ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
“ ਟੀਟੂ ਦਾ ਦੋਸਤ ਬੱਬਨ ਮੀਆਂ ਅਤੇ ਕੁਦਰਤੀ ਨਿਯਮ ”
“ ਟੀਟੂ ਦਾ ਦੋਸਤ ਬੱਬਨ ਮੀਆਂ ਅਤੇ ਕੁਦਰਤੀ ਨਿਯਮ ”
Page Visitors: 2468

 “ ਟੀਟੂ ਦਾ ਦੋਸਤ ਬੱਬਨ ਮੀਆਂ ਅਤੇ ਕੁਦਰਤੀ ਨਿਯਮ ”
ਟੀਟੂ ਦਾ ਦੋਸਤ ਬੱਬਨ ਘਰ ਵੜੇਆ ਤਾਂ ਆਪਣੇ ਬਾਪੂ ਨੂੰ ਕਹਿੰਦਾ, ‘ਬਾਪੂ ਅੱਜ ਮੈਂ ਇਕ ਭਾਈ ਜੀ ਕਲੋਂ ਕੁਦਰਤ ਦੇ ਇਕ ਗੁੱਝੇ ਨਿਜਮ ਨੂੰ ਸਮਝ ਆਇਆ ਹਾਂ !
ਅੱਛਾ? ਉਹ ਕਿਹੜਾ ਨਿਜਮ ? ਬਾਪੂ ਨੇ ਪੁੱਛਿਆ।
‘ ਬਾਪੂ  ਸਾਹ ਲੇਣਾ ਕੁਦਰਤ ਦਾ ਨਿਜਮ ਆ, ਇਸ ਦੇ ਬਿਨ੍ਹਾਂ ਅਸੀਂ ਜੀ ਨਹੀਂ ਸਕਦੇ ! ਬਾਪੂ ਵੇਖ ਹੁਣ ਆ ਗਲ ਸਮਝ ਕੇ ਜੀਣਾ ਕਿਨ੍ਹਾਂ ਸੋਖਾ ਹੋ ਜਾਉ ਤੇਰਾ !
ਅੱਛਾ ? ਇਹ ਗਲ ਤੁੰ ਹੁਣ ਸਮਝੀ ? ਪਰ  ਪੁੱਤ ਇਹ ਗਲ ਤਾਂ  ਮੇਂਨੂੰ  ਬਚਪਨ ਤੋਂ ਹੀ ਪਤਾ ! ਬਾਪੂ ਨੇ ਸਹਿਜੇ ਹੀ ਸੱਚ ਬੋਲ ਦਿੱਤਾ ਤਾਂ ਬੱਬਨ ਦਾ ਪਾਰਾ ਚੜਨ ਲੱਗਾ !
‘ ਨਾ ਬਾਪੂ ਨਾ! ਇਹ ਗਲ ਪਹਿਲੀ ਵਾਰ ਮੈਂ ਤੇਨੂੰ ਦੱਸੀ ਆ। ਚਲ ਜੇ ਕਰ ਤੇਨੂੰ ਪਤਾ ਵੀ ਸੀ ਤਾਂ ਤੂੰ ਕੀ ਕਰ ਲਿਆ ? ਕਿਹੜੀ ਕ੍ਰਾਂਤੀ ਲੇ ਆਇਆ ਤੂੰ ਬੁੱਝੜ ਕਮੀਣੇਆ ? ' ਮੈਂਨੁੰ ਪਤਾ ਸੀ… ਮੈਨੂੰ ਪਤਾ ਸੀ ' , ਕਹਿ ਕੇ ਹੁਣ ਕ੍ਰੇਡਿਟ ਲੇਣਾ ਚਾਹੁੰਦਾ ਤੂੰ ਕੰਜਰਾ ?’ ਬੱਬਨ ਅੱਗ ਬਬੂਲਾ ਹੋ ਪਿਆ।
‘ ਪੁੱਤ ਇਹ ਗਲ ਤਾਂ ਹਰ ਇਨਸਾਨ ਨੂੰ ਪਤਾ ਇਸ ਵਿਚ ਗਾਲ੍ਹਾਂ ਕੱਡਣ ਦਾ ਕੀ ਮਤਲਬ ?’
‘ਚਲ-ਚਲ, ਚੱਕ ਆਪਣੇ ਕਪੜੇ ਤੇ ਦਫ਼ਾ ਹੋ ਜਾ ਇੱਥੋਂ !’ ਬੱਬਨ ਚੀਕਣ ਲੱਗਾ !
‘ ਕਿਉਂ ?’ ਬਾਪੂ ਨੇ ਹੈਰਾਨ ਹੋ ਕੇ ਪੁੱਛਿਆ।
ਕਿਉਂਕਿ ਕੁਦਰਤ ਦੇ ਨਿਜਮ ਅੰਦਰ ਮੈਂ ਸਾਹ ਬਿਨ੍ਹਾਂ ਨਹੀਂ ਜੀ ਸਕਦਾ, ਪਰ ਤੇਰੀ ਵਰਗੇ ਬੁੱਢੇ ਬਿਨ੍ਹਾਂ ਆਰਾਮ ਨਾਲ ਜੀ ਸਕਦਾ ! ਆਈ ਗਲ ਪਕੜ ਵਿਚ ?? 
ਜਾ ਦਫ਼ੇ ਹੋ ਜਾ ਤੇ ਆਪਣੀ ਜਿੰਮੇਵਾਰੀ ਹੁਣ ਆਪ ਚੱਕ !!
ਸਾਨੂੰ ਨਹੀਂ ਚਾਹੀਦੇ ਸਾਡੋ ਨਾਲੋਂ ਅਸਹਿਮਤ ਬੰਦੇ’
ਨੋਟ:- ਕਹਾਣੀ ਅਤੇ ਪਤਾਰ ਕਾਲਪਨਕ ਹਨ!
ਹਰਦੇਵ ਸਿੰਘ-28.08.2019(ਜੰਮੂ)
Attachments area

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.