ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਬਘਿਆੜ ਅਤੇ ਲੇਲੇ ਦੀ ਦੋਸਤੀ ?
ਬਘਿਆੜ ਅਤੇ ਲੇਲੇ ਦੀ ਦੋਸਤੀ ?
Page Visitors: 2403

 ਬਘਿਆੜ ਅਤੇ ਲੇਲੇ ਦੀ ਦੋਸਤੀ ?
 ਗੁਰਦੇਵ ਸਿੰਘ ਸੱਧੇਵਾਲੀਆ  
 ਕਹਿੰਦੇ ਬਗਿਆੜ ਬੁੱਢਾ ਹੋ ਗਿਆ ਦੌੜ ਕੇ ਸ਼ਿਕਾਰ ਹੁੰਦਾ ਨਾ ਸੀ ਤੇ ਇੱਕ ਦਿਨ ਬਘਿਆੜ ਤੇ ਲੇਲਾ ਘਾਟ 'ਤੇ ਪਾਣੀ ਪੀਣ ਇੱਕਠੇ ਹੋਏ ਤਾਂ ਬਘਿਆੜ ਲੇਲੇ ਦੀਆਂ ਜਿਓਂ ਲਗਾ ਸਿਫਤਾਂ ਦੇ ਪੁਲ ਬੰਨਣ 'ਤੇ ਮੁਹੱਬਤਾਂ ਦੇ ਗੀਤ ਗਾਉਣ। ਲੇਲਾ ਹਰਪਾਲ ਸਿੰਘ ਪੰਨੂ ਵਰਗਾ ਹਵਾਖੋਰਾ ਨਿਕਲਿਆ ਤੇ ਪਿਆਰ ਲੈਣ ਜਿਉਂ ਹੀ ਬਘਿਆੜ ਅਗੇ ਸਿਰ ਕੀਤਾ ਤਾਂ ਉਸ ਮਰੋੜ ਮੁੰਡੀ ਸਟੀ?
    ਹਰਪਾਲ ਸਿੰਘ ਪੰਨੂੰ ਬਾਰੇ ਸ੍ਰ. ਗੁਰਤੇਜ ਸਿੰਘ ਅਤੇ ਡਾ ਗੁਰਦਰਸ਼ਨ ਸਿੰਘ ਢਿਲੋਂ ਹੋਰਾਂ ਉਪਰ ਕੀਤੇ ਕੇਸ ਨੂੰ ਲੈ ਕੇ ਨਵੀਂ ਛਿੜੀ ਬਹਿਸ ਤੋਂ ਪਹਿਲਾਂ ਜੇ ਆਪਾਂ ਹਰਪਾਲ ਸਿਂਘ ਪੰਨੂ ਹੋਰਾਂ ਦਾ ਬਾਬੇ ਵਿਰਸਾ ਸਿਓਂ ਜਾਂ ਆਰ.ਐਸ.ਐਸ. ਕੋਲੋਂ ਪਿਆਰ ਲੈਣ ਤੱਕ ਨਾ ਵੀ ਜਾਈਏ ਤਾਂ ਸਰਦਾਰ ਅਜਮੇਰ ਸਿੰਘ ਦੀਆਂ ਕਿਤਾਬਾਂ ਉਪਰ ਹੋਈ ਬਹਿਸ ਉਤੇ ਮਿਸਟਰ ਪੰਨੂੰ ਦੀਆਂ ਲਿਖਤਾਂ ਜਾਂ ਟਿੱਪਣੀਆਂ ਹੀ ਪੜ ਲਈਏ ਤਾਂ ਮਿਸਟਰ ਪੰਨੂੰ ਦੀ ਸਨਾਤਨੀ ਸੋਚ ਤੇ ਵਫਾਦਾਰੀ ਦੀ ਸਮਝ ਸੌਖਿਆਂ ਆ ਜਾਂਦੀ ਹੈ ਕਿ ਪੰਨੂੰ ਹੋਰੀਂ ਕਿਵੇਂ ਵਿਚਾਰੇ ਅਜਮੇਰ ਸਿੰਘ ਦੀ ਲੰਕਾ ਫੂਕਣ ਲਈ ਪੂਛ ਨੂੰ ਅੱਗ ਬੰਨੀ ਫਿਰਦੇ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਜਾਪਦਾ ਸੀ ਕਿ ਅਜਮੇਰ ਸਿੰਘ ਦੇ ਰਾਵਣ ਨੇ ਕਿਤਾਬਾਂ ਰਾਹੀਂ ਰਾਮ ਦੀ ਸੀਤਾ ਚੁਕ ਲਿਆਂਦੀ ਹੈ ਜਿਸ ਨੂੰ ਛੁਡਾਓਂਣਾ ਉਨਾ ਦਾ ਧਰਮ ਹੈ।
ਮਿਸਟਰ ਪਨੂੰ ਸਨਾਤਨਤਾ ਦੀ ਧੁੰਨ ਵਿੱਚ 84 ਵੇਲੇ ਦੇ ਪੰਜਾਬ ਦੇ ਹਿੰਦੂਆਂ ਦੇ ਰੋਲ ਨੂੰ ਵੀ ਭੁਲ ਜਾਂਦਾ ਅਤੇ ਨਾ ਹੀ ਦਿੱਲੀ ਜਾਂ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਰਾਜੀਵ ਗਾਂਧੀ ਦੀ ਇਤਿਹਾਸਕ ਜਿੱਤ ਨੂੰ ਹੀ ਚੇਤੇ ਰਖਦਾ?
  ਮਿਸਟਰ ਪੰਨੂੰ ਇਸ ਗਲੇ ਚਿੜਦਾ ਕਿ ਤੁਸੀਂ ਕਿਰਪਾ ਸਿੰਘ ਬਣੇ ਕਿਰਪਾ ਰਾਮ ਨੂੰ ਚੇਤੇ ਕਿਓਂ ਨਹੀਂ ਰਖਦੇ ਪਰ ਮੈਂ ਕਹਿੰਨਾ ਉਹ ਤਾਂ ਰਾਮ ਰਿਹਾ ਹੀ ਨਾ ਉਹ ਤਾਂ ਕਿਰਪਾ ਸਿੰਘ ਬਣਕੇ ਚਮਕੌਰ ਦੀ ਗੜੀ ਵਿੱਚ ਹਿੱਕ ਡਾਹ ਕੇ ਸੂਰਮਿਆਂ ਤਰਾਂ ਸ਼ਹੀਦ ਹੋਇਆ ਤੇ ਉਨ੍ਹਾਂ ਚਮਕੌਰ ਦੀ ਗੜੀ ਦੇ ਸ਼ਹੀਦਾਂ ਨੂੰ ਕੌਣ ਯਾਦ ਨਹੀਂ ਰਖਦਾ? ਪਰ ਕਹਿੰਨਾ ਕਿ ਮਿਸਟਰ ਪੰਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਪਹਾੜੀ ਹਿੰਦੂ ਰਾਜਿਆਂ ਦੀਆਂ ਗੱਦਾਰੀਆਂ 'ਤੇ ਮੁੜ ਅਬਦਾਲੀਆਂ ਵੇਲੇ ਤੱਕ ਹਿੰਦੂ ਦੀਆਂ ਚੁਗਲਖੋਰੀਆਂ ਅਤੇ ਟਾਊਟੀਆਂ ਦੀ ਗਲ ਕਿਉਂ ਨਹੀਂ ਕਰਦਾ?
   ਹਿੰਦੂ ਇਤਿਹਾਸਕਾਰਾਂ ਦੀ ਸੁਰ ਸਿੱਖਾਂ ਪ੍ਰਤੀ ਹਮਦਰਾਨਾ ਹੈ ਬਾਵਜੂਦ ਇਸ ਗਲ ਦੇ ਕਿ ਉਹ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਅਤੇ ਗੁਰਬਾਣੀ ਨੂੰ ਵੇਦਾਂ-ਉਪਨਿਸ਼ਦਾਂ ਦਾ ਸਾਰ ਦਸਦੇ ਹਨ ਪਰ ਮੈਨੂੰ ਫਖਰ ਹੈ ਇਸ ਗਲ ਤੇ ਕਿ ਮੇਰੇ ਕੋਲੇ ਕੋਈ ਖਜਾਨਾ ਹੈ ਜਿਸ ਨੂੰ ਹਿੰਦੂ ਅਪਣਾ ਸਮਝ ਰਿਹਾ ਹੈ?
  ਇਹ ਕਹਿਣਾ ਹੈ ਮਿਸਟਰ ਪੰਨੂ ਹੋਰਾਂ ਦਾ। ਉਹ ਗਲ ਹੋਈ ਅਖੇ ਉਹ ਫਿਰੇ ਨੱਥ ਘੜਾਓਂਣ ਨੂੰ ਤੇ ਅਗਲਾ ਨੱਕ ਹੀ ਵੱਢਣ ਨੂੰ ਫਿਰਦਾ, ਪਰ ਨੱਕ ਵਢਾਉਣ ਤੇ ਫਖਰ ਤਾਂ ਕੋਈ ਫੁਕਰਾ ਹੀ ਕਰ ਸਕਦਾ ਸਮਝਦਾਰ ਬੰਦਾ ਨਹੀਂ।
  ਇੱਕ ਗਲ ਤਾਂ ਪਕੀ ਕਿ ਹਰ ਸਮੇਂ ਕਿਤਾਬਾਂ ਵਿੱਚ ਸਿਰ ਫਸਾਈ ਰੱਖਣ ਵਾਲਾ ਮਿਸਟਰ ਪੰਨੂੰ ਇਨਾ ਕਮਲਾ ਤਾਂ ਹੈ ਨਹੀਂ ਕਿ ਉਸ ਨੂੰ ਪਤਾ ਨਹੀਂ ਕਿ ਹਿੰਦੂ ਅੱਜ ਕਲ ਅੱਡੀਆਂ ਚੁਕ ਚੁਕ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜਾਦਿਆਂ ਦੀਆਂ ਕਵਿਤਾਵਾਂ ਤੇ ਕਹਾਣੀਆਂ ਕਿਉਂ ਸੁਣਾ ਰਿਹਾ ਹੁੰਦਾ। ਪਰ ਹੁਣ ਲੇਲੇ ਨੂੰ ਕੌਣ ਸਮਝਾਏ ਕਿ ਭਾਈ ਬਘਿਆੜ ਦੀ ਕੀਤੀ ਜਾ ਰਹੀ ਸਿਫਤ ਅਤੇ ਪਿਆਰ ਤੋਂ ਬਚ ਕੇ ਰਹਿ, ਮਰੋੜਿਆ ਜਾਏਂਗਾ! ਨਹੀਂ?
    ਯਾਦ ਰਹੇ ਮੁਸਲਮਾਨਾਂ ਵਿੱਚ ਜੇ ਸ਼ੇਰ ਮਹੁੰਮਦ ਨੇ ਸਾਹਿਬਜਾਦਿਆਂ ਲਈ ਹਾਅ ਦਾ ਨਾਹਰਾ ਮਾਰਿਆ ਸੀ ਤਾਂ ਖਾਲਸਾ ਕੌਮ ਅੱਜ ਵੀ ਉਸ ਦਾ ਧੰਨਵਾਦ ਕਰਦਾ, ਚਾਹੇ ਉਹ ਬਾਕੀ ਲੜਾਈਆਂ ਵਿੱਚ ਮੋਹਰੀ ਹੀ ਰਿਹਾ। ਇਓਂ ਜਿਹੜੇ ਹਿੰਦੂ ਨੇ ਸਿੱਖ ਕੌਮ ਨਾਲ ਹਮਦਰਦੀ ਜਿਤਾਈ। ਸਿੱਖ ਉਸ ਮੂਹਰੇ ਵੀ ਸਿਰ ਝੁਕਾਉਂਦਾ ਚਾਹੇ ਉਹ ਟੋਡਰ ਮਲ ਜਾਂ ਦੀਵਾਨ ਕੌੜਾ ਮਲ ਵਰਗੇ ਹੋਣ।
    ਪਰ ਮਿਸਟਰ ਪੰਨੂੰ ਦੀਆਂ ਲਿਖਤਾਂ ਤੋਂ ਜਾਪਦਾ ਜਿਵੇਂ ਸਰਦਾਰ ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿਲੋਂ ਜਾਂ ਅਜਮੇਰ ਸਿੰਘ ਜਾਂ ਉਨ੍ਹਾਂ ਦੀ ਵਿਚਾਰਧਾਰਾ ਨਾਲ ਮੇਲ ਰੱਖਣ ਵਾਲੇ ਸਿੱਖ ਹਿੰਦੂਆਂ ਪ੍ਰਤੀ ਨਫਰਤ ਨਾਲ ਹੀ ਭਰੇ ਪਏ ਹੋਣ?

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.