ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
“ਲਿਫ਼ਾਫ਼ੇ ਆਲੇ ਰੱਬ ਦਾ ਯੱਬ”
“ਲਿਫ਼ਾਫ਼ੇ ਆਲੇ ਰੱਬ ਦਾ ਯੱਬ”
Page Visitors: 2408

“ਲਿਫ਼ਾਫ਼ੇ ਆਲੇ ਰੱਬ ਦਾ ਯੱਬ”
'ਲਿਫ਼ਾਫ਼ੇ ਆਲਾ ਰੱਬ' ? ਜੀ ਹਾਂ ਇਸ ਨੁੱਕਤੇ ਵੱਲ ਇਸ਼ਾਰਾ ਮੈਂ ਕਈਂ ਸਾਲ ਪਹਿਲਾਂ  "ਸ਼ਹੀਦ" ਭਗਤ ਸਿੰਘ ਨਾਲ ਆਪਣੀ ਇਕ 'ਵਿਚਾਰਕ ਮੁਲਾਕਾਤ' ਦੌਰਾਨ ਕਰ ਚੁੱਕਾ ਹਾਂ ਕਿ ਅਸਲ ਪੁਆੜੇ ਦੀ ਜੜ ਤਾਂ 'ਲਿਫ਼ਾਫ਼ੇ ਆਲਾ ਰੱਬ' ਹੈ।ਯਾਨੀ ਪੈਸਾ ! ਇਸ ਬਾਬਤ ਮੈਂ ਭਗਤ ਸਿੰਘ ਨੂੰ ਸਵਾਲ ਵੀ ਕੀਤਾ ਸੀ !
ਸੰਸਾਰ ਵਿਚ ਅਸਲ ਲੜਾਈ ਤਾਂ ਇਸੇ ਰੱਬ ਦੀ ਹੈ। ਪਰ ਇਸਦੀ ਅਸਹਿਮਤੀ ਵਿਚ ਕੋਣ ਬੋਲਦਾ ? ਮਾਰਕਸ ? ਨਹੀਂ ਸਿਰਫ਼ ਗੁਰੂ ਨਾਨਕ !
ਬਾਬਰ ਇਸ ਰੱਬ ਨੂੰ ਹਾਸਲ ਕਰਨ ਭਾਰਤ ਆਇਆ ਤਾਂ ਗੁਰੂ ਨਾਨਕ ਨੇ ਬਾਬਰ ਦੇ ਇਸ ਉਪਰਾਲੇ ਦੀ ਤੁਲਨਾ 'ਪਾਪ ਦੀ ਜੰਝ' ਨਾਲ ਕੀਤੀ। ਹੁਣ ਤਾਂ ਅਪਗ੍ਰੇਡ ਜੰਝਾਂ ਘੋੜੇਆਂ ਤੇ ਨਹੀਂ ਹਵਾਈ ਜਹਾਜ਼ਾ ਤੇ ਅਮੇਰੀਕਾ ਕਨੇਡਾ ਆਦਿ ਜਾਂਦੀਆਂ !
ਮੈਂ ਪ੍ਰਚਾਰ ਦੇ ਵਿਰੋਧ ਵਿਚ ਨਹੀਂ ਜੇ ਕਰ ਉਹ ਗੁਰਮਤਿ ਅਨੁਸਾਰ ਗੁਰਮਤਿ ਨੂੰ ਪ੍ਰਮੁੱਖ ਰੱਖ ਕੇ ਕੀਤਾ ਜਾਏ ਨਾ ਕਿ ਲਿਫ਼ਾਫ਼ੇਆਂ ਆਲੇ ਰੱਬ  ਨੂੰ ਪ੍ਰਮੁੱਖ ਰੱਖ ਕੇ !
‘ਲਿਫ਼ਾਫ਼ੇ ਆਲੇ ਰੱਬ ਦੇ ਪੁਜਾਰੀ’ ਦੀ ਨਜ਼ਰ ਤਾਂ ਹੁਣ  ਗੁਰੂ ਦੀਆਂ ਗੋਲਕਾਂ , ਪ੍ਰਚਾਰਕਾਂ, ਰਾਗੀਆਂ, ਢਾਢੀਆਂ ਪਾਠੀਆਂ ਗ੍ਰੰਥੀਆਂ ਆਦਿ ਦੇ ਕਿੱਤੇ ਤੇ ਹੈ ਕਿ ਇਹ ਬੰਦ ਹੋਣ ਤਾਂ ਮੇਰਾ ਰੱਬ ਲਿਫ਼ਾਫ਼ੇਆਂ/ਬੈਂਕ ਅਕਾਉਂਟਾਂ ਰਾਹੀਂ ਮੇਰੇ ਹੀ ਕੰਟਰੋਲ ਵਿਚ ਆਏ।
'ਕੁਦਰਤ ਆਲੇ ਰੱਬ' ਨੂੰ ਛੱਡਣ ਵਾਲੇ ਭਾਈ 'ਲਿਫ਼ਾਫ਼ੇ ਆਲੇ ਰੱਬ' ਨੂੰ ਨਹੀਂ ਛੱਡ ਸਕਦੇ ! ਨਜ਼ਰੀਏ ਆਲੇਆਂ ਦਾ ਨਜ਼ਰੀਆ ਸਪਸ਼ਟ ਹੈ ਕਿ; ‘ਭਈ ਬੰਦਾ ਕੁਦਰਤ ਆਲੇ ਰੱਬ ਬਗ਼ੈਰ ਜੀ ਸਕਦਾ ਪਰ ਲਿਫ਼ਾਫ਼ੇ ਆਲੇ ਰੱਬ ਬਗ਼ੈਰ ਨਹੀਂ ਜੀ ਸਕਦਾ !’
ਮਹਾਨ ਕਲਾਕਾਰ ਮਰਹੂਮ ਮੁਹੰਮਦ ਰਫ਼ੀ ਦੇ ਗਾਏ ਇਕ ਗੀਤ ਦੀਆਂ ਪੰਗਤਿਆਂ,  ਅਜਿਹੇ ਭਾਈਆਂ ਦੇ ‘ ਲਿਫ਼ਾਫ਼ੇ ਆਲੇ ਰੱਬ ਦੇ ਯੱਬ ਦਾ ਸੱਚ ’ ਇੰਝ ਬਿਆਨ ਕਰਦੀਆਂ ਹਨ:-
" ਕੁਲ ਧਰਮ ਨੇ ਇਥੋ ਦੇ ਪੈਸਾ ,ਇਮਾਨ ਵੀ ਇਥੋਂ ਦਾ ਪੈਸਾ !
ਇਨਸਾਨ ਵੀ ਇਥੋਂ ਦਾ ਪੈਸਾ ਭਗਵਾਨ ਵੀ ਇਥੋਂ ਦਾ ਪੈਸਾ !
ਗੀਤਾ ਵੀ ਇਥੋਂ ਦੀ ਪੈਸਾ, ਕੁਰਾਨ ਵੀ ਇਥੋਂ ਦਾ ਪੈਸਾ !
ਦੁਨਿਆਂ ਦੀ ਹਕੀਕਤ ਪੈਸਾ ਏ, ਪੈਸੇ ਦੀ ਹਕੀਕਤ ਕੁੱਝ ਵੀ ਨਹੀਂ !"
ਗੁਰੂ ਨਾਨਕ ਜੀ ਨੇ ਤਾਂ ਚਿਰ ਪਹਿਲਾਂ ‘ਲਿਫ਼ਾਫ਼ੇ ਆਲੇ ਰੱਬ’ ਦੀ ਹਕੀਕਤ ਨੂੰ ਸੁਪਨਾ ਕਿਹਾ।ਪਰ ਕੁੱਝ ਭਾਈ ਨਾਨਕ ਦੇ ਵਿਚਾਰ ਨੂੰ ਤਿਆਗ ਕੇ 'ਆਪਣਾ ਰੱਬ' ਲਿਫ਼ਾਫ਼ੇਆ ਰਾਹੀ ਹਾਸਲ ਕਰਦੇ ਹਨ।
ਧਿਆਨ ਰਹੇ ਨਾ ਗੀਤਾ ਪੈਸਾ ਹੈ ਨਾ ਹੀ ਕੁਰਾਨ ਆਦਿ,  ਪਰ ‘ਲਿਫ਼ਾਫ਼ੇਆਂ ਆਲੇ ਰੱਬ ਦੇ ਯੱਬ’ ਨੇ ਗ੍ਰੰਥਾਂ ਨੂੰ ਆਪਣੇ ਲਈ ਇਸਤੇਮਾਲ ਕੀਤਾ ਹੈ। ਨਿਜਾਤ ਕੁਦਰਤ  ਦੇ ਕਾਦਰ ਜਾਂ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਬਲਕਿ ‘ਲਿਫ਼ਾਫ਼ੇ ਆਲੇ ਰੱਬ’ ਦੇ ਪੁਜਾਰੀਆਂ ਤੋਂ ਚਾਹੀਦੀ ਹੈ।
ਹਰਦੇਵ ਸਿੰਘ-੨੮.੧੧.੨੦੧੯(ਜੰਮੂ)
Attachments area

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.