ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਜਾਗਦਿਆਂ ਦੀਆਂ ਕੱਟੀਆਂ, ਸੁਤਿਆਂ ਦੇ ਕੱਟੇ
ਜਾਗਦਿਆਂ ਦੀਆਂ ਕੱਟੀਆਂ, ਸੁਤਿਆਂ ਦੇ ਕੱਟੇ
Page Visitors: 2585

ਜਾਗਦਿਆਂ ਦੀਆਂ ਕੱਟੀਆਂ, ਸੁਤਿਆਂ ਦੇ ਕੱਟੇ
ਪੰਜਾਬ ਦੀ ਪੁਰਾਣੀ ਕਹਾਵਤ ਹੈ ਕਿ ਇਕ ਪਿੰਡ ਵਿਚ ਦੋ ਜੱਟ ਰਹਿੰਦੇ ਸੀ, ਦੋਵਾਂ ਦੇ ਘਰ ਨੇੜੇ-ਨੇੜੇ ਸਨ,ਦੋਵਾਂ ਦੀਆਂ ਮੱਝਾਂ ਸੂਣ ਵਾਲੀਆਂ ਸਨ, ਦੋਵੇਂ ਕਾਫੀ ਦੇਰ ਤੱਕ ਜਾਗਦੇ ਰਹੇ, ਪਰ ਮੱਝਾਂ ਨਹੀਂ ਸੂਈਆਂ, ਇਕ ਸੌਂ ਗਿਆ ਅਤੇ ਇਕ ਜਾਗਦਾ ਰਿਹਾ, ਤੜਕ-ਸਾਰ ਦੋਵਾਂ ਦੀਆਂ ਮੱਝਾਂ ਸੂ ਪਈਆਂ, ਜੋ ਜਾਗ ਰਿਹਾ ਸੀ ਉਸ ਦੀ ਮੱਝ ਨੇ ਕੱਟਾ ਦਿੱਤਾ ਅਤੇ ਜੋ ਸੌਂ ਗਿਆ ਸੀ ਉਸ ਦੀ ਮੱਝ ਨੇ ਕੱਟੀ ਦਿੱਤੀ। ਜਾਗਦੇ ਜੱਟ ਨੇ ਵੇਖਿਆ ਕਿ ਦੂਸਰੇ ਜੱਟ ਦਾ ਕੋਈ ਵੀ ਬੰਦਾ ਨਹੀਂ ਵੇਖ ਰਿਹਾ ਤਾਂ ਉਸ ਨੇ ਆਪਣੀ ਮੱਝ ਦਾ ਕੱਟਾ ਉਸ ਦੀ ਮੱਝ ਥੱਲੇ ਰੱਖ ਦਿੱਤਾ ਅਤੇ ਉਸ ਦੀ ਕੱਟੀ ਆਪਣੀ ਮੱਝ ਦੇ ਨਾਲ ਘਰ ਦੇ ਅੰਦਰ ਲੈ ਗਿਆ । ਗੱਲ ਖਤਮ ਹੋ ਗਈ।
    ਇਹ ਜੋ ਐਕਜ਼ਿਟ-ਪੋਲ ਸ਼ੁਰੂ ਹੋਇਆ ਹੈ, ਇਸ ਦਾ ਕੀ ਮਕਸਦ ਹੈ ?
  ਵੋਟਾਂ ਤਾਂ ਪਹਿਲਾਂ ਹੀ ਪੈ ਚੁੱਕੀਆਂ ਹੁਂਦੀਆਂ ਹਨ, ਬਕਸਿਆਂ ‘ਚ ਬੰਦ ਹੋਕੇ ਸਟਰਾਂਗ-ਰੂਮ ‘ਚ ਪਹੁੰਚ ਚੁੱਕੀਆਂ ਹੁੰਦੀਆਂ ਹਨ। ਫਿਰ ਇਹ ਰੌਲਾ ਇਹ ਝਗੜਾ ਕਿਸ ਚੀਜ਼ ਦਾ ?
 ਹਕੂਮਤ ਕਰ ਰਹੀ ਪਾਰਟੀ ਕੋਲ ਸਭ ਕੁਝ ਹੁੰਦਾ ਹੈ. ਵੋਟਾਂ ਦੇ ਬਕਸੇ, ਜਿਸ ਸਟਰਾਂਗ-ਰੂਮ ਵਿਚ ਹੁੰਦੇ ਹਨ, ਉਨ੍ਹਾਂ ਦੀਆਂ ਚਾਬੀਆਂ, ਸਰਕਾਰੀ ਮੁਲਾਜ਼ਮਾਂ ਕੋਲ ਹੁੰਦੀਆਂ ਹਨ, ਉਨ੍ਹਾਂ ਵਿਚ ਹੇਰਾ-ਫੇਰੀ ਕਰਨ ਲਈ ਲੋੜ ਹੁੰਦੀ ਹੈ ਕੁਝ ਸਮੇ ਦੀ, ਜੋ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੈਂਟਾਂ ਦੇ ਹੁੰਦਿਆਂ, ਮਿਲਣਾ ਸੰਭਵ ਨਹੀਂ ਹੁੰਦਾ। ਉਸ ਦਾ ਹੀ ਹੱਲ ਹੁੰਦੇ ਹਨ ਐਕਜ਼ਿਟ-ਪੋਲ।
   ਸਾਰਾ ਦਿਨ-ਰਾਤ ਜ਼ੋਰ ਨਾਲ ਚਲਦੇ ਐਕਜ਼ਿਟ-ਪੋਲ ਰਾਹੀਂ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੈਂਟਾਂ ਨੂੰ ਮਾਯੂਸ ਕੀਤਾ ਜਾਂਦਾ ਹੈ, ਮੀਡੀਆ, ਸਰਕਾਰ ਦਾ ਜ਼ਰ-ਖਰੀਦ ਗੁਲਾਮ ਹੁੰਦਾ ਹੈ। 90% ਠੱਗਾਂ ਦੀ ਇਕੋ ਬੋਲੀ ਸੁਣ ਕੇ ਤਾਂ ਵਿਚਾਰਾ ਸਾਧਾਰਨ ਆਦਮੀ, ਆਪਣੀ ਬੱਕਰੀ ਨੂੰ ਵੀ ਕੁੱਤਾ ਸਮਝ ਕੇ ਆਪੇ ਛੱਡ ਦਿੰਦਾ ਹੈ। ਥੱਕੇ-ਹਾਰੇ ਉਮੀਦਵਾਰ, ਉਨ੍ਹਾਂ ਦੇ ਏਜੈਂਟ ਮਾਯੂਸ ਹੋ ਕੇ ਸੌਂ ਜਾਂਦੇ ਹਨ ਅਤੇ ਹੇਰਾ-ਫੇਰੀ ਕਰਨ ਵਾਲਿਆਂ ਨੂੰ ਮੌਕਾ ਮਿਲ ਜਾਂਦਾ ਹੈ, ਅਤੇ ਐਕਜ਼ਿਟ-ਪੋਲ ਸੱਚ ਸਾਬਤ ਹੋ ਜਾਂਦਾ ਹੈ।
    ਉੱਠੋ ਜਾਗਦੇ ਰਹੋ, ਕਰੜਾ ਪਹਿਰਾ ਦੇਵੋ, ਆਪਣੀਆਂ ਕੱਟੀਆਂ ਨੂੰ ਸੰਭਾਲੋ। ਸਰਕਾਰੀ ਅਫਸਰ(ਨੌਕਰ) ਜਦੋਂ ਮਰਜ਼ੀ ਹੈ, ਸਟਰਾਂਗ-ਰੂਮ ਵਿਚ ਜਾ ਸਕਦੇ ਹਨ, ਉਸ ਵਿਚ ਹੇਰਾ-ਫੇਰੀ ਕਰ ਸਕਦੇ ਹਨ। ਇਹੀ ਜਾਗਣ ਦਾ ਵੇਲਾ ਹੈ। ਇਹੀ ਵਿਚਾਰਨ ਦਾ ਵੇਲਾ ਹੈ ਕਿ ਤੁਸੀਂ ਆਪਣੀਆਂ ਕੱਟੀਆਂ ਸੰਭਾਲਣੀਆਂ ਹਨ ਜਾਂ ਲੋਕਾਂ ਦੇ ਕੱਟੇ ਇਕੱਠੇ ਕਰਨੇ ਹਨ ?
   ਇਹ ਵੇਲਾ ਗਵਾਇਆਂ ਤੁਹਾਨੂੰ 5 ਸਾਲ ਹੀ ਨਹੀਂ 50 ਸਾਲ ਪਿੱਛੇ ਪਾ ਦੇਵੇਗਾ।
      ਹੋਸ਼ਿਆਰ-ਖਬਰਦਾਰ।                   
                       ਅਮਰ ਜੀਤ ਸਿੰਘ ਚੰਦੀ 
    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.