ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਨਾਨਕ ਜੋਤ ਦੇ ਸਿੱਖਾਂ ਅੱਗੇ ਇਕ ਜੋਦੜੀ!
ਨਾਨਕ ਜੋਤ ਦੇ ਸਿੱਖਾਂ ਅੱਗੇ ਇਕ ਜੋਦੜੀ!
Page Visitors: 2473

   ਨਾਨਕ ਜੋਤ ਦੇ ਸਿੱਖਾਂ ਅੱਗੇ ਇਕ ਜੋਦੜੀ!
  (ਨੋਟ:- ਇਹ ਬੇਨਤੀ ਸਿਰਫ ਉਨ੍ਹਾਂ ਲਈ ਹੈ ਜੋ ਆਪਣੀ ਜਾਨ ਨਾਲੋਂ ਨਾਨਕ ਦੇ ਫਲਸਫੇ ਨੂੰ ਜ਼ਿਆਦਾ ਪਿਆਰ ਕਰਦੇ ਹਨ)
     ਇਕ ਮਹੀਨੇ ਤੋਂ ਜ਼ਿਆਦਾ ਸਮਾ ਬੀਤ ਚੁੱਕਾ ਹੈ, ਜਦੋਂ ਸੁਪ੍ਰੀਮ ਕੋਰਟ ਦੇ ਫੁੱਲ ਬੈਂਚ ਨੇ ਸਿੱਖਾਂ ਨੂੰ, ਇਕ ਕੱਲਟ (Cult) ਦਾ ਦਰਜਾ ਦਿੱਤਾ ਹੋਇਆ ਹੈ।      ਅਗਾਂਹ ਵਧਣ ਤੋਂ ਪਹਿਲਾਂ ਕੱਲਟ ਨੂੰ ਸਪੱਸ਼ਟ ਕਰਨਾ ਜ਼ਰੂਰੀ ਹੈ।
  ਅੰਗਰੇਜ਼ੀ  ਦੀਆਂ ਆਮ ਡਿਕਸ਼ਨਰੀਆਂ ਵਿਚ ਤਾਂ ਇਸ ਦਾ ਮਤਲਬ ਦਿੱਤਾ ਹੈ “ਪੂਜਾ-ਉਪਾਸਨਾ  ਜਾਂ ਪੂਜਾ ਦਾ ਢੰਗ” ਇਸ ਨਾਲ ਤਾਂ ਕੋਈ ਐਸੀ ਗੱਲ ਨਹੀਂ ਬਣਦੀ, ਜਿਸ ਤੇ ਕੋਈ ਇਤਰਾਜ਼ ਕੀਤਾ ਜਾ ਸਕੇ, ਪਰ ' CHAMBERS TWENTIETH CENTURY DICTIONARY’ ਮੁਤਾਬਕ ਇਸ ਦੇ ਅਰਥ ਕੁਝ ਇਵੇਂ ਬਣਦੇ ਹਨ, Any unimportant Belief.       The group which is a slave to some FAD.  
A weak of Transient hobby.          FAD ਦਾ ਮਤਲਬ ਹੈ Abnormal. ਸਨਕੀ, ਮਾਨਸਿਕ ਰੋਗੀ।   ਇਕ ਲਫਜ਼ ਹੈ ‘   ‘Faddism= One who is a Slave to some Fad.         ਇਸ ਨੂੰ ਇਨ੍ਹਾਂ ਲਫਜ਼ਾਂ ਵਿਚ ਵੀ ਸਮਝਿਆ ਜਾ ਸਕਦਾ ਹੈ।   ਕਿਸੇ Abnormal. ਸਨਕੀ ਬੰਦੇ ਪਿਛੇ ਅੰਨ੍ਹੀ ਸ਼ਰਧਾ ਨਾਲ ਚਲਣ ਵਾਲਾ ਟੋਲਾ,                 (ਜਿਵੇਂ ਸਰਸਾ ਵਾਲਾ ਟੋਲਾ)
   ਕਿਸੇ ਵੇਲੇ ਮੋਹਨਦਾਸ-ਕਰਮਚੰਦ-ਗਾਂਧੀ ਨੇ ਨਾਨਕ ਜੋਤ ਦੇ ਦਸਵੇਂ ਜਾਮੇ ਬਾਰੇ ਕਿਹਾ ਸੀ ‘ਗੁਰੂ ਗੋਬਿੰਦ ਸਿੰਘ, ਭੁੱਲੜ-ਦੇਸ਼ ਭਗਤ ਸੀ’ 
         ਜਦ ਕਿ ਗੁਰਬਾਣੀ ਅਨੁਸਾਰ;
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥   (61) 
  ਅਤੇ ਗੁਰੂ ਗੋਬਿੰਦ ਸਿੰਘ ਜੀ ਨਾਨਕ ਜੋਤ ਦੇ ਦਸਵੇਂ ਜਾਮੇ “ਗੁਰੂ ਸਨ”  ਪਰ ਕਿਸੇ ਨੇ ਵੀ ਇਸ ਨੂੰ ਸੰਜੀਦਗੀ ਨਾਲ ਨਹੀਂ ਲਿਆ, ਨਾਹੀ  ਸਾਰਵਜਨਕ ਰੂਪ ਵਿਚ ਇਸ ਦਾ ਖੰਡਣ ਹੀ ਕੀਤਾ।    ਉਸ ਮਗਰੋਂ ਸਿੱਖ ਸੰਸਥਾਵਾਂ ਨੇ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰ ਤਰ੍ਹਾਂ ਨਾਲ ਨਾਨਕ ਜੋਤ ਤੋਂ ਅਲੱਗ ਕਰ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ ਇਕ ਗਰੰਥ ਵੀ ਰਚ ਦਿੱਤਾ, ਜਿਸ ਵਿਚੋਂ ਵਾਕਿਆ ਹੀ  'Any unimportant Belief.'  ’ਦੇ ਦਰਸ਼ਨ ਹੁੰਦੇ ਹਨ। ਉਸ ਤੋਂ ਅਗਾਂਹ ਵਧਦਿਆਂ ਸੁਪ੍ਰੀਮ ਕੋਰਟ ਨੇ ਨਾਨਕ ਸਿਧਾਂਤ ਨੂੰ ਕੱਲਟ ਦਾ ਦਰਰਜਾ ਦੇ ਦਿੱਤਾ।
   ਕੁਲ ਮਿਲਾ ਕੇ ਕੱਲਟ ਅਜਿਹਾ ਲਫਜ਼ ਹੈ ਜੋ ਕਿਸੇ ਹਾਲਤ ਵਿਚ ਵੀ ਸਿੱਖਾਂ ਲਈ ਨਹੀਂ ਵਰਤਿਆ ਜਾ ਸਕਦਾ, ਪਰ ਫਿਰ ਵੀ ਸੁਪ੍ਰੀਮ ਕੋਰਟ ਦੀ ਫੁੱਲ ਬੈਂਚ ਨੇ ਇਸ ਨੂੰ ਸਿੱਖੀ ਲਈ ਵਰਤਿਆ ਹੈ, ਕਿਉਂ ? ਇਸ ਦਾ ਨਿਰਣਾ ਤਾਂ, ਸੁਪ੍ਰੀਮ ਕੋਰਟ ਦੀ ਰਿਵੀਯਨ ਪਟੀਸ਼ਨ ਵਿਚ ਹੀ ਹੋ ਸਕਦਾ ਹੈ।
  ਜਿਸ ਦਾ ਨਿਰਣਾ ਆਉਣ ਵਾਲੇ ਸਮੇ ‘ਚ ਹਰ ਹਾਲਤ ਵਿਚ ਹੋਵੇਗਾ।
  ਇਸ ਵੇਲੇ ਦੇ ਵਿਚਾਰ ਇਹ ਹਨ, ਕਿ ਸਿੱਖਾਂ ਦੀਆਂ ਉਹ ਸੰਸਥਾਵਾਂ ਜੋ ਸਿੱਖੀ 'ਚ ਜ਼ਿੱਮੇਵਾਰ ਮਿਥੀਆਂ ਜਾਂਦੀਆਂ ਹਨ, ਜੋ ਕਿਸੇ ਵੀ ਸਿੱਖ ਨੂੰ ਸਿੱਖੀ ‘ਚੋਂ ਛੇਕਣ ਵਾਲੀਆਂ ਮਿਥੀਆਂ ਗਈਆਂ ਹਨ, ਕਿਸੇ ਸਿੱਖ ਨਾਲ ਮਤ-ਭੇਦ ਹੋਣ ਤੇ, ਉਸ ਦੀ ਕੁੱਟ-ਮਾਰ ਕਰ ਦੇਣੀ, ਕਿਸੇ ਨੂੰ ਵੀ ਗੋਲੀ ਮਰਵਾ ਦੇਣੀ, ਜਾਂ ਮੁਕੱਦਮੇ ਬਣਾ ਕੇ ਸਿੱਖਾਂ ਨੂੰ ਸਾਰੀ ਜ਼ਿੰਦਗੀ ਲਈ ਜੇਲ੍ਹ ਦੇ ਹਵਾਲੇ ਕਰ ਦੇਣਾ। ਸਿੱਖਾਂ ਦੇ ਦਸਵੰਧ ਨੂੰ ਮਾਂ ਦੇ ਦੁੱਧ ਵਜੋਂ ਹਜ਼ਮ ਕਰ ਜਾਣਾ ਉਨ੍ਹਾਂ ਦਾ ਜਮਾਂਦਰੂ ਹੱਕ ਹੈ। ਸਿੱਖਾਂ ਦੇ ਪੈਸੇ ਨਾਲ ਮਹਲਾਂ ਵਰਗੇ ਡੇਰੇ ਬਣਾ ਕੇ ਉਨ੍ਹਾਂ ਨੂੰ ਐਸ਼ ਦੇ ਅੱਡੇ ਬਨਾਉਣਾ ਉਨ੍ਹਾਂ ਦਾ ਹੱਕ ਹੈ। ਹਰ ਗੁਰਦਵਾਰਾ, ਹਰ ਗੁਰਦਵਾਰਾ ਪ੍ਰਬੰਧਕ ਕਮੇਟੀ, ਹਰ ਡੇਰਾ ਅਤੇ ਦਰਜਣਾਂ ਜਥੇਬੰਦੀਆਂ ਇਸ ਵਰਗ ਵਿਚ ਹੀ ਆਉਂਦੀਆਂ ਹਨ। ਸਿੱਖਾਂ ਦੇ ਦਸਵੰਧ ਦਾ 90% ਪੈਸਾ ਇਨ੍ਹਾਂ ਸੰਸਥਾਵਾਂ ਦੀ ਭੇਂਟ ਹੀ ਚੜ੍ਹਦਾ ਹੈ।
     ਏਹ ਵੇਰਵਾ ਸਿਰਫ ਇਸ ਲਈ ਦਿੱਤਾ ਹੈ ਤਾਂ ਜੋ ਇਨ੍ਹਾਂ ਦੀ ਜ਼ਿੱਮੇਵਾਰੀ ਦਾ ਵੀ ਕੁਝ ਲੇਖਾ ਹੋ ਸਕੇ।
   ਪਰ ਬੜੇ ਦੁੱਖ ਦੀ ਗੱਲ ਹੈ ਕਿ ਇਕ ਮਹੀਨੇ ਤੋਂ ਵੱਧ ਸਮਾ ਬੀਤ ਜਾਣ ਤੇ ਵੀ, ਕੁਝ ਬਹੁਤ ਹੀ ਵਿਰਲੇ ਗੁਰਮੁਖਾਂ ਨੇ ਨਿੱਜੀ ਤੌਰ ਤੇ ਤਾਂ ਇਸ ਮਸਲ੍ਹੇ ਨੂੰ ਚੁੱਕਿਆ ਹੈ, ਉਹ ਵੀ ਗੱਲ ਬਾਤ ਤੱਕ ਹੀ, ਕਿਉਂਕਿ ਨਾਨਕ ਦੇ ਸਿੱਖਾਂ ਵਿਚੋਂ ਸ਼ਾਇਦ ਹੀ ਕੋਈ ਹੋਵੇ, ਜੋ ਸੁਪ੍ਰੀਮ ਕੋਰਟ  ਦੀ ਰਿਵੀਊ ਪਟੀਸ਼ਨ ਦਾ ਖਰਚਾ ਝੱਲ ਸਕੇ।
  ਇਹ ਮੁੱਦਾ ਉਨ੍ਹਾਂ ਸੰਸਥਾਵਾਂ ਵਲੋਂ ਉਠਾਉਣ ਦਾ ਸੀ, ਜਿਨ੍ਹਾਂ ਨੂੰ ਸਿੱਖਾਂ ਵਲੋਂ ਅਰਬਾਂ ਰੁਪਏ ਮਿਲਦੇ ਹਨ, ਕ੍ਰੋੜਾਂ ਰੁਪਏ ਮਿਲਦੇ ਹਨ, ਪਰ ਅੱਜ ਤੱਕ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ। ਹੁਣ ਇਹ ਭਾਰ ਵੀ ਕਿਰਤੀ ਸਿੱਖਾਂ ਤੇ ਹੀ ਪੈ ਗਿਆ ਹੈ,  ਇਹ ਕਿਰਤੀ ਸਿੱਖਾਂ ਨੇ ਹੀ ਸੋਚਣਾ ਹੈ ਕਿ ਕਦੋਂ ਛੇਤੀ ਤੋਂ ਛੇਤੀ ਇਕੱਤ੍ਰ ਹੋ ਕੇ, ਮਿਲ-ਬੈਠ ਕੇ ਇਸ ਮਸਲ੍ਹੇ ਦੇ ਹੱਲ ਦੀ ਰੂਪ-ਰੇਖਾ ਤਿਆਰ ਕਰਨੀ ਹੈ ? ਦੇਰ ਪਹਿਲਾਂ ਹੀ ਬਹੁਤ ਹੋ ਚੁੱਕੀ ਹੈ।
    ਜਦ ਤੱਕ ਇਹ ਮਸਲਾ ਹਲ ਨਹੀਂ ਹੋ ਜਾਂਦਾ, ਤਦ ਤੱਕ ਸਿੱਖਾਂ ਨੇ ਜੋ ਵੀ ਪੈਸਾ ਇਨ੍ਹਾਂ ਸੰਸਥਾਵਾਂ ਨੂੰ ਦੇਣਾ ਹੈ, ਉਸ ਨੂੰ ਰੋਕ ਕੇ ਇਸ ਮਸਲ੍ਹੇ ਲਈ ਇਕੱਠਾ ਕਰਨ।
  ਇਸ ਮਸਲ੍ਹੇ ਬਾਰੇ ਵੈਬਸਾਇਟ ਤੇ ਰੋਜ਼ ਵਿਚਾਰ ਚਰਚਾ ਕੀਤੀ ਜਾਵੇਗੀ। 
ਜੋ ਵੀ ਭੈਣ-ਵੀਰ ਇਸ ਮਸਲ੍ਹੇ ਬਾਰੇ ਸੇਧ ਦੇ ਸਕਦੇ ਹੋਣ, ਉਨ੍ਹਾਂ ਦੀਆਂ ਲਿਖਤਾਂ ਨੂੰ ਜੀ ਆਇਆਂ ਕਿਹਾ ਜਾਵੇਗਾ। 
  ਚਾਹੀਦਾ ਤਾਂ ਇਹ ਸੀ ਕਿ ਹੁਣ ਤੱਕ  ਹਰ ਗੁਰਦਵਾਰੇ ਵਲੋਂ ਪ੍ਰਸਤਾਵ  ਸੁਪ੍ਰੀਮ ਕੋਰਟ ਤਕ ਚਲੇ ਜਾਂਦੇ ।   ਦੋ-ਕਾਰ ਵਡੀਆਂ ਕਮੇਟੀਆਂ ਵਲੋਂ  ਰਿਵੀਊ ਪਟੀਸ਼ਨ ਦਾਖਲ ਹੋ ਜਾਂਦੀ, ਪਰ ਅਜੇਹਾ ਨਹੀਂ  ਹੋਯਾ, ਇਸ ਬਾਰੇ ਵੀ ਸੋਚਣ ਦੀ ਲੋੜ ਹੈ ।                    
        ਲਿਖਤਾਂ ਭੇਜਣ ਦਾ ਪਤਾ
     <chandiajsingh@gmail.com>                                  Yours
                                                                             Amar Jit Singh Chandi       

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.