ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਬਹਾਦਰੀ ਅਤੇ ਬਰਾਬਰਤਾ *ਬਹਾਦਰ ਲੜਕੀ ਚਰਨਪ੍ਰੀਤ ਕੌਰ*
ਬਹਾਦਰੀ ਅਤੇ ਬਰਾਬਰਤਾ *ਬਹਾਦਰ ਲੜਕੀ ਚਰਨਪ੍ਰੀਤ ਕੌਰ*
Page Visitors: 2589

ਬਹਾਦਰੀ ਅਤੇ ਬਰਾਬਰਤਾ
*ਬਹਾਦਰ ਲੜਕੀ ਚਰਨਪ੍ਰੀਤ ਕੌਰ*
*ਅਵਤਾਰ ਸਿੰਘ ਮਿਸ਼ਨਰੀ (5104325827)*
ਜੇ ਬਹਾਦਰ ਲੜਕੀ ਚਰਨਪ੍ਰੀਤ ਕੌਰ ਨੇ ਕਿਰਪਾਨ ਨਾਲ ੬ ਲੁਟੇਰੇ ਭਜਾਏ ਹਨ ਤਾਂ ਕੀ ਜੇ ਔਰਤਾਂ ਆਪਣੇ ਕੋਲ ਕਿਰਪਾਨ ਰੱਖਣ ਤਾਂ ਬਲਾਤਕਾਰੀ ਮਸ਼ਟੰਡੇ ਲੜਕਿਆਂ ਅਤੇ ਵਿਹਲੜ ਡੇਰੇਦਾਰ ਸਾਧਾਂ ਨੂੰ ਨਹੀਂ ਭਜਾ ਸਕਦੀਆਂ?
ਦੇਖੋ! ਸੰਤ ਸਿਪਾਹੀ ਹੋਣਾਂ ਸਿੱਖ ਗੁਰੂਆਂ ਨੇ ਸਿਖਾਇਆ ਹੈ। ਅਜਿਹੀਆਂ ਬਹਾਦਰ ਬੱਚੀਆਂ, ਭੈਣਾਂ, ਬੀਬੀਆਂ ਨੂੰ ਸਾਡੀਆਂ ਸਿਰਮੌਰ ਸੰਸਥਾਵਾਂ ਸਨਮਾਨ ਕਿਉਂ ਨਹੀਂ ਦਿੰਦੀਆਂ? ਸਨਮਾਨ ਤਾਂ ਕੀ ਦੇਣਾਂ ਇਹ ਅਖੌਤੀ ਸਾਧ ਲਾਣਾ ਅਤੇ ਧੁਮੱਕੜ ਚੌਧਰੀ ਤਾਂ ਉਨ੍ਹਾਂ ਬੀਬੀਆਂ ਨੂੰ ਧਰਮ ਕਰਮ ਵਿੱਚ ਵੀ ਬਰਾਬਰਤਾ ਨਹੀਂ ਦਿੰਦੇ ਜਿਵੇਂ ਬੀਬੀਆਂ ਦਰਬਾਰ ਸਾਹਿਬ ਵਿਖੇ ਕੀਰਤਨ ਨਹੀਂ ਕਰ ਸਕਦੀਆਂ, ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਨਹੀਂ ਲੈ ਸਕਦੀਆਂ, ਕਿਸੇ ਤਖਤ ਦੀਆਂ ਜਥੇਦਾਰ ਨਹੀਂ ਬਣ ਸਕਦੀਆਂ ਅਤੇ ਗੁਰੂ ਦਾ ਅੰਮ੍ਰਿਤ ਛਕਾਉਣ ਦੀ ਸੇਵਾ ਵੀ ਨਹੀਂ ਨਿਭਾ ਸਕਦੀਆਂ! ਕੀ ਸਿੱਖ ਕੌਮ ਇਧਰ ਧਿਆਨ ਦੇਵੇਗੀ ਜਾਂ ਸਾਧ ਲਾਣੇ, ਟਕਸਾਲੀ ਸੰਪ੍ਰਦਾਈ ਬ੍ਰਾਹਮਣਾਂ ਅੱਗੇ ਹੀ ਗੋਡੇ ਟੇਕ, ਗੁਰੂ ਦੇ ਸਰਬਸਾਂਝੇ ਬਰਾਬਰਤਾ ਵਾਲੇ ਸਿਧਾਂਤਾਂ ਨੂੰ ਛੱਡ, ਖੁਆਰ ਹੁੰਦੀ ਰਹੇਗੀ? 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.