਦਿਨੋਂ ਦਿਨ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਹੈ।
6.    ਅਫ਼ਸੋਸ ਦੀ ਗੱਲ ਇਹ ਵੀ ਹੈ ਕਿ ਅੱਜ ਤਕ ਪੂਰਾ ਪੰਥ ਭਾਰਤ ਸਰਕਾਰ ਕੋਲੋਂ ਰੈਫ਼ਰੈਂਸ ਲਾਇਬ੍ਰੇਰੀ ਦਾ ਸਮਾਨ ਪ੍ਰਪਾਤ ਕਰਨ ਲਈ ਤਰਲੇ ਮਾਰਦਾ ਆ ਰਿਹਾ ਹੈ ਪਰ ਪੰਥ ਨੇ ਕਦੇ ਵੀ ਅਪਣੇ ਗਿਰੇਬਾਣ ਵਿਚ ਝਾਤੀ ਮਾਰ ਕੇ ਨਹੀਂ ਦੇਖਿਆ। ਹਰ ਰੋਜ਼ ਸਾਹਮਣੇ ਆ ਰਹੇ ਨਵੇਂ ਦਸਤਾਵੇਜ਼ਾਂ ਨਾਲ ਇਹ ਮਾਮਲਾ ਹੋਰ ਵੀ ਸ਼ੱਕੀ ਹੁੰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਵੱਖ ਵੱਖ ਤਰੀਕਾਂ ਤੇ ਇਹ ਸਾਰਾ ਸਮਾਨ ਵਾਪਸ ਮਿਲਦਾ ਗਿਆ, ਪ੍ਰਭਾਵਸ਼ਾਲੀ ਅਹੁਦਿਆਂ ‘ਤੇ ਬੈਠੇ ਲੋਕ ਅਪਣੀ ਮਰਜ਼ੀ ਨਾਲ ਇਸ ਸਮਾਨ ਨੂੰ ਖ਼ੁਰਦ ਬੁਰਦ ਕਰਦੇ ਗਏ।
7.    ਤਖ਼ਤਾਂ ਦੇ ਜਥੇਦਾਰ, ਅਕਾਲੀ ਦਲਾਂ ਦੇ ਆਗੂ, ਸ਼੍ਰੋਮਣੀ ਕਮੇਟੀ ਦੇ ਮਂੈਬਰ ਅਤੇ ਕੁੱਝ ਵਿਦਵਾਨ ਹਰ ਕਿਸੇ ਨੇ ਵੀ ਇਸ ਵਗਦੀ ਗੰਗਾ ਵਿਚੋਂ ਹੱਥ ਧੋਣ ਵਿਚ ਕਸਰ ਬਾਕੀ ਨਹੀਂ ਰੱਖੀ।
8.    ਜਾਣਕਾਰ ਦਸਦੇ ਹਨ ਕਿ ਸੀ ਬੀ ਆਈ ਤੇ ਫ਼ੌਜ ਵਲੋਂ ਕਰੀਬ 10500 ਕਿਤਾਬਾਂ ਅਤੇ ਇਤਿਹਾਸਕ ਗ੍ਰੰਥ ਸ਼੍ਰੋਮਣੀ ਕਮੇਟੀ ਨੂੰ ਵਾਪਸ ਮਿਲ ਗਏ ਸਨ। ਇਨ੍ਹਾਂ ਵਿਚ ਅੰਗ੍ਰੇਜ਼ੀ ਦੀਆਂ 3496 ਕਿਤਾਬਾਂ, ਪੰਜਾਬੀ ਦੀਆਂ 4587, ਉਰਦੂ 1400 ਅਤੇ ਹਿੰਦੀ ਦੀਆਂ 466 ਕਿਤਾਬਾਂ ਸ਼ਾਮਲ ਸਨ।
9.    ਇਹ ਮਾਮਲਾ 11 ਜੂਨ 2000 ਨੂੰ ਸਾਹਮਣੇ ਆਇਆ ਸੀ ਤਾਂ ਕਮੇਟੀਆਂ ਬਣਾਉਣ ਦਾ ਦੌਰ ਸ਼ੁਰੂ ਹੋ ਗਿਆ।
…..…
https://www.facebook.com/balbir.singh.355/posts/2241269122574845?__tn__=K-R
10.  ਇਸ ਮਾਮਲੇ ‘ਤੇ ਆਖ਼ਰੀ ਸਬ ਕਮੇਟੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਵਿਚ ਬਣੀ। ਸ਼੍ਰੋਮਣੀ ਕਮੇਟੀ ਨੇ ਲਾਇਬ੍ਰੇਰੀ ਮਾਮਲੇ ਦੀ ਜਾਂਚ ਲਈ ਇਕ ਸਬ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀ ਰੀਪੋਰਟ ਅੱਜ 10 ਸਾਲ ਬਾਅਦ ਵੀ ਜਨਤਕ ਨਹੀਂ ਹੋ ਸਕੀ।
11.  ਸਮੇਂ ਸਮੇਂ ‘ਤੇ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਪ੍ਰਧਾਨ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਮੁੜ ਸਥਾਪਤ ਕਰਨ ਦੇ ਬਿਆਨ ਤਾਂ ਦਾਗਦੇ ਰਹੇ ਪਰ ਕਿਸੇ ਵੀ ਪ੍ਰਧਾਨ ਨੇ ਇਸ ਗੱਲ ਦੀ ਛਾਣਬੀਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਸ ਪਿੱਛੇ ਅਸਲ ਸੱਚ ਕੀ ਹੈ।
12.  ਇਸ ਮਾਮਲੇ ‘ਤੇ ਰੋਜ਼ਾਨਾ ਸਪੋਕਸਮੈਨ ਦੇ ਹੱਥ ਲੱਗੇ ਨਵੇ ਦਸਤਾਵੇਜ਼ ਦਸਦੇ ਹਨ ਕਿ ਫ਼ੌਜ 6 ਜੂਨ 1984 ਨੂੰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ 125 ਬੋਰੇ ਭਰ ਕੇ ਸਿੱਖ ਵਿਰਾਸਤ ਦਾ ਅਨਮੋਲ ਖ਼ਜ਼ਾਨਾ ਯੂਥ ਹੋਸਟਲ ਅੰਮ੍ਰਿਤਸਰ ਲੈ ਗਈ ਸੀ। ਜਿਥੇ ਫ਼ੌਜ ਨੇ ਅਪਣੇ ਨੰਬਰ ਲਗਾਏ ਤੇ ਇਹ ਸਾਰਾ ਖ਼ਜ਼ਾਨਾ ਮੇਰਠ ਛਾਉਣੀ ਲਿਜਾਇਆ ਗਿਆ। 13.  ਇਸ ਸਾਰੇ ਖ਼ਜ਼ਾਨੇ ਦਾ ਇਕ ਵੱਡਾ ਭਾਗ 29 ਸਤੰਬਰ 1984, 31 ਅਕਤੂਬਰ 1984, 5 ਜੁਲਾਈ 1985,13 ਅਕਤੂਬਰ 1989, 20 ਜੂਨ 1990 ਅਤੇ 28 ਦਸੰਬਰ 1990 ਨੂੰ ਬਕਾਇਦਾ ਵਸੂਲੀ ਪੱਤਰਾਂ ਤੇ ਦਸਤਖ਼ਤ ਕਰ ਕੇ ਸ਼੍ਰੋਮਣੀ ਕਮੇਟੀ ਨੇ ਵਾਪਸ ਲਿਆ ਪਰ ਉਹ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਪੁੱਜਾ ਜਾਂ ਨਹੀ ਇਹ ਇਕ ਜਾਂਚ ਦਾ ਵਿਸ਼ਾ ਹੈ।
14.  ਗੁਰੂ ਗ੍ਰੰਥ ਸਾਹਿਬ ਦੇ ਗਾਇਬ ਕੀਤੇ 185 ਸਰੂਪਾਂ ਦੀ ਤਿੰਨ ਪੰਨਿਆਂ ਦੀ ਇਕ ਸੂਚੀ ਜਿਸ ਵਿਚ ਕਰੀਬ 66 ਸਰੂਪਾਂ ਦਾ ਵੇਰਵਾ ਹੈ ਨੂੰ ਭਾਈ ਗਿਆਨ ਸਿੰਘ ਨਿਹੰਗ ਨੇ ਤਿਆਰ ਕੀਤਾ ਸੀ। ਦੁੱਖ ਦੀ ਗੱਲ ਇਹ ਵੀ ਹੈ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਗਾਇਬ ਕੀਤੇ ਗੁਰੂ ਗ੍ਰੰਥ ਸਾਹਿਬ ਦੇ 185 ਸਰੂਪਾਂ ਵਿਚ ਉਹ ਸਰੂਪ ਵੀ ਸ਼ਾਮਲ ਹੈ ਜਿਸ ਨੂੰ ਦਮਦਮੀ ਬੀੜ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
15.  ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਜਿਸ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤ ਹਨ, ਨੂੰ ਗੁਰੂ ਸਾਹਿਬ ਨੇ ਅਪਣੇ ਹੱਥੀਂ ਭਾਈ ਹਰਿਦਾਸ ਨਾਮਕ ਵਿਅਕਤੀ ਨੂੰ ਦਿਤਾ ਜੋ ਕਿ ਜੱਸਾ ਸਿੰਘ ਰਾਮਗ੍ਹੜੀਆ ਦੇ ਦਾਦਾ ਜੀ ਸਨ। ਹੁਣ ਦੇਖਣਾ ਹੈ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਬੁਲਾਈ ਮੀਟਿੰਗ ਵਿਚ ਲਾਇਬ੍ਰੇਰੀ ਦਾ ਕਿਹੜਾ ਸੱਚ ਸਾਹਮਣੇ ਆਉਂਦਾ ਹੈ। ਸਪੋਕਸਮੈਨ
16. ਬਲੂ ਸਟਾਰ ਦੇ ਦਸਤਾਵੇਜ਼ ਜਨਤਕ ਨਾ ਹੋਏ, ਤਾਂ ਸਵਾਲ ਉੱਠਦੇ ਰਹਿਣਗੇ – ਨਜ਼ਰੀਆ: ਜਗਤਾਰ ਸਿੰਘ, ਸੀਨੀਅਰ ਪੱਤਰਕਾਰ, ਬੀਬੀਸੀ ਪੰਜਾਬੀ ਦੇ ਲਈ: 5 ਜੂਨ 2019
https://www.facebook.com/Punjabdefans/videos/2255492571381124/
http://www.thekhalsa.org/frame.php?path=527&article=20345
https://www.bbc.com/punjabi/india-44375081?SThisFB&fbclid=IwAR0MehCT3G_FarE5uOX_PhbOKZCzQontNjPqHMgW7w_0_vfSwuugOmgpOjI
17.  ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲੇ ਸਾਹਿਤ ਬਾਰੇ ਸ਼੍ਰੋਮਣੀ ਕਮੇਟੀ ਨੇ ਮੀਟਿੰਗ ਸੱਦੀ- ਟ੍ਰਿਬਿਊਨ ਨਿਊਜ਼ ਸਰਵਿਸ: Posted On June - 9 – 2019 : http://www.thekhalsa.org/frame.php?path=527&article=20345
(i)            ਜੂਨ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਚੁੱਕੇ ਗਏ ਧਾਰਮਿਕ ਸਾਹਿਤ ਨੂੰ ਫ਼ੌਜ ਤੋਂ ਵਾਪਸ ਲਏ ਜਾਣ ਬਾਰੇ ਛਪੀ ਖ਼ਬਰ ਤੋਂ ਬਾਅਦ ਹਰਕਤ ਵਿਚ ਆਈ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਬਾਰੇ ਸਬੰਧਿਤ ਅਧਿਕਾਰੀਆਂ ਦੀ ਮੀਟਿੰਗ 13 ਜੂਨ, 2019  ਨੂੰ ਸੱਦੀ ਹੈ।
(ii)          ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ 13 ਜੂਨ, 2019 ਨੂੰ ਮੁੱਖ ਦਫ਼ਤਰ ਵਿਚ ਇਸ ਸਬੰਧੀ ਮੀਟਿੰਗ ਹੋਵੇਗੀ, ਜਿਸ ਵਿਚ ਸਬੰਧਿਤ ਮੌਜੂਦਾ ਅਤੇ ਸਾਬਕਾ ਅਧਿਕਾਰੀ ਸ਼ਾਮਲ ਹੋਣਗੇ।
(iii)         ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੱਥ ਪੜਚੋਲਣ ਲਈ ਇਹ ਮੀਟਿੰਗ ਸੱਦੀ ਗਈ ਹੈ।
(iv)         ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਕਿ 1984 ਵਿਚ ਫ਼ੌਜੀ ਹਮਲੇ ਸਮੇਂ ਸਿੱਖ ਰੈਫਰੈਂਸ ਲਾਇਬ੍ਰੇਰੀ, ਜੋ ਅੱਗ ਨਾਲ ਨੁਕਸਾਨੀ ਗਈ ਸੀ, ਦਾ ਅਮੁੱਲਾ ਖ਼ਜ਼ਾਨਾ ਅੱਗ ਲੱਗਣ ਤੋਂ ਪਹਿਲਾਂ ਹੀ ਫ਼ੌਜ ਨੇ ਕੱਢ ਲਿਆ ਸੀ ਅਤੇ ਉਸ ਨੂੰ ਅਣਦੱਸੀ ਥਾਂ ’ਤੇ ਲੈ ਗਈ ਸੀ, ਜਿਸ ਨੂੰ ਵਾਪਸ ਲੈਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ।
(v)          ਇਸ ਸਬੰਧੀ ਹਰ ਜਨਰਲ ਇਜਲਾਸ ਸਮੇਂ ਮਤਾ ਪਾ ਕੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਜਾਂਦੀ ਹੈ ਤੇ ਸ਼੍ਰੋਮਣੀ ਕਮੇਟੀ ਨੇ ਕਈ ਫ਼ੌਜੀ ਅਧਿਕਾਰੀਆਂ ਨਾਲ ਵੀ ਇਸ ਸਬੰਧੀ ਗੱਲਬਾਤ ਕੀਤੀ ਸੀ।
(vi)         ਇਸੇ ਤਰ੍ਹਾਂ ਕਈ ਕੇਂਦਰੀ ਗ੍ਰਹਿ ਮੰਤਰੀਆਂ ਨੂੰ ਵੀ ਇਸ ਸਬੰਧੀ ਮੰਗ ਪੱਤਰ ਦਿੱਤੇ ਗਏ ਹਨ। ਇਸ ਦੌਰਾਨ ਫ਼ੌਜ ਵੱਲੋਂ ਕੁਝ ਸਾਮਾਨ ਵਾਪਸ ਵੀ ਕੀਤਾ ਗਿਆ ਸੀ, ਜਿਸ ਬਾਰੇ ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਦਾਅਵਾ ਕੀਤਾ ਸੀ ਕਿ ਇਨ੍ਹਾਂ ਵਿਚ ਵਧੇਰੇ ਅਖ਼ਬਾਰਾਂ, ਰਸਾਲੇ ਅਤੇ ਹੋਰ ਕਿਤਾਬਾਂ ਸ਼ਾਮਲ ਹਨ।
http://www.thekhalsa.org/frame.php?path=527&article=20345
https://www.facebook.com/Punjabdefans/videos/2255492571381124/
https://www.punjabitribuneonline.com/2019/06/%E0%A8%B8%E0%A8%BF%E0%A9%B1%E0%A8%96-%E0%A8%B0%E0%A9%88%E0%A8%AB%E0%A8%B0%E0%A9%88%E0%A8%82%E0%A8%B8-%E0%A8%B2%E0%A8%BE%E0%A8%87%E0%A8%AC%E0%A9%8D%E0%A8%B0%E0%A9%87%E0%A8%B0%E0%A9%80-%E0%A8%B5/
https://www.bbc.com/punjabi/india-44375081?SThisFB&fbclid=IwAR0MehCT3G_FarE5uOX_PhbOKZCzQontNjPqHMgW7w_0_vfSwuugOmgpOjI
https://www.facebook.com/Punjabdefans/videos/2255492571381124/
Highlights by: Balbir Singh Sooch-Sikh Vichar Manch
First Posted On: June 12, 2019, 10:52 AM (IST)
http://sikhvicharmanch.com/home.htm
https://www.facebook.com/balbir.singh.355
https://www.facebook.com/Punjabdefans/videos/225549257138112
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਅਹਿਮ ਦਸਤਾਵੇਜ਼ਾਂ ਦਾ ਮਾਮਲਾ: ਫ਼ੌਜ ਵੱਲੋਂ ਦਸਤਾਵੇਜ਼ ਵਾਪਸ ਕਰਨ ਦੇ ਮਾਮਲੇ ਦੀ ਜਾਂਚ ਹੋਵੇ


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.