ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
“ਰੱਬ ਦੇ ਨਾਮ ਤੇ ਟੀਟੂ ਦੀਆਂ ਚੀਕਾਂ ਅਤੇ ਪਿੱਟ ਸਿਆਪਾ !”
“ਰੱਬ ਦੇ ਨਾਮ ਤੇ ਟੀਟੂ ਦੀਆਂ ਚੀਕਾਂ ਅਤੇ ਪਿੱਟ ਸਿਆਪਾ !”
Page Visitors: 2441

“ਰੱਬ ਦੇ ਨਾਮ ਤੇ ਟੀਟੂ ਦੀਆਂ ਚੀਕਾਂ ਅਤੇ ਪਿੱਟ ਸਿਆਪਾ !”
ਸੰਸਾਰ ਵਿਚ ਭ੍ਰਿਸ਼ਟਤਾ ਦੀ ਵਿਆਪਕਤਾ ਬਹੁਤ ਵੱਡੀ ਸਮੱਸਿਆ ਹੈ। ਦਿਲਚਸਪ ਗਲ ਇਹ ਹੈ ਕਿ ਕੈਂਮਬ੍ਰਿਜ ਯੂਨਿਵਰਸਿਟੀ ਵਲੋਂ ਪ੍ਰਕਾਸ਼ਤ ਇਕ ਅੰਤਰ ਰਾਸ਼ਟ੍ਰੀ ਵਿਸ਼ਲੇਸ਼ਣ ਵਿਚ ਇਹ ਦਰਸਾਇਆ ਗਿਆ ਕਿ ਤਾਨਾਸ਼ਾਹੀ ਵਿਵਸਥਾਵਾਂ ਵਿਚ ਭ੍ਰਿਸ਼ਟਤਾ ਤੁਲਨਾਤਮਕ ਰੂਪ ਵਿਚ,  ਆਂਸ਼ਕ ਤੌਰ ਤੇ ਸਥਾਪਤ ਲੋਕਤੰਤਰੀ ਵਿਵਸਥਾਵਾਂ ਨਾਲੋਂ ਘਟ ਹੈ।
ਪੈਸਾ ਸਮਾਜਕ ਭ੍ਰਿਸ਼ਟਪੁਣੇ ਦਾ ਸਭ ਤੋਂ ਵੱਡਾ ਕਾਰਣ ਹੈ। ਪੇਸ਼ਾਵਰ ਸਮਾਜਕ ਜਾਂ ਵਿਯੱਕਤੀਗਤ ਪਾਖੰਡਾਂ ਪਿੱਛਲਾ ਕਾਰਣ ਪੈਸਾ ਹੈ ਨਾ ਕਿ ਰੱਬ ! ਗੁਰਬਾਣੀ ਵਿਚ ਇਸ ਪੱਖ ਤੇ ਵਿਸ਼ੇਸ਼ ਕਟਾਕਸ਼ ਉਚਾਰੇ ਗਏ ਹਨ ਪਰੰਤੂ ਇਸ ਨੂੰ ਮੁੱਧਾ ਨਹੀਂ ਬਣਾਇਆ ਜਾਂਦਾ।
ਇਕ ਛੋਟੀ ਜਿਹੀ ਮਿਸਾਲ ਹੈ ! ਬਹੁਤ ਘਟ ਨੌਜਵਾਨ ਜਾਣਦੇ ਹੋਣ ਗੇ ਕਿ ੬੦-੭੦ ਦੇ ਦਸ਼ਕ ਵਿਚ , ਡਿੱਬਾ ਬੰਦ ਪਾਉਡਰ ਦੁੱਧ ਵੇਚਣ ਵਾਲੀ ਬਹੁਰਾਸ਼ਟਰੀ ਕੰਪਨੀ ਨੇ, ਪੈਸੇ ਕਮਾਉਣ ਲਈ ,  ਇਹ ਪ੍ਰਚਾਰੇਆ ਸੀ ਕਿ ਉਸਦੇ ਡਿੱਬਾ ਬੰਦ ਦੁੱਧ ਵਿਚ, ਉਹ ਸਭ ਕੁੱਝ ਹੈ, ਜੋ ਕਿ ਮਾਂ ਦੇ ਦੁੱਧ ਵਿਚ ਹੁੰਦਾ ਹੈ। ਅਜਿਹੇ ਪ੍ਰਚਾਰ ਨੂੰ ਡਾਕਟਰਾਂ ਵੱਲੋਂ ਵੀ ਪੈਸੇ ਲਈ  ਪ੍ਰਮੋਟ ਕੀਤਾ ਗਿਆ।
  ਨਤੀਜਤਨ ' ਬਾਡੀ ਫ਼ਿਗਰ ' ਦੀ ਚਿੰਤਾ ਕਰਨ ਵਾਲੀਆਂ ਮਾਵਾਂ ਨੇ , ਪ੍ਰਚਾਰ ਤੋਂ ਪ੍ਰਭਾਵਤ ਹੋ , ਆਪਣੀ ਛਾਤੀ ਤੋਂ ਦੁੱਧ ਪਿਆਉਂਣਾ ਘਟਾ ਦਿੱਤਾ।    
  ਸਿੱਟੇ ਮਾੜੇ ਨਿਕਲੇ ਅਤੇ ਦਹਾਕੇਆਂ ਬਾਦ ਡਾਕਟਰਾਂ ਨੇ ਡਿੱਬਾ ਬੰਦ ਪਾਉਡਰ ਦੁੱਧ ਦੇ ਵਿਰੋਧ ਵਿਚ ਮਾਂ ਦੇ ਆਪਣੇ ਦੁੱਧ ਦੇ ਹੱਕ ਵਿਚ ਚੇਤਾਵਨੀਆਂ ਜਾਰੀ ਕੀਤੀਆਂ।
  ਪੈਸੇ ਲਈ ਗਾਵਾਂ ਦਾ ਦੁੱਧ ਵਧਾਉਣ ਲਈ , ਪੋਲਟਰੀ ਦਿਆਂ ਸੁੱਕੀਆਂ ਆਂਤੜੀਆਂ ਦੇ ਚੂਰੇ ਨੂੰ , ਗਾਵਾਂ ਦੀ ਫ਼ੀਡ ਵਿਚ ਮਿਲਾਉਣ ਨੇ ' ਮੈਡ ਕਾਉ ' ਬਿਮਾਰੀ ਨੂੰ ਜਨਮ ਦਿੱਤਾ ਤੇ ਫ਼ਿਰ ਲੱਖਾਂ ਗਾਵਾਂ ਮਾਰਨੀਆਂ ਪਈਆਂ !
  ਭਾਵ ਇਹ ਕਿ ਕੋਈ ਰੱਬ ਦੇ ਨਾਮ ਤੇ ਲੁੱਟਦਾ ਹੈ, ਕੋਈ ਘੱਟ ਤੌਲ ਕੇ ਲੁੱਟਦਾ ਹੈ ਤੇ ਕੋਈ ਝੂਠ ਬੋਲ ਕੇ ਲੁੱਟਦਾ ਹੈ। ਕਾਰਣ ਹੈ ਪੈਸਾ !
  ਨਾਸਤਕਾਂ ਨੇ ਤਾਂ ਰੱਬ ਨੂੰ ਰੱਧ ਕਰਨ ਦਾ ਚੱਕਰ ਚਲਾ ਕੇ ਉੱਤਪਾਤ ਅਤੇ ਵੱਡੀ ਲੁੁੱਟਮਾਰ ਕੀਤੀ।
ਮੁੱਖ ਕਾਰਣ ?
 ਮੁੱਖ ਕਾਰਣ ਸੀ ਪੈਸਾ,  ਨਾਲ ਤਾਕਤ ਹਾਸਲ ਕਰਨ ਦਾ ਨਸ਼ਾ !
ਹੁਣ ਵੀ  ਵੇਖ ਲੋ, ਰੱਬ ਦੇ ਨਾਮ ਤੇ ਚੀਕਾਂ ਅਤੇ ਪਿੱਟ ਸਿਆਪਾ ! ਆ ਸਾਡਾ ਰੱਬ ਉਹ ਤੁਹਾਡਾ ਰੱਬ ! ਕਿਸ ਲਈ ? ਪੈਸੇ ਲਈ ! ਪਰ ਪੈਸੇ ਦਾ ਕੋਈ ਵਿਰੋਧ ਨਹੀਂ ! ਅਕਾਉਂਟ ਵਿਚ ੨੫, ੫੦,੧੦੦ ਆਦਿ ਕਰਕੇ ਜਿੰਨੇ ਆ ਜਾਣ ਉਨ੍ਹੇ ਹੀ ਘੱਟ ! ਤੇ ਆਕਰਸ਼ਣ (Attraction) ਉੱਤਪੰਨ ਕਰਨ ਲਈ, ਦਿਖਾਵੇ ਵਾਸਤੇ, ਤਿਆਗ ਦੀ ਭਾਵਨਾ ਦਾ ਝੂਠਾ ਪ੍ਰਚਾਰ  !
ਹੈ ਨਾ ਪੈਸੇ  ਦਾ ਕਮਾਲ ਕਿ ਪੈਸੇ ਦਾ ਕੋਈ ਵਿਰੋਧ ਨਹੀਂ ! ਉਹ ਮਹਿੰਗੀਆਂ ਗੱਡੀਆਂ, ਮਹਿੰਗੇ ਕੱਪੜੇਆਂ ਮਹਿੰਗੀ ਐਸ਼ ਕਰਨ ਵਾਸਤੇ ਤਾਂ ਚਾਹੀਦਾ ਹੀ ਚਾਹੀਦਾ ! ਕਿਉਂਕਿ ਭਈ ਟੀਟੂ ਰੱਬ ਬਿਨ੍ਹਾਂ ਤਾਂ ਜੀ ਸਕਦਾ ਪਰ ਮਹਿੰਗੀ ਐਸ਼ ਕਰਨ ਵਾਸਤੇ, ਪੈਸੇ ਬਿਨ੍ਹਾਂ ਬਿਲਕੁਲ ਨਹੀਂ !
ਹਰਦੇਵ ਸਿੰਘ-੨੮.੧੦.੨੦੧੯(ਜੰਮੂ)
Note:- Tittu refers to an imaginary character !
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.