ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
" ਭਾਈ ਜੀ ਦੇ ਰੱਬ ਦੇ ਯੱਬ ਦਾ ਟ੍ਰੇਲਰ !"
" ਭਾਈ ਜੀ ਦੇ ਰੱਬ ਦੇ ਯੱਬ ਦਾ ਟ੍ਰੇਲਰ !"
Page Visitors: 2441

" ਭਾਈ ਜੀ ਦੇ ਰੱਬ ਦੇ ਯੱਬ ਦਾ ਟ੍ਰੇਲਰ !"
ਇੱਕ ਭਾਈ ਜੀ ਨੇ ਤਾਂ ਪੂਰੀ ਫ਼ਿਲਮ ਦਿਖਾਉਂਦੇ ਸਪਸ਼ਟ ਕਰ ਦਿੱਤਾ ਕਿ, ‘ਇਹ ਸਾਰੀ ਕੁਦਰਤ ਹੀ ਹੱਬ ਹੈ, ਜਿਵੇਂ ਕਿ ਬੀਜ ਫ਼ੈਲ ਕੇ ਦਰਖ਼ਤ ਬਣਦਾ ! ਇਸ ਲਈ ਇੰਦਾਂ ਕਰਕੇ ਸੋਚ ਬੰਦੇਆ ਕਿ ਤੂੰ ਵੀ ਰੱਬ ਵੇਂ।ਸਾਰਾ ਕੁੱਝ ਰੱਬ ਹੀ ਹੈ। ਹੋ ਗਿਆ ਨਾ ਸੋਖਾ ? ਆ ਗਈ ਨਾ ਗਲ ਪਕੜ ਵਿੱਚ ?
‘ ਭਾਈ ਜੀ ਗਲ ਪਕੜ ਵਿਚ ਤਾਂ ਆਈ ਪਰ ਇੱਥੋਂ ਹੀ ਤੁਹਾਡੇ ਰੱਬ ਦਾ ਯੱਬ ਸ਼ੁਰੂ ਹੁੰਦਾ ਜਾਪਦਾ ’
‘ ਉਹ ਕਿਵੇਂ ?’
‘ ਚਲੋ ਸੰਖੇਪ ਵਿਚ ਵਿਚਾਰਦੇ ਹਾਂ। ਭਾਈ ਜੀ ਦਰਬਾਰ ਸਾਹਿਬ ਤੋਂ ਸਵਾਲ ਸ਼ੁਰੂ ਕਰੋ ਕਿਉਂਕਿ ਦਰਬਾਰ ਸਾਹਿਬ ਤੁਹਾਨੂੰ ਨਹੀਂ ਭੁੱਲਦਾ ਹਰ ਵੇਲੇ ਜ਼ੁਬਾਨ ਤੇ ਰਹਿੰਦਾ !’
ਭਾਈ ਜੀ ਸ਼ੂਰੂ ਹੋਏ !  ‘ ਚਲ ਦੱਸ ਦਰਬਾਰ ਸਾਹਿਬ ਕੀ ਹੈ ?’,
 ‘ਜੀ ਰੱਬ ਹੈ !’
‘ਰੱਬ ?  ਉਹ ਕਿਵੇਂ ?’,
‘ਕਿਉਂਕਿ ਇੰਟਾਂ, ਰੇਤਾ, ਚੂਨਾ, ਸੁਰਖੀ,ਸੋਨਾਂ ਆਦਿ ਸੱਭ ਰੱਬ ਹੈ !’
‘ਬਣਾਇਆ ਕਿਸਨੇ ?’
‘ਜੀ ਰੱਬ ਨੇ !’
‘ ਉਹ ਕਿਵੇਂ ?’
 ‘ਇਸ ਲਈ ਕਿ ਪਹਿਲੇ ਦੀ ਸੰਗਤ, ਕਾਰੀਗਰ ਅਤੇ ਬਾਦ ਦਾ ਦੇਸਰਾਜ ਵੀ ਰੱਬ ਸੀ !’
‘ਬਣਵਾਇਆ ਕਿਸਨੇ ?
 ‘ਰੱਬ ਨੇ, ਕਿਉਂਕਿ ਬਨਵਾਉਣ ਵਾਲੇ ਵੀ ਰੱਬ ਸੀ ਯਾਨੀ ਗੁਰੂ ਰਾਮਦਾਸ ਤੋਂ ਮਿਸਲਾਂ ਦੇ ਸਰਦਾਰਾਂ ਤਕ !’
‘ ਚਲੋ ਦੱਸੋ ਸਰੋਵਰ ਵਿੱਚ ਕੀ ਖ਼ਾਸ ਹੈ ?
‘ਜੀ ਉਸ ਵਿਚ ਰੱਬ ਹੈ !’
‘ਉਹ ਕਿਵੇਂ ?’
‘ਕਿਉਂਕਿ ਪਾਣੀ ਵੀ ਰੱਬ ਹੈ ਅਤੇ ਪਾਣੀ ਵਿਚ ਹਵਾ ਵੀ ਹੈ।ਹਵਾ ਦਾ ਤਾਂ ਗੁਰੂ ਵਾਂਗ ਸਤਿਕਾਰ ਕਰਨਾ ਬਣਦਾ।
 ਯਾਦ ਹੈ ਨਾ ‘ਪਵਣੁ ਗੁਰੂ’?
‘ ਪਰ ਉਸ ਵਿਚ ਤਾਂ ਮੱਛੀਆਂ ਮੂਤਦੀਆਂ ’
‘ ਕੋਈ ਗਲ ਨਹੀਂ ਜੀ ਉਹ ਮੱਛੀਆਂ ਅਤੇ ਮਲ-ਮੂਤ ਵੀ ਰੱਬ ਹੈ, ਕਿਉਂਕਿ ਸੱਭ ਰੱਬ ਹੈ !’
‘ ਪਰ ਪੂਜਾਰੀ ਲੁੱਟਦਾ ’
‘ ਨਹੀਂ ਜੀ ਰੱਬ ਲੁੱਟਦਾ ’
‘ਉਹ ਕਿਵੇਂ ?
‘ ਜੀ ਪੁਜਾਰੀ ਵੀ ਰੱਬ ਹਨ ਯਾਨੀ ਇਕੋ ਬੀਜ ਦਾ ਸਾਰਾ ਪਸਾਰਾ ਹੈ ਅਤੇ ਪਸਾਰਾ ਹੀ ਰੱਬ ਹੈ ’
‘ ਯਾਰ ਮੇਰੀ ਗਲ ਤਾਂ ਸਮਝੋ ,
 ਤੁਸੀ ਮੇਰੀ ਗਲ ਨਹੀਂ ਸਮਝ ਰਹੇ ’
‘ ਜੀ ਰੱਬ ਤੁਹਾਡੀ ਗਲ ਨਹੀਂ ਸਮਝ ਰਿਹਾ ’
‘ ਉਹ ਕਿਵੇਂ?’,
‘ਕਿਉਂਕਿ ਜਿਹੜੇ ਤੁਹਾਡੀ ਨਹੀਂ ਸਮਝ ਰਹੇ ਉਹ ਵੀ ਰੱਬ ਹਨ !’
‘ ਯਾਰ ਮੇਰਾ ਮਤਲਬ ਤਾਂ  ਅੋਖੇ ਅਤੇ ਗੰਦੇ ਸਮਾਜ ਨੂੰ, ਸੋਹਣਾ ਅਤੇ ਸੋਖਾ ਬਨਾਉਣਾ ਹੈ !’
‘ਜੀ ਨਹੀਂ ਤੁਹਾਡਾ ਮਤਲਬ ਅੋਖੇ ਅਤੇ ਗੰਦੇ ਰੱਬ ਨੂੰ ਸੋਹਣਾ ਅਤੇ ਚੰਗਾ ਬਨਾਉਣਾ ਹੈ’
‘ ਉਹ ਕਿਵੇਂ ?’,
 ‘ਕਿਉਂਕਿ ਸਮਾਜ ਵੀ ਰੱਬ ਹੈ ’
‘ ਯਾਰ ਤੁਸੀਂ ਤਾਂ ਮੇਰਾ ਦਮਾਗ ਅਤੇ ਸਮਾਂ ਖ਼ਰਾਬ ਕਰ ਰਹੇ ’
‘ ਜੀ ਨਹੀਂ ਤੁਹਾਡਾ ਸਮਾਂ ਅਤੇ ਦਿਮਾਗ ਤੁਹਾਡਾ ਰੱਬ ਖਰਾਬ ਕਰ ਰਿਹਾ ਅਸੀਂ ਸਾਰੇ ਤਾਂ ਤੁਹਾਡੇ ਰੱਬ ਹਾਂ।'
‘ ਯਾਰ ਇਹ ਤਾਂ ਬੜਾ ਯੱਬ ਹੈ ’
‘ ਨਹੀਂ ਭਾਈ ਜੀ ਇਹ ਤਾਂ ਤੁਹਾਡਾ ਰੱਬ ਹੈ ’
‘ ਯਾਰ ਤੁਹਾਨੂੰ ਕਿਸੇ ਨੇ ਕਿਹਾ ਸੀ ਕਿ ਰੱਬ ਨੂੰ ਲਬੀਂ ਜਰੂਰ ?’
‘ ਭਾਈ ਜੀ ਤੁਹਾਨੂੰ ਕਿਸੇ ਨੇ ਕਿਹਾ ਸੀ ਕਿ ਰੱਬ ਦੱਸੀਂ ਜਰੂਰ ?’
‘ ਉਏ ਮੈਂ ਸਿਰਫ਼ ਇਹ ਕਿਹਾ ਸੀ ਤੁਹਾਡੇ ਵਿਚ ਰੱਬ ਹੈ !’
‘ਜੀ ਨਹੀਂ ਤੁਸੀਂ ਕਹਿੰਦੇ ਸਾਰੀ ਕੁਦਰਤ ਹੀ ਰੱਬ ਹੈ ਇਸ ਲਈ ਬੰਦਾ ਵੀ ਰੱਬ ਹੈ ! ਚਲੋ ਕੋਈ ਗਲ ਨਹੀਂ ਜ਼ਰਾ ਆਰਾਮ ਕਰ ਲੋ। ਨਵੀਂਆਂ ਸਟੇਟਮੇਂਟਾਂ ਘੜ ਕੇ ਸਟੇਂਡ ਬਦਲ ਲੋ।
ਇਹ ਤਾਂ ਤੁਹਾਡੇ ਰੱਬ ਦੇ ਯੱਬ ਦਾ ਟ੍ਰੇਲਰ ਮਾਤਰ ਸੀ !'
‘ ਉਏ ਮੈਂ ਤੁਹਾਡੇ ਰੱਬ ਨੂੰ ਵੇਖ ਲਵਾਂਗਾ ’
‘ ਭਾਈ ਜੀ ਸਾਡਾ ਰੱਬ ਤਾਂ ਹੈ ਹੀ ਨਹੀਂ। ਹੁਣ ਤੁਸੀਂ ਪਹਿਲਾਂ ਆਪਣੇ ਰੱਬ ਦੇ ਯੱਬ ਨੂੰ ਹੀ ਵੇਖੋ ’
ਹਰਦੇਵ ਸਿੰਘ-੨੬.੧੦.੨੦੧੯ (ਜੰਮੂ)
ਨੋਟ:- ਪਾਤਰ ਅਤੇ ਸੰਵਾਦ ਕੁੱਝ ਵਿਚਾਰਾਂ ਤੇ ਅਧਾਰਤ ਪਰੰਤੂ ਕਾਲਪਨਕ ਹਨ!

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.