ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
# ਵਿਕਾਸ ਦੇ ਭਾਈਆਂ ਦੀ ਅਜ਼ਾਦੀ ਦਾ ਟੈਸਟ #
# ਵਿਕਾਸ ਦੇ ਭਾਈਆਂ ਦੀ ਅਜ਼ਾਦੀ ਦਾ ਟੈਸਟ #
Page Visitors: 2441

# ਵਿਕਾਸ ਦੇ ਭਾਈਆਂ ਦੀ ਅਜ਼ਾਦੀ ਦਾ ਟੈਸਟ #
ਬ੍ਰੇਨ ਆਨ ਟੀਵੀ ਤੇ ਕਈਂ ਹਫ਼ਤਿਆਂ ਪਹਿਲਾਂ ਕਿਹਾ ਸੀ ਕਿ ਲਾਈ ਲੱਗ ਸੱਜਣਾਂ ਨੇ, ਕਥਿਤ ਖ਼ੁਦਮੁਖ਼ਤਿਆਰੀ ਦੀ ਤਲਬ ਵਿਚ, ਆਪਣੀ ਸੋਚ ਆਪਣੀ ਆਜ਼ਾਦੀ, ਕਥਿਤ ਵਿਕਾਸ ਦੇ ਆਗੂ ਭਾਈਆਂ ਪਾਸ ਗਿਰਵੀ ਰੱਖ ਛੱਡੀ ਹੈ ! ਇਹ ਪਰਸਨੇਲਟੀ ਦੀ ਡਵੇਲਪਮੇਂਟ ਨਹੀਂ ਬਲਕਿ ਪਰਸਨੇਲਟੀ ਦੀ ਇਮਪ੍ਰੀਸਨਮੇਂਟ (ਕੈਦ) ਹੈ ! ਕੁੱਝ ਕੁ ਨੇ ਤਾਂ ਵਿਚਾਰ ਕੀਤਾ ਹੀ ਹੋਵੇਗਾ !
ਮੇਰੇ ਵੀਰੋ, ਜ਼ਰਾ ਕੁ ਧਿਆਨ ਨਾਲ ਸੋਚੋ ! ਗੁਰੂ ਸਾਹਿਬਾਨ ਦੀ ਅਗੁਆਈ ਵਿਚ ਜੋ ਸਕੂਨ ਜੋ ਮਾਣ ਹੈ, ਕੀ ਉਹ ਕਿਸੇ ਭਾਈ-ਕਿਸੇ ਰੇਡੀਯੂ ਦੀ ਗ਼ੁਲਾਮੀ ਵਿਚ ਹੈ ?
ਗੁਰੂ ਗ੍ਰੰਥ ਸਾਹਿਬ ਤਾਂ ਸਾਨੂੰ ਸੋਚਣ ਦੀ ਅਜ਼ਾਦੀ ਦਿੰਦੇ ਹਨ ਅਤੇ ਸਾਡਾ ਇਤਹਾਸ ਸਾਨੂੰ ਮਾਣ ਬਖ਼ਸ਼ਦਾ ਹੈ ! ਪਰ ਇਹ ਕਥਿਤ ਅਪਗਰੇਡ ਆਗੂ ? ਇਹ ਨਾ ਤਾਂ ਇੱਜ਼ਤ ਦਿੰਦੇ ਹਨ ਨਾ ਹੀ ਆਜ਼ਾਦੀ ! ਜਿਸਨੂੰ ਤੁਸੀਂ ਇੱਜ਼ਤ ਅਤੇ ਅਜ਼ਾਦੀ ਸਮਝ ਰਹੇ ਹੋ ਉਹ ਇਨ੍ਹਾਂ ਦੀ ਗ਼ੁਲਾਮੀ ਸਵੀਕਾਰ ਕਰਨ ਦੇ ਬਦਲੇ ਦਿੱਤੀ ਜਾਂਦੀ ਖ਼ੈਰਾਤ ਤੋਂ ਵੱਧ ਕੁੱਝ ਵੀ ਨਹੀਂ।
ਉਏ ਵੀਰੋ ! ਉਨ੍ਹਾਂ ਦੀ ਮਰਜ਼ੀ ਨਾਲ, ਉਨ੍ਹਾਂ ਵਾਸਤੇ, ਜੋ ਮਰਜ਼ੀ ਲਿਖ ਲੋ ! ਪਰ ਆਪਣੀ ਮਰਜ਼ੀ ਨਾਲ ਤੁਹਾਡੇ ਕੋਲ ਦੋ-ਚਾਰ ਲਾਈਨਾਂ ਲਿਖਣ ਦੀ ਵੀ ਖ਼ੁਦਮੁਖ਼ਤਿਆਰੀ ਨਹੀਂ !
ਜੇ ਕਰ ਯਕੀਨ ਨਹੀਂ ਤਾਂ ਆਪਣੀ ਮਰਜ਼ੀ ਨਾਲ, ਜ਼ਰਾ ਕੁ ਅਜ਼ਾਦ ਹੋ ਕੇ, ਕੁੱਝ ਬੋਲ-ਲਿਖ ਕੇ ਆਪਣੀ ਝੂਠੀ ਖ਼ੁਦਮੁਖ਼ਤਿਆਰੀ ਨੂੰ ਆਪ ਟੈਸਟ ਕਰਨ ਦੀ ਹਿੰਮਤ ਵਖਾਉ ! ਫਿਰ ਵੇਖੋ ਕਿਦਾਂ ਤੁਹਾਨੂੰ ਗੰਦਾ ਕਾਕਰੋਚ ਸਮਝ , ਜੁੱਤੀਆਂ ਲਾ, So called upgrade ਘਰੋਂ ਬਾਹਰ ਸੁੱਟੇਆ ਜਾਏਗਾ ! ਉਨ੍ਹਾਂ ਦੀ ਨਜ਼ਰੇ ਇਹੀ ਤੁਹਾਡੀ ਹੈਸੀਅਤ ਹੈ !
ਹਰਦੇਵ ਸਿੰਘ-24.04.2020(ਜੰਮੂ)
Attachments area

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.