ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ ਰਵੀ ਸਿੰਘ ਅਤੇ ਸਿੱਖੀ ਦਾ ਚਿਹਰਾ ? ’
‘ ਰਵੀ ਸਿੰਘ ਅਤੇ ਸਿੱਖੀ ਦਾ ਚਿਹਰਾ ? ’
Page Visitors: 2411

‘  ਰਵੀ ਸਿੰਘ ਅਤੇ ਸਿੱਖੀ ਦਾ ਚਿਹਰਾ ? ’
  ਰਵੀ ਸਿੰਘ ਦੇ ਬਾਰੇ ਮੈਂ ਕੁੱਝ ਨਹੀਂ ਜਾਣਦਾ ਸਿਵਾ ਇਸਦੇ ਕਿ ਉਹ ਆਪਣੀ ਸੰਸਥਾ ‘ਖ਼ਾਲਸਾ ਏਡ’ ਰਾਹੀਂ, ਮੁਸੀਬਤ ਵਿਚ ਫ਼ੱਸੇ ਲੋਕਾਂ ਦੀ ਮਦਦ ਲਈ, ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ, ਯਥਾ ਸ਼ਕਤੀ ਉਪਰਾਲੇ ਕਰਦਾ ਹੈ।
  ਉਨ੍ਹਾਂ ਘੜੀਆਂ ਵਿਚ ਮੈਂਨੂੰ ‘ ਉਹ ’ ਨਜ਼ਰ ਨਹੀਂ ਆਉਂਦਾ ਬਲਕਿ ਉਸ ਵਿਚ ਮੈਂਨੂੰ ‘ ਅਸੀਂ ’ਨਜ਼ਰ ਆਉਂਦੇ ਹਾਂ। ਅਸੀਂ ? ਜੀ ਹਾਂ ਅਸੀਂ ! ਭਾਵ ਸਿੱਖ !
  ਇਹ ਇਕ  ਹਉਮੇ ਭਰੀ ਮਾਨਸਿਕਤਾ ਹੈ ਜਿਸ ਵਿਚ ‘ਮੈ’ ਆਲੇਆਂ ਨੂੰ ਸਿਰਫ਼ ਰਵੀ ਸਿੰਘ ਦਿੱਸਦਾ ਹੈ ਨਾ ਕਿ ਸਿੱਖਾਂ ਦਾ ਉਹ ਚਰਿੱਤਰ ਜਿਸਦੀ ਕਾਮਨਾ ਗੁਰੂ ਸਾਹਿਬਾਨ ਨੇ ਸਿੱਖੀ ਘੜਨ ਵੇਲੇ ਕੀਤੀ ਸੀ।
  ਮੁਸੀਬਤ ਵਿਚ ਫੱਸੇ ਪੀੜਤਾਂ ਦੀ ਮਦਦ ਲਈ ਲੱਗੇ ਹਰ ਸਿੱਖ ਨੇ, ਗੁਰੂ ਦੀ ਸਿੱਖਿਆ ਦੇ ਉਸ ਵੱਡਮੁੱਲੇ ਅੰਸ਼ ਨੂੰ ਪੇਸ਼ ਕੀਤਾ ਜਿਸਨੁੰ ਸੇਵਾ ਵੀ ਕਿਹਾ ਜਾਂਦਾ ਹੈ ਅਤੇ ਫ਼ਰਜ਼ ਵੀ !
  ਰਵੀ ਸਿੰਘ ਅਤੇ ਉਸਦੇ ਸਾਥੀਆਂ ਨੇ ਸੋਸ਼ਲ ਮੀਡੀਆ ਤੇ ਆਪਣੇ ਸਲੋ ਮੋਸ਼ਨ (Slow Motion) ਵਾਲੇ Clip ਵੀ ਨਹੀਂ ਪਾਏ। ਹਾਂ ਕੁੱਝ ਚਿਤ੍ਰ ਪਾਏ ਹੋਣ ਗੇ ਇਹ ਦਰਸਾਉਣ ਲਈ ਕਿ ਉਨ੍ਹਾਂ ਦੀ ਸੰਸਥਾਗਤ ਕੋਸ਼ਿਸ਼ਾ ਨੂੰ ਉਹ ਸੱਜਣ ਵੀ ਵੇਖ਼ ਸਕਣ ਜੋ ਕਿ ਰਵੀ ਸਿੰਘ ਦੇ ਉਪਰਾਲੇ ਵਿਚ ਆਪਣਾ ਯੋਗਦਾਨ ਪਾਉਂਦੇ ਹਨ।
   ਲੇਕਿਨ ਕੁੱਝ ਸੱਜਣਾਂ ਲਈ ਇਹ ਬਰਦਾਸ਼ਤ ਤੋਂ ਬਾਹਰ ਹੋ ਗਿਆ।ਯਾਨੀ ਉਨ੍ਹਾਂ ਦੀ ਪਲੇਨਿੰਗ (Planning) ਦੇ ਉਲਟ !
  ਰਵੀ ਸਿੰਘ ਕਿਸੇ ਪਲੇਨਿੰਗ ਨਾਲ ਪੰਜਾਬ ਵਿਚ ਨਹੀਂ ਆਇਆ ਬਲਕਿ ਹੜ  ਇਕ ਸਬਬ ਬਣਿਆ ਜਿਸਨੇ ਕੁੱਝ ‘ਮੈਂ ਵਾਲੇਆਂ ਦੀ ਪਲੇਨਿੰਗ ਦੀ ਪੋਲ ਖੌਲ ਦਿੱਤੀ। ਜ਼ਰਾ ਵਿਚਾਰ ਕਰੋ ਕਿ ਕਦੇ ਕੋਈ  ' ਗੱਬਰ ਸਿੰਘ '  ਇਹ ਚਾਹੇਗਾ ਕਿ ਉਸਦੇ ਇਲਾਕੇ ‘ਰਾਮਗੜ’ ਵਿਚ ਕੋਈ ਰਵੀ ਸਿੰਘ ਸਿੱਖੀ ਦੇ ਸੁਖਾਵੇਂ ਚਿਹਰੇ ਨੂੰ ਪੇਸ਼ ਕਰਕੇ ਗੱਬਰ ਤੋਂ ਉੱਚਾ ਖੜਾ ਨਜ਼ਰ ਆਏ? ਸਾਰੇ ਸਾਂਬੇ ਟੁੱਟ ਕੇ ਨਾ ਪੇ ਜਾਣਗੇ ਰਵੀ ਸਿੰਘ ਉਪਰ ਸੋਸ਼ਲ ਮੀਡੀਏ ਤੇ ??
  ਜਾਨਵਰਾਂ ਦੇ ਇਲਾਕੇ ਹੁੰਦੇ ਹਨ ਜਿਸਦੀ ਨਿਸ਼ਾਨ ਦੇਹੀ ਉਹ ਆਪਣੇ ਪੇਸ਼ਾਬ ਦੇ ਛੱਟੇਆਂ ਰਾਹੀਂ ਕਰਦੇ ਹਨ,  ਤਾਂ ਕਿ ਕੋਈ ਦੂਜਾ ਖ਼ਤਰਾ ਬਣ ਕੇ ਉਨ੍ਹਾਂ ਦੇ ਖ਼ੇਤਰ ਵਿਚ ਨਾ ਆ ਵੜੇ।ਪਰ ਰਵੀ ਸਿੰਘ ਤਾਂ ਇਨਸਾਨ ਹੈ ,  ਗੁਰੂ ਦਾ ਸਿੱਖ ਹੈ ,  ਇਹ ਗਲ ਜਾਨਵਰ ਵਿ੍ਰਤੀ ਨੂੰ ਸਮਝਣੀ ਚਾਹੀਦੀ ਹੈ।
  ਕੁੱਝ ਚੌਧਰੀਆਂ ਦੀ ਆਪਣੀ ਬੋਲ-ਬਾਣੀ ਅਤੇ ਪਲੇਨਿੰਗ ਨੇ ਉਨ੍ਹਾਂ ਨੂੰ ਇਸ ਜੋਗਾ ਵੀ ਨਹੀਂ ਛੱਡੇਆ ਕਿ ਉਹ ਰਵੀ ਸਿੰਘ ਵਾਂਗ ਜਨਤਕ ਵਿਚਰ ਕੇ ਮੁਸੀਬਤ ਵਿਚ ਫ਼ੱਸੇ ਲੋਕਾਂ ਦੀ ਸੇਵਾ ਕਰ ਸਕਣ। ਉਹ ਸਿਰਫ਼ ਸੋਸ਼ਲ ਮੀਡੀਆ ਤੇ ਗਲਾਂ ਕਰਨ ਅਤੇ ਸਲੋ ਮੋਸ਼ਨ  Clip ਪਾਉਣ ਜੋਗੇ ਹੀ ਰਹਿ ਗਏ ਹਨ !
  ਜ਼ਰਾ ਵਿਚਾਰ ਕਰੋ ਕਿ ਇਹ ਚੌਧਰੀ ਹੜ ਵਿਚ ਫ਼ੱਸੇ ਲੋਕਾਂ ਨੂੰ ਬਚਾਉਣ ਜਾ ਸਿਕੀਯੁਰਟੀ ਆਲੇ ਇਨ੍ਹਾਂ ਚੌਧਰੀਆਂ ਨੂੰ ਬਚਾਉਣ ?
  ਹੁਣ ਭਲਾ ਇਸ ਵਿਚ ਰਵੀ ਸਿੰਘ ਦਾ ਕੀ ਕਸੂਰ ?? ਸਿੱਖੀ ਦਾ ਇਹ Practical ਚਿਹਰਾ ਹੁਣ ਅਜਿਹੇ ਚੌਧਰੀਆਂ ਦੇ  ਰੋਕੇ ਨਾ ਰੁਕਿਆ !!!
ਹਰਦੇਵ ਸਿੰਘ-੦੯.੦੯.੨੦੧੯(ਜੰਮੂ)
2 Attachments

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.