ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਦੁਬਿਧਾ
ਦੁਬਿਧਾ
Page Visitors: 2661

ਦੁਬਿਧਾ

 (ਗੁਰਦੇਵ ਸਿੰਘ ਸੱਧੇਵਾਲੀਆ)

 

ਗੁਰੂ ਸਾਹਿਬਾਨਾ 239 ਸਾਲ ਲਾ ਕੇ ਬੰਦੇ ਨੂੰ ਪੱਥਰਾਂ-ਮੂਰਤੀਆਂ, ਕਰਮ-ਕਾਡਾਂ ਦੀ ਦੁਬਿਧਾ ਦੇ ਰੋਗਾਂ ਵਿਚੋਂ ਕੱਢ ਕੇ ਨਰੋਏ ਕੀਤਾ ਅਤੇ ਉਹੀ ਨਰੋਆ ਹੋਇਆ ਮਨੁੱਖ ਹੀ ਨਾਦਰਾਂ-ਅਬਦਾਲੀਆਂ ਦੇ ਰਾਹ ਰੋਕ ਕੇ ਖੜ ਗਿਆਕਿਉਂਕਿ ਨਰੋਆ ਮਨੁੱਖ ਹੀ ਲੜ ਸਕਦਾ ਤੰਦਰੁਸਤ ਬੰਦੇ ਵਿਚ ਹੀ ਜੁਅਰਤ ਪੈਦਾ ਹੋ ਸਕਦੀਕਦੇ ਤੁਸੀਂ ਮੰਜੇ ਤੇ ਪਿਆ ਬੰਦਾ ਲੜਦਾ ਵੇਖਿਆ? ਉਹ ਲੜ ਸਕਦਾ ਹੀ ਨਹੀਬਿਮਾਰ ਮਨੁੱਖ ਕਿਵੇਂ ਲੜ ਸਕਦਾ  ਦੁਬਿਧਾ ਇਕ ਬਿਮਾਰੀ ਹੈ ਜੋ ਬੰਦੇ ਨੂੰ ਕਿਸੇ ਰਾਹੇ ਨਹੀ ਪੈਣ ਦਿੰਦੀਦੁਬਿਧਾ ਬੰਦੇ ਦੀ ਤਾਕਤ ਨੂੰ ਕਮਜੋਰ ਕਰ ਦਿੰਦੀ ਹੈਦੁਬਿਧਾ ਵਿਚ ਬੰਦਾ ਫੈਸਲਾ ਨਹੀ ਕਰ ਪਾਉਂਦਾ ਕਿ ਮੈਂ ਕਿਧਰ ਜਾਵਾਂ, ਤੁਰਾਂ ਜਾ ਨਾ ਤੁਰਾਂ, ਰਸਤਾ ਠੀਕ ਹੋ ਵੀ ਸਕਦਾ ਕਿ ਨਹੀ, ਕਿਤੇ ਪਹੁੰਚਦਾ ਵੀ ਕਿ ਨਹੀਚੁਰਾਹਿਆਂ ਵਿਚ ਬਹੁਤੇ ਐਕਸੀਡੈਂਟਦੁਬਿਧਾ ਕਾਰਨ ਹੀ ਹੁੰਦੇ ਹਨਬੰਦਾ ਸੋਚਦਾ ਲੰਘਾਂ ਨਾ ਲੰਘਾਂ, ਲੰਘਾਂ ਨਾ ਲੰਘਾਂ ਤੇ ਉਨਾ ਚਿਰ ਸਮਾ ਹੀ ਲੰਘ ਜਾਂਦਾ ਹੈ ਤੇ ਠਾਹਹੋ ਜਾਂਦੀ ਹੈ!!
ਬੰਦਾ ਚੰਗਾ ਭਲਾ ਰਸਤੇ ਉਪਰ ਤੁਰਿਆ ਆ ਰਿਹਾ ਸੀ ਅਗੇ ਆ ਕੇ ਚੁਰਾਹਾ ਆ ਗਿਆ ਉਥੇ ਉਸ ਦੀ ਮਾਨਸਿਕ ਤਾਕਤ ਵੰਡੀ ਗਈਇਕ ਮਨ ਕਹਿੰਦਾ ਆਹ ਰਾਹ ਨਾ ਜਾਂਦਾ ਹੋਵੇ, ਦੂਜਾ ਕਹਿੰਦਾ ਆਹ ਵੀ ਤਾ ਹੋ ਸਕਦਾ ਤੇ ਤੀਜਾ ਚੌਥਾ!!  ਚੁਰਾਹੇ ਤੇ ਜਾ ਕੇ ਫੈਸਲਾ ਹੋ ਹੀ ਨਹੀ ਸਕਦਾਕਿਵੇਂ ਫੈਸਲਾ ਕਰੋਂਗੇ ਤੁਸੀਂ ਕਿ ਕਿਧਰ ਜਾਵਾਂਸਿੱਖ ਕੌਮ ਅੱਜ ਚੁਰਾਹੇ ਖੜੋਤੀ ਹੈਲੂੰਘੀਆਂ ਵਾਲੇ ਕਹਿੰਦੇ ਆਹ ਠੀਕ, ਡੇਰਿਆਂ ਵਾਲੇ ਕਹਿੰਦੇ ਸਾਡਾ ਸਿੱਧਾ ਸੱਚਖੰਡ ਜਾਂਦਾ, ਮਿਸ਼ਨਰੀ ਕਹਿੰਦੇ ਗਿਆਨ ਦਾ ਰਸਤਾ ਆਹ ਹੈ, ਬੰਦ ਬੱਤੀਆਂ ਕਹਿੰਦੀਆਂ ਸਾਡਾ ਚਾਗਾਂ ਮਾਰਨ ਵਾਲਾ ਸਿੱਧਾ ਹੈ, ਅਉਖਧ ਵਾਲੇ ਕਹਿੰਦੇ ਇਧਰ ਆ ਕੇ ਦੇਖੋ ਤੰਦਰੁਸਤੀਆਂ, ਨਿਹੰਗ ਕਹਿੰਦੇ ਭੰਗ ਵਿਚ ਖਾਲਸਈ ਚੜ੍ਹਤਾਂ ਹਨ ਬਾਕੀ ਤਾਂ ਸਭ ਦਬੜੂ-ਘੁਸੜੂ ਹੀ ਹਨਚੁਰਾਹੇ ਵਾਲੀ ਵੀ ਹੁਣ ਕੋਈ ਗੱਲ ਨਹੀ ਰਹੀਇਨੇ ਪੰਥ ਬਣ ਗਏ, ਇਨੀਆਂ ਪਗਡੰਡੀਆਂ ਪੈ ਗਈਆਂ ਗੁਰੂ ਵਾਲਾ ਗਾਡੀ ਰਾਹਤਾਂ ਦਿੱਸਣੋਂ ਹੀ ਹਟ ਗਿਆ
ਕੌਮ ਮੇਰੀ ਚੰਗੀ ਭਲੀ ਤੁਰੀ ਜਾ ਰਹੀ ਸੀਔਖੇ ਰਾਹਾਂ ਤੇ ਵੀ ਤੁਰੀ ਸਿੱਖ ਕੌਮਆਰੇ, ਚਰਖੜੀਆਂ, ਫਾਸੀਆਂ, ਘੋੜਿਆਂ ਦੀ ਕਾਠੀਆਂ, ਮਾਲ ਮੰਡੀਆਂ, ਰੋਹੀਆਂ, ਨਹਿਰਾਂ ਤੇ ਪਤਾ ਨਹੀ ਕਿਥੇ ਕਿਥੇਕੋਈ ਫਰਕ ਨਹੀ ਪਿਆ ਇਸ ਦੀ ਚੜ੍ਹਤ ਵਿਚ, ਪਰ ਹੋਇਆ ਕੀ?
ਪੰਡੀਆ ਬੜਾ ਸ਼ੈਤਾਨ ਸੀਉਸ ਦਾ ਪੁਰਾਣਾ ਤਜਰਬਾ ਸੀ ਕੌਮਾਂ ਨੂੰ ਹੜੱਪਣ ਦਾਬੋਧੀ-ਜੈਨੀ-ਪਾਰਸੀ ਉਹ ਸਬੂਤੇ ਹੀ ਖਾ ਗਿਆਉਸ ਸਿੱਖਾਂ ਅਗੇ ਅਜਿਹੇ ਸਿਹੇ ਛੱਡੇ ਕਿ ਉਹ ਸਹਿਆਂ ਮਗਰ ਦੌੜਦੇ ਪਿਹੇ ਬਣਾ ਬੈਠੇਹਰੇਕ ਅਪਣੇ ਅਪਣੇ ਸਿਹੇ ਮਗਰ ਦੌੜ ਪਿਆਹਰੇਕ ਨੂੰ ਪੁੱਛੋ ਉਹ ਕਹਿੰਦਾ ਮੇਰੇ ਵਾਲੇ ਬਾਬਾ ਜੀ? ਸਿੱਧੀਆਂ ਤਾਰਾਂ ਉਨ੍ਹਾਂ ਦੀਆਂ ਰੱਬ ਨਾਲਦੂਜੇ? ਉਹ ਤਾਂ ਜੀ ਐਵੇਂ ਪਖੰਡੀ ਹੀ ਨੇਚੋਲਾ ਪਾਉਂਣ ਨਾਲ ਕੋਈ ਸੰਤ ਥੋੜੋਂ ਬਣ ਜਾਂਦਾ! ਉਸ ਨੂੰ ਕਮਲੇ ਨੂੰ ਇਹ ਭੁੱਲ ਜਾਂਦਾ ਕਿ ਚੋਲਾ ਤਾਂ ਤੇਰੇ ਵਾਲੇ ਵੀ ਪਾਇਆ?
ਪੰਡੀਆ ਕਹਾਣੀਆਂ ਦਾ ਮਾਹਰ! ਕਹਾਣੀਆਂ ਤਾਂ ਉਸ ਨੂੰ ਜਿਵੇਂ ਗਾਡ ਗਿਫਟਵਿਚ ਮਿਲੀਆਂ ਹੁੰਦੀਆਂਉਹ ਕਹਾਣੀ ਵਿਚ ਬੰਦੇ ਨੂੰ ਅਜਿਹਾ ਘੁੰਮਾਉਂਦਾ ਕਿ ਬੰਦੇ ਨੂੰ ਚੁਰਾਹੇ ਤੇ ਲਿਆ ਕੇ ਖੜਾ ਕਰ ਦਿੰਦਾਬੰਦਾ ਅਪਣਾ ਅਸਲੀ ਰਸਤਾ ਹੀ ਭੁੱਲ ਜਾਂਦਾਉਸ ਨੂੰ ਪਤਾ ਹੀ ਨਹੀ ਲੱਗਦਾ ਮੈਂ ਜਾਵਾਂ ਕਿਧਰ
ਕਹਾਣੀ ਦੀ ਸੁਣ ਲਓ! ਹਾਲੇ ਕੱਲ ਕੁ ਦੀ ਹੀ ਗੱਲ ਹੈਟਰੰਟੋ ਦੇ 24 ਘੰਟੇ ਚਲਣ ਵਾਲੇ ਰੇਡੀਓ ਤੋਂ ਢਾਡੀ ਵਾਰਾਂ ਆ ਰਹੀਆਂ ਸਨਕਹਾਣੀ ਸੀ ਭਾਈ ਬਿਧੀ ਚੰਦ ਜੀ ਦੇ ਘੋੜੇ ਅਤੇ ਦੁਸ਼ਾਲੇ ਚੋਰੀ ਕਰਨ ਦੀਗੁਰਬਾਣੀ ਕਹਿੰਦੀ ਚੋਰ ਕੀ ਹਾਮਾ ਭਰੇ ਨਾ ਕੋਇਪਰ ਪੰਡੀਏ ਨੇ ਕੀ ਕੀਤਾ? ਤੇ ਢਾਡੀ ਕਿੱਲ ਕਿੱਲ ਕੇ ਅਪਣੀ ਅਕਲ ਦਾ ਜਨਾਜਾ ਕੱਢ ਰਹੇ ਹਨਦੁਸ਼ਮਣ ਨੂੰ ਸ਼ਰਾਬ ਪਿਆ ਕੇ ਘੋੜੇ ਚੋਰੀ ਕਰਨੇ ਤੁਸੀਂ ਦੱਸੋ ਕਿੰਨਾ ਕੁ ਮਾਣਜੋਗ ਇਤਿਹਾਸ ਹੈ? ਹਿੱਕ ਦੇ ਜੋਰ ਖੋਹ ਕੇ ਅਪਣੀ ਚੀਜ ਵਾਪਸ ਲੈਣੀ ਤਾਂ ਚਲੋ ਮੰਨਿਆਪਰ???
 
ਕਰ ਦਿੱਤੀ ਦੁਬਿਧਾ ਖੜੀ ਨਾ? ਇਹ ਤਾਂ ਛੋਟੀ ਜਿਹੀ ਮਿਸਾਲ ਹੈਪਰ ਸਦਕੇ ਜਾਈਏ ਮੇਰੀ ਕੌਮ ਦੇਉਹ ਦੁਬਿਧਾ ਦੇ ਪਾਠ ਨੂੰ ਦੂਣੀ ਦੇ ਪਹਾੜੇ ਵਾਂਗ ਘੋਟਾ ਲਾਈ ਜਾਂਦੀ, ਲਾਈ ਜਾਂਦੀ ਤੇ ਆਪ ਹੀ ਅਪਣੇ ਗੁਰੂ ਦੀ ਨਿੰਦਿਆ ਕਰੀ ਜਾਂਦੀ ਤੇ ਫਿਰ ਉਸ ਤੋਂ ਚ੍ਹੜਦੀ ਕਲ੍ਹਾ ਵੀ ਮੰਗੀ ਜਾਂਦੀਤੁਸੀਂ ਸੋਚ ਕੇ ਦੇਖੋ ਗੁਰੂ ਉਪਰ ਕੀ ਬੀਤਦੀ ਹੁੰਦੀ ਜਦ ਤੁਹਾਡੇ ਅਕਲ ਦੇ ਅੰਨ੍ਹੇ ਭੰਡ ਮੱਖੀ ਤੇ ਮੱਖੀ ਮਾਰੀ ਤੁਰੇ ਜਾਂਦੇ ਤੇ ਉਸ ਦੇ ਸਿੱਖਾਂ ਨੂੰ ਚੋਰ ਅਤੇ ਗੁਰੂ ਨੂੰ ਚੋਰਾਂ ਨੂੰ ਸਨਮਾਨਤ ਕਰਨ ਵਾਲੇ ਦੱਸੀ ਜਾਂਦੇ?
ਪੂਰੀ ਕੌਮ ਅੱਜ ਰੋਗੀ ਹੋ ਕੇ ਕਿਉਂ ਰਹਿ ਗਈ? ਬਾਬਾ ਜੀ ਕਹਿੰਦੇ ਬਿਨ ਨਾਵੈ ਜਗ ਰੋਗ ਬਿਆਪਿਆਨਾਮ ਤੋਂ ਬਿਨਾ ਯਾਨੀ ਗੁਰੂ ਦੇ ਦੱਸੇ ਹੋਏ ਸੱਚ ਤੋਂ ਬਿਨਾ ਜਗ ਰੋਗ ਦਾ ਮਾਰਿਆ ਗਿਆ ਹੈ ਅਤੇ ਦੁਬਿਧਾ ਵਿਚ ਡੁਬਕੀਆਂ ਲਾ ਰਿਹਾ ਮਰੀ ਜਾਂਦਾ ਹੈਕੌਮ ਮਰੀ ਜਾ ਰਹੀ ਹੈ, ਡੁਬੀ ਜਾ ਰਹੀ ਹੈਇਸ ਨੂੰ ਇਕ ਗੁਰੂ ਉਪਰ ਵਿਸਵਾਸ਼ ਹੀ ਨਹੀ ਰਿਹਾ ਇਕ ਲਿਆ ਕੇ ਹੋਰ ਸਜਾ ਲਿਆ ਹੈਤੁਹਾਨੂੰ ਪੰਡੀਏ ਦੇ ਸਿਰ ਦੀ ਦਾਦ ਦੇਣੀ ਪਵੇਗੀ ਜਿਹੜਾ ਇਨੀਆਂ ਗੰਦੀਆਂ ਕਹਾਣੀਆਂ ਨੂੰ ਵੀ ਗੁਰਬਾਣੀਦਾ ਦਰਜਾ ਦਿਵਾ ਗਿਆਭੰਗ ਪੀ ਕੇ ਮੰਜੇ ਭੰਨਣ ਵਰਗੀਆਂ ਕਹਾਣੀਆਂ ਨੂੰ ਵੀ ਅੱਖਾਂ ਮੀਚ ਸ਼ਰਧਾ ਨਾਲ ਪੜਨ ਵਾਲੇ ਮੂਰਖ ਪੈਦਾ ਕਰ ਗਿਆ?
ਦੁਬਿਧਾ ਹੋਰ ਹੁੰਦੀ ਕੀ ਹੈ? ਆਪੇ ਸਿੱਖ ਪੜੀ ਜਾਂਦਾ ਗੁਰੂ ਮਾਨਿਓ ਗਰੰਥਤੇ ਆਪੇ ਲੜੀ ਵੀ ਜਾਂਦਾ ਕਿ ਨਹੀ! ਇਕ ਹੋਰ ਵੀ ਹੈ!!  ਤੇ ਇਸ ਦੁਬਿਧਾ ਵਿਚ ਡੁਬ ਨਹੀ ਮਰੇਗੀ ਕੌਮ ਤਾਂ ਕੀ ਏਗੁਰੂ ਦਾ ਬਚਨ ਝੂਠਾ ਤਾਂ ਹੋ ਨਹੀ ਸਕਦਾਕਿ ਹੋ ਸਕਦਾ?
-
ਗੁਰਦੇਵ ਸਿੰਘ ਸੱਧੇਵਾਲੀਆ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.