ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਬੀਬਾ ਕਬੂਤਰ ?
ਬੀਬਾ ਕਬੂਤਰ ?
Page Visitors: 2697

                                 ਬੀਬਾ ਕਬੂਤਰ ?
- ਗੁਰਦੇਵ ਸਿੰਘ ਸੱਧੇਵਾਲੀਆ
ਲੋਭ ਦੀਆਂ ਲਹਿਰਾਂ ਬੰਦੇ ਨੂੰ ਰੋਹੜ ਖੜਦੀਆਂ ਹਨਲੋਭੀ ਬੰਦੇ ਨੂੰ ਕੋਈ ਕਿਨਾਰਾ ਨਹੀਂ ਲੱਭਦਾਲੋਭੀ ਬੰਦਾ ਛੱਲਾਂ ਵਿਚ ਗੁਆਚ ਜਾਂਦਾ ਹੈਛੱਲਾਂ ਵਿਚ ਰੁੜਦੇ ਬੰਦੇ ਦਾ ਅਪਣਾ ਕੋਈ ਭਾਰ ਨਹੀਂ ਹੁੰਦਾ, ਅਪਣਾ ਕੋਈ ਵਜੂਦ ਨਹੀਂ ਹੁੰਦਾਉਹ ਲਹਿਰਾਂ ਤੇ ਨਿਰਭਰ ਹੁੰਦਾ, ਜਿਧਰੋਂ ਵੱਡੀ ਲਹਿਰ ਆ ਗਈ ਉਧਰ ਰੁੜ ਗਿਆਦਰਿਆ ਦੀਆਂ ਛੱਲਾਂ ਵਿਚ ਰੁੜਦਾ ਜਾਂਦਾ ਬੰਦਾ ਤਾਂ ਹੱਥ ਪੈਰ ਮਾਰਦਾ, ਰੌਲਾ ਪਾਉਂਦਾ, ਚੀਖਾਂ ਮਾਰਦਾ ਕਿ ਉਸ ਨੂੰ ਕੋਈ ਬਚਾ ਲਵੇ ਪਰ ਲੋਭ ਦੀਆਂ ਲਹਿਰਾਂ ਵਿਚ ਰੁੜਿਆ ਜਾਂਦਾ ਤਾਂ ਮੰਨਦਾ ਹੀ ਨਹੀਂ ਕਿ ਮੈਂ ਰੁੜ ਰਿਹਾ ਹਾਂਉਹ ਤਾਂ ਇਨ੍ਹਾਂ ਲਹਿਰਾਂ ਨੂੰ ਹੋਰ ਘੁੱਟ-ਘੁੱਟ ਜੱਫੀਆਂ ਪਾਉਂਦਾ ਕਿ ਲਹਿਰਾਂ ਮੈਨੂੰ ਛੱਡ ਨਾ ਜਾਣਦਰਿਆ ਦੀਆਂ ਲਹਿਰਾਂ ਵਿਚੋਂ ਤਾਂ ਬਚ ਨਿਕਲਣ ਦੇ ਮੌਕੇ ਹੋ ਸਕਦੇ ਪਰ ਲੋਭ ਦੀਆਂ ਲਹਿਰਾਂ ਵਿਚੋਂ ਕੋਈ ਚਾਂਨਸ ਨਹੀਂ
ਭਾਈ ਪਿੰਦਰਪਾਲ ਸਿੰਘ ਦੀ ਨਵੀਂ ਕਥਾਆਈ ਹੈਉਹ ਰਾੜੇ ਵਾਲੇ ਸਾਧ ਦੇ ਜਾ ਕੇ ਉਸ ਦੇ ਗੁਣ ਗਾਉਂਦਾ ਅਪਣੀ ਗਲ ਨੂੰ ਬੜਾ ਔਖਿਆਂ ਹੋ ਕੇ ਤੇ ਜੋਰ ਲਾ ਕੇ ਜਸਟੀਫਾਈ ਕਰਨਾ ਚਾਹ ਰਿਹਾ ਸੀਉਸ ਨੂੰ ਇਨੀ ਸਮਝ ਜੇ ਨਾ  ਹੁੰਦੀ ਕਿ ਉਸ ਦੀ ਗੱਡੀ ਲੀਹੋਂ ਲੱਥ ਕੇ ਚਲ ਰਹੀ ਹੈ ਤਾਂ ਉਸ ਇਨਾ ਜੋਰ ਨਹੀਂ ਸੀ ਲਾਉਣਾ ਉਹ ਸਹਿਜ ਵਿਚ ਨਹੀਂ ਸੀ ਬੋਲ ਰਿਹਾ ਉਸ ਨੂੰ ਵਾਰ ਵਾਰ ਦਸਣਾ ਪੈ ਰਿਹਾ ਸੀ ਕਿ ਕਈ ਲੋਕ ਨਿੰਦਿਆ ਕਰਦੇ ਹਨ, ਹਰੇਕ ਧਰਮਾ ਵਿਚ ਰਬ ਦੀ ਬੰਦਗੀ ਵਾਲੇ ਮਹਾਂਪੁਰਖ ਹੋਏ ਹਨ, ਸਾਨੂੰ ਪੌਜ਼ਟਿਵ ਲੈਣਾ ਚਾਹੀਦਾ ਆਦਿ! ਤੇ ਉਸ ਨੂੰ ਪੌਜ਼ਟਿਵ ਦੱਸਣ ਲਈ ਵਿਵੇਕਾਨੰਦ ਦੀ ਪੂਛ ਫੜਨੀ ਪਈ ਤੇ ਮਿਸਾਲ ਗੀਤਾ ਦੀ ਦੇਣੀ ਪਈ  
ਜਦ ਬੰਦਾ ਰੁੜ ਤੁਰਦਾ ਹੈ ਤਾ ਫਿਰ ਉਸ ਦਾ ਕੋਈ ਵਜੂਦ ਨਹੀਂ ਰਹਿ ਜਾਂਦਾਹਥ ਪੈਰ ਮਾਰਨ ਦੀ ਉਸ ਦੀ ਕੋਈ ਤਰਕੀਬ ਨਹੀਂ ਰਹਿ ਜਾਂਦੀਪਿੰਦਰਪਾਲ ਤਰਨਾ ਛੱਡ ਕੇ ਰੁੜਨ ਲੱਗ ਪਿਆਇੰਝ ਨਹੀਂ ਹੋਇਆ ਕਿ ਉਸ ਦੀ ਸਮਝ ਵਿਕਾਸ ਕਰ ਗਈ ਤੇ ਉਸ ਨੂੰ ਹੁਣ ਪਤਾ ਲੱਗ ਗਿਆ ਕਿ ਰਾੜੇ ਵਾਲਾ ਬੜਾ ਮਹਾਤਮਾ ਸੀ ਜੋ ਪਹਿਲਾਂ ਮੇਰੇ ਤੋਂ ਲੁੱਕਿਆ ਰਿਹਾ ਬਲਕਿ ਉਸ ਨੂੰ ਲਹਿਰਾਂ ਨੇ ਰੋਹੜ ਖੜਿਆ! ਨਹੀਂ ਤਾਂ ਜਿਸ ਸੰਸਥਾ ਦੀ ਪੌੜੀ ਤੋਂ ਉਹ ਚੜਿਆ ਸੀ ਉਥੇ ਇਹ ਸਭ ਗੱਲਾਂ ਸਪੱਸ਼ਟ ਪੜਾਈਆਂ ਜਾਦੀਆਂ ਹਨ ਕਿ ਕੌਣ ਮਹਾਂਪੁਰਖ ਤੇ ਕੌਣ ਬ੍ਰਹਮਗਿਆਨੀ
ਭਾਈ ਪਿੰਦਰਪਾਲ ਜੀ ਜਿਸ ਰਾੜੇ ਵਾਲੇ ਦਾ ਭੰਡਪੁਣਾ ਕਰ ਰਹੇ ਸਨ ਉਸ ਬੰਦੇ ਨੇ ਸਿੱਖ ਸਟੇਜਾਂ ਤੋਂ ਸਾਰੀ ਉਮਰ ਸਿੱਖਾਂ ਦੇ ਸਿਰਾਂ ਵਿਚ ਤੂਸ-ਤੂਸ ਕੇ ਪਾਇਆ ਕਿ ਰਾਮ, ਕ੍ਰਿਸ਼ਨ, ਬ੍ਰਹਮਾ, ਵਿਸ਼ਨੂੰ, ਇੰਦਰ ਸ੍ਰਿਸ਼ਟੀ ਦੇ ਭਗਵਾਨ ਸਨਨਾਰਦ ਤਾਂ ਰਾੜੇ ਵਾਲੇ ਦਾ ਫੇਵਰਟ ਹੀਰੋਸੀਨਾਰਦ ਤੋਂ ਬਿਨਾ ਤਾਂ ਰਾੜੇ ਵਾਲੇ ਦੀ ਕਹਾਣੀ ਹੀ ਪੂਰੀ ਨਹੀਂ ਸੀ ਹੁੰਦੀ ਕੋਈਚਲੋ ਬਾਕੀ ਤਾਂ ਖਾਧੀ ਕੜੀ, ਪਿੰਦਰਪਾਲ ਹੁਰੀਂ ਰਾੜੇ ਵਾਲੇ ਦੀ ਕਥਾਕਰਨ ਲੱਗੇ ਉਸ ਦੇ ਭੋਰੇ ਵਿਚਲੀਆਂ ਜੁੱਤੀਆਂ, ਛੱਤਰੀਆਂ, ਖੂੰਡੀਆਂ ਅਤੇ ਟਾਇਲਟਾਂ ਤਾਂ ਚੁਕਾ ਆਉਂਦੇ ਜਿਥੇ ਸਿੱਖਾਂ ਦੇ ਸਿਰ ਰਗੜਵਾਏ ਜਾ ਰਹੇ ਹਨ
ਤੁਹਾਨੂੰ ਜਾਪਦਾ ਕਿ ਪਿੰਦਰਪਾਲ ਨੇ ਤ੍ਰਿਆ ਚਰਿਤਰ ਨਾ ਪੜਿਆ ਹੋਵੇਗਾ? ਤੇ ਪੜ੍ਹਕੇ ਉਸ ਨੂੰ ਕੀ ਹੁਲਾਰਾਆਇਆ ਕਿ ਉਸ ਨੂੰ ਦੁਬਾਰਾ ਦੁਬਾਰਾ ਦੁਹਰਾਉਂਣਾ ਪੈ ਰਿਹਾ ਹੈ ਕਿ ਇਹ ਚਰਿਤਰ ਤਾਂ ਹਰੇਕ ਘਰ ਵਿਚ ਵਰਤਦੇ ਹਨਸਵਾਲ ਬੜਾ ਸਾਦਾ ਪਰ ਭਾਈ ਪਿੰਦਰਪਾਲ ਜੀ ਨੂੰ ਦੁੱਖੀ ਕਰਨ ਵਾਲਾ ਹੈ ਕਿ ਕੀ ਖਸਮ ਤੋਂ ਮਹਿੰਦੀ ਲਵਾ ਕੇ ਯਾਰ ਨਾਲ ਖੇਹ ਖਾਣ ਵਾਲਾ ਚਰਿੱਤਰ ਕਦੇ ਭਾਈ ਸਾਹਬਹੁਰਾਂ ਦੇ ਵਰਤਿਆ ਹੈ? ਖਸਮ ਨੂੰ ਮੰਜੇ ਹੇਠ ਵਾੜ ਕੇ ਯਾਰ ਨਾਲ ਮੰਜਾ ਤੋੜਨ ਵਾਲਾ? ਪਿੰਦਰਪਾਲ ਜੀ ਨੇ ਅਪਣੇ ਬਚਿਆਂ ਜਾਂ ਬਚੀਆਂ ਨੂੰ ਔਰਤਾਂ ਦੇ ਚਰਿਤਰਾਂ ਤੋਂ ਜਾਗੁਰਕ ਕਰਨ ਲਈ ਕਦੇ ਭੰਗ ਪੀ ਕੇ ਮੰਜੇ ਤੋੜਨ ਵਾਲੀਆਂ ਕਹਾਣੀਆਂ ਸੁਣਾਈਆਂ? ਤਾਂ ਫਿਰ ਇਹ ਗੁਰੂ ਦੀ ਬਾਣੀ ਕਿਵੇਂ ਹੋਈ ਜਿਸ ਲਈ ਭਾਈ ਜੀ ਹੁਰੀਂ ਅੱਡੀਆਂ ਚੁੱਕ ਚੁੱਕ ਕਿਲ੍ਹ ਰਹੇ ਹਨ? ਕੋਈ ਮੂਰਖ ਜਾਂ ਜਾਹਲ ਬੰਦਾ ਇਹ ਗੱਲ ਕਰੇ ਤਾਂ ਆਈ ਗਈ ਹੋ ਸਕਦੀ ਪਰ ਪਿੰਦਰਪਾਲ ਵਰਗਾ ਪ੍ਰਚਾਰਕ ਇਨੀਆਂ ਗੈਰ-ਜਿੰਮੇਵਾਰ ਗੱਲਾਂ ਕਰੇ ਤੇ ਉਹ ਵੀ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ?
ਬੀਬਾ ਕਬੁੂਤਰ ਤੁਸੀਂ ਕੀਹਨੂੰ ਕਹਿੰਨੇ? ਜਦ ਉਹ ਛੱਤਰੀ ਤੇ ਬੈਠ ਗੁਟਕੂੰ ਗੁਟਕੂੰ ਕਰਨ ਲੱਗ ਜਾਏਪਿੰਦਰਪਾਲ ਕਿਉਂਕਿ ਬਾਦਲਾਂ ਦੀ ਛੱਤਰੀ ਤੇ ਬੈਠ ਚੁੱਕਾ ਹੋਇਆ ਤੇ ਹੁਣ ਉਹ ਅਪਣੀ ਉਥੇ ਹੋ ਰਹੀ ਗੁਟਕੂੰ ਗੁਟਕੂੰ ਨੂੰ ਜਾਸਟੀਫਾਈਕਰਨ ਲਈ ਤ੍ਰਿਆ ਚਰਿਤਰ ਦਾ ਸਹਾਰਾ ਲੈ ਰਿਹਾ ਹੈ ਕਿਉਂਕਿ ਉਸ ਨੂੰ ਪਤੈ ਕਿ ਇਕ ਧਿਰ ਐਸੀ ਹੈ ਜਿਹੜੀ ਦਸਮ ਗਰੰਥਮੁੱਦੇ ਉਪਰ ਇਨੀ ਅੰਨਹੀਂ ਹੋ ਕੇ ਚਲ ਰਹੀ ਹੈ ਕਿ ਇਹ ਆਰ.ਐਸ.ਐਸ ਦੇ ਰੁਲਦਿਆਂ ਵਰਗਿਆਂ ਦੇ ਕੁੱਛੜ ਬੈਠੇ ਠਾਕੁਰ ਸਿਓ ਵਰਗਿਆਂ ਨੂੰ ਵੀ ਤਾਜੇ ਕੜਾਹ ਵਾਂਗ ਵੰਡੀ ਜਾ ਰਹੀ ਹੈਉਸ ਨੂੰ ਹੁਣ ਕੱਟੜ ਹਿੰਦੂ ਦੇ ਐਲਾਨੀਆਂ ਯਾਰ ਬਾਦਲ ਵੀ ਮਾੜੇ ਨਹੀਂ ਲੱਗ ਰਹੇ ਅਤੇ ਉਸ ਦੇ ਸਾਜੇ ਨਿਵਾਜੇ ਲੂੰਗੀਆਂ ਵਾਲੇ ਵੀ ਕੌਮ ਦੇ ਸਿਰਮੌਰ ਜਾਪ ਰਹੇ ਹਨਭੰਗ ਪੀਣੇ ਤੇ ਬੱਕਰੇ ਵੱਡ ਵੱਡ ਡਲੇ ਖਾਣੀਆਂ ਨਿਹੰਗਾਂ ਦੀਆਂ ਵਿਹਲੜ ਧਾੜਾਂ ਵੀ ਗੁਰੂ ਕੀਆਂ ਲਾਡਲੀਆਂ ਫੌਜਾਂ ਜਾਪ ਰਹੀਆਂ ਹਨਪਿੰਦਰਪਾਲ ਇਸ ਨਬਜ ਨੂੰ ਸਮਝਦਾ ਤੇ ਉਹ ਇਸ ਧਿਰ ਨੂੰ ਅਪਣੇ ਹੱਕ ਵਿਚ ਭੁਗਤਾਉਣ ਲਈ ਤ੍ਰਿਆ ਚਰਿਤਰਾਂ ਨੂੰ ਘਰਾਂ ਤੱਕ ਲੈ ਗਿਆ ਹੈ
ਬੜੀ ਪ੍ਰਚਲਤ ਕਹਾਣੀ ਹੈ ਸ਼ਿਬਲੀ ਦੇ ਫੁੱਲ ਵਾਲੀਜੀਸਸ ਨੂੰ ਦੁੱਖ ਇਸ ਗੱਲ ਦਾ ਸੀ ਕਿ ਯਾਰ ਤੂੰ ਤਾਂ ਮੈਨੂੰ ਜਾਣਦਾ ਸੀਤੈਨੂੰ ਤਾਂ ਮੇਰਾ ਪਤਾ ਸੀਪਰ ਤੂੰ ਵੀ? ਚਾਹੇ ਫੁੱਲ ਦੀ ਕੋਈ ਸੱਟ ਨਹੀਂ ਸੀ ਪਰ ਸ਼ਿਬਲੀ ਦਾ ਹੱਥ ਤਾਂ ਉਠਿਆ ਨਾ! ਠਾਕੁਰ ਸਿਓ, ਰੰਧਾਵੇ, ਪਿਹੋਵੇ, ਢੱਡਰੀ, ਨਾਨਕਸਰੀਏ, ਰਾੜੇ-ਰਤਵਾੜੇ, ਨਿਹੰਗ, ਟਕਸਾਲੀ, ਅਖੰਡ ਕੀਰਤਨੀ, ਚਲੋ ਇਹ ਤਾਂ ਹੋਏ ਪਰ ਪਿੰਦਰਪਾਲ ਵਰਗੇ ਦਾ ਜਦ ਹੱਥ ਉਠੇਗਾ ਤਾਂ ਕੌਮ ਦੀ ਰੂਹ ਕੁਰਲਾਏਗੀ ਹੀ ਨਾਜੀਸਸ ਕਹਿੰਦੇ ਸ਼ਿਬਲੀ ਤੈਨੂੰ ਤਾਂ ਪਤਾ ਸੀਪਿੰਦਰਪਾਲ ਨੂੰ ਤਾਂ ਪਤਾ ਸੀਜੀਸਸ ਕਹਿੰਦੇ ਸ਼ਿਬਲੀ ਤੂੰ ਤਾਂ ਗਿਆਨੀ ਸੀ, ਤੂੰ ਤਾਂ ਮੇਰੇ ਬਾਰੇ ਜਾਣਦਾ ਸੀਪਿੰਦਰਪਾਲ ਤਾਂ ਗਿਆਨੀ ਸੀ, ਪਿੰਦਰਪਾਲ ਤਾਂ ਜਾਣਦਾ ਸੀਪਰ ਉਹ ਜਾਣਦਾ ਹੋਇਆ ਵੀ ਤ੍ਰਿਆ ਚਰਿਤਰਾਂ ਨੂੰ ਜਾਣ ਬੁਝ ਕੇ ਦੁਹਰਾ ਰਿਹਾ ਤਾਂ ਕਿ ਬਾਦਲਾਂ ਦਾ ਚਹੇਤਾ ਬਣੇ ਰਹਿਣ ਦੇ ਬਾਵਜੂਦ ਉਹ ਜਿਉਂਦਾ ਰਹਿ ਸਕੇ ਪਰ ਉਸ ਨੂੰ ਇਨਾ ਪਤਾ ਨਹੀਂ ਲੱਗ ਰਿਹਾ ਕਿ ਕਮਲਿਆ ਰੂਹ ਤੋਂ ਸੱਖਣਾ ਕਲਬੂਤ ਲਾਸ਼ ਤਾਂ ਕਿਹਾ ਜਾ ਸਕਦਾ ਪਰ ਜਿਉਂਦਾ ਮਨੁੱਖ ਨਹੀਂ! ਤੇ ਲਾਸ਼ਾਂ ਨਾਲ ਤਾਂ ਪਹਿਲਾਂ ਹੀ ਕੌਮ ਮੇਰੀ ਦਾ ਵਿਹੜਾ ਭਰਿਆ ਪਿਆ ਹੈ! ਨਹੀਂ?

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.