ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
# ‘ਸਰਬਜੀਤ ਸਿੰਘ ਸੈਕਰਾਮੈਂਟੋ ਜੀ ਨੂੰ ਮੈਂ ‘ਸਾਲ ਦੀ ਲੰਬਾਈ’ ਨਹੀਂ ਪੁੱਛੀ #
# ‘ਸਰਬਜੀਤ ਸਿੰਘ ਸੈਕਰਾਮੈਂਟੋ ਜੀ ਨੂੰ ਮੈਂ ‘ਸਾਲ ਦੀ ਲੰਬਾਈ’ ਨਹੀਂ ਪੁੱਛੀ #
Page Visitors: 2375

#  ' ਸਰਬਜੀਤ ਸਿੰਘ ਸੇਕਰਾਮੇਂਟੋ ਜੀ ਨੂੰ ਮੈਂ ‘ਸਾਲ ਦੀ ਲੰਬਾਈ’ ਨਹੀਂ ਪੁੱਛੀ ' #
ਪਿਛਲੇ ਦਿਨੀਂ (14.07.21) ਮੈਂ ਇਕ ਆਪਣਾ ਇਕ ਲੇਖ ( published in 2015 on thekhalsa.org) ਫ਼ੇਸ ਬੁੱਕ ਤੇ ਪਾਇਆ ਜਿਸ ਦਾ ਸਿਰਲੇਖ ਹੀ ਲੇਖ ਵਿਚਲਾ ਮੂਲ ਸਵਾਲ ਸੀ:-
#ਕੀ ਖ਼ਗੋਲ ਵਿਗਿਆਨ ਸਿੱਖ,ਹਿੰਦੂ,ਮੁਸਲਮਾਨ ਜਾਂ ਇਸਾਈ ਹੁੰਦਾ ਹੈ ?#
ਮੇਰਾ ਮੰਨਣਾ ਹੈ ਕਿ ਖ਼ਗੋਲ ਵਿਗਿਆਨ ਸਿੱਖ ਹਿੰਦੂ ਮੁਸਲਿਮ ਜਾਂ ਇਸਾਈ ਆਦਿ ਨਹੀਂ ਹੁੰਦਾ ਜਿਵੇਂ ਕਿ ਪੁਰੇਵਾਲ ਜੀ ਦੇ ਸਮਰਥਕ ਪ੍ਰਭਾਵ ਪਾਉਂਣ ਦੀ ਕੋਸ਼ਿਸ਼ ਕਰਦੇ ਆਏ ਹਨ। ਇਸ ਲਈ ਲੇਖ  ਵਿਚ ਮੈਂ ਕੁੱਝ ਖ਼ਗੋਲ ਵਿਗਿਆਨ ਦੇ ਪੁਰਾਤਨ ਕੰਮਾਂ ਦਾ ਹਵਾਲਾ ਦਿੰਦੇ ਆਪਣੇ ਮੂਲ ਸਵਾਲ ਨੂੰ ਲੇਖ ਵਿਚ ਇੰਝ ਦੁਹਰਾਇਆ:-
“ਪਰ ਉਨ੍ਹਾਂ (ਪੁਰਾਤਨ ਖ਼ਗੋਲ ਵਿਗਿਆਨੀ ਉਲੇਗ , ਕਾਪਰਨਿਕਸ ਆਦਿ) ਵਲੋਂ  ਬਿਨ੍ਹਾਂ ਦੂਰਬੀਨਾਂ ਦੀ ਸਹਾਇਤਾ ਤੋਂ ਕੀਤਾ ਗਿਆ ਕੰਮ,ਨਾ ਮੁਸਲਮਾਨ ਸੀ ਅਤੇ ਨਾ ਹੀ ਇਸਾਈ! ਕੀ ਅੱਜ ਕੰਮਪਯੂਟਰ ਪ੍ਰੋਗ੍ਰਾਮਾਂ ਰਾਹੀਂ ਕੈਲੇਂਡਰ ਗਨਣਾ ਕਰ-ਕਰ ਵਖਾਉਂਣ ਵਾਲੇ ਕੁੱਝ ਸੱਜਣ ਇਹ ਸੱਚ ਸਵੀਕਾਰ ਕਰਨ ਨੂੰ ਤਿਆਰ ਹਨ ?”
ਲੇਖ ਵਿਚ ਮੈਂ ਕਿਤੇ ਵੀ ਗਿਣਤਿਆਂ ਮਿਣਤਿਆਂ ਬਾਰੇ ਕੁੱਝ ਵੀ ਨਹੀਂ ਸੀ ਪੁੱਛੇਆ ਪਰ ਸਦਕੇ ਜਾਵਾਂ ਕਲੇਂਡਰ ਵਿਦਵਾਨ ਸਰਬਜੀਤ ਸਿੰਘ ਸੇਕਰੋਮੇਂਟੋ ਜੀ ਦੇ ਕਿ ਉਨ੍ਹਾਂ ਨੇ ਇਸ ਸਬੰਧ ਵਿਚ ਇਕ ਹੋਰ ਗਿਣਤਿਆਂ ਮਿਣਤਿਆਂ ਵਾਲਾ ਲੰਬਾ ਲੇਖ “ਸਾਲ ਦੀ ਲੰਬਾਈ” (ਦਾ ਸਿੱਖ.ਅੋ  ਆਰ ਜੀ) ਲਿਖ ਤਾਂ ਦਿੱਤਾ ਪਰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ।ਮੈਂ ਤਾਂ  ਸਾਲ ਦੀ ਲੰਬਾਈ ਬਾਰੇ ਕੋਈ ਸਵਾਲ ਕੀਤਾ ਹੀ ਨਹੀਂ ਸੀ।
ਮੈਂ ਵਿਦਵਾਨ ਹੋਣ ਦਾ ਦਾਵਾ ਤਾਂ ਕਦੇ ਕੀਤਾ ਨਹੀਂ ਪਰ ਜੇ ਪੁਰੇਵਾਲ, ਸਰਬਜੀਤ ਜੀ ਸੂਰਜ ਸਿਧਾਂਤ,ਦ੍ਰਿਗ ਗਣਿਤ ਸਿਧਾਂਤ (ਜਿਨ੍ਹਾਂ ਨੂੰ ਉਹ ਪੰਡਤਾਂ ਦਾ ਕੰਮ ਪ੍ਰਚਾਰਦੇ ਹਨ) ਪੜ੍ਹ ਪੜ੍ਹ ਕੇ ਲਿਖ ਸਕਦੇ ਹਨ ਅਤੇ ਬਣੇ ਹੋਏ ਕੰਪਯੂਟਰ ਕੇਲਕੂਲੇਸ਼ਨ ਪ੍ਰੋਗਾਮ ਵਰਤ ਕੇ  ਗਿਣਤਿਆਂ ਮਿਣਤਿਆਂ ਲਿਖ ਰੋਬ ਜਿਹਾ ਜਮਾ ਸਕਦੇ ਹਨ ਤਾਂ ਕਿ ਮੈਂ ਸਿਰਫ਼ ਪੁਰਾਤਨ ਵਿਦਵਾਨਾਂ ਦੇ ਕੀਤੇ ਕੰਮ ਨੂੰ ਕੋਟ ਵੀ ਨਹੀਂ ਕਰ ਸਕਦਾ ?  ਆਖ਼ਰ ਇਤਨੀ ਕੁੜਤਨ ਕਿਉਂ ? ਅਸੀਂ ਕੋਈ ਜਮੀਨ ਤਾਂ ਨਹੀਂ ਵੰਡਣੀ !
ਇਸੇ ਕਾਰਣ ਮੈਂ ਵਾਰ ਵਾਰ ਕਹਿੰਦਾ ਹਾਂ ਕਿ ਸਰਬਜੀਤ ਸਿੰਘ ਜੀ ਅਤੇ ਪੁਰੇਵਾਲ ਜੀ ਰੂ ਬਾ ਰੂਹ ਚਰਚਾ ਕਰਨ ਅਤੇ ਚਰਚਾ ਵਿਚ ਮੇਰੇ ਜਵਾਬ ਦੇਣ ਦੀ ਵਾਰੀ ਦਿੱਤੇ ਬਗ਼ੈਰ ਨਾ ਭੱਜਣ! ਉਹ ਸਹੀ ਹੋਏ ਤਾਂ ਮੈਂ ਸਵੀਕਾਰ ਕਰਾਂਗਾ ਪਰ ਚਰਚਾ ਤਾਂ ਪੂਰੀ ਕਰਨ !
ਸਰਬਜੀਤ ਸਿੰਘ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ  ਚਰਚਾ ਦਾ ਆਖ਼ਰੀ ਪੜਾਅ ਬੈਠ ਕੇ  ਵਿਚਾਰ ਕਰਨਾ ਹੁੰਦਾ ਹੈ।ਜਿਸ ਤੋਂ ਉਹ ਹੁਣ ਟਾਲਾ ਵੱਟ ਰਹੇ ਹਨ !

ਹਰਦੇਵ ਸਿੰਘ- ੧੯.੦੭.੨੧(ਜੰਮੂ)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.