ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
" ਰੇਡੀਯੂ ਵਿਰਸਾ ਅਤੇ ਏਡਸ "
" ਰੇਡੀਯੂ ਵਿਰਸਾ ਅਤੇ ਏਡਸ "
Page Visitors: 2432

" ਰੇਡੀਯੂ ਵਿਰਸਾ ਅਤੇ ਏਡਸ "
ਕਿਸੇ ਵੀਰ ਨੇ ਦੱਸੇਆ ਹੈ ਕਿ ਰੇਡੀਯੂ ਵਿਰਸਾ ਦੇ ਸੰਚਾਲਕਾਂ ਨੇ ਫ਼ੇਸ ਬੁੱਕ ਵਾਲ ਤੇ ਮਿਤੀ 22.08.2019 ਨੂੰ ਪੰਜਾਬ ਵਿਚ ਏਡਸ (AIDS) ਦੇ ਮਰੀਜ਼ਾਂ ਦੀ ਕੁਲ ਸੰਖਿਆ 65,734 ਦਾ ਡੇਟਾ ਪੇਸ਼ ਕੀਤਾ ਹੈ ਅਤੇ ਬੇਲੋੜਾ ਤਨਜ਼ ਕੱਸਣ ਲਈ, ਅੰਮ੍ਰਿਤਸਰ ਨੂੰ ' ਪਵਿੱਤਰ ਸ਼ਹਿਰ '  ਕਹੇ ਜਾਣ ਦੇ ਹਵਾਲੇ ਨਾਲ , ਕਿਹਾ ਹੈ ਕਿ ਇਹ ਮਰੀਜ਼ , ਦਰਬਾਰ ਸਾਹਿਬ ਇਸ਼ਨਾਨ ਕਿਉਂ ਨਹੀਂ ਕਰਦੇ ?
ਖੈਰ, ਪੰਜਾਬ ਦੀ ਕੁਲ ਆਬਾਦੀ 3 ਕੁ ਕਰੋੜ ਦੇ ਆਸ ਪਾਸ ਹੈ ਅਤੇ ਵਿਕਸਤ ਕਨੈਡਾ ਦੀ ਕੁਲ ਆਬਾਦੀ 3.70 ਕਰੋੜ ਦੇ ਆਸਪਾਸ !
ਪੰਜਾਬ ਵਿਚ ਏਡਸ ਦੇ 65,734 ਮਰੀਜ਼ ਹਨ ਅਤੇ ਕਨੈਡਾ ਵਿਚ ਏਡਸ ਦੇ 1,80,000 ਮਰੀਜ਼ ਹਨ। ਅਬਾਦੀ ਦੇ ਅਨੁਪਾਤ ਅਨੁਸਾਰ ਕੈਨੇਡਾ ਵਿਚ ਏਡਜ਼ ਦੀ ਬਿਮਾਰੀ ਪੰਜਾਬ ਨਾਲੋਂ ਦੋ ਗੁਣਾ ਤੋਂ ਵੀ ਵੱਧ ਹੈ।
ਵੈਸੇ ' Global information and education on HIV and AIDS ' ਦੀ ਇਕ ਰਿਪੋਰਟ ਮੁਤਾਬਕ ' ਗੈਅ ਸੈਕਸ ' ਦੇ ਪ੍ਰਚਲਨ ਨੂੰ ਵੀ ਏਡਸ ਦੇ ਜ਼ਿਆਦਾ ਫ਼ੈਲਣ ਦਾ ਇਕ ਕਾਰਣ ਮੰਨਿਆ ਗਿਆ ਹੈ।
ਖ਼ੈਰ, ਅਗਰ ਟਿੱਚਕਰਾਂ ਕਰਨ ਲਈ ਕਿਸੇ ਦੇਸ਼ ਜਾਂ ਸ਼ਹਿਰ ਦੀ ਪਵਿੱਤਰਤਾ ਨੂੰ ਏਡਸ ਦੇ ਮਾਮਲੇਆਂ ਨਾਲ ਹੀ ਜੋੜਨਾ ਹੈ ਤਾਂ ਕੀ ਰੇਡੀਯੂ ਸੰਚਾਲਕ ਇਹ ਦੱਸਣ ਦੀ ਕਿਰਪਾਲਤਾ ਕਰਨ ਗੇ ਕਿ ਏਡਸ ਦੇ ਮਾਮਲੇ ਵਿਚ ਕੈਨੇਡਾ ਦਾ ਸਮਾਜ ਪੰਜਾਬ ਨਾਲੋਂ ਜ਼ਿਆਦਾ ਅਪਵਿੱਤਰ ਅਤੇ ਪਿੱਛੜੇਆ ਕਿਉਂ ਹੈ ?
ਹਰਦੇਵ ਸਿੰਘ-23.08.2019(ਜੰਮੂ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.