ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਦਿੱਲੀ ਪਹੁੰਚੇ ਹੋਏ ਕਿਸਾਨਾਂ ਲਈ ਯਾਦ-ਪੱਤ੍ਰ
ਦਿੱਲੀ ਪਹੁੰਚੇ ਹੋਏ ਕਿਸਾਨਾਂ ਲਈ ਯਾਦ-ਪੱਤ੍ਰ
Page Visitors: 2445

ਦਿੱਲੀ ਪਹੁੰਚੇ ਹੋਏ ਕਿਸਾਨਾਂ ਲਈ ਯਾਦ-ਪੱਤ੍ਰ
   ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਪੁਜਿਆਂ ਅੱਜ ਪੰਜਵਾਂ ਦਿਨ ਹੈ, ਅਜੇ ਤੱਕ ਸਰਕਾਰ ਵਲੋਂ ਗੱਲਬਾਤ ਦੀ ਕੋਈ ਵਿਉਂਤ ਬੰਦੀ ਨਹੀਂ ਕੀਤੀ ਗਈ। ਮੈਨੂੰ ਸਰਕਾਰ ਦੀ ਨੀਅਤ ਬਾਰੇ ਕੋਈ ਭੁਲੇਖਾ ਨਹੀਂ, ਮੈਂ ਪਹਿਲਾਂ ਵੀ ਸਲਾਹ ਦਿੱਤੀ ਸੀ ਕਿ ਕਿਸੇ ਕਿਸਮ ਦੀ ਗੱਲ-ਬਾਤ ਸ਼ੁਰੂ ਹੋਣ ਤੋਂ ਪਹਿਲਾਂ ਤਿੰਨੋਂ ਬਿਲ ਲੋਕਸਭਾ ਵਿਚ ਰੱਦ ਹੋਣੇ ਚਾਹੀਦੇ ਹਨ, ਜੇ ਮੋਦੀ ਜੀ ਕਹਿੰਦੇ ਹਨ ਕਿ ਇਹ ਬਿਲ ਕਿਸਾਨਾਂ ਦੇ ਹੱਕ ਵਿਚ ਹਨ, ਅਤੇ ਕਿਸਾਨ ਕਹਿੰਦੇ ਹਨ ਕਿ ਇਹ ਸਾਡੀ ਜ਼ਮੀਨ ਹੜੱਪਣ ਦੀ ਚਾਲ ਹੈ ਤਾਂ ਮੰਨਿਆ ਤਾਂ ਇਹੀ ਜਾਵੇਗਾ ਕਿ ਕਿਸਾਨ ਠੀਕ ਕਹਿੰਦੇ ਹਨ, ਅਤੇ ਮੋਦੀ ਜੀ ਨੂੰ ਇਹ ਬਿਲ ਵਾਪਸ ਲੈ ਲੈਣੇ ਚਾਹੀਦੇ ਹਨ।
  ਜੇ ਭਲਾ ਮੈਂ ਮੋਦੀ ਜੀ ਨੂੰ ਕਹਾਂ ਕਿ ਤੁਸੀਂ ਤਿਆਗ-ਪੱਤ੍ਰ ਦੇ ਦੇਵੋ, ਇਸ ਵਿਚ ਤੁਹਾਡਾ ਬੜਾ ਫਾਇਦਾ ਹੈ, ਤਾਂ ਕੀ ਮੋਦੀ ਜੀ ਮੰਨ ਜਾਣ ਗੇ ? ਜਦ ਕਿ ਮੈਂ ਜਾਣਦਾ ਹਾਂ ਕਿ ਇਹ ਮੋਦੀ ਜੀ ਲਈ ਮਰਨ ਬਰਾਬਰ ਹੈ ਅਤੇ ਇਸ ਨਾਲ ਭਾਰਤ ਦੇ 75% ਤੋਂ ਵੱਧ ਲੋਕ ਸੁਖੀ ਹੋ ਜਾਣਗੇ, ਅਤੇ ਇਹੀ ਸਚਾਈ ਹੈ। ਪਰ ਗੱਲ ਤਾਂ ਇਹ ਹੈ ਕਿ ਮੋਦੀ ਜੀ ਅਤੇ ਅਮਿੱਤ ਸ਼ਾਹ, ਸੱਚ ਬੋਲਣ ਦੀ ਹਿੱਮਤ ਨਹੀਂ ਰੱਖਦੇ ਅਤੇ ਝੂਠ ਦੇ ਪਰਦੇ ਥੱਲੇ ਕਿਸਾਨਾਂ ਦੀਆਂ ਜੜਾਂ ਵੱਢਣਾ ਚਾਹੁੰਦੇ ਹਨ। ਇਸ ਹਾਲਤ ਵਿਚ ਕਿਸਾਨਾਂ ਦੀ ਲੋੜ ਹੈ ਕਿ ਪਹਿਲਾਂ ਇਹ ਬਿਲ ਰੱਦ ਕੀਤੇ ਜਾਣ। ਜੇ ਇਨ੍ਹਾਂ ਬਿਲਾਂ ਵਿਚ ਕੋਈ ਇਕ-ਅੱਧ ਚੀਜ਼ ਕਿਸਾਨਾਂ ਦੇ ਹੱਕ ਦੀ ਹੈ ਤਾਂ ਉਹ ਦੂਸਰੀਆਂ ਵਿਚਾਰਾਂ ਦੇ ਨਾਲ ਵਿਚਾਰੀ ਜਾ ਸਕਦੀ ਹੈ। ਕਿਸਾਨਾਂ ਨੇ ਇਹ ਗੱਲ ਬੜੀ ਸਿਆਣਪ ਨਾਲ ਰੱਖੀ ਹੈ, ਅਲੱਗ-ਅਲੱਗ ਮੱਦਾਂ ਨਾਲ ਸਿਰ ਮਾਰਨ ਤੋਂ ਇਹ ਚੰਗੀ ਗੱਲ ਹੈ।
   ਸਰਕਾਰ ਵਲੋਂ ਸਿੱਧੀ ਗੱਲ ਕਰਨ ਦੀ ਥਾਂ ਖੇਲੇ ਜਾ ਰਹੇ ਪੈਂਤੜੇ!
 ਸਭ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਖੱਟੜ ਨੂੰ ਬਲੀ ਦਾ ਬੱਕਰਾ ਬਣਾਉਂਦੇ ਹੋਏ, ਕਿਸਾਨਾਂ ਦੇ ਰਾਹ ਵਿਚ ਆਪਣੀ ਜਾਂਚੇ ਬੜੀਆਂ ਵੱਡੀਆਂ ਅੜਚਣਾਂ ਖੜੀਆਂ ਕਰਵਾਈਆਂ,(ਜਦ ਕਿ ਖੱਟੜ ਦਾ ਇਸ ਕੰਮ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਸੀ) ਅਤੇ ਕਿਸਾਨਾਂ ਲਈ ਇਹ ਰੋਜ਼ ਦੇ ਖੇਡ ਖਿਡਾਉਣੇ ਹੁੰਦੇ ਹਨ ।  ਕਿਸਾਨਾਂ ਨੇ ਸਰਕਾਰ ਦੇ ਜਾਲ ਵਿਚ ਨਾ ਫਸਦਿਆਂ, ਬੜੇ ਠਰਮੇ ਨਾਲ ਇਹ ਅੜਚਣਾਂ ਲਾਂਭੇ ਕਰ ਕੇ ਦਿੱਲੀ ਵੱਲ ਨੂੰ ਕੂਚ ਜਾਰੀ ਰੱਖਿਆ, ਜੇ ਖੱਟੜ ਨੂੰ ਭੋਰਾ ਵੀ ਸ਼ਰਮ ਹੋਵੇ ਤਾਂ ਚੱਪਣੀ ਵਿਚ ਨੱਕ ਡੋਬ ਕੇ……..।
 ਇਸ ਮਗਰੋਂ ਅਮਿੱਤ ਸ਼ਾਹ ਨੇ ਕਿਸਾਨਾਂ ਨੂੰ ਬਰਾੜੀ ਦੀ ਮੈਦਾਨ ਨਮਾ ਜੇਲ੍ਹ ਵਿਚ ਡੱਕਨ ਲਈ ਫਰਮਾਨ ਜਾਰੀ ਕਰ ਦਿੱਤਾ ਕਿ, ਕਿਸਾਨ ਬ੍ਰਾੜੀ ਦੇ ਮੈਦਾਨ ਵਿਚ ਪਹੁੰਚ ਜਾਣ, ਉਸ ਮਗਰੋਂ ਹੀ ਉਨ੍ਹਾਂ ਨਾਲ ਗੱਲ ਹੋਵੇਗੀ। ਕਿਸਾਨਾਂ ਦਾ ਜਿਹੜਾ ਜਥਾ ਬ੍ਰਾੜੀ ਪਹੁੰਚ ਗਿਆ ਸੀ, ਉਸ ਨੇ ਹੀ ਸਾਰੀ ਵਿਉਂਤ ਨੰਗੀ ਕਰ ਦਿੱਤੀ। ਅਤੇ ਕਿਸਾਨਾਂ ਨੇ ਬ੍ਰਾੜੀ ਜਾਣੋਂ ਮਨਾ ਕਰ ਦਿੱਤਾ। ਕਿਸਾਨਾਂ ਦਾ ਮਕਸਦ ਸੀ ਦਿੱਲੀ ਅਪੜਨ ਦਾ, ਪਰ ਪੁਲਸ ਨੇ ਵਾਟਰ-ਕੈਨਨ ਅਤੇ ਹੰਝੂ ਗੋਲਿਆਂ ਦੀ ਅੰਨ੍ਹੀ ਵਾਛੜ ਨਾਲ ਅੱਗੇ ਨਹੀਂ ਵਧਣ ਦਿੱਤਾ। ਕੁਬੇ ਦੇ ਲੱਤ ਵਰ ਆ ਗਈ, ਕਿਸਾਨ ਓਥੇ ਹੀ ਫਸੇ ਰਹਿ ਗਏ। ਉਨ੍ਹਾਂ ਨੂੰ ਸੁਰਤ ਆ ਗਈ ਕਿ ਦਿੱਲੀ ਜਾ ਕੇ ਘੇਰ ਹੋਣ ਨਾਲੋਂ ਦਿੱਲੀ ਨੂੰ ਘੇਰਨਾ ਹੀ ਲਾਹੇਵੰਦ ਹੋਵੇਗਾ, ਉਨ੍ਹਾਂ ਨੇ ਪੰਜ ਬੰਨੇ ਤੋਂ ਦਿੱਲੀ ਨੂੰ ਜਾਂਦੀਆਂ ਸੜਕਾਂ ਤੇ ਡੇਰੇ ਲਾ ਲਏ, ਜਿਸ ਨਾਲ ਦਿੱਲੀ ਦਾ ਸਾਹ ਬੰਦ ਹੋ ਗਿਆ।(ਰੱਬ ਵੀ ਸਚਾਈ ਦਾ ਸਾਥ ਦਿੰਦਾ ਹੈ)
   ਮੋਦੀ ਅਤੇ ਅਮਿੱਤ ਸ਼ਾਹ ਅਜੇ ਵੀ ਆਪਣੀਆਂ ਚਲਾਕੀਆਂ ਤੋਂ ਬਾਜ ਨਹੀਂ ਆ ਰਹੇ। ਚਾਹੀਦਾ ਤਾਂ ਇਹ ਸੀ ਕਿ ਉਹ ਕਿਸਾਨਾਂ ਨਾਲ ਗੱਲ-ਬਾਤ ਸ਼ੁਰੂ ਕਰਦੇ, ਪਰ ਉਹ ਕਿਸਾਨ ਜਥੇਬੰਦੀਆਂ ਵਿਚ ਫੁੱਟ ਪਾਉਣ ਵਾਲੇ ਪਾਸੇ ਚਲ ਰਹੇ ਹਨ। ਦੋ ਤਿੰਨ ਜਥੇ ਬੰਦੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਲੀਡਰਾਂ ਨਾਲ ਅਮਿੱਤ ਸ਼ਾਹ ਦੀ ਫੋਨ ਤੇ ਗੱਲ ਹੋ ਰਹੀ ਹੈ। ਉਨ੍ਹਾਂ ਵਿਚੋਂ ਇਕ ਦੇ ਮੇਰੇ ਕੋਲ ਸਬੂਤ ਹਨ, ਇਹ ਜਥੇਬੰਦੀ ਹੈ ‘ਭਾਰਤੀ ਕਿਸਾਨ ਯੂਨੀਅਨ, ਡਕੇਲਾ’ ਇਸ ਦੇ ਨੇਤਾ ਹਨ ‘ਬੂਟਾ ਸਿੰਘ, ਬੁਰਜ ਗਿੱਲ’ ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਅਮਿੱਤ ਸ਼ਾਹ ਨੇ ਫੋਨ ਕੀਤਾ ਸੀ, ਇਸ ਗੱਲ ਨੂੰ ਬੂਟਾ ਸਿੰਘ ਜੀ ਵੀ ਮੰਨਦੇ ਹਨ ਕਿ ਅਮਿੱਤ ਸ਼ਾਹ ਨੇ ਮੈਨੂੰ ਫੋਨ ਕੀਤਾ ਸੀ ਅਤੇ ਮੇਰੇ ਨਾਲ ਉਨ੍ਹਾਂ ਦੀ ਗੱਲ ਹੋਈ ਹੈ ਅਤੇ ਮੈਂ ਉਨ੍ਹਾਂ ਸਾਮ੍ਹਣੇ 8 ਮੰਗਾਂ ਰੱਖੀਆਂ ਹਨ।
   ਇਸ ਤੋਂ ਸਾਫ ਜ਼ਾਹਰ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ।
  ਪਾਸੇ-ਪਾਸੇ ਤੋਂ ਗੱਲਾਂ ਹੋ ਰਹੀਆਂ ਹਨ ਕਿ ਕਿਸਾਨ, ਸਰਕਾਰ ਨਾਲ ਗੱਲ ਕਰਨ ਅਤੇ ਇਨ੍ਹਾਂ ਤਿੰਨਾਂ ਬਿੱਲਾਂ ਦੀ ਇਕ-ਇਕ ਮੱਦ ਲੈ ਕੇ ਉਸ ਤੇ ਵਿਚਾਰ ਕਰਨ। ਐਮ.ਐਸ.ਪੀ. ਦੀ ਗੱਲ ਤਾਂ ਚੱਲ ਹੀ ਸਕਦੀ ਹੈ। ਕਿਸਾਨ ਨੇਤਾ ਆਪ ਹੀ ਸੋਚ ਲੈਣ ਕਿ ਉਨ੍ਹਾਂ ਨੂੰ ਕਿੱਥੇ ਉਲਝਾਉਣ ਦੀ ਗੱਲ ਹੋ ਰਹੀ ਹੈ ? ਇਕ-ਇਕ ਕਦਮ ਸੂਝ-ਬੂਝ ਨਾਲ, ਪੱਕੈ ਪੈਰੀਂ ਚੁਕਣ ਦੀ ਲੋੜ ਹੈ। ਘਬਰਾਉਣ ਦੀ ਕੋਈ ਲੋੜ ਨਹੀਂ, ਤੁਹਾਡੇ ਸਬੰਧੀ ਹਰ ਗੱਲ ਪੂਰੇ ਸੰਸਾਰ ਵਿਚ ਪਲ ਪਲ ਪਹੁੰਚ ਰਹੀ ਹੈ। ਸਭ ਤੋਂ ਪਹਿਲਾਂ ਜ਼ਮੀਨ ਸਬੰਧੀ ਤਿੰਨੋ ਬਿਲ ਅਤੇ ਪਰਾਲੀ ਸਬੰਧੀ ਬਿਲ ਰੱਦ ਹੋਣੇ ਚਾਹੀਦੇ ਹਨ, ਫਿਰ ਹੀ ਐਮ.ਐਸ.ਪੀ. ਆਦਿ ਦੀ ਕੋਈ ਗੱਲ ਹੋਣੀ ਚਾਹੀਦੀ ਹੈ।
ਤੁਸੀਂ ਪੰਜਾਬ, ਹਰਿਆਣਾ, ਯੂ,ਪੀ, ਉਤ੍ਰਾਖੰਡ ਵਿਚ ਰੁਕੇ ਕਿਸਾਨਾਂ ਅਤੇ ਕਾਮਿਆਂ ਦੇ ਛੋਟੇ ਛੋਟੇ ਜਥੇ ਲਗਾਤਾਰ ਮੰਗਵਾਉ। ਸਰਕਾਰ ਦੇ ਕਰੋਨਾ ਟੈਸਟ ਦੇ ਢੋਂਗ ਨੂੰ ਮੂਲੋਂ ਰੱਦ ਕਰ ਦੇਵੋ।     
 ਬਾਕੀ ਤੁਸੀਂ ਆਪ ਵੀ ਸਿਆਣੇ ਹੋ।                   ਅਮਰ ਜੀਤ ਸਿੰਘ ਚੰਦੀ
                                                          <chandiajsingh@gmail.com>
                                                         

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.