ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਧਰਮ ਅਤੇ ਰੱਬ ਦਾ ਵਿਰੋਧ ਵੀ, ‘ਕਰਨ ਦਾ ਨਹੀਂ’ ਬਲਕਿ ‘ਸਮਝਣ ਦਾ’ ਵਿਸ਼ਾ ਹੈ !
ਧਰਮ ਅਤੇ ਰੱਬ ਦਾ ਵਿਰੋਧ ਵੀ, ‘ਕਰਨ ਦਾ ਨਹੀਂ’ ਬਲਕਿ ‘ਸਮਝਣ ਦਾ’ ਵਿਸ਼ਾ ਹੈ !
Page Visitors: 2428

" ਧਰਮ ਅਤੇ ਰੱਬ ਦਾ ਵਿਰੋਧ ਵੀ, 'ਕਰਨ ਦਾ ਨਹੀਂ'  ਬਲਕਿ  'ਸਮਝਣ ਦਾ'  ਵਿਸ਼ਾ ਹੈ ! "
ਸੰਸਾਰ ਅੰਦਰ ਮਨੁੱਖ ਦੇ ਜੀਵਨ ਵਿਚ ਪੈਸੇ ਦੀ ਬਹੁਤ ਅਹਿਮ ਅਤੇ ਜੜਵੱਤ ਭੂਮਿਕਾ ਹੈ।ਪੈਸੇ ਦੀ ਇਸ ਹਕੀਕਤ ਨੇ ਸਮਾਜ ਵਿਚ ਕਈਂ ਸਮੱਸਿਆਵਾਂ, ਭਿਆਨਕ ਸੰਘਰਸ਼ਾਂ ਅਤੇ ਤ੍ਰਾਸਦੀਆਂ ਨੂੰ ਜਨਮ ਦਿੱਤਾ ਹੈ।
ਪਰ ਗਲ ਕੀ ਹੈ ਕਿ ਰੱਬ ,  ਪੂਜਾਰੀ ਅਤੇ ਧਰਮ ਦਾ ਵਿਰੋਧ ਕਰਨ ਵਾਲੇ ਪੈਸੇ ਦਾ ਵਿਰੋਧ ਨਹੀਂ ਕਰਦੇ ?
  ਉਹ ਧਰਮ ਨੂੰ ਪੈਸੇ ਵਿਚ ਲਿੱਪਤ ਪਾਖੰਡ ਪ੍ਰਚਾਰਦੇ ਹਨ ਪਰ ਆਪ ਅਜਿਹੇ ਪ੍ਰਚਾਰ ਵਿੱਚੋਂ ਪੈਸਾ ਕਮਾਉਣ ਦੀ ਤਲਬ ਰੱਖਦੇ ਹਨ ! ਯਾਨੀ ਰੱਬ ਨੂੰ ,  ਗੁਰੂ ਨੂੰ ਜੀਵਨ ਤੋਂ ਬਾਹਰ ਕੱਡਕੇ ਪੈਸਾ ਸਾਡੇ ਅਕਾਉਂਟ ਵਿਚ ਪਾਉ ! ਹੈ ਨਾ ਕਮਾਲ ਦੀ ਗਲ ?
ਖੈਰ,ਉਪਰੋਕਤ ਵਿਚਾਰ ਨੂੰ ਦੋ ਸਥਿਤੀਆਂ ਰਾਹੀਂ ਵਿਚਾਰਣ ਦਾ ਜਤਨ ਕਰੀਏ:-
(੧)    ਧਰਮ ਅਤੇ ਰੱਬ ਦੇ ਨਾਮ ਤੇ ਪੈਸਾ ਕਮਾਉਣਾ !
(੨)    ਧਰਮ ਅਤੇ ਰੱਬ ਦੇ ਵਿਰੋਧ ਦੇ ਨਾਮ ਤੇ ਪੈਸਾ ਕਮਾਉਣਾ !
ਜ਼ਰਾ ਕੁ ਧਿਆਨ ਦੇਣ ਨਾਲ ਹੀ ਪਤਾ ਚਲ ਸਕਦਾ ਹੈ ਕਿ ਭੇਖ ਕਰਕੇ  ਪੈਸਾ ਲੁੱਟਣ ਅਤੇ ਭੇਖ ਦਾ ਵਿਰੋਧ ਕਰਕੇ ਪੈਸਾ ਲੁੱਟਣ ਵਿਚ ਕੋਈ ਅੰਤਰ ਨਹੀਂ !
ਇਸ ਲਈ ਧਰਮ ਅਤੇ ਰੱਬ ਦਾ ਵਿਰੋਧ ਵੀ, ' ਕਰਨ ਦਾ ' ਨਹੀਂ ਬਲਕਿ ' ਸਮਝਣ ਦਾ ' ਵਿਸ਼ਾ ਹੈ।
ਇਸ ਨੂੰ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਫ਼ੁਰਮਾਨ ਤੋਂ ਵਿਚਾਰ ਆਰੰਭ ਹੋਣੀ ਚਾਹੀਦੀ ਹੈ:-
ਬਹੁਤੇ ਭੇਖ ਕਰੈ ਭੇਖਧਾਰੀ (ਪੰਨਾ ੨੩੦)
ਬਸ ਫਿਰ ਸਪਸ਼ਟ ਹੁੰਦਾ ਜਾਂਦਾ ਹੈ ਕਿ ਭੇਖੀ ਭੇਖ ਬਦਲ ਕੇ, ਜਾਂ ਭੇਖ ਉਤਾਰ ਕੇ ਵੀ ਲੁੱਟਣ ਦਾ ਭੇਖ ਧਾਰਦਾ ਹੈ ! ਭੇਖ ਕਰਕੇ ਛਲਾਵਾ ਦੇਣ, ਭੇਖ ਬਦਲ ਕੇ ਛਲਾਵਾ ਦੇਣ ਜਾਂ ਭੇਖ ਉਤਾਰ ਕੇ ਛਲਾਵਾ ਦੇਣ ਵਿਚ ਕੋਈ ਫ਼ਰਕ ਨਹੀਂ।
ਗੁਰਮਤਿ ਅਨੁਸਾਰ ਪੇਂਟ-ਕੋਟ-ਕਮੀਜ਼ ਜਾਂ ਜੀਨ ਵਿਚ ਵਿਚਰਦਾ ਬੰਦਾ ਵੀ ਭੇਖੀ ਹੋ ਸਕਦਾ ਹੈ।ਉਹ ਧਾਰਮਕ ਸਥਾਨ ਅੰਦਰ ਵੀ ਬੈਠੇਆ ਹੋ ਸਕਦਾ ਹੈ ਅਤੇ ਧਾਰਮਕ ਸਥਾਨ ਤੋਂ ਬਾਹਰ ਵੀ ! ਉਹ ਧਰਮ ਅਤੇ ਰੱਬ ਦੇ ਸਮਰਥਨ ਵਿਚ ਵੀ ਹੋ ਸਕਦਾ ਹੈ ਅਤੇ ਧਰਮ ਅਤੇ ਰੱਬ ਦੇ ਵਿਰੋਧ ਵਿਚ ਵੀ !
ਬਹੁਤੇ ਭੇਖ ਕਰੈ ਭੇਖਧਾਰੀ ( ਗੁਰੂ ਗ੍ਰੰਥ ਸਾਹਿਬ ਜੀ ਪੰਨਾ ੨੩੦) The disguisers put on their various disguises.
ਹਰਦੇਵ ਸਿੰਘ-੨੪.੧੦.੨੦੧੯(ਜੰਮੂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.