ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
# ਭਾਈ ਭੁਪਿੰਦਰ ਸਿੰਘ ਜੀ ਦਾ ਕਤਲ਼ ਕਿਵੇਂ ਹੋਇਆ #
# ਭਾਈ ਭੁਪਿੰਦਰ ਸਿੰਘ ਜੀ ਦਾ ਕਤਲ਼ ਕਿਵੇਂ ਹੋਇਆ #
Page Visitors: 2363

# ਭਾਈ ਭੁਪਿੰਦਰ ਸਿੰਘ ਜੀ ਦਾ ਕਤਲ਼ ਕਿਵੇਂ ਹੋਇਆ #
ਅੱਗੇ ਤੁਰਨ ਤੋਂ ਪਹਿਲਾਂ ਇਹ ਬਿਲਕੁਲ ਸਪਸ਼ਟ ਕਰ ਦੇਵਾਂ ਕਿ ਭਾਈ ਭੁਪਿੰਦਰ ਸਿੰਘ ਜੀ ਦਾ ਕਤਲ ਕਿਸਨੇ ਕੀਤਾ-ਕਰਵਾਇਆ ਇਸ ਸੰਖੇਪ ਜਿਹੇ ਲੇਖ ਦਾ ਵਿਸ਼ਾ ਨਹੀਂ।
ਆਉ ਹੁਣ “ਅਪਗ੍ਰੇਡਾਂ” ਦੀ ਇਕ ਆਪਣੀ 'ਰੇਡੀਯੂ ਪੇਸ਼ਕਾਰੀ' ਰਾਹੀਂ ਇਸ ਨੂੰ ਵਿਚਾਰਣ ਦਾ ਜਤਨ ਕਰੀਏ।
“ਅਪਗ੍ਰੇਡ” ਸੱਜਣ ਕਹਿੰਦੇ, ਭਈ ਕੁਦਰਤ ਹੀ ਰਬ ਹੈ ਅਤੇ ਉਸਦੇ ਨਿਯਮਾਂ ਦੀਆਂ 'ਸ਼ਰਤਾਂ' ਪੂਰੀਆਂ ਹੋ ਜਾਣ ਤਾਂ ਘਟਨਾਵਾਂ ਵਾਪਰ ਜਾਂਦੀਆਂ ਨੇ ਮਸਲਨ; ਇਕ ਬੁੱਢਾ ਅਤੇ ਇਕ ਜਵਾਨ ਮੁੰਡੇ ਦੇ ਮੋਟਰਸਾਇਕਲ ਤੋਂ ਡਿੱਗ ਜਾਣ ਤੇ ਕਿਵੇਂ ਗਰੇਵਿਟੀ-ਘਰਸ਼ਨ ਅਦਿ ਨਿਯਮਾਂ (God) ਦੀਆਂ ਸ਼ਰਤਾਂ ਪੂਰੀਆਂ ਹੋਣ ਕਾਰਣ ਬੁੱਢਾ ਬੱਚ ਜਾਂਦਾ ਪਰ ਜਵਾਨ ਮਰ ਜਾਂਦਾ ਹੈ! “ ਵਾਹ ਵਾਹ!” ਹੋ ਗਿਆ ਨਾ ਪੇਸ਼ ਫ਼ੰਡਾਮੇਂਟਲ ਫ਼ੋਰਸਾਂ (Fundamental Forces) ਨਾਲ ਲੈਸ ਰੱਬ ?
ਖ਼ੈਰ ਚਲੋ ਹੁਣ ਅਸੀਂ ਵੀ ਇਕ ਘਟਨਾ ਨੂੰ ਵਿਚਾਰ ਲੇਂਦੇ ਹਾਂ।
ਭਾਈ ਭੁਪਿੰਦਰ ਸਿੰਘ ਦੇ ਕਤਲ ਵਾਲੇ ਦਿਨ ਇਕ ਗੋਲੀ ਚਲੀ ਭਾਈ ਭੁਪਿੰਦਰ ਸਿੰਘ ਜੀ ਦੇ ਸਰੀਰ ਵਿਚ ਲਗੀ।‘ਲਾ ਆਫ਼ ਮੋਸ਼ਨ’ ਅਨੁਸਾਰ ਚਲੀ ਗੋਲੀ ਨੇ ਸਰੀਰ ਅੰਦਰ ਜਾ ਕੇ ਸਰੀਰ ਦੇ ਅੰਗਾਂ ਨੂੰ ਗੰਭੀਰ ਸੱਟ ਪਹੁੰਚਾਈ, ਕੁਦਰਤ ਦੇ ਨਿਯਮ ਪੂਰੇ ਹੋਏ ਅਤੇ ਭੁਪਿੰਦਰ ਸਿੰਘ ਜੀ ਦਾ ਸਰੀਰ ਬੇਜਾਨ ਹੋ ਕੇ ਕਾਈਨੇਟਿਕ ਐਨਰਜੀ (Kinetic Energy) ਤੋਂ ਪੋਟੇਂਸ਼ਿਅਲ ਐਨਰਜੀ (Potential Energy) ਵਿਚ ਬਦਲ ਗਿਆ।
ਹੈ ਨਾ ਕਿੰਨੀ ਸੌਖੀ ਜਿਹੀ ਗਲ ਅਪਗ੍ਰੇਡ ਭਾਈਆਂ ਦੇ ਰੱਬ (ਕੁਦਰਤ ਦੇ “ਨਿਜਮ”) ਨੂੰ ਸਮਝਣ ਲਈ ?
ਖ਼ੈਰ ਗਲ ਇੰਨੀ ਕੁ ਸੌਖੀ ਨਹੀਂ! ਕੁਦਰਤ ਦੇ ਉਪਰੋਕਤ “ਨਿਜਮ” ਦੇ ਵਾਪਰਣ ਲਈ ਪਹਿਲਾਂ ਤਾਂ ਇਹ ਸ਼ਰਤ ਜ਼ਰੂਰੀ ਸੀ ਕਿ ਗੋਲੀ ਦੇ ਸਾ੍ਹਮਣੇ ਭਾਈ ਭੁਪਿੰਦਰ ਸਿੰਘ ਜੀ ਦਾ ਸਰੀਰ ਹੁੰਦਾ।ਹੁਣ ਭਲਾ ਇਹ ਸ਼ਰਤ ਕਿਵੇਂ ਪੁਰੀ ਹੋਈ? ਇਹ ਸ਼ਰਤ ਇੰਝ ਪੂਰੀ ਹੋਈ ਕਿ ਭਾਈ ਜੀ ਨੇ ਆਪਣੀ ਸੀਟ ਤੋਂ ਉੱਠ ਕੇ ਭਾਈ ਭੁਪਿੰਦਰ ਸਿੰਘ ਨੂੰ ਆਪਣੀ ਥਾਂ ਬਿਠਾ ਦਿੱਤਾ।
ਇਹ ਸ਼ਰਤ ਪੂਰੀ ਹੋਣ ਬਾਦ ਹੀ ਗੋਲੀ ਆਦਿ ਦੀ ਸ਼ਰਤ ਪੂਰੀ ਹੋਈ ਅਤੇ ਨਿਰਦੋਸ਼ ਭੂਪਿੰਦਰ ਸਿੰਘ ਜੀ ਪੂਰੇ ਹੋ ਗਏ ਨਾਲੇ ਭਾਈ ਸਾਹਿਬ ਜੀ ਦੀ ਆਪਣੀ ਜਾਨ ਬੱਚਣ ਦੀ ਸ਼ਰਤ ਪੂਰੀ ਵੀ ਹੋ ਗਈ ਅਤੇ ਭਾਈ ਜੀ ਇਸ ਲਈ ਹੱਥ ਚੁੱਕ ਕੇ ਉੱਪਰ ਵਾਲੇ ਰੱਬ ਦਾ ਸ਼ੁਕ੍ਰਿਆ ਵੀ ਅਦਾ ਕੀਤਾ!
ਹੁਣ ਅਜਿਹੀਆਂ ਸ਼ਰਤਾਂ ਪੂਰੀਆਂ ਹੋਣ ਦਾ ਜਿੰਮੇਵਾਰ ਕੋਣ? ਹੁਣ "ਅੱਪਗ੍ਰੇਡ ਭਾਈ" ਦੱਸਣਗੇ ਕਿ ਭੁਪਿੰਦਰ ਸਿੰਘ ਜੀ ਮੋਤ ਕਿਵੇਂ ਅਤੇ ਕਹਿੜੀਆਂ ਸ਼ਰਤਾਂ ਪੁਰੀਆਂ ਹੋਣ ਤੇ ਹੋਈ ? ਜਾਂ ਫਿਰ ਉਸ ਵਿਚ ਉਨ੍ਹਾਂ ਦਾ ਰੱਬ (ਲਾ ਆਫ਼ ਨੈਚਰ) ਕੰਮ ਨਹੀਂ ਸੀ ਕਰ ਰਿਹਾ ?

ਹਰਦੇਵ ਸਿੰਘ-੦੬.੦੭.੨੧ (ਜੰਮੂ)   

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.