ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
" ਵਿਚਾਰ ਦਾ ਸਥਾਨ ਕਿਸੇ ਚੈਨਲ ਸਟੂਡੀਯੂ ਦੇ ਬਜਾਏ ਸ਼੍ਰੀ ਅਕਾਲ ਤਖ਼ਤ ਹੋਣਾ ਚਾਹੀਦਾ ਹੈ !"
" ਵਿਚਾਰ ਦਾ ਸਥਾਨ ਕਿਸੇ ਚੈਨਲ ਸਟੂਡੀਯੂ ਦੇ ਬਜਾਏ ਸ਼੍ਰੀ ਅਕਾਲ ਤਖ਼ਤ ਹੋਣਾ ਚਾਹੀਦਾ ਹੈ !"
Page Visitors: 2461

 " ਵਿਚਾਰ ਦਾ ਸਥਾਨ ਕਿਸੇ ਚੈਨਲ ਸਟੂਡੀਯੂ ਦੇ ਬਜਾਏ ਸ਼੍ਰੀ ਅਕਾਲ ਤਖ਼ਤ ਹੋਣਾ ਚਾਹੀਦਾ ਹੈ !"
ਸਭ ਤੋਂ ਪਹਿਲਾਂ ਅੱਜ ਦੀ ਪੀੜੀ ਦੇ ਨੋਜਵਾਨ ਉਪਰੋਕਤ ਤਸਵੀਰਾਂ ਵਿਚ ਸ਼੍ਰੀ ਅਕਾਲ ਤਖ਼ਤ ਦੇ ਉਸ ਤਖ਼ਤ ਦੇ ਦਰਸ਼ਨ ਕਰਨ ਜਿਸਨੂੰ 6ਵੇਂ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਅਤੇ ਬਾਬਾ ਬੁੱਡਾ ਜੀ ਦੇ ਨਾਲ ਮਿਲ ਕੇ ਆਪ ਬਣਾਇਆ ਸੀ। ਇਸ ਥੜਾਨੂਮਾਂ ਤਖ਼ਤ ਤੇ ਹੀ ਗੁਰੂ ਸਾਹਿਬ ਜੀ ਬਿਰਾਜਮਾਨ ਹੋ ਕੋਮੀ ਪ੍ਰਬੰਧ ਚਲਾਉਂਦੇ ਸੀ। ਇਸ ਤਖ਼ਤ ਦੇ ਦਰਸ਼ਨ 1984 ਦੇ ਘੱਲੂਘਾਰੇ ਬਾਦ ਇਸਦੀ ਇਮਾਰਤ ਦੀ ਪੁਨਰ ਉਸਾਰੀ ਵੇਲੇ ਦੁਬਾਰਾ ਹੋਏ ਸੀ।
ਪੁਨਰ ਉਸਾਰੀ ਵੇਲੇ  ਇਸ ਤਖ਼ਤ ਨੂੰ ਛੇੜੇਆ ਨਹੀਂ ਗਿਆ, ਬਲਕਿ ਇਸ  ਤਖ਼ਤ ਦਾ ਬੁੰਗਾ ਬਣਨ ਤਕ, ਇਸ ਪੁਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ! ਇਹ ਤਸਵੀਰਾਂ  19.03.2012 ਨੂੰ ਛੱਪੇ ਮੇਰੇ ਇਕ ਲੇਖ ਦਾ ਹਿੱਸਾ ਹਨ !
ਖ਼ੈਰ ! ਹੁਣ ਸੁਣਨ ਨੂੰ ਮਿਲਿਆ ਹੈ ਕਿ ਭਾਈ ਜੀ ਨੇ ਅਕਾਲ ਤਖ਼ਤ ਦੇ ਜੱਥੇਦਾਰ ਨੂੰ ਬੇਨਤੀ ਕਰਦੇ ਕਿਹਾ ਹੈ ਕਿ ਉਹ ਕਿਸੇ ਚੈਨਲ ਤੇ ਬੈਠ ਕੇ ਇਕ ਘੰਟੇ ਲਈ ਗਲਬਾਤ ਕਰ ਲੇਣ ! ਹੇਠਲੇ ਦੋ ਕਾਰਣਾਂ ਕਰਕੇ ਇਹ ਬੇਨਤੀ ,  Face Saving ਲਈ , ਇਕ ਟਾਲਮਟੋਲ ਦੀ ਨੀਤੀ ਹੀ ਜਾਪਦੀ ਹੈ :-
(1)    ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਜੀ ਨੇ ਭਾਈ ਜੀ ਨੂੰ ਗਲਬਾਤ ਲਈ ਆਪਣੇ ਪਾਸ ਬੁਲਾਇਆ ਹੀ ਨਹੀਂ ਸੀ ਅਤੇ ਸ਼ਿਕਾਅਤ ਬਾਰੇ, ਮਹਿਜ ਵਿਚਾਰ-ਵਟਾਂਦਰੇ ਲਈ, ਵਿਦਵਾਨ ਸੱਜਣਾਂ ਦੀ ਕਮੇਟੀ ਬਣਾਈ ਸੀ। ਤਾਂਕਿ ਪਹਿਲਾਂ ਜਾਣਕਾਰ ਬੰਦੇ ਭਾਈ ਸਾਹਿਬ ਨਾਲ ਗਲ ਕਰਨ ਲੇਣ।ਭਾਈ ਜੀ ਕਮੇਟੀ ਨਾਲ ਗਲਬਾਤ ਕਰਨ ਤੋਂ ਅਸਰਮਥ ਜਾਪ ਰਹੇ ਸੀ ,ਇਸ ਲਈ ਹੁਣ ਭਾਈ ਜੀ, ਗਲਬਾਤ ਲਈ ਬਣ ਚੁਕੇ, ਭਾਰੀ ਦਬਾਅ ਨੂੰ ਇੱਧਰ-ਉੱਧਰ ਮੋੜਨ ਦਾ ਜਤਨ ਕਰ ਰਹੇ ਹਨ !
(2)    ਚੈਨਲ ਸਟੂਡੀਯੂ ਵਾਲੀ ਪੇਸ਼ਕਸ਼ ਤਾਂ ਭਾਈ ਜੀ 5 ਮੈਂਬਰੀ ਕਮੇਟੀ ਬਾਰੇ ਵੀ ਕਰ ਸਕਦੇ ਸੀ। ਪਰ  ਭਾਈ ਸਾਹਿਬ ਨੇ ਅਜਿਹਾ ਨਹੀਂ ਕੀਤਾ ! ਕਿਉਂ ? ਕਿਉਂਕਿ ਭਾਈ ਜੀ ਕਮੇਟੀ ਨਾਲ ਵਿਚਾਰ ਕਰਨ ਤੋਂ ਅਸਮਰਥ ਜਾਪਦੇ ਹਨ ਅਤੇ ਇਸ ਲਈ ਪੰਥਕ ਮਰਿਆਦਾ ਦੇ ਉਲਟ ਇਕ ਜਗਹਸਾਈਨੂਮਾਂ ਸ਼ਰਤ ਰੱਖ ਰਹੇ ਹਨ ਜਿਸਦੇ ਪ੍ਰਵਾਣ ਚੜਨ ਦੀ ਸੰਭਾਵਨਾ ਨਾ ਦੇ ਬਰਾਬਰ ਜਾਪਦੀ ਹੈ।ਭਾਈ ਜੀ ਇਸ ਗਲ ਨੂੰ ਜਾਣਦੇ ਹਨ !
(3)    ਭਾਈ ਜੀ ਆਪਣੇ ਸਮਰਥਕਾਂ ਸਨਮੁੱਖ, ਦਰਸ਼ਨੀ ਤੌਰ ਤੇ, ਇਹ ਵਿਖਾਵਾ ਕਰਨਾ ਲੋਚਦੇ ਹਨ ਕਿ ਉਹ ਵਿਚਾਰ ਤੋਂ ਭੱਜ ਨਹੀਂ ਰਹੇ !
ਹਾਂ ਅਗਰ ਭਾਈ ਜੀ ਸੱਚਮੁਚ ਸੰਜੀਦਗੀ ਨਾਲ ਵਿਚਾਰ ਲਈ ਬੇਨਤੀ ਕਰ ਰਹੇ ਹਨ ਤਾਂ ਉਹ, ਚੈਨਲ ਵਰਗੀ ਥਾਂ ਤੇ ਵਿਚਾਰ ਕਰਨ ਦੀ ਬੇਨਤੀ ਕਰਨ ਦੇ ਬਜਾਏ, ਜੱਥੇਦਾਰ ਜੀ ਨੂੰ ਸ਼੍ਰੀ ਅਕਾਲ ਤਖ਼ਤ ਮਿਲ ਲੇਣ ਲਈ ਬੇਨਤੀ ਕਰ ਲੇਣ !
ਕਮੇਟੀ ਵਲੋਂ ਅਰੰਭੀ ਵਿਚਾਰ ਪ੍ਰਕਿਆ ਬਾਦ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਜੀ ਇਸ ਬਾਬਤ ਕੀ ਫ਼ੈਸਲਾ ਲੇਂਦੇ ਹਨ ਇਹ ਤਾਂ ਉਹ ਜਾਣਨ ਪਰ ਉੱਚਿਤ ਤਾਂ ਇਹੀ ਜਾਪਦਾ ਹੈ ਕਿ ਭਾਈ ਜੀ ਨੂੰ ਸਟੂਡੀਯੂ ਦੇ ਬਜਾਏ ਸ਼੍ਰੀ ਅਕਾਲ ਤਖ਼ਤ ਸਾਹਿਬ ਗਲਬਾਤ ਕਰਨ ਲਈ ਬੇਨਤੀ ਕਰਨੀ ਚਾਹੀਦੀ ਹੈ। ਜਾਂ ਫਿਰ ਭਾਈ ਦੀ ਸਟੂਡੀਯੂ ਚੈਨਲ ਵਾਲੀ ਬੇਨਤੀ ਦੇ ਮੱਧੇਨਜ਼ਰ,  ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਭਾਈ ਜੀ ਨੂੰ, ਸ਼੍ਰੀ ਅਕਾਲ ਤਖ਼ਤ ਆਕੇ ਵਿਚਾਰ ਕਰਨ ਲਈ ਕਹਿਣ !
ਭਾਈ ਜੀ ਨੇ ਜੱਥੇਦਾਰ ਜੀ ਨੂੰ ਬੇਨਤੀ ਕੀਤੀ ਹੀ ਹੈ ਤਾਂ ਫਿਰ ,ਐਸੀ ਸੂਰਤ ਵਿਚ, ਵਿਚਾਰ ਦਾ ਸਥਾਨ, ਕਿਸੇ ਚੈਨਲ ਸਟੂਡੀਯੂ ਦੇ ਬਜਾਏ, ਸ਼੍ਰੀ ਅਕਾਲ ਤਖ਼ਤ ਹੀ ਹੋਣਾ ਚਾਹੀਦਾ ਹੈ ! ਕੀ ਸ਼੍ਰੀ ਅਕਾਲ ਤਖ਼ਤ ਸਥਾਨ ਕਿਸੇ ਚੈਨਲ ਜਾਂ ਭਾਈ ਜੀ ਦੀ Position ਤੋਂ ਨੀਵਾਂ ਹੈ ? ਨਹੀਂ !!!
ਹਰਦੇਵ ਸਿੰਘ-22.02.2020(ਜੰਮੂ)
3 Attachments

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.