ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
" ਹੈਨਰੀ ਫ਼ੋਰਡ ਅਤੇ ਭਾਈ ਰਣਜੀਤ ਸਿੰਘ ਜੀ "
" ਹੈਨਰੀ ਫ਼ੋਰਡ ਅਤੇ ਭਾਈ ਰਣਜੀਤ ਸਿੰਘ ਜੀ "
Page Visitors: 2433

" ਹੈਨਰੀ ਫ਼ੋਰਡ ਅਤੇ ਭਾਈ ਰਣਜੀਤ ਸਿੰਘ ਜੀ "
ਕਿਸੇ ਵੱਲੋ  ਭੇਜੇ  ਇਕ ਲੇਖ ਤੋਂ ਪਤਾ ਚੱਲਿਆ, ਕਿ ਵਿਕਾਸ ਦੇ ਭਾਈਆਂ ਦੇ ਇਕ  "ਵਿੱਦਵਾਨ" ਨੇ, ਭਾਈ ਰਣਜੀਤ ਸਿੰਘ ਜੀ ਦੀ ਉਸਤੱਤ ਅਤੇ ਉੱਚੀ ਹੈਸੀਅਤ ਸਿੱਧ ਕਰਨ ਲਈ, ਮਸ਼ਹੁਰ ਕਾਰ ਨਿਰਮਾਤਾ ‘ਹੈਨਰੀ ਫ਼ੋਰਡ’ ਦੇ ਅਨਪੜ, ਪਰੰਤੂ ਕਾਮਯਾਬ ਸੂਝਵਾਨ ਵਿਯਕਤੀ, ਹੋਣ ਦੀ ਇਕ ਮਿਸਾਲ ਨੂੰ ਵਰਤਿਆ।
ਵਰਤੀ ਗਈ ਮਿਸਾਲ ਨੇ ਤਾਂ ਕਮਾਲ ਕਰ ਦਿੱਤਾ !
ਮਿਸਾਲ ਵਰਤਣਾ ਕੋਈ ਮਾੜੀ ਗਲ ਨਹੀਂ ਕਿਉਂਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਹੈਨਰੀ ਫ਼ੋਰਡ ਅਨਪੜ ਪਰੰਤੂ ਕਾਮਯਾਬ ਅਤੇ ਇਕ ਸਿਆਣੀ ਹਸਤੀ ਸੀ ਜਿਸਦੇ ਯਹੂਦੀਆਂ ਪ੍ਰਤੀ ਵਿਰੋਧ ਨੇ , ਕਿਸੇ ਸਮੇਂ ਹਿਟਲਰ ਨੂੰ ਵੀ ਬਹੁਤ ਪ੍ਰਭਾਵਤ ਕੀਤਾ ਸੀ।
ਮਿਸਾਲ ਮੁਤਾਬਕ ,  ਹੈਨਰੀ ਫ਼ੋਰਡ ਅਤੇ ਭਾਈ ਰਣਜੀਤ ਵਿਚ ਜੋ ਇਕ ' ਸਮਾਨਤਾ '  ਦੱਸਦੀ ਹੈ , ਉਹ ਇਹ ਹੈ ਕਿ ਦੋਹਾਂ ਦਾ ਸਕੂਲੀ ਸਿੱਖਿਆਂ ਪੱਖੋਂ ਅਨਪੜ ਹੋਣਾ !
ਲੇਕਿਨ ਦੂਜੇ ਪਾਸੇ  ਦੋਹਾਂ ਵਿਚ  ' ਵੱਡੀ ਅਸਮਾਨਤਾ ' ਇਹ ਹੈ ਕਿ ਹੈਨਰੀ ਫ਼ੋਰਡ ਨੇ, ਇਕ ਉੱਧਮੀ (Entrepreneur) ਵੱਜੋਂ ਆਪਣੀ ਮਹਿਨਤ ਨਾਲ, ਸੰਸਾਰ ਵਿੱਚ ਮਹਿੰਗਿਆਂ ਕਾਰਾਂ ਦੇ ਕਾਰਖਾਨੇ ਸਥਾਪਤ ਕਰਦੇ ਹੋੲੋ ਪੈਸਾ ਕਮਾਇਆ ਪਰ ਭਾਈ ਜੀ ਗੁਰੂਘਰ ਨੂੰ ਅਰਪਿਤ ਭੇਂਟਾਂ ਵਿਚੋਂ ਮਹਿੰਗੀਆਂ ਕਾਰਾਂ ਖਰੀਦਦੇ ਹਨ ਅਤੇ ਖਰਚੀਲੇ ਐਸ਼ੋ-ਆਰਾਮ ਵਾਲਾ ਜੀਵਨ ਬਤੀਤ ਕਰਦੇ ਹਨ !
ਖ਼ੈਰ, ' ਵਿਕਾਸ ਦੇ ਭਾਈਆਂ ਦੇ ਵਿਦਵਾਨ ' ਪਾਠਕਾਂ ਨੂੰ ਇਹ ਨਹੀ ਦੱਸਣਗੇ ਕਿ ਹੈਨਰੀ ਫ਼ੋਰਡ ਰੱਬ ਤੇ ਵਿਸ਼ਵਾਸ ਕਰਨ ਵਾਲਾ ਅਤੇ ਚਰਚਾਂ ਦਾ ਪ੍ਰਸ਼ੰਸਕ ਈਸਾਈ ਸੀ। ਨਾਲ ਹੀ , ਇਕ ਦਿਲਚਸਪ ਗਲ ਹੋਰ ਕਿ ਉਹ ਪੁਨਰਜਨਮ ਤੇ ਵਿਸ਼ਵਾਸ ਵੀ ਕਰਦਾ ਸੀ !
ਹੁਣ ਵਰਤੀ ਗਈ ਮਿਸਾਲ ਨੂੰ ਲੈ ਕੇ ਉੱਠਦਾ ਹੈ ਇਹ ਵੱਡਾ ਸਵਾਲ:-
' ਹੈਨਰੀ ਫ਼ੋਰਡ ' ਕਾਦਰ-ਚਰਚ ਅਤੇ ਪੁਨਰਜਨਮ ਵਿਚ ਯਕੀਨ ਵਰਗੀਆਂ ਮਨੌਤਾਂ ਰੱਖਣ ਦੇ ਬਾਵਜੂਦ ਵੀ ਇਤਨਾ ' ਸੂਝਵਾਨ ਵਿਅਕਤੀ '  ਕਿਵੇਂ ਹੋ ਗਿਆ ਕਿ ਵਿਕਾਸ ਦੇ ਭਾਈਆਂ ਨੂੰ ਅੱਜ ਭਾਈ ਰਣਜੀਤ ਸਿੰਘ ਨੂੰ ਸੂਝਵਾਨ ਸਿੱਧ ਕਰਨ ਲਈ  ਉਸਦੀ ਮਿਸਾਲ ਵਰਤਣੀ ਪੈ ਗਈ ?
ਹਰਦੇਵ ਸਿੰਘ-੧੬.੧੦.੨੦੧੯ (ਜੰਮੂ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.