ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਕੌਣ ਉੱਚਾ ਕੌਣ ਨੀਵਾਂ?
ਕੌਣ ਉੱਚਾ ਕੌਣ ਨੀਵਾਂ?
Page Visitors: 2635

ਕੌਣ ਉੱਚਾ ਕੌਣ ਨੀਵਾਂ?
ਬਾਬਾ ਜੀ ਕਹਿੰਦੇ ਉਹ ਬੰਦਾ ਅਪਣੇ ਆਪ ਹੀ ਉੱਚਾ ਹੈ ਜਿਹੜਾ ਅਪਣੇ ਆਪ ਨੂੰ ਉੱਚਾ ਨਹੀ ਸਮਝਦਾਉਸ ਨੂੰ ਅੱਡੀਆਂ ਚੁੱਕ ਕੇ ਫੋਟੋ ਖਿਚਾਉਂਣ ਦੀ ਲੋੜ ਨਹੀਫੋਟੋ ਨਾਲ ਉੱਚਾ ਥੋੜੋਂ ਹੋਇਆ ਜਾਂਦਾਜੇ ਇੰਝ ਹੋਇਆ ਜਾਂਦਾ ਹੋਵੇ ਤਾਂ ਖੁਦ ਅਖ਼ਬਾਰਾਂ ਵਾਲੇ ਸਭ ਤੋਂ ਉੱਚੇ ਹੋਣ ਜਿਹੜੇ ਅਪਣੀਆਂ ਜਿਵੇਂ ਮਰਜੀ ਪੁੱਠੀਆਂ-ਸਿੱਧੀਆਂ ਮੂਰਤੀਆਂ ਲਾਉਂਦੇ ਰਹਿੰਦੇ ਹਨ ਤੇ ਨਾਵਾਂ ਨਾਲ ਪ੍ਰੌ ਵੀ ਅਤੇ ਡਾਕਟਰ ਵੀ ਲਿਖ ਲੈਂਦੇ ਹਨ ਕਿ ਸ਼ਾਇਦ ਉੱਚੇ ਹੋ ਜਾਈਏਅਪਣੀ ਘਰ ਦੀ ਅਖਬਾਰ ਏ ਜੋ ਮਰਜੀ ਪੁੱਠਾ-ਸਿੱਧਾ ਟੰਗੀ ਫਿਰੋ ਕਿਹੜਾ ਕਹਿਕੇ ਲਵਾਉਂਣੀਪਰ ਨਹੀ!
ਕੋਈ ਵੀ ਅਜਿਹਾ ਉਪਰਾਲਾ ਨਹੀ ਜਿਸ ਨਾਲ ਮੈਂ ਉੱਚਾ ਹੋ ਸਕਾਂਉੱਚਾ ਹੋਣ ਦੀ ਤਾਂਘ ਹੀ ਮੈਨੂੰ ਨੀਵਾਂ ਕਰ ਦਿੰਦੀ ਹੈਮੇਰਾ ਉੱਚਾ ਹੋਣ ਲਈ ਸਿਰ ਚੁੱਕਣਾ ਹੀ ਮੈਨੂੰ ਨੀਵਾਂ ਕਰ ਦਿੰਦਾ ਹੈਪਿੱਛੇ ਅੱਡੀਆਂ ਚੁੱਕ ਕੇ ਲੱਗੀ ਫੋਟੋ ਹੀ ਇਹ ਦੱਸ ਦਿੰਦੀ ਹੈ ਕਿ ਮੈਂ ਕਿੰਨਾ ਨੀਵਾਂ ਹਾਂਉੱਚੇ ਬੰਦੇ ਨੂੰ ਅੱਡੀਆਂ ਚੁੱਕਣ ਦੀ ਲੋੜ ਹੁੰਦੀ? ਉਹ ਤਾਂ ਅਪਣੇ ਆਪ ਹੀ ਦਿੱਸ ਪੈਂਦਾ ਹੈ  ਜਿਸ ਦਿਨ ਮੈਂ ਉੱਚਾ ਦਿੱਸਣਾ ਅਪਣੇ ਅੰਦਰੋਂ ਮਾਰ ਲਿਆ ਉਸੇ ਦਿਨ ਮੈਂ ਉੱਚਾ ਹੋਣਾ ਸ਼ੁਰੂ ਹੋ ਜਾਣਾ ਹੈਨਵਾਬ ਕਪੂਰ ਸਿੰਘ ਅੱਜ ਸਿੱਖ ਇਤਿਹਾਸ ਵਿਚ ਕਿੰਨਾ ਉੱਚਾ ਹੈਉਸ ਨੂੰ ਕੀ ਅੱਡੀਆਂ ਚੁੱਕਣ ਦੀ ਲੋੜ ਪਈ ਸੀ ਕਿ ਮੈਂ ਉੱਚਾ ਦਿੱਸਾਂ? ਉਹ ਘੋੜਿਆਂ ਦੀ ਲਿੱਦ ਚੁੱਕਿਆ ਕਰਦਾ ਸੀਯਾਨੀ ਨੀਵੇਂ ਥਾਂਤੇ ਜਦ ਨਵਾਬੀ ਆਈ ਤਾਂ ਨਵਾਬ ਕਪੂਰ ਸਿੰਘ ਨੂੰ ਅਵਾਜ ਮਾਰੀ ਗਈਤੇ ਅੱਜ ਨਵਾਬ ਕਪੂਰ ਸਿੰਘ ਦਾ ਕੱਦ ਦੇਖੋ
ਭਗਤ ਪੂਰਨ ਸਿੰਘ? ਹਾਲੇ ਕੱਲ ਦੀਆਂ ਗੱਲਾਂਅਪਣੇ ਦੇਖਣ ਦੀਆਂ! ਜਦੋਂ ਦੇਖੋ ਸ੍ਰੀ ਦਰਬਾਰ ਸਾਹਿਬ ਜੋੜਿਆਂ ਵਿਚ ਹੀ ਬੈਠੇ ਹੁੰਦੇ ਸਨਸੇਵਾ ਉਨ੍ਹਾਂ ਲੋਕਾਂ ਦੀ ਕਰਦੇ ਸਨ ਜਿਨ੍ਹਾਂ ਨੇੜਿਓਂ ਲੋਕ ਨੱਕ ਫੜਕੇ ਲੰਘ ਜਾਂਦੇ ਸਨਪਰ ਭਗਤ ਪੂਰਨ ਸਿੰਘ ਦਾ ਕੱਦ?
ਮੇਰਾ ਉੱਚਾ ਹੋਣ ਦਾ ਇਕੋ ਤਰੀਕਾ ਕਿ ਮੈਂ ਨੀਵਾਂ ਹੋ ਜਾਵਾਂਚਲੋ ਜੇ ਨਹੀ ਪ੍ਰਧਾਨਗੀ ਰਹਿੰਦੀ ਤਾਂ ਦਫਾ ਕਰੋ! ਅਹੁਦਾ ਫੜੀ ਰੱਖਣ ਨਾਲ ਮੇਰਾ ਉੱਚਾ ਬਣੇ ਰਹਿਣ ਦਾ ਭਰਮ ਗਲਤ ਹੈਪ੍ਰਧਾਨਗੀ ਜਾਂ ਅਹੁਦਾ ਜੇ ਮੈਨੂੰ ਉੱਚਾ ਕਰਦੇ ਹੁੰਦੇ ਤਾਂ ਆਹ ਹੁਣੇ ਬ੍ਰੈਪਟਨ ਗੁਰਦੁਆਰੇ ਵਾਲੇ ਚੌਧਰੀ ਉੱਚੇ ਨਾ ਹੋਏ ਹੁੰਦੇ? ਪਰ ਹੋਇਆ ਕੀ? ਉੱਚੇ ਹੋਣ ਦੇ ਚੱਕਰ ਵਿਚ ਇਨੇ ਨੀਵੇਂ ਹੋ ਗਏ ਕਿ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਿਆਕੁਹਾੜੇ-ਟੋਕੇ ਵਾਹੁਣ ਪਿੱਛੇ ਭਾਵਨਾ ਕੀ ਸੀ? ਕਿ ਗੁਰਦੁਆਰੇ ਦੀ ਚੌਧਰ ਨਾ ਖੁੱਸ ਜਾਏ ਤੇ ਉਨ੍ਹਾਂ ਨੂੰ ਜਾਪਦਾ ਸੀ ਕਿ ਚੌਧਰ ਨਾਲ ਹੀ ਉੱਚੇ ਰਿਹਾ ਜਾਣਾਪਰ ਉਨ੍ਹਾਂ ਕਮਲਿਆਂ ਨੂੰ ਇਹ ਨਹੀ ਪਤਾ ਕਿ ਬੁਸ਼ ਤੋਂ ਉੱਚੇ ਅਹੁਦੇ ਤਾਂ ਤੁਸੀਂ ਨਹੀ ਜਾ ਸਕਦੇਕਿ ਜਾ ਸਕਦੇ? ਪਰ ਬੁਸ਼ ਉੱਚਾ ਹੋ ਗਿਆ? ਕਿਥੇ ਹੈ ਅੱਜ ਬੁਸ਼? ਜੁੱਤੀਆਂ ਉਸ ਦੇ ਜੀਵਨ ਦੇ ਇਤਿਹਾਸ ਵਿਚ ਲਿਖੀਆਂ ਗਈਆਂ!
ਗੁਰਬਾਣੀ ਮੈਨੂੰ ਓਸ ਸਮੇ ਦੇ ਬੁਸ਼ ਯਾਨੀ ਦੁਰਯੋਧਨ ਦੀ ਮਿਸਾਲ ਨਾਲ ਸਮਝਾਉਂਦੀ ਹੈ ਕਿ ਕੈਰੋਂ ਮੇਰੀ ਮੇਰੀ ਕਰਦੇ ਸੀ ਕਿਥੇ ਹਨ ਦਰਾਂ ਤੇ ਬੱਧੇ ਹਾਥੀਤੇ ਦੇਹਾਂ ਰੁਲ ਗਈਆਂ ਦਰਯੋਧਨਾ ਦੀਆਂ ਜਿੰਨਾ ਦੇ ਸਿਰਾਂ ਉਪਰ ਛੱਤਰ ਝੁੱਲਦੇ ਸਨਕੋਈ ਫੂਕਣ ਵਾਲਾ ਵੀ ਨਾ ਰਿਹਾ ਅਤੇ ਆਖਰ ਗਿਰਝਾਂ ਨੇ ਖਾ ਕੇ ਖੇਹ-ਖਰਾਬੀ ਕੀਤੀਤੇ ਰਾਵਣ? ਕੋਈ ਦੀਵਾ ਬਾਲਣ ਵਾਲਾ ਨਾ ਬਚਿਆ??
ਗੁਰਬਾਣੀ ਦੇ ਮੈਂ ਇਨਾ ਬੱਚਨਾਂ ਨੂੰ ਅਪਣੇ ਜੀਵਨ ਵਿਚ ਸਮਝ ਸਕਾਂ ਤਾਂ ਮੈਨੂੰ ਟੋਕੇ-ਕੁਹਾੜੇ ਵਾਹ ਕੇ ਉੱਚਾ ਹੋਣ ਦੀ ਲੋੜ ਹੀ ਨਹੀ, ਗੁਰੂ ਘਰਾਂ ਨੂੰ ਕੋਟਾਂ ਵਿਚ ਧੂਹੀ ਫਿਰਨ ਦੀ ਜਰੂਰਤ ਹੀ ਨਹੀਜੱਜ ਵੀ ਮੈਨੂੰ ਲਾਹਨਤਾਂ ਪਾਉਂਦਾ ਪਰ ਗੱਲ ਮੇਰੀ ਫਿਰ ਵੀ ਸਮਝ ਨਹੀ ਆਉਂਦੀਇਨਾ ਨੀਵਾਂ ਅਤੇ ਜਲੀਲ ਹੋ ਕੇ ਵੀ ਮੈਨੂੰ ਜਾਪੀ ਜਾਂਦਾ ਕਿ ਮੈਂ ਉੱਚਾ ਹੋ ਗਿਆ?????
ਹਾਂਅ! ਉੱਚਾ ਹੋ ਗਿਆ! ਜਿੱਤ ਗਿਆ ਨਾ? ਕੀ ਜਿੱਤਿਆ? ਤੁਸੀਂ ਹੈਰਾਨ ਹੋਵੋਂਗੇ ਕਿ ਸਜਾ ਜਾਫਤਾ ਧਿਰ ਜੇਲ੍ਹ ਦੀ ਸਜਾ ਪਾ ਕੇ ਵੀ ਮੁੱਛਾਂ ਨੂੰ ਵੱਟ ਦਈ ਜਾ ਰਹੀ ਸੀ?? ਕਿਉਂ? ਤੁਸੀਂ ਸੋਚ ਸਕਦੇ ਕਾਰਨ? ਰੁੱਖ ਉੱਗੇ ਵਾਲੀ ਕਹਾਣੀ ਹੋਰ ਕੀ ਹੈ? ਅਜਿਹੇ ਰੁੱਖ ਉਗਣ ਵਾਲੇ ਪਤਾ ਨਹੀ ਕਿੰਨੇ ਹਨ ਸਿੱਖਾਂ ਵਿਚ ਜਿਹੜੇ ਗੁਰੂ ਘਰਾਂ ਨੂੰ ਜੱਜਾਂ ਸਾਹਵੇਂ ਨਮੋਸ਼ ਕਰ ਰਹੇ ਹਨ!
ਇਹ ਨੀਵੇਂ ਬੰਦਿਆ ਦੀਆਂ ਨਿਸ਼ਾਨੀਆਂ ਹਨਉੱਚਾ ਉੱਠ ਚੁੱਕਾ ਬੰਦਾ ਤਾਂ ਥਾਣੇ ਗੇੜਾ ਵੀ ਮਾਰ ਆਵੇ ਤਾਂ ਉਸ ਦਾ ਮਰਨ ਹੋ ਜਾਂਦਾਪਰ ਸਾਨੂੰ ਛੇ ਮਹੀਨੇ ਜਾ ਕੇ ਸਮਝ ਨਹੀ ਆਈ ਕਿ ਇਹ ਗੱਲ ਮੁੱਛ ਨੂੰ ਮਰੋੜਾ ਦੇਣ ਵਾਲੀ ਨਹੀ ਬਲਕਿ ਸਾਡੇ ਜੀਵਨ ਦੇ ਇਤਿਹਾਸ ਵਿਚ ਲਿਖੀ ਗਈ ਜਲੀਲ ਘਟਨਾ ਹੈ! ਕਬਜਿਆਂ ਲਈ ਕੁਹਾੜੇ ਵਾਹ ਕੇ ਤਾਂ ਇਕ ਦਿਨ ਜੇਲ੍ਹ ਜਾਣਾ ਵੀ ਸ਼ਰਮਨਾਕ ਘਟਨਾ ਹੈ ਤੇ ਮੁੱਛਾਂ ਨੂੰ ਮਰੋੜੇ ਕਾਹਦੇ?
ਮੈਂ ਉੱਚਾ ਹੋ ਹੀ ਨਹੀ ਸਕਦਾ ਜਿੰਨਾ ਚਿਰ ਮੇਰੇ ਵਿਚ ਉੱਚਾ ਹੋਣ ਦੀ ਇੱਛਾ ਪ੍ਰਬਲ ਹੈਮੇਰਾ ਨੀਵਾਂ ਹੋਣਾ ਹੀ ਮੇਰਾ ਉੱਚਾ ਹੋਣਾ ਹੈਗੁਰਬਾਣੀ ਮੈਨੂੰ ਵਾਰ ਵਾਰ ਨੀਵਾਂ ਰਹਿਣ ਦੀ ਸਮੁੱਤ ਬਖਸ਼ਦੀ ਹੈਪਰ ਮੇਰੇ ਸਾਰੇ ਰਸਤੇ ਉੱਚਾ ਹੋਣ ਵਲ ਜਾਂਦੇ ਹਨਨੀਵੇ ਪਾਸੇ ਵਲ ਤਾਂ ਰਾਹ ਹੀ ਬੰਦ ਨੇਬਿਲੱਕੁਲ ਨੋ ਐਂਟਰੀ’! ਮੇਰੇ ਜੀਵਨ ਦਾ ਰਸ ਉੱਚਾ ਹੋਣ ਵਲ ਵਹਿ ਤੁਰਿਆ ਹੈ ਤੇ ਇਹੀ ਕਾਰਨ ਗੁਰੂ ਘਰਾਂ ਦੀਆਂ ਲੜਾਈਆਂ ਦਾ ਹੈ ਨਹੀ ਤਾਂ ਇਹ ਕੋਈ ਸੇਵਾ ਨਹੀ ਜਿਹੜੀ ਗੁਰਦੁਆਰੇ ਦਾ ਚੌਧਰੀ ਬਣਕੇ ਹੀ ਕੀਤੀ ਜਾ ਸਕੇ! ਜਿਥੇ ਜਾ ਕੇ ਮੈਂ ਨੀਵਾਂ ਰਹਿਣਾ ਸਿੱਖਣਾ ਸੀ ਉਥੇ ਹੀ ਉੱਚਾ ਬਣਨ ਦੀਆਂ ਲੜਾਈਆਂ ਸ਼ੁਰੂ ਕਰ ਲਈਆਂ? ਦੁਨੀਆਂ ਦੇ ਕੁੱਲ ਗੁਰੂ ਘਰਾਂ ਦੀਆਂ ਲੜਾਈਆਂ ਦੇ ਆਏ ਕੁੱਲ ਖਰਚਿਆਂ ਦਾ ਕਿਤੇ ਤੁਸੀਂ ਹਿਸਾਬ ਲਾ ਸਕਦੇ ਹੋਵੋਂ? ਤੁਹਾਡੇ ਦੰਦ ਜੁੜ ਜਾਣ ਤੇ ਤੁਸੀਂ ਖੁਦ ਅਪਣੀ ਮੂਰਖਤਾ ਉਪਰ ਹੈਰਾਨ ਹੋਵੋਂ ਕਿ ਅਸੀਂ ਹਾਲੇ ਵੀ ਨਹੀ ਹਟੇ ਗੋਲਕਾਂ ਭਰਨੋ?
ਬੋਰੀਆਂ ਦੇ ਬੋਰੀਆਂ ਡਾਲਰਾਂ ਦੀਆਂ ਰੁੜ ਗਈਆਂ ਕੋਟਾਂ ਵਿਚ! ਪਤਾ ਕਿਉਂ? ਉੱਚਾ ਹੋਣ ਵਾਸਤੇ? ਪਰ ਉਹ ਲੋਕ ਖੁਦ ਅਪਣੇ ਦੁਆਲੇ ਨਿਗਾਹ ਮਾਰਨ ਕਿ ਉਹ ਕਿੰਨੇ ਕੁ ਉੱਚੇ ਹੋ ਗਏ ਜਿਹੜੇ ਉੱਚਾ ਹੋਣ ਲਈ ਗੁਰੂ ਘਰਾਂ ਨੂੰ ਕੋਟਾਂ ਵਿਚ ਲੈ ਕੇ ਗਏ
ਗੁਰਬਾਣੀ ਦੋਂਹ ਪੰਗਤੀਆਂ ਵਿਚ ਮੇਰਾ ਉੱਚੇ ਨੀਵੇਂ ਦਾ ਨਿਬੇੜਾ ਦੇਖੋ ਕਿੰਨੀ ਖੂਬਸੂਰਤੀ ਨਾਲ ਕਰਦੀ ਹੈ
 ਆਪਸ ਕਉ ਜੋ ਜਾਣੈ ਨੀਚਾ ਸੋਊ ਗਨੀਐ ਸਭ ਤੇ ਊਚਾ ॥ (266)
-ਗੁਰਦੇਵ ਸਿੰਘ ਸੱਧੇਵਾਲੀਆ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.