ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਟੈਸਟ ਵਿਚੋਂ ਫ਼ੇਲ ?
ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਟੈਸਟ ਵਿਚੋਂ ਫ਼ੇਲ ?
Page Visitors: 2453

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਟੈਸਟ ਵਿਚੋਂ ਫ਼ੇਲ ?
ਭਾਈ ਸਾਹਿਬ ਨੇ ਮਾਈ ਭਾਗੋ , ਦੇ ਵਿਸ਼ੇ ਤੇ  ਕਲਿਪ  ਬਿਆਨ (6.10.2019) ਦੇ ਕੇ  ਕਿਹਾ ਹੈ ਕਿ " ਮਾਈ ਭਾਗੋ , ਦੇ ਵਿਸ਼ੇ ਤੇ ਕੋਈ “ਸਮਝੋਤਾ” ਨਹੀਂ " ! ਪਰ ਬਾਕੀ ਦੇ ਕਲਿਪ ਵਿਚ ਜੋ ਕਿਹਾ , ਜ਼ਿਆਦਾਤਰ ,  ਅੱਜ ਦੇ  ਕਿਸੇ ਸਿਆਸੀ ਲੀਡਰ ਵਾਂਗ ਤਰੋੜ-ਮਰੋੜ ਕੇ ਕਿਹਾ। ਕੀ ਇਹ ਢੰਗ ਭਾਵਨਾਤਮਕ ਸ਼ੋਸ਼ਣ ਨਹੀਂ ?
ਭਾਈ ਜੀ, ‘ ਮਾਈ ਭਾਗੋ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਨਾਲ ਨਗਨ ਰਹੀ ’ ਪ੍ਰਚਾਰ ਕੇ ਆਪ ਜੀ ਨੇ ਮਾਈ ਭਾਗੋ ਦੀ ਇੱਜ਼ਤ, ਅਤੇ ਗੁਰੂ ਦੇ ਸਤਿਕਾਰ ਨਾਲ ਆਪ ਵੱਡਾ ਸਮਝੋਤਾ ਨਹੀਂ ਕੀਤਾ ?
ਜ਼ਰਾ ਬੈਠ ਕੇ ਵਖਾਉ ਤਾਂ  ਸਹੀ ਕਿ ਆਪ ਜੀ ਵਲੋਂ ਪ੍ਰਚਾਰੀ ਇਹ ਸਤਰ ਕਿਸ ਥਾਂ ਤੇ ਲਿਖੀ ਸੂਰਜ ਪ੍ਰਕਾਸ਼ ਵਿਚ ?
ਗਲ ਸੱਚੀ ਹੋਈ ਤਾਂ ਠੀਕ ਨਹੀਂ ਤਾਂ, ਆਪ ਜੀ ਦੇ ਸ਼ਬਦਾਂ ਅਨੁਸਾਰ ਹੀ , ਮੁਸੇ ਆਲਾ ਤਾਂ ਮਾਫ਼ੀ ਮੰਗ ਸਕਦਾ, ਪਰ ਕੀ ਆਪ ਜੀ ਵਰਗੇ ਵੱਡੇ ਦਾੜੇਆਂ ਵਾਲੇ, ਕਿਰਪਾਨਾਂ ਵਾਲੇ, ਸਿਕਿਯੂਰਟੀਆਂ ਵਾਲੇ, ਸਟੇਜਾਂ ਵਾਲੇ ਭਾਈ, ਘੱਟੋ-ਘੱਟ ਸੰਗਤ ਤੋਂ ਮਾਫ਼ੀ ਮੰਗਣ ਦੀ ਜ਼ੁਰੱਤ ਵਖਾਉਣ ਗੇ ?
ਆਪ ਜੀ ਨੂੰ ਜਵਾਬ ਦਿੱਤਾ ਗਿਆ ਸੀ ਕਿ ਹਰ ਜੰਗੀ ਲਸ਼ਕਰਾਂ ਵਿਚ ਪ੍ਰਾਚੀਨ, ਮੱਧਕਾਲ ਅਤੇ ੧੯ ਸ਼ਤਾਬਦੀ ਤਕ ਅਫ਼ੀਮ ਜੰਗੀ ਲਸ਼ਕਰਾਂ ਵਿਚ ਦਰਦ ਨਿਵਾਰਕ ਦਵਾ ਦੇ ਤੋਰ ਤੇ ਵਰਤੀ ਜਾਂਦੀ ਸੀ। ਇਹ ਮਿਸਾਲ ਵੀ ਦਿੱਤੀ ਗਈ ਸੀ ਕਿ ਅਮੇਰੀਕਨ ਸਿਵਲ ਵਾਰ ਵਿਚ ੮੦ ਟਨ ਅਫ਼ੀਮ ਦੀਆਂ ਲੱਖਾਂ ਗੋਲਿਆਂ ਫ਼ੋਜੀ ਕਮਾਂਡਰਾਂ ਨੇ ਫ਼ੋਜੀਆਂ ਨੂੰ ਦਿੱਤੀ ਸਨ ਤਾਂ ਕਿ ਜਖ਼ਮੀ ਹੋਣ ਦੀ ਸੂਰਤ ਵਿਚ ਉਸ ਨੂੰ ਵਰਤਿਆ ਜਾ ਸਕੇ। ਪਰ ਆਪ ਜੀ  ਕਲਿਪ ਵਿਚ ਕਹਿੰਦੇ ਹੋ ਕਿ  ਇਸ ਜਵਾਬ ਨਾਲ , ਗੁਰੂ ਗੋਬਿੰਦ ਸਿੰਘ ਜੀ ਨੂੰ ਨਸ਼ੇੜੀ ਕਿਹਾ ਗਿਆ ?
ਇਤਨਾ ਵੱਡਾ ਝੂਠ ?
ਭਾਈ ਸਾਹਿਬ ਆਪ ਜੀ ਨੂੰ ਸ਼ਾਯਦ ਪਤਾ ਹੈ ਕਿ ਆਪ ਜੀ ਵਲੋਂ ਪ੍ਰਚਾਰੀ ਇਹ ਗਲ ਕਿ. ‘ ਮਾਈ ਭਾਗੋ ਸਾਰੀ ਉਮਰ ਗੁਰੂ ਸਾਹਿਬ ਨਾਲ ਨੰਗੀ ਰਹੀ ’ ਸੂਰਜ ਪ੍ਰਕਾਸ਼ ਵਿਚ ਨਹੀਂ ਲਿਖੀ , ਇਸ ਲਈ ਆਪ ਜੀ ਇਸ ਬਾਰੇ , ਕਿਸੇ ਜਾਣਕਾਰ ਨਾਲ ਬੈਠ ਕੇ ,ਡੇਮੋਕ੍ਰੇਟਿਕ ਢੰਗ ਨਾਲ ਗਲਬਾਤ ਕਰਨ ਤੇ ਹੁਣ ਰਾਜ਼ੀ ਨਹੀਂ ਤਾਂ ਆਪ ਜੀ ਸਮਝ ਲੋ, ਕਿ ਆਪ ਜੀ ਇਸ ' ਟੈਸਟ ' ਵਿਚੋਂ ਫ਼ੇਲ ਹੀ ਸਿੱਧ ਹੋਵੋਗੇ !
ਹਰਦੇਵ ਸਿੰਘ-੦੭.੧੦.੨੦੧੯ (ਜੰਮੂ)   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.