ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਬਰਾੜੀ ਜਾਣ ਵਾਲੇ ਕਿਸਾਨਾਂ ਨਾਲ ਧੋਖਾ!
ਬਰਾੜੀ ਜਾਣ ਵਾਲੇ ਕਿਸਾਨਾਂ ਨਾਲ ਧੋਖਾ!
Page Visitors: 2427

ਬਰਾੜੀ ਜਾਣ ਵਾਲੇ ਕਿਸਾਨਾਂ ਨਾਲ ਧੋਖਾ!
  ਪਹਿਲਾਂ ਤਾਂ ਇਹ ਦੱਸ ਦਿਆਂ ਕਿ ਬਰਾੜੀ ਇਲਾਕਾ ਮੇਨ ਰੋਡ ਤੋਂ ਕਾਫੀ ਦੂਰ ਹਟਵੀਂ ਵੀਰਾਨ ਵਲਗਣ ਹੈ, ਉਸ ਦੀ ਰਾਖੀ ਲਈ ਦਿੱਲੀ ਪੁਲਸ ਅਤੇ ਸੀ.ਆਰ.ਪੀ. ਦੇ ਹਜ਼ਾਰਾਂ ਜਵਾਨ ਗੱਡੀਆਂ ਅਤੇ ਹਥਿਆਰਾਂ ਨਾਲ ਲੈਸ ਹਨ, ਉਸ ਦਾ ਇਕੋ ਗੇਟ ਹੈ। ਜਦ ਕਿਸਾਨਾਂ ਦੀਆਂ ਟ੍ਰਾਲੀਆਂ ਉਸ ਵਲਗਣ ਵਿਚ ਪਹੁੰਚ ਗਈਆਂ, ਤਾਂ ਉਹ ਗੇਟ ਬੰਦ ਕਰ ਕੇ ਕਿਸਾਨਾਂ ਨੂੰ ਦੂਸਰਿਆਂ ਨਾਲੋਂ ਕੱਟ ਦਿੱਤਾ ਗਿਆ ਹੈ। ਨਾ ਉਹ ਦੂਸਰੇ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਕਰ ਸਕਦੇ ਹਨ, ਨਾ ਹੀ ਉਨ੍ਹਾਂ ਦੇ ਲੰਗਰ ਦੀ ਵਿਵਸਥਾ ਬਾਰੇ ਹੀ ਕੋਈ ਯਕੀਨੀ ਗੱਲ ਕਹੀ ਜਾ ਸਕਦੀ ਹੈ।
  ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੀ ਹਾਲਤ ਅਤੇ ਉਨ੍ਹਾਂ ਦੇ ਲੰਗਰ ਬਾਰੇ ਜਾਣਕਾਰੀ ਲਈ ਜਾਵੇ।
     ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਅਜਿਹੇ ਕਿਸੇ ਵੀ ਇਲਾਕੇ ਵਿਚ ਨਾ ਜਾਣ, ਜਿੱਥੇ ਉਨ੍ਹਾਂ ਦਾ ਸੰਪਰਕ ਦੂਸਰਿਆਂ ਨਾਲੋਂ ਟੁੱਟ ਜਾਵੇ। ਜਿੱਥੇ ਵੀ ਜਾਣ ਆਪਣੇ ਲੰਗਰ-ਪਾਣੀ ਸਮੇਤ ਜਾਣ, ਹਜ਼ਾਰਾਂ ਦੀ ਗਿਣਤੀ ਵਿਚ ਜਾਣ।  ਪਤਾ ਲੱਗਾ ਹੈ ਕਿ ਗੁਰਦਵਾਰਿਆਂ ਵਲੋਂ ਕਿਸਾਨਾਂ ਲਈ ਜਾਂਦਾ ਲੰਗਰ, ਰਸਤੇ ਵਿਚ ਹੀ ਲੁੱਟ ਹੋ ਰਿਹਾ ਹੈ। ਦਿੱਲੀ ਦੇ ਉਨ੍ਹਾਂ ਇਲਾਕਿਆਂ ਵਿਚ ਜਾਣ, ਜਿੱਥੇ ਲੋਕਾਂ ਨਾਲ ਸੰਪਰਕ ਸੌਖਾ ਹੋਵੇ। ਚੰਗਾ ਇਹੀ ਹੈ ਕਿ ਸੰਪਰਕ ਰਸਤਿਆਂ ਤੇ ਹੀ ਡਟੇ ਰਹਣ।
  ਜਿਹੜੇ ਕਿਸਾਨ ਅਜੇ ਤੱਕ ਘਰਾਂ ਵਿਚ ਹਨ, ਉਨ੍ਹਾਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਵਿਚ ਹੋਰ ਕਿਸਾਨ ਦਿੱਲੀ ਪੁੱਜਣ, ਤਾਂ ਜੋ ਓਥੇ ਪਹੁੰਚੇ ਕਿਸਾਨਾਂ ਦਾ ਮਨੋਬਲ ਹੋਰ ਵਧੇ ਅਤੇ ਗੱਲ-ਬਾਤ ਦਾ ਰਾਹ ਛੇਤੀ ਖੁਲ੍ਹੇ।
ਜਿੱਥੇ ਵੀ ਕੋਈ ਨਵੀਂ ਘਟਨਾ ਵਾਪਰਦੀ ਹੈ, ਉਸ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਨਾਲ ਸਾਂਝੀ ਕੀਤੀ ਜਾਵੇ।
                                            ਅਮਰ ਜੀਤ ਸਿੰਘ ਚੰਦੀ
                                        <chandiajsingh@gmail.com>

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.