ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਭਾਰਤ ਦੇ ਵਾਰਸੋ ਸੰਭਲੋ ਤੁਹਾਨੂੰ ਦਾਅ ਲਾਉਣ ਵਾਲੇ ਤੁਹਾਡੇ ਨਾਲੋਂ ਬਹੁਤ ਚਤੁਰ ਹਨ
ਭਾਰਤ ਦੇ ਵਾਰਸੋ ਸੰਭਲੋ ਤੁਹਾਨੂੰ ਦਾਅ ਲਾਉਣ ਵਾਲੇ ਤੁਹਾਡੇ ਨਾਲੋਂ ਬਹੁਤ ਚਤੁਰ ਹਨ
Page Visitors: 2555

ਭਾਰਤ ਦੇ ਵਾਰਸੋ ਸੰਭਲੋ ਤੁਹਾਨੂੰ ਦਾਅ ਲਾਉਣ ਵਾਲੇ ਤੁਹਾਡੇ ਨਾਲੋਂ ਬਹੁਤ ਚਤੁਰ ਹਨ
     ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਤੁਹਾਨੂੰ ਬਚਣ ਲਈ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ
   ਇਹ ਮੁਲਕ ਤੁਹਾਡਾ ਆਪਣਾ ਹੈ ਇਸ ਦਾ ਜੋ ਵੀ ਨੁਕਸਾਨ ਹੋਵੇਗਾ ਉਹ ਤੁਹਾਡਾ ਹੀ ਹੋਵੇਗਾ ਇਸ ਲਈ ਜਾਗਦੇ ਰਹਣਾ ਬਹੁਤ ਜ਼ਰੂਰੀ ਹੈ। ਤੁਸੀਂ ਭਲੀ ਭਾਂਤ ਜਾਣਦੇ ਹੋ ਕਿ ਤੁਹਾਡੇ ਮੁਲਕ ਦੀ ਸਿਆਸਤ ਸਿਰਫ ਵੋਟਾਂ ਦੀ ਖਾਤਰ ਹੀ ਹੁੰਦੀ ਹੈ, ਵੋਟਾਂ ਲਈ ਨੇਤਾ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ, ਪੁਲਸ ਅਤੇ ਅਰਧ ਸੈਨਕ ਬਲ, ਤੁਹਾਡੇ ਮੁਲਾਜ਼ਮ ਹੁੰਦੇ ਹੋਏ ਵੀ ਆਪਣੇ ਆਪ ਨੂੰ ਨੇਤਿਆਂ ਦੇ ਮੁਲਾਜ਼ਮ ਸਮਝਦੇ ਹਨ, ਮੀਡੀਆ ਆਪਣਾ ਫਰਜ਼ ਭੁੱਲ ਕੇ ਸਰਕਾਰ ਦਾ ਦਲਾਲ ਬਣਿਆ ਹੋਇਆ ਹੈ। ਇਸ ਲਈ ਤੁਸੀਂ ਦੋਵਾਂ ਤੋਂ ਬਚਦੇ ਹੋਏ ਆਪਣਾ ਰੋਸ-ਪਰਦਰਸ਼ਨ ਕਰਨਾ ਹੈ, ਭੜਕਣਾ ਨਹੀਂ, ਭੜਕਣ ਨਾਲ ਕੋਈ ਮਸਲ੍ਹਾ ਹੱਲ ਨਹੀਂ ਹੁੰਦਾ, ਮਸਲ੍ਹੇ ਗੱਲ-ਬਾਤ ਰਾਹੀਂ ਹੀ ਹੱਲ ਹੁੰਦੇ ਹਨ।
  ਗੱਲ-ਬਾਤ ਦਾ ਜੋ ਮਾਹੌਲ ਚੱਲ ਰਿਹਾ ਹੈ ਇਸ ਵਿਚ ਵੀ ਉਹ ਦੋਵੇਂ ਸਰਕਾਰ ਨਾਲ ਹੀ ਖੜੇ ਹਨ, ਤੁਸੀਂ ਕਿਸੇ ਦੇ ਝਾਂਸੇ ਵਿਚ ਨਹੀਂ ਆਉਣਾ, ਇਕ-ਦੂਸਰੇ ਤੇ ਭਰੋਸਾ ਕਰਦੇ ਹੋਏ ਚੱਲਣਾ ਹੈ।
   ਆਪਾਂ ਸਿਰਫ ਇਹੀ ਗੱਲ ਚਾਹੁੰਦੇ ਹਾਂ ਕਿ ਭਾਰਤ ਦਾ ਕੋਈ ਵੀ ਵਸਨੀਕ, ਨਾ ਤਾਂ ਭਾਰਤ ਚੋਂ ਬਾਹਰ ਜਾਵੇ, ਨਾ ਹੀ ਕਿਸੇ ਡਿਟੈਂਸ਼ਨ ਕੇਂਦਰ ਵਿਚ ਜਾਵੇ, ਕਿਉਂਕਿ ਡਿਟੈਂਸ਼ਨ ਕੇਂਦਰ ਗੁਲਾਮਾਂ ਦੇ ਅੱਡੇ ਹੁੰਦੇ ਹਨ, ਜਿਸ ਵਿਚ ਰਹਣ ਵਾਲੇ ਦਾ ਕੋਈ ਅਧਿਕਾਰ ਨਹੀਂ ਹੁੰਦਾ, ਉਸ ਵਿਚ ਰਹਣ ਵਾਲੇ ਬੰਦਿਆਂ ਅਤੇ ਜਨਾਨੀਆਂ ਦੀ ਜ਼ਿੰਦਗੀ ਨਰਕ-ਸਮਾਨ ਹੁੰਦੀ ਹੈ। ਇਸ ਲਈ ਸਾਰਿਆਂ ਨੇ ਰਲ ਕੇ ਇਕ-ਦੂਸਰੇ ਦੀ ਰੱਖਆ ਕਰਨੀ ਹੈ।
   ਜੇ ਤੁਸੀਂ ਕਿਸੇ
ਕਾਰਨ ਇਸ ਫਰਜ਼ ਤੋਂ ਥਿੜਕ ਗਏ ਤਾਂ ਤੁਹਾਨੂੰ ਸਾਰਿਆਂ ਨੂੰ ਵਾਰੀ-ਵਾਰੀ ਗੁਲਾਮ ਬਣਨ ਤੋਂ ਕੋਈ ਨਹੀਂ ਬਚਾਅ ਸਕੇਗਾ।
   ਹੁਣ ਗੱਲ ਕਰਦੇ ਹਾਂ ਉਸ ਢੰਗ ਦੀ, ਜਿਸ ਰਾਹੀਂ ਤੁਹਾਨੂੰ ਦਾਅ ਲਾਇਆ ਜਾਣਾ ਹੈ।
   ਜਿਹੜੇ ਕਾਨੂਨ ਦਾ ਆਪਾਂ ਵਿਰੋਧ ਕਰਦੇ ਹਾਂ, ਉਹ ਲੋਕ-ਸਭਾ ਅਤੇ ਰਾਜ-ਸਭਾ ਦੀ ਦੇਣ ਹੈ, ਇਸ ਲਈ ਉਹੀ ਗੱਲ ਮੰਨਣ ਯੋਗ ਹੈ ਜੋ ਪਾਰਲੀਮੈਨਟ ਵਿਚ ਹੋਵੇ, ਕਿਸੇ ਮੀਡੀਏ ਤੇ ਜਾਂ ਰਾਮਲੀਲਾ ਮੈਦਾਨ ਵਿਚ ਕੀਤੀ ਕਿਸੇ ਗੱਲ ਦਾ ਕੋਈ ਅਰਥ ਨਹੀਂ ਹੈ, ਅਜਿਹੀਆਂ ਥਾਂਵਾਂ ਤੇ ਕੀਤੀਆਂ ਗੱਲਾਂ ਤੇ ਕੋਈ ਭਰੋਸਾ ਨਾ ਕਰੋ, ਨਾ ਹੀ ਇਨ੍ਹਾਂ ਥਾਵਾਂ ਤੇ ਕਿਸੇ ਨਾਲ ਉਲਝੋ,
 ਇਨ੍ਹਾਂ ਗੱਲਾਂ ਤੋਂ ਬਚੇ ਰਹੋਗੇ ਤਾਂ ਤੁਹਾਡੇ ਤੇ ਝਗੜੇ ਦਾ ਕੋਈ ਇਲਜ਼ਾਮ ਨਹੀਂ ਲੱਗੇਗਾ, ਅਗਰ ਜੇ.ਐਨ.ਯੂ, ਵਰਗੀ ਕੋਈ ਘਟਨਾ ਤੁਹਾਡੇ ਨਾਲ ਵਾਪਰਦੀ ਵੀ ਹੈ ਤਾਂ ਵੀ ਉਸ ਨੂੰ ਬਰਦਾਸਤ ਕਰਨ ਵਿਚ ਤੁਹਾਡਾ ਘੱਟ ਨੁਕਸਾਨ ਹੋਵੇਗਾ, ਨਾ ਤੁਹਾਡੇ ਸੱਟਾਂ ਹੀ ਲੱਗਣਗੀਆਂ ਨਾ ਤੁਹਾਡੇ ਤੇ ਕੇਸ ਹੀ ਬਣਨਗੇ ਬਸ ਇਕ ਚੀਜ਼ ਦਾ ਖਿਆਲ ਰੱਖਣਾ ਹੈ ਕਿ ਕਿਸੇ ਨੇਤੇ ਜਾਂ ਕਿਸੇ ਦਲਾਲ ਦੇ ਮਗਰ ਲੱਗ ਕੇ ਕੋਈ ਸਮਝੌਤਾ ਪਾਰਲੀਮੈਂਟ ਤੋਂ ਬਾਹਰ ਨਹੀਂ ਕਰਨਾ, ਸਰਕਾਰ ਨੇ ਜੋ ਵੀ ਸਮਝੌਤਾ ਕਰਨਾ ਹੈ, ਉਸ ਦੀ ਸਾਰੀ ਇਬਾਰਤ ਪਾਰਲੀਮੈਂਟ ਵਿਚ ਹੀ ਲਿਖੀ ਜਾਵੇ ਅਤੇ ਉਸ ਦਾ ਫ਼ੈਸਲਾ ਵੀ ਪਾਰਲੀਮੈਂਟ ਦੇ ਫਰਸ਼ ਤੇ ਹੀ ਹੋਵੇ।
ਤੁਸੀਂ ਚੰਗੇ ਪੜ੍ਹੇ-ਲਿਖੇ ਹੋ
, ਹਰ ਖਰੜੇ ਨੂੰ ਆਪ ਦੇਖੋ ਪਰਖੋ, ਤੁਹਾਡੇ ਸਾਥੀ, ਜੋ ਵਕੀਲ ਹੋਣ, ਉਹ ਖਿਆਲ ਰੱਖਣ ਕਿ ਇਨ੍ਹਾਂ ਇਬਾਰਤਾਂ ਵਿਚ, ਇਕ-ਇਕ ਅੱਖਰ ਦਾ ਬਹੁਤ ਮਹੱਤਵ ਹੁੰਦਾ ਹੈ, ਕਿਸੇ ਇਕ ਅੱਖਰ ਨੂੰ ਵੀ ਅਣਗੌਲਿਆ ਨਾ ਕਰਨਾ। ਹਰ ਲਿਖਤ ਨੂੰ ਕਈ-ਕਈ ਜਣੇ ਘੋਖੋ ਪਰਖੋ, ਕਿਸੇ ਤੇ ਵੀ ਵਿਸ਼ਵਾਸ ਕਰ ਕੇ ਧੋਖਾ ਨਾ ਖਾ ਲਿਉ। ਜੇ ਏਨਾ ਕਰ ਲਵੋਂਗੇ ਤਾਂ ਤੁਸੀਂ ਧੋਖਾ ਨਹੀਂ ਖਾਵੋਂਗੇ, ਜਿੱਤ ਭਾਰਤ ਦੇ ਅਸਲੀ ਮਾਲਕਾਂ ਦੀ ਹੋਵੇ ਗੀ।                  
                                  ਅਮਰ ਜੀਤ ਸਿੰਘ ਚੰਦੀ        

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.