ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਵੇਖੋ ਵਿਕਾਸ ਦੇ ਭਾਈਆਂ ਦੇ "ਵਿਦਵਾਨਾਂ" ਦੀ ਲੰਗੜੀ ਬਹਾਨੇਬਾਜ਼ੀ !"
ਵੇਖੋ ਵਿਕਾਸ ਦੇ ਭਾਈਆਂ ਦੇ "ਵਿਦਵਾਨਾਂ" ਦੀ ਲੰਗੜੀ ਬਹਾਨੇਬਾਜ਼ੀ !"
Page Visitors: 2429

ਵੇਖੋ ਵਿਕਾਸ ਦੇ ਭਾਈਆਂ ਦੇ "ਵਿਦਵਾਨਾਂ" ਦੀ  ਲੰਗੜੀ ਬਹਾਨੇਬਾਜ਼ੀ  !"
ਵਿਕਾਸ ਦੇ ਭਾਈਆਂ ਦੇ ਕੁੱਝ " ਵਿਦਵਾਨ " ਕਹਿੰਦੇ  ਕਿ ਜੱਥੇਦਾਰ ਜਾਂ ਕਮੇਟੀ ਆਲੇ ਇੰਟਰਨੇਟ ਰਾਹੀਂ ਰਣਜੀਤ ਸਿੰਘ ਜੀ ਨਾਲ ਗਲ ਕਿਉਂ ਨਹੀਂ ਕਰ ਲੇਂਦੇ ?
 ਦੋ-ਚਾਰ ਸਮਰਥਕ ਮੈਂਨੂੰ ਵੀ ਇਹੀ ਸਲਾਹ ਦਿੰਦੇ ਸੀ !
ਭਾਈਉ ! ਜੇ ਕਰ ਅੱਜ ਇੰਟਰ ਨੇਟ ਦਾ ਜ਼ਮਾਨਾ ਹੈ ਤਾਂ ਗੁਰੂ ਨਾਨਕ ਜੀ ਦੇ ਸਮੇਂ ਗਲਬਾਤ ਦਾ  ਮੁੱਖ ਸਾਧਨ ਕਬੂਤਰ ਸਨ ਜਿਹੜੇ ਸੇਂਕੜੇ ਮੀਲ ਚਿੱਠੀ ਪੱਤਰ ਲੈ ਕੇ ਜਾਂਦੇ-ਆਉਂਦੇ ਸੀ !
ਪਰ ਕੀ ਸਿੱਧਾਂ,ਪੰਡਤਾਂ,ਮੋਲਾਨੇਆਂ ਆਦਿ ਨਾਲ ਜ਼ਰੂਰੀ ਵਿਚਾਰਾਂ ਦੇ ਵਟਾਂਦਰੇ ਲਈ ਗੁਰੂ ਨਾਨਕ ਜੀ ਨੇ ਕਬੂਤਰ ਵਰਤੇ ਸੀ ?
 ਨਹੀਂ !
ਗੁਰੂ ਸਾਹਿਬ  ਨੇ ਗਲਬਾਤ ਕਰਨ ਲਈ ਹਜ਼ਾਰਾਂ ਮੀਲਾਂ ਦੇ ਪੇਂਡੇ, ਪਹਾੜ ਜੰਗਲ ਦਰਿਆ ਆਦਿ ਟੱਪੇ ਪਰ ਕਬੂਤਰ ਨਹੀਂ ਵਰਤੇ !
ਜ਼ਰੂਰੀ ਗਲਬਾਤ ਬੈਠ ਕੇ ਹੀ ਹੁੰਦੀ ਹੈ ਨਹੀਂ ਤਾਂ ਅੱਜ ਮੁਲਕਾਂ ਦੇ ਪ੍ਰਧਾਨਮੰਤ੍ਰੀ ਇਕ ਦੂਜੇ ਦੇ ਮੁਲਕਾਂ ਵਿਚ ਬੈਠਕਾਂ ਕਰਨ ਜਾਣ ਹੀ ਨਾ ਬਲਕਿ ਈਮੇਲਾਂ ਹੀ ਕਰਦੇ ਰਹਿਣ! ਯੂ ਐਨ ਉ ਦੀਆਂ ਬੈਠਕਾਂ ਲਈ ਲੀਡਰ ਇਕੱਤਰ ਹੋਣਾ ਬੰਦ ਕਰ ਦੇਣ !
ਇਸ ਹਿਸਾਬ ਨਾਲ ਤਾਂ ਮੁਲਕਾਂ ਦੀਆਂ ਪਾਰਲੀਆਮੇਂਟ ਅਤੇ ਅਦਾਲਤਾਂ ਵੀ ਬੰਦ ਹੋ ਜਾਣ !
 ਭਈ ਲੱਗੇ ਰਹੋ ਇੰਟਰਨੈਟ ਤੇ ਸਿਰਫ਼ ਮੇਲਾਂ ਪਾਉਣ !
 ਚਿੱਠੀਆਂ-ਮੇਲਾਂ ਰਾਹੀਂ ਦਫ਼ਤਰੀ ਕੰਮ ਆਦਿ ਤਾਂ ਹੁੰਦੇ ਹਨ, ਪਰ ਵਿਸ਼ੇਸ਼ ਜ਼ਰੂਰੀ ਵਿਚਾਰਾਂ ਲਈ,  ਲੀਡਰਾਂ ਦਰਮਿਆਨ ਬੈਠਕਾਂ , ਸ਼ਿਖ਼ਰ ਸੰਮੇਲਨ, ਪਾਰਲੀਆਮੇਂਟਰੀ ਇਜਲਾਸ ਆਦਿ  ਹੁੰਦੇ ਹਨ !
ਹੁਣ ਅਮੇਰੀਕੀ ਸੇਨਟ ਵਿਚ ਟ੍ਰੰਪ ਦੀ ਈਮਪੀਚਮੇਂਟ ਦੀ ਕਾਰਵਾਈ ਦੀ ਵਿਚਾਰ ਹੋਣੀ ਹੈ!
 ਵਿਕਾਸ ਦੇ ਭਾਈਆਂ ਦੇ ਵਿਦਵਾਨ ਇਹ ਦੱਸਣ ਕੀ ਇਹ ਵਿਚਾਰ ਈਮੇਲਾਂ ਰਾਹੀਂ ਹੋਵੇਗੀ ?
ਹਦ ਹੋ ਗਈ ਭਈ ਵਿਕਾਸ ਦੇ ਭਾਈਆਂ ਦੀ ਬਹਾਨੇਬਾਜ਼ੀ ਦੀ !
 ਵਿਚਾਰ-ਵਟਾਂਦਰੇ ਤੋਂ ਘਬਰਾਹਟ ਕੈਸੀ ?
ਹਰਦੇਵ ਸਿੰਘ-(ਜੰਮੂ)
Attachments area

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.