ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
‘ਸਿੱਖ ਧੋਖੇ/ਨਾਲਾਯਕ ਸੋਚ ਵਿਚ ਨਾ ਫ਼ੱਸਣ!’
‘ਸਿੱਖ ਧੋਖੇ/ਨਾਲਾਯਕ ਸੋਚ ਵਿਚ ਨਾ ਫ਼ੱਸਣ!’
Page Visitors: 2495

‘ਸਿੱਖ ਧੋਖੇ/ਨਾਲਾਯਕ ਸੋਚ ਵਿਚ ਨਾ ਫ਼ੱਸਣ!’
ਅਸੀਂ ਜਾਣਦੇ ਹਾਂ ਕਿ ਗੁਰੂਬਾਣੀ ਵਿਚ ਪਰਮਾਤਮਾ ਅਤੇ ਗੁਰੂ ਸਾਹਿਬਾਨ ਨੂੰ ਗੁਰੂ ਉਚਾਰੇਆ ਗਿਆ ਹੈ ! ਗੁਰੂ ਇਤਹਾਸ ਵੀ ਇਸ ਗਲ ਦੀ ਸਪਸ਼ਟ ਗਵਾਹੀ ਭਰਦਾ ਆਇਆ ਹੈ।
ਪਰ ਪਿਛਲੇ ਸਮੇਂ ਇਹ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ ਬਲਕਿ ਸਿਰਫ਼ ਗਿਆਨ ਗੁਰੂ ਹੁੰਦਾ ਹੈ !
ਇਸ ਸੰਧਰਭ ਵਿਚ, ਇਸ ਧੜੇ ਦੇ ਸੱਜਣ, ਕੁੱਝ ਨਵਾਂ ਕਹਿਣ ਤੇ ਭੁੱਸ ਵਿਚ, ਮਾਨਸਕ ਪੱਖੋਂ, ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਦਵੀ ਦੇ ਖਿਲਾਫ਼ ਹੇਠਲੀ ਤੋਂ ਹੇਠਲੀ ਪੱਧਰ ਤਕ ਡਿੱਗਦੇ ਚਲੇ ਗਏ।
ਅਜਿਹਾ ਕਹਿਣ ਵਾਲੇਆਂ ਦਾ, ਇਸ ਪੱਖੋ, ਮਾਨਸਕ ਪੱਧਰ ਵੇਖ ਲੋ।ਗੁਰੂ ਗ੍ਰੰਥ ਸਾਹਿਬ ਜੀ ਦਾ ਫ਼ੁਰਮਾਨ ਹਨ:-
(1)    ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ
(2)    ਗੁਰ ਤੇ ਗਿਆਨੁ ਊਪਜੈ ਮਹਾ ਤਤੁ ਬੀਚਾਰਾ
(3)    ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ
(4)    ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ
(5)    ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ
(6)    ਗਿਆਨੁ ਧਿਆਨੁ ਸਭੁ ਗੁਰ ਤੇ ਹੋਈ
ਉਪਰੋਕਤ ਪੰਗਤਿਆਂ ਵਿਚ ਗੁਰੂ ਅਤੇ ਗਿਆਨ ਵਿਚਲਾ ਫ਼ਰਕ ਸਪਸ਼ਟ ਹੈ! ਯਾਨੀ ਗੁਰੂ, ਗਿਆਨ ਨੂੰ ਦੇਣ ਵਾਲਾ ਹੈ ਜਿਸ ਦੇ ਅਧਾਰ ਤੇ ਅਸੀਂ ਬਾਕੀ ਦੇ ਸੰਸਾਰਕ ਗਿਆਨ ਨੂੰ ਪਰਖਣਾ-ਵਰਤਣਾ ਹੈ !
ਹਉਮੇ , ਚੌਧਰਾਹਟ ਅਤੇ ਧੜੇ-ਧਿਰਬਾਜ਼ੀ ਤੋਂ ਉੱਪਰ ਉੱਠ ਕੇ ਇਕ ਸੁਹਿਰਦ ਅਤੇ ਇਮਾਨਦਾਰਨਾ ਸੋਚ ਰੱਖਣ ਵਾਲਾ ਸੱਜਣ ਉਪਰੋਕਤ ਪੰਗਤਿਆਂ ਵਿਚ ਗੁਰੂ ਨੂੰ ਗਿਆਨ ਨਹੀਂ ਬਲਕਿ ਗੁਰੂ ਨੂੰ ਗਿਆਨ ਦੇਣ ਵਾਲਾ ਕਰਕੇ ਸਵੀਕਾਰ ਕਰੇਗਾ !
ਹਾਂ ਜੋ ਗੁਰਮਤਿ ਦੇ ਨਾਮ ਹੇਠ ਆਪਣੇ ਵੱਲੋਂ ਬੁਣੇ ਹੋਏ ਨਿਜੀ ਸੱਚ, ਧੜੇ-ਧਿਰਬਾਜ਼ੀ, ਸੰਸਥਾ ਅਤੇ ਹਉਮੇ ਦੇ ਮੱਕੜਜਾਲ ਵਿਚ ਫ਼ਸੇਆ ਹੈ ਉਸ ਦੀ ਗਲ ਅਲਗ ਹੈ !
ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਹੋਰ ਵਲੋਂ ਪੇਸ਼ "ਗਿਆਨ" ਨੂੰ ਗੁਰੂ ਸਵੀਕਾਰ ਨਾ ਕਰਨ। ਸਿੱਖ ਕੇਵਲ ਦਸ ਗੁਰੂ ਸਾਹਿਬਾਨ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਹੋਣ ਤੇ ਹੀ ਨਿਸ਼ਚਾ ਰੱਖਣ ! ਨਹੀਂ ਤਾਂ "ਗਿਆਨ" ਦੇ ਨਾਮ ਤੇ ਪਰੋਸਿਆ ਜਾ ਰਿਹਾ 'ਧੋਖਾ' ਜਾਂ 'ਨਾਲਾਯਕ ਸੋਚ' ਸਿੱਖ ਕੋਮੀਅਤ ਨੂੰ ਬਹੁਤ ਮਹਿੰਗੀ ਪਵੇਗੀ !
ਹਰਦੇਵ ਸਿੰਘ-੧੮.੦੨.੨੦੨੦ (ਜੰਮੂ)
Attachments area

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.