ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸ਼ੈਤਾਨ ਧਰਮ ਗ੍ਰੰਥ ਦਾ ਹਵਾਲਾ ਦਿੰਦਾ ਹੈ?
ਸ਼ੈਤਾਨ ਧਰਮ ਗ੍ਰੰਥ ਦਾ ਹਵਾਲਾ ਦਿੰਦਾ ਹੈ?
Page Visitors: 2785

                    ਸ਼ੈਤਾਨ ਧਰਮ ਗ੍ਰੰਥ ਦਾ ਹਵਾਲਾ ਦਿੰਦਾ ਹੈ?
ਅੰਗ੍ਰੇਜ਼ੀ ਵਿਚ ਇਕ ਕਹਾਵਤ ਹੈ, ਧੲਵਲਿ ਥੁੋਟੲਸ ਸ਼ਚਰਪਿਟੁਰੲ ਅਰਥਾਰਤਸ਼ੈਤਾਨ ਵ੍ਰਿਤੀ ਦਾ ਮਨੁੱਖ ਧਾਰਮਕ ਗ੍ਰੰਥ ਦੇ ਹਵਾਲੇ ਵਰਤਦਾ ਹੈ!
ਕੋਈ ਹੈਰਾਨ ਹੋ ਸਕਦਾ ਹੈ ਕਿ ਧਾਰਮਕ ਗ੍ਰੰਥ ਵਿਚ ਲਿਖੀ ਕਿਸੇ ਗਲ ਨੂੰ ਕੋਟ (ਥੁੋਟੲ) ਕਰਨਾਅਰਥਾਰਤ ਉਸ ਦਾ ਹਵਾਲਾ ਵਰਤਨਾਸ਼ੈਤਾਨ ਦਾ ਕੰਮ ਵੀ ਹੋ ਸਕਦਾ ਹੈ?ਨਿਰਸੰਦੇਹ: ਹੋ ਸਕਦਾ ਹੈਆਉ ਇਸ ਤੇ ਵਿਚਾਰ ਕਰੀਏ
ਧੲਵਲਿ ਥੁੋਟੲਸ ਸ਼ਚਰਪਿਟੁਰੲ!” ਇਕ ਵਿਸ਼ੇਸ਼ ਪਰਿਪੇਖ ਵਿੱਚ ਇਹ ਕਹਾਵਤ ਵਰਤੀ ਜਾਂਦੀ ਹੈ। ਦਸ਼ਮੇਸ਼ ਜੀ ਦੇ ਛੋਟੇ ਸਾਹਿਬਜਾਦੇਆਂ ਨੂੰ ਦਿਵਾਰਾਂ ਵਿੱਚ ਜਿੰਦਾ ਦਫ਼ਨਾਉਂਣ ਦਾ ਹੁਕਮ ਕਿਸੇ ਕਾਜ਼ੀ ਨੇ ਸ਼ਰੀਅਤ (ਸ਼ਚਰਪਿਟੁਰੲ) ਦੇ ਹਵਾਲੇ ਦੀ ਆੜ ਲੇ ਕੇ ਹੀ ਦਿੱਤਾ ਸੀ। ਇਹ ਸੀ ਸ਼ੈਤਾਨ/ਜ਼ਾਲਮ ਵਲੋਂ ਧਾਰਮਕ ਗ੍ਰੰਥ ਨੂੰ ਗਲਤ ਕੋਟ ਕਰਦੇ ਸ਼ੈਤਾਨੀ ਕਰਨਾ
ਸਿੱਖ ਇਤਹਾਸ ਵਿਚ ਇਸਦੀ ਪਹਿਲੀ ਵੱਡੀ ਮਿਸਾਲ ਜਹਾਂਗੀਰ ਦਾ ਉਹ ਸ਼ੈਤਾਨੀ ਕੰਮ ਸੀਜਿਸ ਨੂੰ ਉਸਨੇਸ਼ਰੀਅਤ ਦੇ ਨਾਮ ਹੇਠਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਅੰਜਾਮ ਦਿੱਤਾ ਸੀਸ਼ਰੀਅਤ ਪ੍ਰਤੀ ਜਹਾਂਗੀਰ ਦੀ ਸਮਝ ਅਨੁਸਾਰ ਗੁਰੂਘਰ ਇਕ ਕੂੜ” ਦੀ ਦੂਕਾਨ ਸੀ
 ਸਾਰੇ ਜਾਣਦੇ ਹਨ ਕਿ ਔਰੰਗਜ਼ੇਬ’ ਨੇ ਆਪਣੇ ਭਰਾਵਾਂ ਦਾ ਕਤਲ ਰਾਜਨੀਤਕ ਕਰਣਾਂ ਕਰਕੇ ਕੀਤਾ ਸੀ। ਪਰ ਔਰੰਗਜ਼ੇਬ ਨੇਆਪਣੇ ਵਲੋਂ ਕੀਤੇ ਇਨ੍ਹਾਂ ਰਾਜਨੀਤਕ ਕਤਲਾਂ ਨੂੰਸ਼ਰੀਅਤ ਦਾ ਜਾਮਾ ਪਹਿਨਾਉਂਣ ਲਈਸ਼ਰੀਅਤ ਦਾ ਹੀ ਸਹਾਰਾ ਲੇਂਦੇ ਹੋਏਕਾਜ਼ੀਆਂ ਕਲੋਂ ਫ਼ਤਵਾ ਲਿਆ ਸੀ ਕਿ ਉਸਦੇ ਭਰਾ,ਇਸਲਾਮ ਵਿਰੁੱਧ ਲੜ ਰਹੇ ਸੀ। 
ਇਹ ਹੁੰਦਾ ਹੈ ਧੲਵਲਿ ਥੁੋਟੲਸ ਸ਼ਚਰਪਿਟੁਰੲ” ਦਾ ਭਾਵ ਜਿਸ ਵਿੱਚ ਗਲਤ ਕੰਮ ਕਰਨ ਲਈ ਧਾਰਮਕ ਹਵਾਲੇ ਦੀ ਗਲਤ ਆੜ ਲਈ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਆਦਿ ਨੂੰ ਰੱਦ ਕਰਨ ਦਾ ਵਿਚਾਰ ਦੇਂਣ ਵਾਲੇ ਸੱਜਣ ਵੀ ਬਾਣੀ ਦੇ ਹੀ ਕੁੱਝ ਹਵਾਲੇ ਅਪਣੇ ਸ਼ੈਤਾਨੀ (ਮਨਮਤੀ) ਮਨਸੂਬੇ ਮੁਤਾਬਕ ਵਰਤਦੇ ਹੋਂਣ ਗੇਇਹੀ ਢੰਗ ਸਿੱਖ ਰਹਿਤ ਮਰਿਆਦਾ ਵਿਚ ਦਿੱਤੇ ਹੋਰ ਸਿੱਖੀ ਦੇ ਮੁੱਡਲੇ ਅਸੂਲਾਂ ਨੂੰ ਰੱਧ ਕਰਨ ਬਾਰੇ ਵੀ ਵਰਤਿਆ ਜਾ ਰਿਹਾ ਹੈ
ਕੁੱਝ ਸੱਜਣਾਂ ਦਾ ਗਿਲਾ/ਬਹਾਨਾ ਹੈ ਕਿ ਮੈਂ ਗੁਰਬਾਣੀ ਹਵਾਲੇ ਘੱਟ ਵਰਤਦਾ ਹਾਂ। ਪਰ ਪਾਠਕ ਆਪ ਮੇਰੀਆਂ ਲਿਖਤਾਂ ਪੜ ਸਕਦੇ ਹਨ। ਗੁਰੂ ਦਾ ਸ਼ੁਕਰ ਗੁਜ਼ਾਰ ਹਾਂ ਕਿ ਮੈਂਬਾਣੀ ਦੇ ਹਵਾਲੇ ਨੂੰ ਗਲਤ ਢੰਗ ਨਾਲ ਵਰਤ ਕੇਕਿਸੇ ਸ਼ੈਤਾਨੀ ਮਨਮਤਿ ਨੂੰ ਸਿੱਧ ਕਰਨ ਦਾ ਜਤਨ ਨਹੀਂ ਕਰਦਾ। ਗੁਰਬਾਣੀ ਦੇ ਹਵਾਲੇ ਨੂੰ ਗਲਤ ਢੰਗ ਨਾਲ ਵਰਤਨ ਨਾਲੋਂ ਤਾਂ ਬਾਣੀ ਹਵਾਲਾ ਨਾ ਵਰਤ ਕੇ ਸਹੀ ਗਲ ਕਰਨ ਦਾ ਯਤਨ ਚੰਗਾ ਹੈ। 
ਅਣਜਾਣੇ ਜਾਂ ਅਗਿਆਨਤਾਵਸ਼ਗੁਰਬਾਣੀ ਦੇ ਹਵਾਲੇ ਦੀ ਗਲਤ ਵਰਤਨ ਮਨਮਤਿ ਕਹੀ ਜਾ ਸਕਦੀ ਹੈਪਰ ਜਾਣਬੂਝ ਕੇ ਬਾਣੀ ਦਾ ਹਵਾਲਾ ਗਲਤ ਢੰਗ ਨਾਲ ਵਰਤਨਾਵੱਡੀ ਸ਼ੈਤਾਨੀ ਮਨਮਤਿ ਹੈ। ਐਸੀ ਵਰਤੋਂ ਤੇ ਡੇਵਿਲ ਕੋਟਸ ਸਕ੍ਰਿੱਪਚਰ” ਦੀ ਕਹਾਵਤ ਲਾਗੂ ਹੁੰਦੀ ਹੈ
 ਹਰਦੇਵ ਸਿੰਘ,ਜੰਮੂ-15.2.2013

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.