ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਮਿੱਤਰਾਂ ਨੇ ਫੁੱਲ ਮਾਰਿਆ………?
ਮਿੱਤਰਾਂ ਨੇ ਫੁੱਲ ਮਾਰਿਆ………?
Page Visitors: 2769

ਮਿੱਤਰਾਂ ਨੇ ਫੁੱਲ ਮਾਰਿਆ………?
ਭਾਈ ਪੰਥਪ੍ਰੀਤ ਸਿੰਘ ਦੀ ਇੱਕ ਗੱਲ ਨੇ ਸ਼ਾਇਦ ਸਭ ਦਾ ਧਿਆਨ ਖਿੱਚਿਆ ਹੋਵੇਗਾ ਜਿਸ ਦਾ ਮੋਟੇ ਤੋਰ ਮੱਤਲਬ ਸੀ ਕਿ ਮੋਰਾਂ ਨਾਚੀ ਦੇ ਸਬੰਧ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਨੇ ਕਟਹਿਰੇ ਵਿਚ ਖੜਾ ਕਰਕੇ ਕੋੜੇ ਮਾਰੇਤੇ ਅੱਜ ਦੇ ਅਕਾਲੀ ਅਖਵਾਉਂਣ ਵਾਲੇ ਰਾਜੇਹਰੇਕ ਸਾਲ ਹੀ ਮੋਰਾਂ ਯਾਨੀ ਕਟਰੀਨਾ ਕੈਫ ਵਰਗੀਆਂ ਨਾਚੀਆਂ ਨੂੰ ਨਚਾਉਂਦੇ ਹਨ ਪਰ ਸਾਡੇ ਜਥੇਦਾਰਚੁੱਪ? ਤੇ ਇਹ ਚੁੱਪ ਕੀ ਰੜਕ ਨਹੀ ਰਹੀ? ਬੜੀਆਂ ਚੁੱਪਾਂ ਰੜਕਦੀਆਂ ਇਨ੍ਹਾਂ ਦੀਆਂ ਭਾਈ ਪੰਥਪ੍ਰੀਤ ਸਿੰਘ ਜੀ ਪਰ ਲਾਸ਼ ਹੋਰ ਕਰ ਵੀ ਕੀ ਸਕਦੀ? ਲਾਸ਼ ਦਾ ਤੇ ਚੁੱਪ ਦਾ ਗਹਿਰਾ ਸਬੰਧ ਹੈਬੰਦੇ ਨੂੰ ਮਰਿਆ ਹੀ ਉਦੋਂ ਐਲਾਨਿਆ ਜਾਂਦਾ ਜਦ ਉਹ ਚੁੱਪ ਕਰ ਜਾਏਪਰ ਦੁੱਖ ਇਹ ਕਿ ਇਨ੍ਹਾਂ ਲਾਸ਼ਾਂ ਉਪਰ ਕੋਈ ਕਫਨ ਵੀ ਨਹੀ ਪਾ ਰਿਹਾਬਦਬੂ ਮਾਰ-ਮਾਰ ਪੂਰੀ ਕੌਮ ਦਾ ਨੱਕ ਚ ਦਮ ਕੀਤਾ ਪਿਆ ਹੈਇਨ੍ਹਾਂ ਦੇ
ਸਾਹਵੇਂ ਪੰਜਾਬ ਵਿਚ ਗਾਉਣ ਵਾਲਿਆਂ ਗੰਦ ਪਾਇਆ ਪਿਆ ਪਰ
…?
ਚਲੋ ਇਹ ਤਾਂ ਹੋਈ ਪੰਜਾਬ ਦੀਉਥੇ ਤਾਂ ਲੋਕਾਂ ਦੀ ਮਾਨਸਿਕਤਾ ਬਿਮਾਰ ਕਰ ਦਿਤੀ ਗਈ ਹੈਕੋਈ ਵਿਰਲਾ ਪੰਥਪ੍ਰੀਤ ਬੋਲਦਾ ਪਰ ਬਾਹਰ? ਉਹੀ ਮੋਰਾਂ ਨਾਚੀਆਂ ਜਦ ਬਾਹਰ ਨੱਚਣ ਆਉਂਦੀਆਂ ਤਾਂ ਸਾਡੇ ਅਜਾਦੀ ਘੁਲਾਟੀਏ? ਸਰੀ ਵਿਚ ਬੰਬੇ ਦੇ ਟਪੂਸੀ ਮਾਰਕਾ ਲੋਕਾਂ ਦਾ ਇੱਕ ਵੱਡੇ ਪੱਧਰ ਦਾ ਮੇਲਾ ਹੋਣ ਜਾ ਰਿਹਾ 5 ਅਪ੍ਰੈਲ ਨੂੰਕਈ ਨਾਚੇ-ਨਾਚੀਆਂ ਆ ਰਹੇਕਹਿੰਦੇ ਦੋ ਘੰਟੇ ਟਿਕਟਾਂ ਖੁਲ੍ਹੀਆਂ ਸਨ ਤੇ ਦੋਂਹ ਘੰਟਿਆਂ ਵਿਚ ਵਿੱਕ ਗਈਆਂਕਈ ਟਿੱਕਟਾਂ ਤਾਂ 35-35 ਸੌ ਡਾਲਰ ਦੀਆਂ ਵੀ ਸਨ!! ਸਰਕਾਰੀ ਪੱਧਰ ਤੇ ਫੰਡਿਗ ਕੀਤੀ ਜਾ ਰਹੀਚਲੋ ਇਹ ਇਕ ਵਿਸ਼ਾ ਹੀ ਅਲਹਿਦਾ ਹੈਕਿਸੇ ਨੱਚਣਾ ਕਿਸੇ ਨੇ ਵੇਖਣਾ!
ਅਸੀਂ ਕਹਿੰਨੇ ਹਿੰਦੂ ਸਾਨੂੰ ਗੁਲਾਮ ਰੱਖਣਾ ਚਾਹੁੰਦਾ ਪਰ ਜੇ ਮੈਂ ਖੁਦ ਉਹ ਕੰਮ ਕਰਾਂ ਜਿਸ ਨਾਲ ਗੁਲਾਮੀ ਹੋਰ ਪੀਡੀ ਹੁੰਦੀ ਹੋਵੇ ਤਾਂ ਤੁਸੀਂ ਮੇਰੇ ਕਹੇ ਨੂੰ ਕਿੰਝ ਲਵੋਂਗੇਜੇ ਪੰਜਾਬ ਵਿਚ ਬਾਦਲਾਂ ਵਲੋਂ ਇਨ੍ਹਾਂ ਨਾਚਿਆਂ ਨੂੰ ਸੁਚੇਤ ਵਰਗ ਗੁਲਾਮੀ ਵਜੋਂ ਦੇਖ ਰਿਹਾ ਤਾਂ ਬਾਹਰ ਵਾਲਿਆਂ ਲਈ ਕੀ ਮੁਸ਼ਕਲ? ਮੈਂ ਟਰੰਟੋ ਤੋਂ ਨਿਕਲਦੀ ਪੰਜਾਬੀ ਡੇਲੀਵੇਖ ਰਿਹਾ ਸੀਫਰੰਟ ਪੇਜ ਤੇ ਵੱਡੀਆ ਮੂਰਤੀਆਂ ਸਨ ਉਨ੍ਹਾ ਨਾਚਿਆਂ ਦੀਆਂ ਜਿੰਨਾ ਹਾਲੇ ਕੱਲ ਅਪਣੀਆਂ ਬਾਂਦਰ ਟਪੂਸੀਆਂ ਨਾਲ ਸਿੱਖਾਂ ਦਾ ਜਲੂਸ ਕੱਢਿਆ ਹੈਸਿੰਘ ਇਜ ਕਿੰਗਵਾਲਾ ਅਕਸ਼ੈ ਕੁਮਾਰ ਅਤੇ ਸਨ ਆਫ ਸਰਦਾਰਵਾਲਾ ਅਜੇ ਦੇਵਗਨ? ਇਹ ਕੀ ਹੈਅਸੀਂ ਰੋਕ ਨਹੀ ਸਕਦੇ ਪਰ ਇਨਾ ਤਾਂ ਕਰ ਸਕਦੇ ਹਾਂ ਕਿ ਇਨ੍ਹਾਂ ਨੂੰ ਅਪਣੇ ਚੇਤਿਆਂ ਵਿਚੋਂ ਦਫਾ ਕੀਤਾ ਜਾਵੇਪਰ ਨਹੀ! ਤਾਂ ਫਿਰ ਕਿਹੜੀ ਗੁਲਾਮੀ ਤੇ ਕਿਹੜੀ ਅਜਾਦੀ?
ਮਾਨਸਿਕਤਾ ਵਿਚਲੀ ਗੁਲਾਮੀ ਨੂੰ ਤਾਂ ਅਸੀਂ ਫਰੰਟ ਪੇਜਾਂ ਉਪਰ ਲੋਕਾਂ ਅਗੇ ਪਰੋਸ ਰਹੇ ਹਾਂ ਪਰ ਗੱਲ ਅਜਾਦੀ ਦੀ ਕਰ ਰਹੇ ਹਾਂ? ਪੰਜਾਬ ਵਾਲੇ ਜਥੇਦਾਰਤਾਂ ਚਲੋ ਬਾਦਲਾਂ ਦੇ ਜ਼ਰਖਰੀਦ ਹਨ ਪਰ ਬਾਹਰ ਵਾਲਿਆਂ ਖਾਸ ਕਰ ਖਾਲਿਸਤਾਨੀਆਂਦੀ ਕੀ ਮਜਬੂਰੀ? ਇਹ ਦੋਹਰੇ ਮਾਪਦੰਡ ਸਾਡੀ ਸਮਝ ਨਹੀ ਆ ਰਹੇ ਜਾਂ ਲੋਕਾਂ ਨੂੰ ਹੀ ਅਸੀਂ ਮੂਰਖ ਸਮਝਦੇਂ? ਫਿਰ ਕਾਹਦਾ ਸੰਘ ਪਾੜਿਆ ਕਿ ਹਿੰਦੂ ਸਾਡੀ ਜਹੀ-ਤਹੀ ਫੇਰਨਾ ਚਾਹੁੰਦਾ? ਕਾਹਦੇ ਝੰਡੇ ਚੁੱਕੇ ਹੋਏ ਅਸੀਂ? ਗੱਲ ਸੁੱਖੇ-ਜਿੰਦੇ ਦੀ ਕਰਦੇ ਅਸੀਂ, ਗੱਲ ਬੇਅੰਤ-ਸਤਵੰਤ ਦੀ ਕਰਦੇ ਜਿਹੜੇ ਅਜਾਦੀ ਦੇ ਰਾਹ ਚਲਦੇ ਅਪਣੀਆਂ ਜਾਨਾਂ ਤੱਕ ਵਾਰ ਗਏ ਪਰ ਅਸੀਂ? ਇਕ ਐਡ ਖਾਤਰ? ਚੰਦ ਟੱਕਿਆਂ ਖਾਤਰ?
ਸੁਚੇਤ ਵਰਗ ਕੀ ਇਸ ਗੱਲ ਨਾਲ ਸਹਿਮਤ ਨਹੀ ਕਿ ਬਾਲੀਵੁੱਡਕੇਵਲ ਸਿੱਖਾਂ ਦੀ ਹੀ ਨਹੀ ਬਲਕਿ ਪੂਰੇ ਹਿੰਦੋਸਤਾਨ ਦੀ ਸੋਚ ਨੂੰ ਨਿਪੁੰਸਕ, ਗੀਦੀ, ਜਾਹਲ ਅਤੇ ਅੰਨ੍ਹਿਆਂ ਕਰ ਰਿਹਾ ਹੈ? ਜੇ ਅਸੀਂ ਇਨ੍ਹਾਂ ਨੂੰ ਛੱਡ ਹੀ ਨਹੀ ਸਕਦੇ ਤਾਂ ਫਿਰ ਇਨ੍ਹਾਂ ਤੋਂ ਅਜਾਦੀ ਕਾਹਦੀ? ਲੋਕਾਂ ਅਗੇ ਇਨ੍ਹਾਂ ਨੂੰ ਚੰਦ ਟੱਕਿਆਂ ਖਾਤਰ ਪਰੋਸਣਾ ਕਿਸ ਅਜਾਦੀ ਦਾ ਨਾਂ ਹੈ? ਉਹ ਵੀ ਉਨ੍ਹਾਂ ਨੂੰ ਜਿਹੜੇ ਸਿੱਖਾਂ ਨੂੰ ਜੌਕਰ ਵਜੋਂ ਪੇਸ਼ ਕਰਦੇ ਹਨ? ਇਹ ਮਿੱਤਰਾਂ ਦੇ ਫੁੱਲ ਕੌਮ ਮੇਰੀ ਕਦ ਤੱਕ ਖਾਂਦੀ ਰਹੇਗੀ ਅਤੇ ਕਦ ਤੱਕ ਉਹ ਅਪਣੀ ਕੁਰਲਾਉਂਦੀ ਰੂਹ ਨੂੰ ਚੁੱਪ ਦੀ ਢਾਰਸ ਦਿੰਦੀ ਰਹੇਗੀ?

-ਗੁਰਦੇਵ ਸਿੰਘ ਸੱਧੇਵਾਲੀਆ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.