ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
"ਟੀਟੂ ਦਾ ਪਿੱਟ ਸਿਆਪਾ"
"ਟੀਟੂ ਦਾ ਪਿੱਟ ਸਿਆਪਾ"
Page Visitors: 2455

 "ਟੀਟੂ ਦਾ ਪਿੱਟ ਸਿਆਪਾ"
ਟੀਟੂ  ਬੂਨਿਯਾਦੀ ਸਿੱਖ ਮਨੋਤਾਂ ਨੂੰ ਭੰਡ-ਭੰਡ ਕੇ ਪੱਛਮ ਦੇ ਸੁਹੇਲੇ ਸੁਣਾ ਰਿਹਾ ਸੀ ਤਾਂ ਦੋਸਤ ਨੇ ਵਿਆਹ ਨਾਲ ਜੁੜੀਆਂ ਮਨੋਤਾ ਬਾਰੇ ਇੰਝ ਦੱਸੇਆ :-
(੧)    ਫ਼ਾਂਸ ਵਿਚ ਨਵੇਂ ਵਿਆਹੇ ਜੋੜੇ ਨੂੰ ਚਾਕਲੇਟ ਅਤੇ ਸ਼ੈਮਪਨ ਦਿੱਤੀ ਜਾਂਦੀ ਹੈ ਪਰ ਬਾਥਰੂਮ ਦੇ ਕਿਸੇ ਭਾਂਡੇ ਵਿਚ! ਜਿਸ ਵਿਚ ਕਈਂ ਵਾਰ ਟਾਈਲੇਟ ਪੇਪਰ ਦੇ ਟੁੱਕੜੇ ਵੀ ਪਾ ਦਿੱਤੇ ਜਾਂਦੇ ਹਨ !
(੨)    ਜਰਮਨ ਵਿਚ ਵਿਆਹ ਤੋਂ ਇਕ ਦਿਨ ਪਹਿਲਾਂ ਪਹਿਲਾਂ ਕੁੜੀ-ਮੁੰਡੇ ਨੂੰ ਘਰਵਾਲੇ,  ਬਰਾਦਰੀ ਦੇ ਸਾ੍ਹਮਣੇ ਭਾਂਤ-ਭਾਂਤ ਦੀਆਂ ਗੰਦ-ਮੰਦੀਆਂ ਚੀਜ਼ਾਂ ਸੁੱਟ ਕੇ ਕਾਲਾ ਕਰ ਦਿੰਦੇ ਹਨ ਤਾਂ ਕਿ ਉਹ ਬੂਰੀ ਬਲਾਵਾਂ ਤੋਂ ਬੱਚੇ ਰਹਿਣ !
(੩)    ਜਰਮਨ ਵਿਚ ਹੀ ਮਹਿਮਾਨ ਵਿਆਹ ਵੇਲੇ ਕਰਾਕਰੀ ਦੇ ਬਰਤਨ ਲੈ ਕੇ ਆਉਦੇ ਹਨ ਅਤੇ ਸਾਰੀ ਕਰਾਕਰੀ ਨੂੰ ਫ਼ਰਸ਼ ਤੇ ਮਾਰ ਕੇ ਤੋੜ ਦਿੰਦੇ ਹਨ ਤਾਂ ਕਿ ਜੋੜਾ ਬੁਰੀ ਬਲਾਵਾਂ ਤੋਂ ਬੱਚਿਆ ਰਹੇ !
(੪)    ਰੋਮਾਨੀਆ ਵਿਚ ਮੁੰਡੇ ਦੇ ਦੋਸਤ ਮਿਲ ਕੇ ਉਸਨੂੰ ਕਿਡਨੈਪ ਕਰਕੇ ਕਿਸੇ ਥਾਂ ਲੇ ਜਾਂਦੇ ਹਨ ਅਤੇ ਕੁੜੀ ਕੋਲੋਂ ਸ਼ਰਾਬ ਦੀਆਂ ਬੋਲਤਾਂ ਲੈਕੇ ਮੁੰਡਾ ਵਾਪਸ ਦਿੰਦੇ ਹਨ !
੫)    ਲੈਟਿਨ ਅਮੇਰੀਕਾ ਅਤੇ ਪੋਲੇਂਡ ਵਿਚ ਇਕ ਮਨੋਤ ਅਨੁਸਾਰ ਮਹਿਮਾਨ ਤੋਂ ਜੋੜੇ ਨਾਲ ਡਾਂਸ ਕਰਨ ਲਈ ਪੈਸੇ ਲਏ ਜਾਂਦੇ ਹਨ ਅਤੇ ਇੰਝ ਇੱਕਤਰ ਕੀਤੇ ਇਹ ਪੈਸੇ ਜੋੜੇ ਨੂੰ ਹਨੀਮੂਨ ਮਨਾਉਣ ਲਈ ਦਿੱਤੇ ਜਾਂਦੇ ਹਨ !
(੬)    ਸਵੀਡਨ ਵਿਚ ਮਨੋਤ ਅਨੁਸਾਰ ਨਵੀਂ ਵਿਆਹੀ ਕੁੜੀ ਨੂੰ ਰਿਸੇਪਸ਼ਨ ਤੇ ਆਏ ਸਾਰੇ ਮਰਦ ਕਿਸ ਕਰਦੇ ਹਨ।ਕਿਸ ਕਰਨ ਦੀ ਕੋਈ ਹੱਦ ਮੁਕੱਰਰ ਨਹੀਂ ਹੁੰਦੀ !
(੭)    ਰੂਸੀ ਮਨੋਤ ਵਿਚ ਮੁੰਡੇ ਨੂੰ ਵਿਆਹ ਵਾਲੇ ਦਿਨ ਸਵੇਰੇ ਕੁੜੀ ਦੇ ਘਰ ਜਾ ਕੇ ਕੁੜੀ ਆਲੇਆਂ ਨੂੰ ਪੈਸੇ ਅਤੇ ਤੋਹਫੇ ਦੇਣੇ ਪੇਂਦੇ ਹਨ ਤੇ ਕਈਂ ਵਾਰ ਨੱਚਣਾ ਵੀ ਪੇਂਦਾ ਹੈ !
(੮)    ਰੂਸੀ ਜੋੜੇ ਨੂੰ ਵਿਆਹ ਬਾਦ, ਵਿਸ਼ੇਸ਼ ਤੌਰ ਤੇ ਬਣੀ-ਸੱਜੀ ਮਿੱਠੀ ਰੋਟੀ ਨੂੰ , ਹੱਥ ਲਗਾਏ ਬਿਨ੍ਹਾਂ , ਚੱਕ ਮਾਰਨਾ ਪੇਂਦਾ ਹੈ। ਜਿਸਦੇ ਚੱਕ ਵਿਚ ਜ਼ਿਆਦਾ ਰੋਟੀ ਆ ਜਾਏ ਉਹੀ ਹੈਡ ਆਫ਼ ਦੀ ਫੈਮਲੀ ਬਣਦਾ ਹੈ !
(੯)    ਨਾਰਵੇ ਦੇਸ਼ ਦੀ ਇਕ ਮਨੋਤ ਅਨੁਸਾਰ ਕੁੜੀ ਦੇ ਸਿਰ ਤੇ ਸੋਨੇ-ਚਾਂਦੀ ਦਾ ਇਕ ਮੁੱਕੁਟ ਜਿਹਾ ਰੱਖਿਆ ਜਾਂਦਾ ਹੈ ਜਿਸ ਵਿਚ ਕੁੜੀ ਦੇ ਇੱਧਰ-ਉੱਧਰ ਚਲਣ ਤੇ ਘੰਟੀਆਂ ਜਿਹੀਆਂ ਵੱਜਦੀਆਂ ਹਨ।ਮਨੋਤ ਮੁਤਾਬਕ ਇਹ ਘੰਟੀਆਂ ਬੁਰੀ ਬਲਾਵਾਂ ਨੂੰ ਦੂਰ ਰੱਖਦੀਆਂ ਹਨ !
(੧੦)    ਆਸਟ੍ਰੇਲਿਆ ਵਿਚ ਸ਼ਾਦੀ ਦੀ ਰਸਮ ਵੇਲੇ ਮੇਹਮਾਨ ਹੱਥ ਵਿਚ ਰੰਗ ਬਿਰੰਗੇ ਪੱਥਰ ਪਕੜ ਕੇ ਰੱਖਦੇ ਹਨ ਜਿਨ੍ਹਾਂ ਨੂੰ ਬਾਦ ਵਿਚ ਇਹ ਬਾਉਲ ਵਿਚ ਰੱਖ ਦਿੱਤਾ ਜਾਂਦਾ ਹੈ !
ਟੀਟੂ ਯਾਰ ਵਿਕਸਤ ਸਮਾਜ ਅਜਿਹੀਆਂ ਮਨੋਤਾਂ ਨੂੰ ਵੀ ਲੇ ਕੇ  ਤੇਰੇ ਆਲਾ ਪਿਟ ਸਿਆਪਾ ਨਹੀਂ ਪਾਉਂਦੇ ਪਰ ਤੂੰ ਗੁਰੂ ਗ੍ਰੰਥ ਅਤੇ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਆਦਿ ਤੇ ਹੀ ਰੋਜ਼ ਪਿਟ ਸਿਆਪਾ ਕਿਉਂ ਪਾਉਂਦਾ ? ਭਈ ਡੇਮੋਕ੍ਰਸੀ ਹੈ ਤਾਂ ਤੂੰ ਕਿਉਂ ਚੀਕੀ ਜਾਨਾਂ ?
ਟੀਟੂ ਜਵਾਬ ਦਿੱਤੇ ਬਿਨ੍ਹਾਂ ਖਿੱਸਕ ਗਿਆ !
ਹਰਦੇਵ ਸਿੰਘ- 22.08.2019 (ਜੰਮੂ)
ਨੋਟ:- ਕਹਾਣੀ ਦੇ ਪਾਤਰ ਕਾਲਪਨਿਕ ਹਨ!
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.