ਕੈਟੇਗਰੀ

ਤੁਹਾਡੀ ਰਾਇ



Voice of People
Subject: Re: ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !
Subject: Re: ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !
Page Visitors: 2612

Subject:  Re: ਪ੍ਰੋ ਦਰਸ਼ਣ ਸਿੰਘ ਜੀ ਦੇ ਧਿਆਨਯੋਗ !
On Tuesday, May 6, 2014 10:13 PM, daljit singh <shawntrans@yahoo.com> wrote:
 ਸਿੱਖੀ ਭੇਸ ਵਿਚ ਵਿਚਰ ਰਹੇ ਕਾਮਰੇਡੀ ਸੋਚ ਦੇ ਲੋਕਾਂ ਦਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤੇ ਹਮਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ ਜੀ .
.ਇਹ ਜੋ ਦੁਸ਼ਨ੍ਬਾਜ਼ੀ ਅਤੇ ਝਗੜਾ ਚੱਲ ਰਿਹਾ ਹੈ ਇਹ ਬਹੁਤ ਦੁਖ ਵਾਲਾ ਹੈ ..ਮੈਨੂ ਵੀ ਸਮਝ ਨਹੀ ਆ ਰਹੀ ਸੀ ਕਿ ਇਸ ਝਗੜੇ ਦੀ ਜੜ ਕਿਥੇ ਹੈ ਙਕਲ ਫੇਰ ਮੈਂ ਖੋਜ ਕਰਕੇ ਇਸ ਝਗੜੇ ਦੀ ਜੜ ਤੱਕ ਪਹੁਚਿਆ ਹਾ ਙਇਸ ਝਗੜੇ ਦੀ ਜੜ ਸਿੱਖ ਮਾਰਗ ਤੇ ਛਪਿਆ ਇਕਬਾਲ ਸਿੰਘ ਢਿਲੋਂ ਦਾ ਓਹ ਲੇਖ ਹੈ ਜਿਸ ਵਿਚ ਇਕਬਾਲ ਸਿੰਘ ਢਿੱਲੋ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂ ਇਕ ਕਿਤਾਬ ਦਸਿਆ ਹੈ ਅਤੇ ਇਸ ਲੇਖ ਵਿਚ ਓਸ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਕੋਲ ਆਪਣਾ ਕੋਈ ਵੀ ਅਸਲੀ ਗਰੰਥ ਨਹੀ ਹੈ ਙਓਸ ਨੇ ਆਪਣੇ ਲੇਖ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਂਦ ਉਪਰ ਹੀ ਸਵਾਲਿਆ ਚਿੰਨ ਲਗਾ ਦਿਤਾ ਹੈਙਜੋ ਸਾਡੇ ਸਮੇਤ ਸਾਰੀ ਸਿੱਖ ਕੌਮ ਵਾਸਤੇ ਖਤਰੇ ਦੀ ਘੰਟੀ ਹੈ ਙ
ਕੋਈ ਵੀ ਸਿੱਖ ਜਿਸ ਦਾ ਵਿਸ਼ਵਾਸ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਹੈ ਓਹ ਬਰਦਾਸ਼ਤ ਨਹੀ ਕਰੇਗਾ ਜਦੋਂ ਇਸ ਲੇਖ ਦੇ ਖਿਲਾਫ਼ ਕਿਰਪਾਲ ਸਿੰਘ ਬਠਿੰਡਾ ਨੇ ਅਵਾਜ਼ ਉਠਾਈ ਤਾ ਓਹਨਾ ਦੀ ਇਸ ਵੇਬਸਾਇਟ ਵਾਲਿਆਂ ਨੇ ਨਹੀ ਸੁਨੀ ਙ ਫੇਰ ਇਸ ਲੇਖ ਦੇ ਖਿਲਾਫ਼ ਅਵਾਜ਼ ਸਰਦਾਰ ਮਨਜੀਤ ਸਿੰਘ ਮੋਹਾਲੀ ਨੇ ਉਠਾਈ ਤਾਂ ਓਸ ਦੇ ਖਿਲਾਫ਼..ਸਰਬਜੀਤ ਸਿੰਘ ਸੈਕਰਾਮੇਂਟੋ ਅਤੇ ਵਰਿੰਦਰ ਸਿੰਘ ਗੋਲਡੀ ਨੇ ਮਨਜੀਤ ਸਿੰਘ ਮੋਹਾਲੀ ਦੇ ਖਿਲਾਫ਼ ਭੰਡੀ ਪ੍ਰਚਾਰ ਸ਼ੁਰੂ ਕਰ ਦਿਤਾ ਹੈ ਅਤੇ ਸੀ ਲੇਖ ਦੇ ਹੱਕ ਵਿਚ ਜਾ ਖੜੇ ਹੋਏ !
ਇਹਨਾ ਨੇ ਦੋਨਾ ਨੇ ਰਾਗਮਾਲਾ ਦੇ ਸਬੰਧ ਵਿਚ ਸਵਾਲ ਪੁਚਨੇ ਸ਼ੁਰੂ ਕਰ ਦਿਤੇ ਕਿ ਤੁਸੀਂ ਰਾਗਮਾਲਾ ਨੂ ਬਾਣੀ ਮੰਨਦੇ ਹੋ ..ਤਾਂ ਮੈਂ ਕਿਹਾ ਰੱਬ ਦਾ ਵਾਸਤਾ ਗੁਰੂ ਗਰੰਥ ਸਾਹਿਬ ਤੇ ਟੀਕਾ ਟਿਪਣੀ ਨਾ ਕਰੋ ਅਤੇ ਨਾ ਹੀ ਮੈਂ ਕਰਨੀ ਹੈ ਙਇਸ ਤਰਾਂ ਦੇ ਸ਼ਬਦ ਇਹਨਾ ਨੇ ਪ੍ਰੋ ਦਰਸ਼ਨ ਸਿੰਘ ਦੇ ਮੁਹ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਙਬੜੀ ਚਾਲਾਕੀ ਨਾਲ ਓਹਨਾ ਨਾਲ ਫੋਟੋਆਂ ਖਿਚਵਾ ਕੇ ਓਹਨਾ ਦੇ ਨਾਮ ਤੇ ਬਿਆਨ ਸ਼ਾਪ ਦਿਤਾ ਬਿਨਾ ਓਹਨਾ ਤੋਂ ਪੁਛੇ ਕਿ ਪ੍ਰੋ ਦਰਸ਼ਨ ਸਿੰਘ ਵੀ ਰਾਗਮਾਲਾ ਦੇ ਖਿਲਾਫ਼ ਹੈ ਜਦੋਂ ਕਿ ਓਹਨਾ ਨੇ ਕਿਹਾ ਸਿਖ ਰਹਿਤ ਮਰਿਆਦਾ ਦੇ ਉਲਟ ਮੈਂ ਕੋਈ ਕੰਮ ਨਹੀ ਕਰਨਾ ਹੈ ਙ ਇਸ ਤਰਾਂ ਦੇ ਸ਼ਬਦ ਮੇਰੇ ਸਮੇਤ ਕਈ ਵੀਰਾਂ ਦੇ ਮੁਹ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਙ
ਜਦੋਂ ਅਸੀਂ ਇਹਨਾ ਦੀ ਗੱਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਤੁਸੀਂ ਕੌਣ ਹੁੰਦੇ ਹੋ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਟੀਕਾ ਟਿਪਣੀ ਕਰਨ ਵਾਲੇ ਤਾ ਇਹਨਾ ਨੇ ਮੇਰੇ ਸਮੇਤ ਜੀਨੇ ਇਹਨਾ ਦਾ ਵਿਰੋਧ ਕਰਦੇ ਸੀ ਓਹਨਾ ਖਿਲਾਫ਼ ਭੰਡੀ ਪ੍ਰਚਾਰ ਸ਼ੁਰੂ ਕਰ ਦਿਤਾ ..ਸਾਡੇ ਤੇ ਨਿਜੀ ਦੁਸ਼ਨ੍ਬਾਜ਼ੀ ਕੀਤੀ ..ਅਸੀਂ ਬਰਦਾਸ਼ਤ ਕੀਤਾ ਪਰ ਜਿਹੜੇ ਲੁਕਵੇ ਢੰਗ ਨਾਲ ਇਹ ਲੋਕ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਹੋਂਦ ਉਪਰ ਸਵਾਲੀਆਂ ਚਿੰਨ ਲਗਾ ਰਹੇ ਹਨ ਓਹ ਨਾ ਬਰਦਾਸ਼ਤ ਕਰਨਯੋਗ ਹੈ!
ਮੇਰੀ ਇਸ ਗੱਲ ਨਾਲ ਓਹ ਬਹੁਤ ਸਾਰੇ ਲੋਕ ਸਹਿਮਤ ਹੋਣਗੇ ਜਿਹੜੇ ਆਪਣਾ ਸਭ ਕੁਝ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂ ਮੰਨਦੇ ਹਨ ਙ ਸਰਬਜੀਤ ਸਿੰਘ ਸੈਕਰਾਮੇਟੋ ਨਾਮ ਦਾ ਬੰਦਾ ਦੋ ਕੁ ਸਾਲ ਪਹਿਲਾਂ ਮੈਂ ਆਪਣੀ ਫ੍ਰੇਂਡ ਲਿਸਟ ਵਿਚੋਂ ਇਸ ਕਰਕੇ ਕਢਿਆ ਸੀ ਜਦੋਂ ਇਸ ਨੇ ਕਿਹਾ ਸੀ ਗੁਰੂ ਗਰੰਥ ਸਾਹਿਬ ਵਿਚ ਬਹੁਤ ਗਲਤੀਆਂ ਹਨ ਙਙਮੇਰਾ ਮੱਥਾ ਉਦੋਂ ਹੀ ਠੰਨਕਿਆ ਸੀ ਕਿ ਦਸਮ ਗਰੰਥ ਤੋ ਬਾਹਦ ਇਹਨਾ ਦਾ ਅਗਲਾ ਨਿਸ਼ਾਨਾ ਗੁਰੂ ਗਰੰਥ ਸਾਹਿਬ ਹੋਵੇਗਾ ..ਓਹ ਗੱਲ ਅਜ ਸਚ ਹੋ ਗਈ ਹੈ ਙਇਹਨਾ ਦਾ ਮਕਸਦ ਰਾਗਮਾਲਾ ਦੀ ਆੜ ਵਿਚ ਇਕ ਵਾਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਜਿਲਦ ਖੁਲਵਾਉਨਾ ਹੈ ਙ ਜਿਸ ਦਿਨ ਜਿਲਦ ਖੁਲ ਗਈ ਫੇਰ ਇਹਨਾ ਆਖਣਾ ਹੈ ਕਿ ਸਿਰਫ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਗੁਰਬਾਣੀ ਸਹੀ ਹੈ ਬਾਕੀ ਬਾਹਰ ਕਢੋ ਇਸ ਸਕੀਮ ਦੇ ਤਹਿਤ ਇਹ ਲੋਕ ਕੰਮ ਕਰ ਰਹੇ ਹਨ !
ਜੇਕਰ ਇਹਨਾ ਤਾ ਹੁਣ ਮੁਹ ਬੰਦ ਨਾ ਕੀਤਾ ਤਾਂ ਸਿਖ ਕੌਮ ਨੂ ਬਹੁਤ ਘਾਤਕ ਨਤੀਜੇ ਭੁਗਤਣੇ ਪੈ ਸਕਦੇ ਹਨ !
ਇਸ ਸਾਰੇ ਮਕਸਦ ਵਾਸਤੇ ਇਹਨਾ ਨੇ ਵਰਡ ਸਿਖ ਫੈਡਰੇਸ਼ਨ ਨਾਮ ਦੀ ਜਥੇਬੰਦੀ ਨੂ ਵਰਤਿਆ ਜਿਸ ਵਿਚ ਮੋਜੂਦ ਬਹਤੇ ਵੀਰਾਂ ਨੂ ਪਤਾ ਹੀ ਨਹੀ ਕਿ ਵਰਡ ਸਿਖ ਫੈਡਰੇਸ਼ਨ ਨਾਮ ਦੀ ਜਥੇਬੰਦੀ ਦੀ ਆੜ ਵਿਚ ਇਹ ਲੋਕ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂ ਗਲਤ ਸਾਬਿਤ ਕਰਨ ਵਿਚ ਲੱਗੇ ਹੋਏ ਹਨ ਙਮੈਨੂ ਇਹ ਤਾਂ ਪਤਾ ਨਹੀ ਇਹਨਾ ਪਿਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ ਙ ਪਰ ਜੋ ਇਹ ਲੋਕ ਕਰ ਰਹੇ ਹਨ ਸਿੱਖ ਕੌਮ ਵਾਸਤੇ ਬਹੁਤ ਹੀ ਘਾਤਿਕ ਸਾਬਿਤ ਹੋਵੇਗਾ ਙਇਹਨਾ ਦਾ ਜੋਰ ਸ਼੍ਰੀ ਗੁਰੂ ਗਰੰਥ ਸਾਹਿਬ ਤੋ ਲੋਕਾਂ ਦਾ ਵਿਸਵਾਸ ਹਟਾਉਣ ਤੇ ਲੱਗਿਆ ਹੋਇਆ ਹੈ !
ਸੰਗਤਾਂ ਸਾਵਧਾਨ ਹੋਣ ..ਮੈਨੂ ਇਹ ਇਸ ਕਰਕੇ ਲਿਖਣਾ ਪਿਆ ਕਿਓਂ ਕਿ ਇਹ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤੇ ਬਹੁਤ ਘਾਤਕ ਹਮਲਾ ਹੈ ਙਜੋ ਨਾ ਬਰਦਾਸ਼ਤ ਕਰਨ ਯੋਗ ਹੈ...ਸੰਗਤਾਂ ਇਕਬਾਲ ਸਿੰਘ ਢਿੱਲੋਂ ਦਾ ਲੇਖ ਪੜਨ ਜਿਸ ਨੇ ਆਪਣੇ ਲੇਖ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਘੋਰ ਬੇਅਦਬੀ ਕੀਤੀ ਹੈ ਙਮੇਰਾ ਇਹਨਾ ਨਾਲੋ ਅਲਗ ਹੋਣ ਦਾ ਵੀ ਇਹੋ ਕਾਰਨ ਸੀ , ਜਦੋਂ ਇਹ ਹਰ ਗੱਲ ਤੇ ਕਿੰਤੂ ਪ੍ਰੰਤੂ ਕਰਨ ਲੱਗੇ ਹਨ ਇਹਨਾ ਵਿਚ ਇਕ ਮੈਬਰ ਬਲਰਾਜ ਸਿੰਘ ਸਪੋਕਨ ਜਿਹੜਾ ਦਿਖਾਵੇ ਵਾਸਤੇ ਕਿਰਪਾਨ ਪਾ ਲੈਂਦਾ ਹੈ ਪਰ ਖੰਡੇ ਦੀ ਪਾਹੁਲ ਇਸ ਕਰਕੇ ਨਹੀ ਲੈਂਦਾ ਕਿਓਂਕਿ ਸਿਖ ਰਹਿਤ ਮਰਿਆਦਾ ਵਿਚ ਦਸਮ ਗਰੰਥ ਦੀਆਂ ਬਾਣੀਆ ਹਨ ਙ ਇਸ ਬਲਰਾਜ ਸਿੰਘ ਨੇ ਤਾਂ ਇਥੋਂ ਤੱਕ ਮੈਨੂ ਕਿਹਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਨੇ ਅਮ੍ਰਿਤ ਤਿਆਰ ਕੀਤਾ ਸੀ ਕੀ ਉਦੋਂ ਪਤਾਸੇ ਹੁੰਦੇ ਸਨ ?
ਇਹ ਗੱਲ ਮੈਂ ਪਿਛਲੇ ਟਰਾਂਟੋ ਸੈਮੀਨਾਰ ਵਿਚ ਸਟੇਜ ਤੋਂ ਬੋਲ ਚੁਕਾ ਹਾ ਤੁਸੀਂ ਵੀਡੀਓ ਦੇਖ ਸਕਦੇ ਹੋ ਙਇਹ ਕੁਝ ਬੰਦਿਆਂ ਦਾ ਇਹੋ ਜਿਹਾ ਗਰੁਪ ਹੈ ਜਿਹੜਾ ਸਿੱਖੀ ਭੇਸ ਵਿਚ ਸਿੱਖੀ ਦਾ ਬਹੁਤ ਨੁਕਸਾਨ ਕਰ ਰਿਹਾ ਹੈ ਙਸੰਗਤਾਂ ਨੂ ਓਨਾ ਖਤਰਾ ਬਾਹਰੀ ਤਾਕਤਾਂ ਤੋ ਨਹੀ ਜਿਨਾ ਇਹਨਾ ਸਿੱਖੀ ਦੇ ਭੇਸ ਵਿਚ ਵਿਚਰ ਰਹੇ ਅਖੌਤੀ ਕਾਮਰੇਡੀ ਸੋਚ ਵਾਲੇ ਵਿਦਵਾਨਾ ਤੋ ਹੈ ਙ ਸੰਗਤਾਂ ਜਾਗਣ, ਜਿਹੜੇ ਇਹਨਾ ਦੇ ਮਗਰ ਲੱਗੇ ਫਿਰਦੇ ਹਨ ਆਪਣੀ ਜਮੀਰ ਜਗਾਉਣ ਜੇਕਰ ਸਾਡੇ ਕੋਲ ਸਾਡਾ ਸ਼੍ਰੀ ਗੁਰੂ ਗਰੰਥ ਸਾਹਿਬ ਹੀ ਨਾ ਰਿਹਾ ਤਾ ਸਾਡੇ ਕੋਲ ਕੀ ਰਹੇਗਾ ?ਮੇਰੀ ਕਿਸੇ ਨਾਲ ਕੋਈ ਦੁਸ਼ਮਨੀ ਨਹੀ ਪਰ ਜਿਹੜਾ ਮੇਰੇ ਗੁਰੂ ਤੇ ਉਂਗਲੀ ਕਰੇਗਾ ਓਹ ਮੇਰੀ ਬਰਦਾਸ਼ਤ ਤੋ ਬਾਹਰ ਹੈ ਙ ਮੈਂ ਇਹਨਾ ਲੋਕਾਂ ਦੇ ਇਸ ਕਦਮ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦਾ ਹਾ ਜਿਹਨਾ ਨੇ ਮੇਰਾ ਗੁਰੂ ਵੀ ਨਹੀ ਬਖਸਿਆ !
ਦਲਜੀਤ ਸਿੰਘ ਇੰਡਿਆਨਾ
…………………………………………………………….

On Tuesday May 6, 2014 2:22 PM, rajveer veer <evertrue11@yahoo.com> wrote:

ਸਰਬਜੀਤ ਸਿੰਘ ਸੈਕਰਾਮੈਂਟੋ ਜੀ
ਦਸ਼ਮੇਸ਼ ਜੀ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ !
ਬੜੇ ਚਿਰ ਬਾਦ ਆਪ ਜੀ ਨਾਲ ਮੁਖ਼ਾਤਬ ਹੋਂਣਾ ਪਿਆ ਹੈ।ਜਿਵੇਂ ਕਿ ਆਪ ਜੀ ਦੇ ਪੱਤਰ ਵਿਚ ਪੜੀਆ ਹੈ, ਵੀਰ ਪ੍ਰਭਦੀਪ ਸਿੰਘ ਜੀ ਵਲੋਂ ਆਪ ਜੀ ਨੂੰ ਦਿੱਤਾ ਸੁਝਾਅ ਗਲਤ ਨਹੀਂ ਸੀ। ਕਿਉਂਕਿ ਸਿੱਖ ਮਾਰਗ .ਕਾਮ ਤੇ ਮੈਂ ਆਪ ਜੀ ਨੂ ਕਈਂ ਵਾਰ ਬੇਨਤੀ ਕੀਤੀ ਸੀ ਕਿ ਮੈਂ ਕਰਤਾਰਪੁਰੀ ਬੀੜ ਤੇ ਚਰਚਾ ਦੀ ਆੜ ਵਿਚ ਗੁਰੂ ਗ੍ਰੰਥ ਸਾਹਿਬ ਤੇ ਕਿਸੇ ਵੀ ਪ੍ਰਕਾਰ ਦਾ ਕਿੰਤੂ  ਦਾ ਪ੍ਰਭਾਵ ਉੱਤਪੰਨ ਕਰਦੀ ਚਰਚਾ ਨਹੀਂ ਕਰਾਂਗਾ।ਪਰ ਆਪ ਜੀ ਕਰਤਾਰਪੁਰੀ ਬੀੜ ਨੂੰ ਲੇ ਕੇ ਆਪਣੀ ਵਿਦਵਤਾ ਦਰਸਾਉਂਣ ਵਿਚ ਇਤਨੇ ਉਤਾਵਲੇ ਸੀ ਕਿ ਇਕ ਵਾਰ ਮੇਰੇ ਵੱਲੇ ਮੈਕਲਾਉਡ ਅਤੇ ਉਸਦੀ ਹਵਾ ਵਿਚ ਕੁੱਝ "ਜਾਗਰੂਕਾਂ" ਦੇ ਵੱਗਣ ਦੀ ਗਲ ਕਰਦਿਆਂ ਹੀ ਆਪ ਜੀ ਗੁਰੂ ਗ੍ਰੰਥ ਸਾਹਿਬ ਦੇ ਨੁਕਸ ਕੱਡਣ ਨੂੰ ਉਤਾਵਲੇ ਹੋ ਪਏ ਸੀ। ਆਪ ਜੀ ਨੇ 'ਕਲ' ਅਤੇ 'ਟਲ' ਬਾਰੇ ਵੀ ਲੇਖ ਲਿਖ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਕਿੰਤੂ ਕੀਤਾ।ਕੀ ਆਪ ਜੀ ਨੂੰ ਉਸ ਵੇਲੇ ਮੇਰੇ ਵਰਗੇ ਬੰਦਿਆਂ ਦਾ ਵਾਸਤਾ ਸਮਝ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਤੇ ਕਰਤਾਰਪੁਰੀ ਬੀੜ ਦੀ ਆੜ ਵਿਚ ਅਰੰਭੇ ਗਏ ਹਮਲੇ ਦਾ ਸ਼ਿਕਾਰ ਨਾ ਬਣੋਂ? ਨਤੀਜਾ ਆਪ ਜੀ ਦੇ ਸਾਹਮਣੇ ਹੈ!
ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਕਰਨ ਵਾਲਿਆਂ ਨਾਲ ਆਪਣਾ ਨਾਮ ਆਪ ਜੀ ਨੇ ਖ਼ੁਦ ਜੋੜੀਆ ਹੈ ਕਿਸੇ ਹੋਰ ਨੇ ਨਹੀਂ! ਕਰਤਾਰ ਪੁਰੀ ਬੀੜ ਨੂੰ ਨਕਲੀ ਕਹਿਣ ਤੇ ਉੱਠਦੇ ਇਤਰਾਜ਼ ਬਾਦ ਨਕਲ ਸ਼ਬਦ ਦਾ ਸਹਾਰਾ ਲਿਆ ਜਾਂ ਰਿਹਾ ਹੈ। ਕੀ ਆਪ ਜੀ ਨੂੰ ਨਕਲ ਅਤੇ ਨਕਲੀ ਵਿਚਲੇ ਅੰਤਰ ਦਾ ਨਹੀਂ ਪਤਾ? 'ਨਕਲ' ਦਾ ਅਰਥ ਹੁੰਦਾ ਹੈ 'ਕਾਪੀ' ਅਤੇ 'ਨਕਲੀ' ਦਾ ਅਰਥ 'ਹੁੰਦਾ' ਹੈ 'ਜਾਲੀ'। ਪਰ  'ਨਕਲੀ'  ਤੋਂ ਭਾਵ 'ਨਕਲ' ਕਹਿ ਕੇ ਅੱਜ ਆਪਣੇ ਹਮਲੇ ਨੂੰ ਇਕ ਛੱਦਮ ਰੂਪ ਦਿੱਤਾ ਜਾ ਰਿਹਾ ਹੈ ਤਾਂ ਕਿ ਕੋਈ ਹਮਲੇ ਨੂੰ ਪਛਾਣ ਨਾ ਸਕੇ।
ਵੀਰ ਜੀ ਚੇਤੇ ਰੱਖੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਬਾਰੇ ਜਿਹੜੇ ਵਿਰੋਧੀ ਮੁਹਾਜ਼ ਵਿਚ ਤੁਸੀ ਆਪਣਾ ਯੋਗਦਾਨ ਪਾਇਆ ਹੈ ਉਹ ਆਪ ਜੀ ਨੂੰ ਇਸ ਮਸਲੇ ਨਾਲ ਜੋੜ ਕੇ ਰੱਖੇਗਾ।ਵੀਰ ਪ੍ਰਭਦੀਪ ਸਿੰਘ ਵੀ ਗੁਰੂ ਦਾ ਸਿੱਖ ਹੈ ਤੁਹਾਨੂੰ ਚਾਹੀਦਾ ਸੀ ਕਿ ਤੁਸੀ ਉਸਦੀ ਬੇਨਤੀ ਪਰਵਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਕਿੰਤੂਆਂ ਵਿਚ ਹਿੱਸਾ ਪਾਉਂਦਿਆਂ ਆਪਣੀਆਂ ਭੁੱਲਾਂ ਲਈ ਉਸ ਤੋਂ ਛਿਮਾ ਦੀ ਜਾਚਨਾ ਕਰਦੇ।ਹੁਣ ਆਪ ਜੀ ਅੱਜੇ ਵੀ ਇਕੱਲੇ- ਇਕਲੇ ਸੰਪਰਕ ਰਾਹੀਂ ਬੰਦਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਉਹੀ ਭੁੱਲ਼ਾਂ ਜਾਰੀ ਰੱਖਣ ਦੀ ਮੰਸ਼ਾ ਰੱਖਦੇ ਹੋ?
ਵੀਰ ਜੀ ਮੈਂ ਬੇਨਤੀ ਕਰਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਖੜੇ ਕਰਨਾ ਬੰਦ ਕਰੋ।ਘੱਟੇ-ਘੱਟ ਗੁਰੂ ਨੂੰ ਵਿਵਾਦ ਦਾ ਵਿਸ਼ਾ ਤਾਂ ਨਾ ਬਣਾਉ! 
Note:- I also request you to beg pardon from all those who are hurted with your childish anti Guru Granth Sahib activities so that all this may stop once for all.

ਹਰਦੇਵ ਸਿੰਘ,ਜੰਮੂ-੦੬.੦੫.੨੦੧੪
………………………………………………………………….

On Sunday, May 11, 2014 2:01 PM, daljit singh <shawntrans@yahoo.com> wrote:

 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ
ਪਿਛਲੇ ਦਿਨਾ ਵਿਚ ਜੋ ਵੀ ਘਟਨਾ ਕ੍ਰਮ ਹੋਇਆ ਓਹ ਬਹੁਤ ਹੀ ਅਫਸੋਸ ਵਾਲਾ ਅਤੇ ਨਿੰਦਣਯੋਗ ਸੀ ਙਅਸੀਂ ਸਾਰਿਆਂ ਨੇ ਇਕ ਦੂਜੇ ਉਪਰ ਨਿਜੀ ਦੁਸ਼ਨ੍ਬਾਜ਼ੀ ਕੀਤੀ ਜੋ ਬਹੁਤ ਹੀ ਮੰਦਭਾਗੀ ਸੀ ਜਿਸ ਦਾ ਮੈਨੂ ਅਫਸੋਸ ਹੈ ਙ ਗਾਹੇ ਬਿਗਾਹੇ ਜੇਕਰ ਕਿਸੇ ਦੀ ਸ਼ਾਨ ਦੇ ਖਿਲਾਫ਼ ਕੁਝ ਬੋਲਿਆ ਗਿਆ ਹੋਵੇ ਤਾ ਖਿਮਾ ਦੇ ਜਾਚਿਕ ਹਾ ਙ ਮੇਰੀ ਕਿਸੇ ਨਾਲ ਨਿਜੀ ਦੁਸ਼ਮਨੀ ਜਾਂ ਰੰਜਿਸ਼ ਨਹੀ ਪਰ ਖੁਲੇਆਮ ਫੇਸਬੁਕ ਉਪਰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਂਦ ਉਪਰ ਹੁੰਦੀ ਟੀਕਾ ਟਿਪਣੀ ਬਰਦਾਸ਼ਤ ਤੋ ਬਾਹਰ ਸੀ ਙ ਜਿਸ ਵਾਰੇ ਮੈਂ ਪਹਿਲਾਂ ਵੀ ਬੇਨਤੀ ਕਰ ਚੁਕਾ ਹਾ ਹੋਰ ਜੋ ਮਰਜੀ ਕਰੋ ਪਰ ਖੁਲੇਆਮ ਫੇਸਬੁਕ ਉਪਰ ਜਾਂ ਵੇਬਸਾਇਟ ਉਪਰ ਇਸ ਵਾਰੇ ਚਰਚਾ ਨਾ ਕਰੋ ਇਸ ਤਰਾਂ ਕਰਕੇ ਅਸੀਂ ਆਪ ਹੀ ਗੁਰੂ ਗਰੰਥ ਸਾਹਿਬ ਜੀ ਦੀ ਦੀ ਹੋਂਦ ਉਪਰ ਪ੍ਰਸ਼ਨ ਚਿੰਨ ਲਗਾ ਰਹੇ ਹਾ ਙਮੇਰੀ ਇਕ ਵਾਰ ਫੇਰ ਬੇਨਤੀ ਹੈ ਖੁਲੇਆਮ ਗੁਰੂ ਗਰੰਥ ਸਾਹਿਬ ਜੀ ਹੋਂਦ ਉਪਰ ਲੇਖ ਲਿਖਣੇ ਅਤੇ ਫੇਸਬੁਕ ਤੇ ਵਿਚਾਰ ਚਰਚਾ ਤੁਰੰਤ ਬੰਦ ਕੀਤੀ ਜਾਵੇ..ਆਪ ਜੀ ਦੀ ਬੜੀ ਮੇਹਰਬਾਨੀ ਹੋਵੇਗੀ ਙਜੋ ਵੀ ਕੁਝ ਹੋਇਆ ਓਸ ਵਾਸਤੇ ਇਥੇ ਸਭ ਤੋਂ ਮੈਂ ਮੁਆਫੀ ਮੰਗਦਾ ਹਾ ਅਤੇ ਅੱਗੇ ਤੋਂ ਕਿਸੇ ਵੀ ਹਮ ਖਿਆਲੀ ਜਥੇਬੰਦੀ ਜਾ ਗਰੁਪ ਨਾਲ ਜਾਂ ਕਿਸੇ ਵਿਸ਼ੇਸ਼ ਵਿਅਕਤੀ ਨਾਲ ਉਲਝਿਆ ਨਹੀ ਜਾਵੇਗਾ ਙ ਮੈਂ ਆਪਣੇ ਵਲੋਂ ਵਾਹਦਾ ਕਰਦਾ ਹਾ ..ਸਾਡੇ ਗਰੁਪ ਵਿਚ ਕਿਸੇ ਹੋਰ ਗਰੁਪ .ਜਥੇਬੰਦੀ ,ਜਾਂ ਮਿਸ਼ਨਰੀ ਪ੍ਰਚਾਰਕ ਦੇ ਖਿਲਾਫ਼ ਕੋਈ ਪੋਸਟ ਨਹੀ ਪਾਈ ਜਾਵੇਗੀ ਨਾ ਪੈਣ ਦਿਤੀ ਜਾਵੇਗੀ ਜੇਕਰ ਕੋਈ ਪਾ ਦਿੰਦਾ ਹੈ ਅਤੇ ਸਾਨੂ ਸਮੇ ਸਿਰ ਨਹੀ ਪਤਾ ਲਗਦਾ ਤਾ ਬਿਨਾ ਝਿਜਕ ਸਾਨੂ ਫੋਨ ਕਰਕੇ ਦੱਸੋ ਤੇ ਅਸੀਂ ਹਟਾ ਦੇਵਾਂਗੇ ਪਰ ਓਸ ਵਾਸਤੇ ਕੋਈ ਵੀ ਸਾਡੇ ਖਿਲਾਫ਼ ਲਿਖਣ ਤੋਂ ਪਹਿਲਾਂ ਸਾਡਾ ਪੱਖ ਜਰੁਰ ਜਾਣਿਆ ਜਾਵੇ !
ਇਸ ਏਮੇਲ ਵਿਚ ਸ਼ਾਮਿਲ ਸੁਹਿਰਦ ਸਜਨਾ ਅੱਗੇ ਬੇਨਤੀ ਹੈ ..ਪ੍ਰੋ ਦਰਸ਼ਨ ਸਿੰਘ ..ਗੁਰਬਖਸ ਸਿੰਘ ਕਾਲਾ ਅਫਗਾਨਾ ..ਖਾਲਸਾ ਨੇਉਜ ..ਮਿਸ਼ਨਰੀ ਕਾਲਿਜ ..ਵਰਡ ਸਿੱਖ ਫੈਡਰੇਸ਼ਨ ਦੇ ਖਿਲਾਫ਼ ਕੋਈ ਪੋਸਟ ਨਾ ਪਾਈ ਜਾਵੇ ..ਸਭ ਨੂ ਆਪੋ ਆਪਣੀ ਜਗਾਹ ਤੇ ਕੰਮ ਕਰਨ ਦੇਵੋ..ਇਕ ਦੂਜੇ ਵੀ ਦਖਲੰਦਾਜ਼ੀ ਨਾ ਕਰੋ ..ਮੈਂ ਵੀ ਨਹੀ ਕਰਦਾ ਮੈਂ ਆਪਣੇ ਤੌਰ ਤੇ ਜਿਨੇ ਜੋਗਾ ਹ ਕੰਮ ਕਰਦਾ ਰਹਾਂਗਾ ....ਇਕ ਵਾਰ ਫੇਰ ਜਾਣੇ ਅਨਜਾਨੇ ਵਿਚ ਹੋਈ ਗਲਤੀ ਦੀ ਮੁਆਫੀ ..ਸੰਗਤ ਬਖਸਨਹਾਰ ਹੈ....ਜੇਕਰ ਕਿਸੇ ਨੂ ਕੋਈ ਗਿਲਾ ਸ਼ਿਕਵਾ ਹੋਵੇ ਬਿਨਾ ਝਿਜਕ ਮੈਨੂ ਫੋਨ ਕਰ ਸਕਦਾ ਹੈ 317 590 7448
ਆਪ ਦਾ  ਦਾਸ  
 ਦਲਜੀਤ ਸਿੰਘ ਇੰਡਿਆਨਾ
……………………………………………………………….

ਦਲਜੀਤ ਸਿੰਘ ਜੀ
ਤੁਹਾਡਾ ਫੈਸਲਾ ਬਹੁਤ ਹੀ ਸਲਾਗਾਯੋਗ ਹੈਙ ਮੈ ਆਪਣੇ ਵਲੋਂ ਵੀ ਸਾਰਿਆਂ ਕੋਲੋਂ ਮੁਆਫੀ ਮੰਗਦਾ ਹਾਂ ਙ ਗੁੱਸੇ ਵਿੱਚ ਇਨਸਾਨ ਕਈ ਵਾਰ ਬਹੁਤ ਕੁਝ ਬੋਲ ਜਾਂਦਾ ਹੈ ਜਿਸ ਦਾ ਪਛਤਾਵਾ ਬਾਹਦ ਵਿੱਚ ਹੁੰਦਾ ਹੈਙ ਆਉਣ ਵਾਲੇ ਸਮੇ ਵਿੱਚ ਇਸ ਗਲ ਦਾ ਧਿਆਨ ਰਖਿਆ ਜਾਵੇਗਾ ਕੇ ਕਿਸੇ ਵੀ ਜਾਗਰੂਕ ਧਿਰ ਦੇ ਵਿਰੋਧ ਵਿੱਚ ਕੁਝ ਨਾ ਲਿਖਿਆ ਜਾਵੇ !
ਇੱਕ ਵਾਰ ਫਿਰ ਮੈ ਵੀਰ ਦਲਜੀਤ ਸਿੰਘ ਜੀ ਦਾ ਸ਼ੁਕਰਗੁਜਾਰ ਹਾਂ !
ਵਰਿੰਦਰ ਸਿੰਘ (ਗੋਲਡੀ)
……………………………………………..

On Sunday, May 11, 2014 6:05 PM, Balraj Singh <spokanexpress@ymail.com> wrote:

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
ਧਨਵਾਦ ਵਰਿੰਦਰ ਸਿੰਘ ਜੀ ਕੀ ਆਹ ਮੁਆਫੀ ਤੁਹਾਨੂ ਨਹੀ ਦਿਸੀ ਵਾਹ ਓਹ ਵੀਰੋ
 ਵੀਰ ਦਲਜੀਤ ਸਿੰਘ ਜੀ ਤੁਸੀ ਬਹੁਤ ਵਧੀਆ  ਸ਼ਲਾਗਾਯੋਗ ਫੇਸਲਾ ਲਿਆ ਹੈ ਅਤੇ ਇਕ ਨਵੀ ਪਿਰਤ ਵੀ ਪਾਈ ਹੈ,
ਆਪ ਜੀ ਦਾ ਧੰਨਵਾਦ .......ਬਲਰਾਜ ਸਿੰਘ ਸਪੋਕਨ
………………………………….

ਸਾਰੇ ਜਾਗਰੂਕ/ਵਿਦਵਾਨ ਵੀਰਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ     ਵਾਹਿਗੁਰੂ ਜੀ ਕੀ ਫਤਿਹ
  ਬਹੁਤ ਵਧੀਆ ਹੋਇਆ , ਵਿਦਵਾਨ ਵੀਰਾਂ ਨੇ ਇਕ ਦੂਸਰੇ ਦਾ ਸਤਿਕਾਰ ਕਰਨ ਦੀ ਗੱਲ ਮੰਨੀ ਹੈ , ਜਿਸ ਨਾਲ ਆਪਸ ਵਿਚ ਮਿਲ-ਬੈਠਣ ਅਤੇ ਪੰਥਿਕ ਮਸਲ੍ਹਿਆਂ ਬਾਰੇ ਵਿਚਾਰ ਕਰਨ ਦਾ ਰਾਹ ਖੁਲ੍ਹਣ ਦੀ ਸੰਭਾਵਨਾ ਪੈਦਾ ਹੁੰਦੀ ਹੈ । ਪਰ ਇਕ ਗੱਲ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਸਤਿਕਾਰ ਸਿਰਫ ਉਨ੍ਹਾਂ ਲਈ ਹੀ ਹੋਵੇਗਾ , ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਅੱਖੋਂ-ਪਰੋਖੇ ਨਹੀਂ ਕਰਨਗੇ ।
  ਤੁਹਾਡਾ ਆਪਣਾ
ਅਮਰ ਜੀਤ ਸਿੰਘ ਚੰਦੀ
  91 95685 41414 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.