ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਬਜ਼ੁਰਗ ਨੇ ਸਮਝਾਇਆ ਕਿ ਨੂੰਹਾਂ ਅਤੇ ਧੀਆਂ ਵਿੱਚ ਕੀ ਫਰਕ ਹੁੰਦਾ ਹੈ,
ਬਜ਼ੁਰਗ ਨੇ ਸਮਝਾਇਆ ਕਿ ਨੂੰਹਾਂ ਅਤੇ ਧੀਆਂ ਵਿੱਚ ਕੀ ਫਰਕ ਹੁੰਦਾ ਹੈ,
Page Visitors: 2421

ਬਜ਼ੁਰਗ ਨੇ ਸਮਝਾਇਆ ਕਿ ਨੂੰਹਾਂ ਅਤੇ ਧੀਆਂ ਵਿੱਚ ਕੀ ਫਰਕ ਹੁੰਦਾ ਹੈ,
  ਇੱਕ ਦਿਨ ਮੈਂ ਅਤੇ ਮੇਰੀ ਸਿੰਘਣੀ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸੀ, ਗੱਡੀ ਦੇ ਜਰਨਲ ਡੱਬਿਆˆ ਵਿੱਚ ਭੀੜ ਜਿਆਦਾ ਹੋਣ ਕਾਰਨ ਅਸੀˆ ਕਾਹਲੀ ਨਾਲ ਬੁਕਿੰਗ ਵਾਲੇ ਡੱਬੇ ਵਿੱਚ ਚੜ੍ਹ ਗਏ, ਡੱਬੇ ਦੇ ਬਾਰ ਨੇੜਲੀ ਸੀਟ ਉੱਤੇ ਇੱਕ ਬਜ਼ੁਰਗ ਅਤੇ ਛੋਟੀ ਉਮਰ ਦੀ ਇਸਤਰੀ ਬੈਠੇ ਸਨ, ਉਹਨਾˆ ਨੇ ਸਾਨੂੰ ਕੋਲ ਬੈਠਣ ਲਈ ਥਾˆ ਦੇ ਦਿੱਤੀ, ਅਸੀˆ ਉਹਨਾˆ ਦਾ ਧੰਨਵਾਦ ਕਰਦਿਆˆ, ਬੈਠਦਿਆˆ ਹੀ ਗੱਲਾˆ ਬਾਤਾˆ ਕਰਨ ਲੱਗ ਪਏ, ਤਾˆ ਪਤਾ ਲੱਗਿਆ ਕਿ ਉਹ ਬਜ਼ੁਰਗ ਅਤੇ ਇਸਤਰੀ ਪਿਓ ਧੀ ਸਨ, ਉਸ ਇਸਤਰੀ ਨੇ ਦੱਸਿਆ ਕਿ ਮੇਰੇ ਦੋ ਭਰਾ ਹਨ, ਦੋਹੇਂ ਵਿਆਹੇ ਹੋਏ ਹਨ,ਦੋਹੇਂ ਨੂੰਹਾˆ ਇਸ ਦੀ ਸੰਭਾਲ ਨਹੀˆ ਕਰ ਰਹੀਆˆ ਸਨ, ਇਸ ਲਈ ਮੈਂ ਆਪਣੇ ਪਿਓ ਨੂੰ ਸੰਭਾਲਣ ਲਈ ਆਪਣੇ ਸਹੁਰੇ ਘਰ ਲੈ ਕੇ ਜਾ ਰਹੀ ਹਾˆ, ਹੋਰ ਵੀ ਬਹੁਤ ਗੱਲਾˆ ਹੋਈਆˆ, ਉਸ ਦੀਆˆ ਅਜਿਹੀਆˆ ਗੱਲਾˆ ਸੁਣ ਕੇ ਉਸ ਇਸਤਰੀ ਪ੍ਰਤੀ ਮਨ ਵਿੱਚ ਕਾਫੀ ਹਮਦਰਦੀ ਅਤੇ ਸਤਿਕਾਰ ਵੱਧ ਗਿਆ, ਦੋ ਘੰਟੇ ਦਾ ਸਮਾˆ ਇੰਜ ਲੱਗੇ ਜਿਵੇਂ ਪੰਦਰਾˆ ਵੀਹ ਮਿੰਟ ਹੀ ਹੋਏ ਹੋਣ, ਆਪਣੇ ਆਪ ਨੂੰ ਇਉਂ ਮਹਿਸੂਸ ਹੋਵੇ ਕਿ ਅੱਜ ਤਾˆ ਆਪਣੀ ਯਾਤਰਾ ਸਫਲ ਹੋ ਗਈ ਹੈ, ਇੱਕ ਉੱਤਮ ਸੋਚ ਵਾਲੀ ਭੈਣ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਹੈ, ਮੈਂ ਉਸ ਦੀ ਅਜਿਹੀ ਸੇਵਾ ਭਾਵਨਾ ਵਾਲੀ ਸੋਚ ਦੀ ਸ਼ਲਾਘਾ ਕਰਦਿਆˆ ਕਿਹਾ ਕਿ ਭੈਣ ਜੀ ਤਾˆ ਹੀ ਤਾˆ ਕਹਿੰਦੇ ਹਨ ਕਿ ਪੁੱਤ ਵੰਡਾਉਣ ਜਮੀਨਾˆ ਧੀਆˆ ਦਰਦ ਵੰਡਾਉˆਦੀਆˆ ਨੇ, ਅਸੀਂ ਉਸ ਭੈਣ ਨਾਲ ਹੋਏ ਸਾਥ ਅਤੇ ਉਸ ਦੀ ਸੇਵਾ ਸਤਿਕਾਰ ਵਾਲੀ ਸੋਚ ਤੋਂ ਖੁਸ਼ ਸੀ ਅਤੇ ਉਹ ਭੈਣ ਵੀ ਆਪਣੇ ਵਾਰੇ ਦੱਸ ਕੇ ਅਤੇ ਸਾਡੇ ਵੱਲੋਂ ਕੀਤੀ ਆਪਣੀ ਪ੍ਰਸੰਸਾ ਸੁਣ ਕੇ ਖੁਸ਼ ਸੀ, ਪਰ ਉਹ ਬਜ਼ੁਰਗ ਸਾਡੀਆˆ ਗੱਲਾˆ ਤਾˆ ਸੁਣਦਾ ਰਿਹਾ, ਦੋ ਘੰਟਿਆˆ ਦੇ ਸਫਰ ਦੌਰਾਨ ਬੋਲਿਆ ਕੁੱਝ ਵੀ ਨਹੀਂ ਸੀ, ਉਹਨਾˆ ਦਾ ਸਟੇਸ਼ਨ ਨੇੜੇ
ਆਉਣ ਵਾਲ਼ਾ ਸੀ ਉਹ ਭੈਣ ਉਠ ਕੇ ਬਾਥਰੂਮ ਵਿੱਚ ਚਲੀ ਗਈ, ਉਸ ਦੇ ਚਲੇ ਜਾਣ ਤੇ ਬਜ਼ੁਰਗ ਬੋਲਿਆ ਕਹਿੰਦਾ ਭਾਈ ਨਾ ਤਾˆ ਸਾਰੇ ਪੁੱਤ ਜਾˆ ਜਵਾਈ ਮਾੜੇ ਹੁੰਦੇ ਹਨ ਨਾ ਸਾਰੀਆˆ ਧੀਆˆ ਜਾˆ ਨੂੰਹਾˆ ਮਾੜੀਆˆ ਹੁੰਦੀਆˆ ਨੇ, ਅਸਲ ਵਿੱਚ ਇਹ ਦਰਦ ਵੰਡਾਉਣ ਵਾਲੀਆˆਧੀਆˆ ਹੀ ਦਰਦ ਦਿੰਦੀਆˆ ਹਨ, ਇਹ ਧੀਆˆ ਆਪਣੇ ਮਾˆ ਪਿਓ ਨੂੰ ਤਾˆ ਦਿਲੋਂ ਪਿਆਰ ਕਰਦੀਆˆ ਹਨ ਅਤੇ ਸੱਸ ਸਹੁਰੇ ਨੂੰ ਤਾˆ ਆਪਣੇ ਰਾਹ ਦਾ ਰੋੜਾ ਸਮਝ ਕੇ ਇੰਨੀ ਨਫਰਤ ਕਰਦੀਆˆ ਹਨ ਕਿ ਉਹਨਾˆ ਨੂੰ ਵੇਖਣਾ ਵੀ ਪਸੰਦ ਨਹੀˆ ਕਰਦੀਆˆ, ਪੁੱਤਾˆ ਵਿੱਚ ਜੁਅਰਤ ਨਹੀਂ ਰਹੀ ਕਿ ਉਹ ਆਪਣੇ ਮਾˆ ਪਿਓ ਦੀ ਸੰਭਾਲ ਲਈ ਆਪਣੀਆˆ ਘਰਵਾਲੀਆˆ ਨੂੰ ਕਹਿ ਸਕਣ, ਅਤੇ ਇਹ ਕਹਿਣ ਕਿ ਮੇਰੇ ਮਾˆ ਪਿਓ ਵੀ ਤੇਰੇ ਮਾˆ ਪਿਓ ਜਿੰਨੇ ਸਤਿਕਾਰ ਯੋਗ ਹਨ, ਖਬਰਦਾਰ ਜੇ ਮੇਰੇ ਮਾˆ ਪਿਓ ਦੀ ਸ਼ਾਨ ਦੇ ਖਿਲਾਫ ਇਕ ਵੀ ਸ਼ਬਦ ਬੋਲਿਆ, ਜਿਹੜੀਆˆ ਆਹ ਧੀਆˆ ਆਪਣੇ ਮਾˆ ਪਿਓ ਨੂੰ ਸੰਭਾਲਣ ਦੀਆˆ ਗੱਲਾˆ ਕਰਦੀਆˆ ਹਨ, ਉਹ ਸਹੁਰੇ ਘਰ ਜਾ ਕੇ ਸੱਸ ਸਹੁਰੇ ਨੂੰ ਮਾˆ ਪਿਓ ਸਮਝ ਕੇ ਕਿਉਂ ਨਹੀˆ ਸੰਭਾਲਦੀਆˆ, ਨੂੰਹਾˆ ਵੀ ਤਾˆ ਧੀਆˆ ਹੀ ਹੁੰਦੀਆˆ ਨੇ, ਠੀਕ ਹੈ ਕਿ ਮੇਰੀਆˆ ਨੂੰਹਾˆ ਮੈਨੂੰ ਨਹੀਂ ਸੰਭਾਲਦੀਆˆ ਸਨ, ਪਰ ਆਹ ਜੋ ਮੇਰੀ ਧੀ ਮੈਨੂੰ ਸੰਭਾਲਣ ਲਈ ਲੈ ਕੇ ਜਾ ਰਹੀ ਹੈ, ਇਸ ਦੇ ਦੁੱਖੀ ਕੀਤੇ ਇਸ ਦੇ ਸੱਸ ਸਹੁਰਾ (ਮੇਰੇ ਕੁੜਮ ਤੇ ਕੁੜਮਣੀ) ਵੀ ਆਪਣੀ ਧੀ ਕੋਲ ਬੈਠੇ ਹਨ, ਬੱਸ ਭਾਈ ਚੁੱਪ ਹੀ ਭਲੀ ਹੈ, ਖਾਲਸਾ ਜੀ, ਜਿਸ ਪਿੰਡ ਵਿੱਚ ਸਾਰੀ ਉਮਰ ਬਿਤਾਈ ਹੈ ਉਸ ਪਿੰਡ ਨੂੰ ਛੱਡ ਕੇ ਬਿਗਾਨੇ ਪਿੰਡ ਧੀ (ਕੁੜਮਾˆ) ਦੇ ਘਰ ਇਹ ਆਖਰੀ ਬਚਿਆ ਸਮਾˆ ਲੰਘਾਉਣਾ ਮੈਨੂੰ ਤਾˆ ਨਰਕ ਤੋਂ ਵੀ ਮਾੜਾ ਲੱਗਦਾ ਹੈ, ਉਥੇ ਜਾ ਕੇ ਕੀ ਹੁਣ ਮੇਰੀ ਇੱਜਤ ਵਧੇਗੀ ?, ਰੱਬ ਜੇ ਰੋਟੀ ਦੇਵੇ ਤਾˆ ਆਪਣੇ ਘਰ ਵਿੱਚ ਹੀ ਦੇਵੇ ਨਹੀ ਤਾˆ ਮੌਤ ਦੇ ਦੇ, ਇੰਨਾ ਕਹਿ ਕੇ ਬਜ਼ੁਰਗ ਚੁੱਪ ਹੋ ਗਿਆ, ਬਜ਼ੁਰਗ ਦੀਆˆ ਗੱਲਾˆ ਸੁਣ ਕੇ ਅਸੀˆ ਵੀ ਹੈਰਾਨ ਹੁੰਦਿਆˆ ਚੁੱਪ ਹੋ ਗਏ, ਦੋ ਘੰਟਿਆˆ ਦੀਆˆ ਕਥਾ ਕੀਰਤਨ ਵਰਗੀਆˆ ਲੱਗਦੀਆˆ ਗੱਲਾˆ ਦੀ ਬਜੁਰਗ ਨੇ ਦੋ ਮਿੰਟਾˆ ਵਿੱਚ ਅਸਲੀਅਤ ਸਾਹਮਣੇ ਲਿਆ ਕੇ ਧਰ ਦਿੱਤੀ ਸੀ, ਅਤੇ ਸਮਝਾਇਆ ਕਿ ਨੂੰਹਾਂ ਅਤੇ ਧੀਆਂ ਵਿੱਚ ਕੀ ਫਰਕ ਹੁੰਦਾ ਹੈ, ਇੰਨੇ ਨੂੰ ਉਸ ਦੀ ਧੀ ਵੀਆ ਗਈ, ਪਰ ਹੁਣ ਉਸ ਨੂੰ ਵੇਖ ਕੇ ਅਸੀਂ ਚੁੱਪ ਸੀ, ਉਸ ਦੇ ਬਾਥਰੂਮ ਜਾਣ ਤੋਂ ਪਹਿਲਾˆਵਾਲਾ ਸਤਿਕਾਰ ਉੱਡ ਚੁੱਕਿਆ ਸੀ, ਸਰਵਣ ਪੁੱਤ ਵਰਗੀ ਲੱਗਦੀ ਧੀ ਵਿੱਚੋਂ ਹੁਣ ਬਜ਼ੁਰਗ ਵੱਲੋਂ ਵਿਖਾਈ ਨੂੰਹ ਦਿਸ ਰਹੀ ਸੀ ।
ਮਿਤੀ 02-07-2020
ਹਰਲਾਜ ਸਿੰਘ ਬਹਾਦਰਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.